ਫਰਾਂਸ ਦੇ ਰਾਸ਼ਟਰਪਤੀ ਮੈਕਰੌਂ ਨੇ ਟੈਰਿਫ ਨੂੰ ਲੈ ਕੇ ਕੀਤੀ ਸੀ ਮਿੰਨਤ; ਟਰੰਪ ਵੱਲੋਂ ਦਾਅਵਾ

ਨਵੀਂ ਦਿੱਲੀ, 8 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਆਪਣੇ ਅੰਦਾਜ਼ ਵਿਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ‘ਤੇ ਨਿਸ਼ਾਨਾ ਸਾਧਿਆ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਟੈਰਿਫ (ਟੈਕਸ) ਲਗਾਉਣ ਦੀ ਧਮਕੀ ਅੱਗੇ ਫਰਾਂਸ ਨੇ ਗੋਡੇ ਟੇਕ ਦਿੱਤੇ ਹਨ ਅਤੇ ਮੈਕਰੌਂ ਨੇ ਉਨ੍ਹਾਂ ਤੋਂ ਮਾਫ਼ੀ ਵੀ ਮੰਗੀ ਹੈ। […]

ਅਮਰੀਕੀ ਅਦਾਲਤ ਵੱਲੋਂ ਮਾਦੁਰੋ ਨੂੰ ਹਿਰਾਸਤ ‘ਚ ਰੱਖਣ ਦੇ ਹੁਕਮ

ਵਾਸ਼ਿੰਗਟਨ, 8 ਜਨਵਰੀ (ਪੰਜਾਬ ਮੇਲ)- ਬੀਤੀ ਰਾਤ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਮੈਨਹਟਨ ਦੀ ਇਕ ਸੰਘੀ ਅਦਾਲਤ ‘ਚ ਪੇਸ਼ ਕੀਤਾ ਗਿਆ। ਜੱਜ ਨੇ ਅਗਲੀ ਸੁਣਵਾਈ 17 ਮਾਰਚ ‘ਤੇ ਪਾਉਂਦਿਆਂ ਮਾਦੁਰੋ ਨੂੰ ਹਿਰਾਸਤ ‘ਚ ਰੱਖਣ ਦਾ ਹੁਕਮ ਦਿੱਤਾ। ਮਾਦੁਰੋ ਨੂੰ ਬਰੁੱਕਲਿਨ ਦੀ ਸੰਘੀ ਜੇਲ ਵਿਚੋਂ ਸੰਘੀ ਅਦਾਲਤ ‘ਚ ਪੇਸ਼ ਕਰਨ ਲਈ ਮੈਨਹਟਨ ਲਿਆਂਦਾ ਗਿਆ। ਇਸ […]

ਟਰੰਪ ਵੱਲੋਂ ਯੂਕਰੇਨ ਜੰਗ ਲਈ ਰੂਸ ਨੂੰ ਸਜ਼ਾ ਦੇਣ ਵਾਲੇ ਸਖ਼ਤ ਪਾਬੰਦੀਆਂ ਦੇ ਬਿੱਲ ਨੂੰ ਹਰੀ ਝੰਡੀ

ਵਾਸ਼ਿੰਗਟਨ, 8 ਜਨਵਰੀ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਹੁਣ ਰੂਸ ‘ਤੇ ਸਖ਼ਤ ਪਾਬੰਦੀਆਂ ਲਗਾਉਣ ਵਾਲੇ ਪੈਕੇਜ ਲਈ ਸਹਿਮਤ ਹੋ ਗਏ ਹਨ, ਜਿਸ ਦਾ ਉਦੇਸ਼ ਮਾਸਕੋ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕਰਨਾ ਹੈ ਕਿਉਂਕਿ ਉਨ੍ਹਾਂ ਦਾ ਪ੍ਰਸ਼ਾਸਨ ਯੂਕਰੇਨ ਵਿੱਚ ਰੂਸੀ ਹਮਲੇ ਨਾਲ ਸ਼ੁਰੂ ਹੋਈ ਜੰਗ ਨੂੰ ਖਤਮ ਕਰਨ ਲਈ ਗੱਲਬਾਤ ਜਾਰੀ ਰੱਖ ਰਿਹਾ ਹੈ। ਸੈਨੇਟਰ ਲਿੰਡਸੇ […]

