#PUNJAB

ਬਰੈਂਪਟਨ ‘ਚ ਪੰਜਾਬੀ ਵਿਦਿਆਰਥਣ ਦੀ ਮੌਤ

ਮਹਿਲ ਕਲਾਂ/ਬਰੈਂਪਟਨ, 16 ਅਕਤੂਬਰ (ਪੰਜਾਬ ਮੇਲ)- ਇੱਥੋਂ ਨੇੜਲੇ ਪਿੰਡ ਕੁਰੜ ਵਾਸੀ ਦਿਲਪ੍ਰੀਤ ਕੌਰ (23) ਦੀ ਕੈਨੇਡਾ ਵਿਚ ਮੌਤ ਹੋ ਗਈ। ਉਹ ਦੋ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ। ਉਹ ਕੈਨੇਡਾ ਦੇ ਬਰੈਂਪਟਨ ‘ਚ ਰਹਿ ਰਹੀ ਸੀ। ਮ੍ਰਿਤਕਾ ਦੀ ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਆਪਣੀ ਧੀ ਦਾ ਬਾਰ੍ਹਵੀਂ ਪਾਸ ਕਰਨ ਮਗਰੋਂ ਬਲਵੀਰ ਸਿੰਘ ਵਾਸੀ ਚਾਉਕੇ ਨਾਲ ਵਿਆਹ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਲੜਕੀ 17 ਸਤੰਬਰ 2021 ਨੂੰ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ। ਉਸ ਤੋਂ ਕੁੱਝ ਸਮਾਂ ਬਾਅਦ ਉਸ ਦਾ ਪਤੀ ਵੀ ਕੈਨੇਡਾ ਚਲਾ ਗਿਆ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਉਸ ਦੀ ਆਪਣੀ ਧੀ ਨਾਲ ਗੱਲਬਾਤ ਹੋਈ ਸੀ। ੱਜ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਉਨ੍ਹਾਂ ਦਾ ਜਵਾਈ ਉਸ ਨੂੰ ਹਸਪਤਾਲ ਲੈ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਗਿਆ ਹੈ।

Leave a comment