ਲਾਹੌਰ ‘ਵਰਸਿਟੀ ‘ਚ ਸੰਸਕ੍ਰਿਤ ਦੀ ਵਾਪਸੀ; ਪਾਕਿਸਤਾਨ ‘ਚ ਵੰਡ ਮਗਰੋਂ ਪਹਿਲੀ ਵਾਰ ਸ਼ੁਰੂ ਹੋਇਆ ਸੰਸਕ੍ਰਿਤ ਦਾ ਕੋਰਸ

ਚੰਡੀਗੜ੍ਹ, 12 ਦਸੰਬਰ (ਪੰਜਾਬ ਮੇਲ)- ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ‘ਚ ਸੰਸਕ੍ਰਿਤ ਭਾਸ਼ਾ ਪੜ੍ਹਾਈ ਜਾ ਰਹੀ ਹੈ। ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਿਜ਼ ਨੇ ਇਸ ਕਲਾਸੀਕਲ ਭਾਸ਼ਾ ਦਾ ਕੋਰਸ ਸ਼ੁਰੂ ਕੀਤਾ ਹੈ। ਸ਼ੁਰੂਆਤ ਵਿਚ ਇਹ ਤਿੰਨ ਮਹੀਨਿਆਂ ਦੀ ਵਰਕਸ਼ਾਪ ਵਜੋਂ ਸ਼ੁਰੂ ਹੋਇਆ ਸੀ, ਪਰ ਵਿਦਿਆਰਥੀਆਂ ਦੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਇਸ ਨੂੰ ਪੂਰੇ […]

ਕੈਲੀਫੋਰਨੀਆ ‘ਚ ਜ਼ੋਰਦਾਰ ਧਮਾਕਾ, ਗੈਸ ਪਾਈਪਲਾਈਨ ਫਟਣ ਨਾਲ ਘਰ ਉੱਡਿਆ; 6 ਲੋਕ ਜ਼ਖਮੀ

ਨਵੀਂ ਦਿੱਲੀ, 12 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਹੇਵਰਡ ਦੇ ਕੋਲ ਐਸ਼ਲੈਂਡ ਇਲਾਕੇ ਵਿੱਚ ਵੀਰਵਾਰ ਨੂੰ ਗੈਸ ਪਾਈਪਲਾਈਨ ਵਿੱਚ ਭਿਆਨਕ ਵਿਸਫੋਟ ਹੋਇਆ। ਇਸ ਵਿਸਫੋਟ ਕਾਰਨ ਇੱਕ ਘਰ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਅਤੇ ਤਿੰਨ ਇਮਾਰਤਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਦੇ ਨਾਲ ਹੀ, ਆਸ-ਪਾਸ ਦੇ ਘਰਾਂ ਵਿੱਚ ਵੀ ਜ਼ੋਰਦਾਰ ਕੰਬਣੀ ਮਹਿਸੂਸ ਹੋਈ। […]

ਪੰਜਾਬ ਦੇ ਸਾਬਕਾ ਰਾਜਪਾਲ ਤੇ ਸਾਬਕਾ ਕੇਂਦਰੀ ਮੰਤਰੀ ਸ਼ਿਵਰਾਜ ਪਾਟਿਲ ਦਾ ਦੇਹਾਂਤ

ਲਾਤੂਰ, 12 ਦਸੰਬਰ (ਪੰਜਾਬ ਮੇਲ)- ਸੀਨੀਅਰ ਕਾਂਗਰਸ ਆਗੂ, ਸਾਬਕਾ ਕੇਂਦਰੀ ਮੰਤਰੀ ਤੇ ਪੰਜਾਬ ਦੇ ਸਾਬਕਾ ਰਾਜਪਾਲ ਸ਼ਿਵਰਾਜ ਪਾਟਿਲ ਦਾ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਪਿੱਤਰੀ ਕਸਬੇ ਲਾਤੂਰ ਵਿਚ ਦੇਹਾਂਤ ਹੋ ਗਿਆ। ਪਾਟਿਲ 90 ਸਾਲਾਂ ਦੇ ਸਨ ਤੇ ਪਰਿਵਾਰਕ ਸੂਤਰਾਂ ਮੁਤਾਬਕ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਹ ਲੋਕ ਸਭਾ ਦੇ ਸਾਬਕਾ ਸਪੀਕਰ ਸਨ ਤੇ ਉਨ੍ਹਾਂ […]

