ਡੌਂਕੀ ਲਗਾ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ‘ਚ 230 ਭਾਰਤੀ ਫਸੇ

ਨਿਊਯਾਰਕ, 18 ਦਸੰਬਰ (ਪੰਜਾਬ ਮੇਲ)- ਅਮਰੀਕਾ ‘ਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜੇਕਰ ਇੱਕ ਰਸਤਾ ਬੰਦ ਹੁੰਦਾ ਹੈ, ਤਾਂ ਲੋਕ ਦੂਜੇ ਰਸਤੇ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੁੰਦੇ ਹਨ। ਹਾਲ ਹੀ ਵਿਚ 170 ਗੁਜਰਾਤੀਆਂ ਸਮੇਤ 230 ਦੇ ਕਰੀਬ ਭਾਰਤੀ ਸ਼ਾਰਜਾਹ (ਯੂ.ਏ.ਈ.) ਵਿਚ ਫਸ ਗਏ […]

ਟਰੰਪ ਨੇ ਭਾਰਤ ‘ਤੇ ਰੈਸੀਪ੍ਰੋਕਲ ਟੈਕਸ ਲਗਾਉਣ ਦੀ ਦਿੱਤੀ ਧਮਕੀ

ਵਾਸ਼ਿੰਗਟਨ, 18 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਅਗਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ‘ਤੇ ਰੈਸੀਪ੍ਰੋਕਲ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ। ਭਾਵ ਇਹ ਹੈ ਕਿ ਭਾਰਤ ਅਮਰੀਕੀ ਉਤਪਾਦਾਂ ‘ਤੇ ਜਿੰਨਾ ਟੈਕਸ ਲਗਾਏਗਾ, ਓਨਾ ਹੀ ਟੈਕਸ ਹੁਣ ਟਰੰਪ ਵੀ ਭਾਰਤੀ ਉਤਪਾਦਾਂ ‘ਤੇ ਲਗਾਉਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕੁਝ ਅਮਰੀਕੀ ਉਤਪਾਦਾਂ ਦੇ ਆਯਾਤ ‘ਤੇ ਭਾਰਤ […]

ਰੂਸ-ਯੂਕਰੇਨ ਯੁੱਧ ਰੋਕਣ ਲਈ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਨਾਲ ਗੱਲ ਕਰਨਗੇ ਟਰੰਪ

ਵਾਸ਼ਿੰਗਟਨ, 18 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਲਗਭਗ ਤਿੰਨ ਸਾਲ ਤੋਂ ਚੱਲੇ ਆ ਰਹੇ ਯੁੱਧ ਨੂੰ ਖਤਮ ਕਰਨ ਲਈ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ ਕਰਨਗੇ। ਟਰੰਪ ਮੁਤਾਬਕ ਉਹ ਇਸ ਕਤਲੇਆਮ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ। ਜਨਵਰੀ ਵਿਚ ਟਰੰਪ […]

ਇਤਿਹਾਸ ‘ਚ ਸਭ ਤੋਂ ਵੱਡੇ ਵਿੱਤੀ ਘਾਟੇ ਵੱਲ ਵਧ ਰਿਹੈ ਅਮਰੀਕਾ

-2 ਮਹੀਨਿਆਂ ‘ਚ 624 ਅਰਬ ਡਾਲਰ ਦਾ ਘਾਟਾ ਨਵੀਂ ਦਿੱਲੀ, 18 ਦਸੰਬਰ (ਪੰਜਾਬ ਮੇਲ)- ਦੁਨੀਆਂ ਦੇ ਸਭ ਤੋਂ ਵੱਡੇ ਅਰਥਚਾਰੇ ਵਾਲਾ ਦੇਸ਼ ਅਮਰੀਕਾ ਇਤਿਹਾਸ ਦੇ ਸਭ ਤੋਂ ਵੱਡੇ ਵਿੱਤੀ ਘਾਟੇ (ਫਿਸਕਲ ਡੈਫੀਸਿਟ) ਵੱਲ ਵਧ ਰਿਹਾ ਹੈ। ਫਿਸਕਲ ਈਯਰ ਦੇ ਪਹਿਲੇ 2 ਮਹੀਨਿਆਂ ‘ਚ ਹੀ ਇਹ 624 ਅਰਬ ਡਾਲਰ ਪਹੁੰਚ ਚੁੱਕਾ ਹੈ। ਇਹ ਪਿਛਲੇ ਸਾਲ ਦੇ […]

