#PUNJAB

ਤੇਜ਼ ਹਨੇਰੀ-ਝੱਖੜ ਕਾਰਨ ਕਈ ਥਾਂ ਡਿੱਗੇ ਦਰੱਖਤ ਤੇ ਖੰਭੇ; ਬਿਜਲੀ ਗੁੱਲ, ਆਵਾਜਾਈ ਪੂਰੀ ਤਰ੍ਹਾਂ ਠੱਪ

ਅੰਮ੍ਰਿਤਸਰ, 12 ਜੂਨ (ਪੰਜਾਬ ਮੇਲ)-  ਪਿਛਲੇ ਦਿਨੀਂ ਆਏ ਤੇਜ਼ ਹਨੇਰੀ-ਝੱਖੜ ਅਤੇ ਤੂਫ਼ਾਨ ਨੇ ਇਲਾਕੇ ਵਿੱਚ ਭਾਰੀ ਨੁਕਸਾਨ ਕੀਤਾ। ਤੇਜ਼ ਹਵਾਵਾਂ ਕਾਰਨ ਕਈ ਦਰੱਖਤ ਜੜ੍ਹਾਂ ਸਮੇਤ ਪੁੱਟ ਗਏ, ਜਦਕਿ ਬਿਜਲੀ ਦੇ ਖੰਭੇ ਨੁਕਸਾਨੇ ਜਾਣ ਕਾਰਨ ਸਾਰੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੈ।

ਸ਼ਾਮ ਕਰੀਬ 5 ਵਜੇ ਆਏ ਤੂਫ਼ਾਨ ਦੌਰਾਨ ਬਠਿੰਡਾ-ਮਾਨਸਾ ਰੋਡ ’ਤੇ ਕਈ ਵੱਡੇ ਦਰੱਖਤ ਸੜਕ ’ਤੇ ਡਿੱਗ ਗਏ, ਜਿਸ ਕਾਰਨ ਆਵਾਜਾਈ ਵਿੱਚ ਰੁਕਾਵਟ ਪੈਦਾ ਹੋਈ। ਸਥਿਤੀ ਨੂੰ ਕਾਬੂ ਕਰਨ ਲਈ ਐੱਸ.ਐੱਸ.ਐੱਫ. ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਰਸਤੇ ਦੀ ਬੈਰੀਕੇਡਿੰਗ ਕਰਕੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ।
ਇਸ ਦੌਰਾਨ ਕਈ ਥਾਵਾਂ ’ਤੇ ਸਜਾਵਟੀ ਬੂਟਿਆਂ ਅਤੇ ਹਰਿਆਲੀ ਨੂੰ ਵੀ ਨੁਕਸਾਨ ਪਹੁੰਚਿਆ। ਬਿਜਲੀ ਘਰ ਕੋਟਸ਼ਮੀਰ ਦੇ ਐੱਸ.ਡੀ.ਓ. ਨੇ ਦੱਸਿਆ ਕਿ ਹਨੇਰੀ ਕਾਰਨ ਕਰੀਬ 35 ਤੋਂ 40 ਬਿਜਲੀ ਦੇ ਖੰਭੇ ਨੁਕਸਾਨੇ ਗਏ ਹਨ। ਬਿਜਲੀ ਵਿਭਾਗ ਦੀਆਂ ਟੀਮਾਂ ਵੱਲੋਂ ਮੁਰੰਮਤ ਦਾ ਕੰਮ ਜਾਰੀ ਹੈ ਅਤੇ ਜਲਦ ਘਰਾ ਵਾਲੀ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।