ਆਤਿਸ਼ੀ ਵੱਲੋਂ ਗੁਰੂ ਸਾਹਿਬਾਨ ਪ੍ਰਤੀ ਦਿੱਤੇ ਬਿਆਨ ਦੀ ਸ਼੍ਰੋਮਣੀ ਕਮੇਟੀ ਵੱਲੋਂ ਨਿੰਦਾ

ਅੰਮ੍ਰਿਤਸਰ, 8 ਜਨਵਰੀ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਮ ਆਦਮੀ ਪਾਰਟੀ ਦੀ ਆਗੂ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਦਿੱਲੀ ਵਿਧਾਨ ਸਭਾ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ  ਬਾਰੇ ਕੀਤੀ ਟਿੱਪਣੀ ਨੂੰ ਅਪਮਾਨਜਨਕ ਦੱਸਦਿਆਂ ਇਸ  ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਇਸ ਨੂੰ ਆਪ […]

ਭਗਵੰਤ ਮਾਨ ਦੀ ਜਥੇਦਾਰ ਨੂੰ ਅਪੀਲ: ਮੇਰੇ ਸਪੱਸ਼ਟੀਕਰਨ ਸਮੇਂ ਲਾਈਵ ਟੈਲੀਕਾਸਟ ਕੀਤਾ ਜਾਵੇ

ਚੰਡੀਗੜ੍ਹ, 8 ਜਨਵਰੀ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਕਾਲ ਤਖ਼ਤ ਸਾਹਿਬ ਤੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਨੂੰ ਅਪੀਲ ਕੀਤੀ ਹੈ ਕਿ 15 ਜਨਵਰੀ ਨੂੰ ਜਦੋਂ ਉਹ ਹਿਸਾਬ ਕਿਤਾਬ ਲੈ ਕੇ ਆਪਣਾ ਸਪਸ਼ਟੀਕਰਨ ਦੇਣਗੇ ਤਾਂ ਉਸ ਸਮੇਂ ਲਾਈਵ ਪ੍ਰਸਾਰਨ ਕੀਤਾ ਜਾਵੇ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ […]

ਪੰਜਾਬ ਵਿੱਚ ਵੱਖ-ਵੱਖ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਮੋਗਾ/ਫਿਰੋਜ਼ਪੁਰ, 8 ਜਨਵਰੀ (ਪੰਜਾਬ ਮੇਲ)- ਮੋਗਾ ਅਤੇ ਫਿਰੋਜ਼ਪੁਰ ਵਿੱਚ ਅਦਾਲਤ ਨੂੰ ਬੰਬ ਦੀ ਧਮਕੀ ਮਿਲਣ ਦੀ ਖ਼ਬਰ ਤੋਂ ਬਾਅਦ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਫਿਰੋਜ਼ਪੁਰ ਵਿੱਚ ਪ੍ਰਸ਼ਾਸਨ ਵੱਲੋਂ ਬੰਬ ਦੀ ਖਬਰ ਕਾਰਨ ਕਚਿਹਰੀ ਦੇ ਸਾਰੇ ਗੇਟ ਬੰਦ ਕਰਵਾਏ ਗਏ। ਪ੍ਰਸ਼ਾਸਨ ਨੇ ਸਟਾਫ ਅਤੇ ਵਕੀਲਾਂ ਸਮੇਤ ਹੋਰ ਅਮਲੇ ਨੂੰ ਕਚਿਹਰੀ ਖਾਲੀ ਕਰਨ ਲਈ ਕਿਹਾ ਹੈ ਅਤੇ […]

ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੂੰ ਵੱਡਾ ਤੋਹਫ਼ਾ 

ਦੋ ਹੋਰ ਕਲੀਨੀਕਲ ਲੈਬ ਜਲਦੀ: ਡਾ ਗਿੱਲ, ਅਰਵਿੰਦਰ ਪਾਲ ਸਿੰਘ ਚਾਹਲ ਸ਼੍ਰੀ ਮੁਕਤਸਰ ਸਾਹਿਬ, 8 ਜਨਵਰੀ (ਪੰਜਾਬ ਮੇਲ)- ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਦੁਨੀਆਂ ਵਿੱਚ ਲੋਕ ਭਲਾਈ ਹਿਤ ਸਿੱਖਿਆ ਅਤੇ ਸਿਹਤ ਨਾਲ ਸਬੰਧਤ ਕਾਰਜਾਂ ਲਈ ਬਹੁਤ ਹੀ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਕਿਉਕਿ […]

