ਹੇਲਸਿੰਕੀ, 16 ਅਕਤੂਬਰ (ਪੰਜਾਬ ਮੇਲ)- 1994 ਤੋਂ 2000 ਦਰਮਿਆਨ ਫਨਿਲੈਂਡ ਦੇ 10ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਉਣ ਵਾਲੇ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਮਾਰਟੀ ਅਹਟੀਸਾਰੀ ਦਾ ਅੱਜ 86 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਫਨਿਲੈਂਡ ਦੇ ਰਾਸ਼ਟਰਪਤੀ ਦਫਤਰ ਨੇ ਬਿਆਨ ਵਿਚ ਕਿਹਾ ਕਿ ਕੋਸੋਵੋ, ਇੰਡੋਨੇਸ਼ੀਆ ਅਤੇ ਉੱਤਰੀ ਆਇਰਲੈਂਡ ਵਿਚ ਵਿਵਾਦ ਵਾਲੇ ਖੇਤਰਾਂ ਵਿਚ ਸ਼ਾਂਤੀ ਬਹਾਲੀ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਹਟੀਸਾਰੀ ਨਹੀਂ ਰਹੇ। ਉਨ੍ਹਾਂ ਨੂੰ ਸਾਲ 2008 ਵਿਚ ਨੋਬੇਲ ਪੁਰਸਕਾਰ ਦਿੱਤਾ ਗਿਆ ਸੀ।