ਅੰਮ੍ਰਿਤਸਰ ਦੇ ਸਕੂਲਾਂ ਵਿੱਚ ਧਮਾਕਾ ਕਰਨ ਦੀ ਈਮੇਲ ਰਾਹੀਂ ਧਮਕੀ

ਅੰਮ੍ਰਿਤਸਰ, 12 ਦਸੰਬਰ (ਪੰਜਾਬ ਮੇਲ)- ਅੱਜ ਸ਼ਹਿਰ ਦੇ ਕੁਝ ਵੱਡੇ ਸਕੂਲਾਂ ਵਿੱਚ ਧਮਕੀ ਵਾਲੇ ਈਮੇਲ ਮਿਲੇ ਹਨ, ਜਿਸ ਤੋਂ ਬਾਅਦ ਸਕੂਲਾਂ ਵਿੱਚ ਚਿੰਤਾ ਵਾਲਾ ਮਾਹੌਲ ਹੈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਅੱਜ ਸਵੇਰੇ ਸ਼ਹਿਰ ਦੇ ਕੁਝ ਵੱਡੇ ਸਕੂਲਾਂ ਵਿੱਚ ਧਮਕੀ […]

ਯੁਨੀਵਰਸਿਟੀ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਵਿਦਿਆਰਥੀ ਦੀ ਮੌਤ ਤੇ ਇੱਕ ਗੰਭੀਰ

ਸੈਕਰਾਮੈਂਟੋ, ਕੈਲੀਫੋਰਨੀਆ  12 ਦਸੰਬਰ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਂਟੁਕੀ ਸਟੇਟ ਯੁਨੀਵਰਸਿਟੀ ਵਿੱਚ ਹੋਈ ਗੋਲੀਬਾਰੀ ਵਿੱਚ ਇਕ ਵਿਦਿਆਰਥੀ ਦੀ ਮੌਤ ਹੋਣ ਤੇ ਇਕ ਹੋਰ ਦੇ ਗੰਭੀਰ ਜਖਮੀ ਹੋ ਜਾਣ ਦੀ ਖਬਰ ਹੈ। ਪੁਲਿਸ ਤੇ ਯੁਨੀਵਰਸਿਟੀ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਯੁਨੀਵਰਸਿਟੀ ਦਾ ਵਿਦਿਆਰਥੀ ਨਹੀਂ ਹੈ। ਪੁਲਿਸ […]

ਮੈਕਸੀਕੋ ਨੂੰ ਪਾਣੀ ਦੇਣਾ ਪਵੇਗਾ ਨਹੀਂ ਤਾਂ ਟੈਰਿਫ ਲਈ ਤਿਆਰ ਰਹੇ-ਟਰੰਪ

ਸੈਕਰਾਮੈਂਟੋ, 12 ਦਸੰਬਰ  ਕੈਲੀਫੋਰਨੀਆ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਾਟਰਪਤੀ ਡੋਨਲਡ  ਟਰੰਪ ਨੇ ਕਿਹਾ ਹੈ ਕਿ ਮੈਕਸੀਕੋ ਨੂੰ ਸੰਧੀ ਤਹਿਤ ਹੋਰ ਪਾਣੀ ਛੱਡਣਾ ਪਵੇਗਾ ਤੇ ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਦਰਾਮਦ ਉਪਰ 5% ਹੋਰ ਟੈਰਿਫ ਲਈ ਤਿਆਰ ਰਹੇ। ਟਰੰਪ ਨੇ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਮੈਕਸੀਕੋ ਨੂੰ ਹਰ ਹਾਲਤ ਵਿੱਚ ਹੋਰ ਪਾਣੀ […]

ਕਾਂਗਰਸਮੈਨ ਸੁਬਰਾਮਨੀਅਮ ਵੱਲੋਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀ ਮਦਦ ਲਈ ਚੁੱਕਿਆ ਅਹਿਮ ਕਦਮ

ਵਾਸ਼ਿੰਗਟਨ, 11 ਦਸੰਬਰ (ਪੰਜਾਬ ਮੇਲ)- ਭਾਰਤੀ-ਅਮਰੀਕੀ ਕਾਂਗਰਸਮੈਂਬਰ ਸੁਹਾਸ ਸੁਬਰਾਮਨੀਅਮ ਨੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਸਭ ਤੋਂ ਵੱਡੀਆਂ ਰੁਕਾਵਟਾਂ ਵਿੱਚੋਂ ਇੱਕ ‘ਡਾਊਨ ਪੇਮੈਂਟ’ ਲਈ ਬੱਚਤ ਕਰਨ ਨੂੰ ਆਸਾਨ ਬਣਾਉਣ ਲਈ ਇੱਕ ਦੋ-ਪੱਖੀ ਪ੍ਰਸਤਾਵ ਪੇਸ਼ ਕੀਤਾ। 9 ਦਸੰਬਰ ਨੂੰ, ਆਇਓਵਾ ਦੇ ਦੂਜੇ ਜ਼ਿਲ੍ਹੇ ਦੀ ਪ੍ਰਤੀਨਿਧਿ ਐਸ਼ਲੇ ਹਿੰਸਨ ਦੇ ਨਾਲ, ਫਰਸਟ ਹੋਮ ਸੇਵਿੰਗਜ਼ ਓਪਰਚਿਊਨਿਟੀ ਐਕਟ ਪੇਸ਼ […]

