ਬੁੱਲਹੈੱਡ ਸਿਟੀ (ਅਮਰੀਕਾ), 19 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿਚ ਘਰ ਵਿਚ ਅੱਗ ਲੱਗਣ ਕਾਰਨ ਪੰਜ ਬੱਚਿਆਂ ਦੀ ਮੌਤ ਹੋ ਗਈ। ਅਜਿਹਾ ਲੱਗਦਾ ਹੈ ਕਿ ਘਟਨਾ ਦੇ ਸਮੇਂ ਘਰ ਵਿਚ ਕੋਈ ਵੀ ਬਾਲਗ ਮੌਜੂਦ ਨਹੀਂ ਸੀ। ਬੁੱਲਹੈੱਡ ਸਿਟੀ ਪੁਲਿਸ ਨੇ ਕਿਹਾ ਕਿ ਘਟਨਾ ਦੇ ਸਮੇਂ ਪੀੜਤ ਦੋ ਮੰਜ਼ਿਲਾ ਇਮਾਰਤ ਤੋਂ ਬਾਹਰ ਨਹੀਂ ਨਿਕਲ ਸਕੇ। ਸ਼ਹਿਰ ਦੇ ਫਾਇਰ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਹਾਦਸੇ ‘ਚ ਮਰਨ ਵਾਲੇ ਪੰਜ ਬੱਚਿਆਂ ਦੀ ਉਮਰ 2 ਤੋਂ 13 ਸਾਲ ਦਰਮਿਆਨ ਸੀ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।