ICE ਵੱਲੋਂ 12 ਹਜ਼ਾਰ ਤੋਂ ਵੱਧ ਨਵੇਂ ਏਜੰਟ ਭਰਤੀ

ਵਾਸ਼ਿੰਗਟਨ ਡੀ.ਸੀ., 7 ਜਨਵਰੀ (ਪੰਜਾਬ ਮੇਲ)- ਹੋਮਲੈਂਡ ਸਕਿਓਰਿਟੀ ਵਿਭਾਗ ਨੇ ਐਲਾਨ ਕੀਤਾ ਹੈ ਕਿ ਇੰਮੀਗ੍ਰੇਸ਼ਨ ਐਂਡ ਕਸਟਮਜ਼ ਇੰਨਫੋਰਸਮੈਂਟ (ICE) ਵੱਲੋਂ 12 ਹਜ਼ਾਰ ਤੋਂ ਵੱਧ ਨਵੇਂ ਏਜੰਟ ਭਰਤੀ ਕੀਤੇ ਗਏ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਾਅਦੇ ਨੂੰ ਪੂਰਾ ਕਰਨ ਲਈ ਲੱਖਾਂ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਹਜ਼ਾਰਾਂ […]

ਟਰੰਪ ਪ੍ਰਸ਼ਾਸਨ ਵੱਲੋਂ ਡੈਮੋਕ੍ਰੇਟ ਰਾਜਾਂ ‘ਚ ਪਰਿਵਾਰ ਭਲਾਈ ਫੰਡ ਬੰਦ ਕਰਨ ਦੇ ਸੰਕੇਤ

ਵਾਸ਼ਿੰਗਟਨ ਡੀ.ਸੀ., 7 ਜਨਵਰੀ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ 5 ਡੈਮੋਕ੍ਰੇਟਿਕ ਰਾਜਾਂ ਵਿਚ ਬਾਲ ਦੇਖਭਾਲ ਅਤੇ ਗਰੀਬ ਪਰਿਵਾਰਾਂ ਲਈ 10 ਬਿਲੀਅਨ ਦੇ ਫੰਡ ਰੋਕ ਰਿਹਾ ਹੈ। ਬਜਟ ਦਫਤਰ ਦਾ ਕਹਿਣਾ ਹੈ ਕਿ ਰਿਪੋਰਟਾਂ ਮਿਲੀਆਂ ਹਨ ਕਿ ਇਨ੍ਹਾਂ ਸਮਾਜਿਕ ਸੇਵਾਵਾਂ ਵਿਚ ਧੋਖਾਧੜੀ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਇਸ ਗਰਾਂਟ ਨਾਲ ਬਹੁਤ ਸਾਰੇ […]

ਯੂ.ਐੱਸ.ਸੀ.ਆਈ.ਐੱਸ. ਵੱਲੋਂ ਸ਼ੱਕੀ ਕੇਸਾਂ ‘ਤੇ ਕੀਤੀ ਜਾ ਰਹੀ ਹੈ ਸਖਤੀ

ਵਾਸ਼ਿੰਗਟਨ ਡੀ.ਸੀ., 7 ਜਨਵਰੀ (ਪੰਜਾਬ ਮੇਲ)- ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇੰਮੀਗ੍ਰੇਸ਼ਨ ਸਰਵਿਸਿਜ਼ ਨੇ ਆਪਣੀ ਇਕ ਰਿਪੋਰਟ ਵਿਚ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਪਹਿਲੇ ਸਾਲ ਦੌਰਾਨ ਏਜੰਸੀ ਨੇ 14 ਹਜ਼ਾਰ ਤੋਂ ਵੱਧ ਸ਼ੱਕੀ ਇਮੀਗ੍ਰੇਸ਼ਨ ਕੇਸ ICE ਨੂੰ ਭੇਜੇ ਹਨ, ਜੋ ਕਿ ਸ਼ੱਕੀ ਲੱਗ ਰਹੇ ਸਨ। ਯੂ.ਐੱਸ.ਸੀ.ਆਈ.ਐੱਸ. ਨੇ ਇਸ ਤੋਂ ਇਲਾਵਾ 65 ਫੀਸਦੀ ਮਾਮਲਿਆਂ […]