ਹਾਈਕੋਰਟ ਤੋਂ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਮਿਲੀ ਪੈਰੋਲ

-ਅੰਮ੍ਰਿਤਪਾਲ ਸਿੰਘ ਕੌਮੀ ਸੁਰੱਖਿਆ ਲਈ ਖਤਰਾ: ਪੰਜਾਬ ਸਰਕਾਰ ਚੰਡੀਗੜ੍ਹ, 11 ਦਸੰਬਰ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਕਿਹਾ ਕਿ ਖਡੂਰ ਸਾਹਿਬ ਦਾ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਕੌਮੀ ਸੁਰੱਖਿਆ ਲਈ ਖਤਰਾ ਹੈ। ਪੰਜਾਬ ਸਰਕਾਰ ਵੱਲੋਂ ਸੀਨੀਅਰ ਵਕੀਲ ਅਨੁਪਮ ਗੁਪਤਾ ਅਦਾਲਤ ਵਿਚ ਪੇਸ਼ ਹੋਏ। ਅਦਾਲਤ ਨੂੰ ਕਿਹਾ ਗਿਆ ਕਿ ਅੰਮ੍ਰਿਤਪਾਲ ਸਿੰਘ […]

ਟਰੰਪ ਵੱਲੋਂ ‘ਗੋਲਡ ਕਾਰਡ’ ਵੀਜ਼ਾ ਪ੍ਰੋਗਰਾਮ ਸ਼ੁਰੂ

-10 ਲੱਖ ਡਾਲਰ ਖਰਚ ਕੇ ਅਮਰੀਕਾ ‘ਚ ਰਹਿਣ ਤੇ ਕੰਮ ਕਰਨ ਦੀ ਖੁੱਲ੍ਹ – 10 ਹਜ਼ਾਰ ਲੋਕਾਂ ਨੇ ਪ੍ਰੀ-ਰਜਿਸਟਰੇਸ਼ਨ ਅਰਸੇ ਦੌਰਾਨ ਸਾਈਨਅੱਪ ਕੀਤਾ ਵਾਸ਼ਿੰਗਟਨ, 11 ਦਸੰਬਰ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਅਧਿਕਾਰਤ ਤੌਰ ‘ਤੇ ਆਪਣਾ ‘ਟਰੰਪ ਗੋਲਡ ਕਾਰਡ’ ਵੀਜ਼ਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰੋਗਰਾਮ ਤਹਿਤ ਗੈਰ-ਅਮਰੀਕੀ ਨਾਗਰਿਕਾਂ ਨੂੰ ਇਕ ਭਾਰੀ […]

ਕੈਨੇਡਾ ‘ਚ ਵਿਦੇਸ਼ੀ ਡਾਕਟਰਾਂ ਨੂੰ ਪੱਕੀ ਇਮੀਗ੍ਰੇਸ਼ਨ ਤੇ ਵਰਕ ਪਰਮਿਟ ਦਾ ਮੌਕਾ

-2 ਹਫ਼ਤਿਆਂ ‘ਚ ਮਿਲੇਗਾ ਵਰਕ ਪਰਮਿਟ ਟੋਰਾਂਟੋ, 11 ਦਸੰਬਰ (ਪੰਜਾਬ ਮੇਲ)- ਕੈਨੇਡਾ ਵਿਚ ਬੀਤੇ ਲੰਮੇ ਸਮੇਂ ਤੋਂ ਡਾਕਟਰਾਂ ਦੀ ਘਾਟ ਹੈ ਪਰ ਮਰੀਜ਼ ਵੱਧ ਰਹੇ ਹਨ, ਜਿਸ ਕਰਕੇ ਸਰਕਾਰ ਵੱਲੋਂ ਯੋਗਤਾ ਪ੍ਰਾਪਤ ਵਿਦੇਸ਼ੀ ਡਾਕਟਰਾਂ ਨੂੰ ਪੱਕੀ ਇਮੀਗ੍ਰੇਸ਼ਨ ਤੇ ਵਰਕ ਪਰਮਿਟ ਦੇਣਾ ਸੌਖਾ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਦੇ ਆਏ ਐਲਾਨ ਮੁਤਾਬਕ 3 […]