-F-4 ਕੈਟਾਗਰੀ ਅਜੇ ਵੀ ਸੁਸਤ – ਲੰਬੀ ਉਡੀਕ ਜਾਰੀ
ਵਾਸ਼ਿੰਗਟਨ ਡੀ.ਸੀ., 15 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਯੂ.ਐੱਸ. ਡਿਪਾਰਟਮੈਂਟ ਆਫ ਸਟੇਟ ਵੱਲੋਂ ਮਈ 2026 ਦਾ ਵੀਜ਼ਾ ਬੁਲੇਟਿਨ ਜਾਰੀ ਕੀਤਾ ਗਿਆ ਹੈ, ਜਿਸ ਵਿਚ ਪਰਿਵਾਰਕ ਵੀਜ਼ਾ ਕੈਟਾਗਰੀਆਂ ਵਿਚ ਕੁਝ ਹੱਦ ਤੱਕ ਅੱਗੇ ਵਾਧਾ ਦੇਖਣ ਨੂੰ ਮਿਲਿਆ ਹੈ। ਕਈ ਕੈਟਾਗਰੀਆਂ ਵਿਚ ਹੌਲੀ-ਹੌਲੀ ਤਰੱਕੀ ਹੋ ਰਹੀ ਹੈ, ਪਰ ਕੁਝ ਕੈਟਾਗਰੀਆਂ ਖਾਸ ਕਰਕੇ F-4 ਅਜੇ ਵੀ ਬਹੁਤ ਹੌਲੀ ਰਫਤਾਰ ਨਾਲ ਅੱਗੇ ਵੱਧ ਰਹੀਆਂ ਹਨ, ਜਿਸ ਨਾਲ ਅਰਜ਼ੀਕਾਰਾਂ ਵਿਚ ਨਿਰਾਸ਼ਾ ਵੀ ਵੇਖੀ ਜਾ ਰਹੀ ਹੈ।
ਫਾਈਨਲ ਐਕਸ਼ਨ ਡੇਟਸ ਮੁਤਾਬਕ F-1 ਕੈਟਾਗਰੀ, ਜੋ ਕਿ ਅਮਰੀਕੀ ਨਾਗਰਿਕਾਂ ਦੇ ਅਣਵਿਆਹੇ ਪੁੱਤਰ-ਧੀਆਂ ਲਈ ਹੈ, ਭਾਰਤ ਲਈ 1 ਸਤੰਬਰ 2017 ਤੱਕ ਪਹੁੰਚ ਗਈ ਹੈ। F-2A ਕੈਟਾਗਰੀ, ਜਿਸ ਵਿਚ ਗ੍ਰੀਨ ਕਾਰਡ ਹੋਲਡਰ ਦੇ ਜੀਵਨ ਸਾਥੀ ਅਤੇ 21 ਸਾਲ ਤੋਂ ਘੱਟ ਬੱਚੇ ਆਉਂਦੇ ਹਨ, ਉਹ 1 ਅਗਸਤ 2024 ਤੱਕ ਆ ਗਈ ਹੈ ਅਤੇ ਇਹ ਕੈਟਾਗਰੀ ਪਿਛਲੇ ਕੁਝ ਸਾਲਾਂ ਤੋਂ ਸਭ ਤੋਂ ਤੇਜ਼ ਗਤੀ ਨਾਲ ਅੱਗੇ ਵੱਧ ਰਹੀ ਹੈ। F-2B ਕੈਟਾਗਰੀ, ਜੋ ਕਿ 21 ਸਾਲ ਤੋਂ ਵੱਧ ਉਮਰ ਦੇ ਅਣਵਿਆਹੇ ਬੱਚਿਆਂ ਲਈ ਹੈ, ਉਹ 22 ਮਈ 2017 ‘ਤੇ ਚੱਲ ਰਹੀ ਹੈ।
ਇਸੇ ਤਰ੍ਹਾਂ F-3 ਕੈਟਾਗਰੀ, ਜਿਸ ਵਿਚ ਅਮਰੀਕੀ ਨਾਗਰਿਕਾਂ ਦੇ ਵਿਆਹੇ ਪੁੱਤਰ-ਧੀਆਂ ਆਉਂਦੇ ਹਨ, ਉਸ ਦੀ ਤਰੀਕ 15 ਫਰਵਰੀ 2012 ਤੱਕ ਪਹੁੰਚੀ ਹੋਈ ਹੈ। ਪਰ ਜਦੋਂ ਗੱਲ F-4 ਕੈਟਾਗਰੀ ਦੀ ਆਉਂਦੀ ਹੈ, ਜਿਸ ਵਿਚ ਅਮਰੀਕੀ ਨਾਗਰਿਕ ਆਪਣੇ ਭੈਣ-ਭਰਾਵਾਂ ਨੂੰ ਸਪਾਂਸਰ ਕਰਦੇ ਹਨ, ਤਾਂ ਇਸ ਵਿਚ ਹਾਲੇ ਵੀ 1 ਨਵੰਬਰ 2006 ਦੀ ਤਰੀਕ ਹੀ ਚੱਲ ਰਹੀ ਹੈ। ਇਹ ਦਰਸਾਉਂਦਾ ਹੈ ਕਿ ਇਸ ਕੈਟਾਗਰੀ ਵਿਚ ਲਗਭਗ 18–20 ਸਾਲ ਦੀ ਉਡੀਕ ਬਣੀ ਹੋਈ ਹੈ।
ਵੀਜ਼ਾ ਅਰਜ਼ੀਆਂ ਭਰਨ ਦੀਆਂ ਤਾਰੀਕਾਂ ਦੇ ਹਿਸਾਬ ਨਾਲ ਵੀ ਹਾਲਾਤ ਕੁਝ ਇਸੇ ਤਰ੍ਹਾਂ ਹਨ — F-1 (1 ਅਕਤੂਬਰ 2018), F-2A (Current), F-2B (1 ਜਨਵਰੀ 2018), F-3 (8 ਦਸੰਬਰ 2012) ਅਤੇ F-4 (15 ਦਸੰਬਰ 2006)। ਯੂ.ਐੱਸ.ਸੀ.ਆਈ.ਐੱਸ. ਵੱਲੋਂ ਮਈ ਮਹੀਨੇ ਲਈ ਐਡਜਸਮੈਂਟ ਆਫ ਸਟੇਟਸ ਕੇਸਾਂ ਵਿਚ Dates for Filing ਚਾਰਟ ਵਰਤਣ ਦੀ ਆਗਿਆ ਦਿੱਤੀ ਗਈ ਹੈ, ਜਿਸ ਨਾਲ ਕੁਝ ਅਰਜ਼ੀਕਾਰ ਆਪਣਾ ਅਗਲਾ ਕਦਮ ਲੈ ਸਕਦੇ ਹਨ।
ਅਮਰੀਕਾ ਵੀਜ਼ਾ ਬੁਲੇਟਿਨ ਮਈ 2026: ਪਰਿਵਾਰਕ ਵੀਜ਼ਿਆਂ ‘ਚ ਹਿਲਜੁਲ