18 ਹਜ਼ਾਰ ਭਾਰਤੀ ਗੈਰ-ਕਾਨੂੰਨੀ ਕਾਗਜ਼ੀ ਕਾਰਵਾਈ ਦੀ ਲੰਬੀ ਪ੍ਰਕਿਰਿਆ ‘ਚ ਫਸੇ

ਵਾਸ਼ਿੰਗਟਨ, 18 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ 20 ਜਨਵਰੀ 2025 ਨੂੰ ਅਹੁਦਾ ਸੰਭਾਲਣ ਤੋਂ ਬਾਅਦ ਅਮਰੀਕੀ ਇਤਿਹਾਸ ‘ਚ ਸਭ ਤੋਂ ਵੱਡੇ ਦੇਸ਼ ਨਿਕਾਲੇ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਇਸ ਦੀ ਤਿਆਰੀ ਵਜੋਂ ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਨੇ ਦੇਸ਼ ਨਿਕਾਲੇ ਲਈ ਕਰੀਬ 15 ਲੱਖ ਵਿਅਕਤੀਆਂ ਦੀ […]

ਦਿੱਲੀ ਵਿਧਾਨ ਸਭਾ ਚੋਣਾਂ ਲਈ ਜਲਦ ਹੋ ਸਕਦੈ ਤਰੀਕਾਂ ਦਾ ਐਲਾਨ: ਚੋਣ ਕਮਿਸ਼ਨ ਨੇ ਮੀਟਿੰਗ ਸੱਦੀ

ਨਵੀਂ ਦਿੱਲੀ, 18 ਦਸੰਬਰ (ਪੰਜਾਬ ਮੇਲ)- ਭਾਰਤੀ ਚੋਣ ਕਮਿਸ਼ਨ ਨੇ ਅਗਲੇ ਸਾਲ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਇਸ ਹਫਤੇ ਮੀਟਿੰਗ ਸੱਦੀ ਹੈ। ਸੂਤਰਾਂ ਨੇ ਦੱਸਿਆ ਕਿ ਇਸ ਮੀਟਿੰਗ ਤੋਂ ਬਾਅਦ ਜਲਦੀ ਹੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਵਿਧਾਨ ਸਭਾ ਦੀਆਂ ਸਾਰੀਆਂ […]

ਪੰਜਾਬ ਨਿਗਮ ਚੋਣਾਂ: ਮੁੱਖ ਪਾਰਟੀਆਂ ਦੇ ਆਗੂਆਂ ‘ਤੇ ਕਾਰਵਾਈ ਦੀ ਤਿਆਰੀ!

ਲੁਧਿਆਣਾ, 18 ਦਸੰਬਰ (ਪੰਜਾਬ ਮੇਲ)- ਨਗਰ ਨਿਗਮ ਚੋਣਾਂ ਦੌਰਾਨ ਟਿਕਟ ਨਾ ਮਿਲਣ ਤੋਂ ਨਾਰਾਜ਼ ਨੇਤਾਵਾਂ ਵੱਲੋਂ ਆਜ਼ਾਦ ਉਮੀਦਵਾਰ ਦੇ ਰੂਪ ‘ਚ ਖੜ੍ਹੇ ਹੋਣ ਨਾਲ ਪਾਰਟੀ ਦੀ ਗੁੱਟਬਾਜ਼ੀ ਦੀ ਤਸਵੀਰ ਤਾਂ ਪਹਿਲਾਂ ਹੀ ਸਾਫ ਹੋ ਗਈ ਹੈ। ਇਸ ਤੋਂ ਇਲਾਵਾ ਕਾਂਗਰਸ ਦੇ ਨੇਤਾ ਦੂਜੀਆਂ ਪਾਰਟੀਆਂ ‘ਚ ਸ਼ਾਮਲ ਹੋ ਗਏ ਹਨ, ਉਥੇ ਹੁਣ ਕੁਝ ਨੇਤਾ ਆਜ਼ਾਦ ਖੜ੍ਹੇ […]

ਭਾਰਤੀ-ਅਮਰੀਕੀ ਨੇ ‘ਮਿਸ ਇੰਡੀਆ ਯੂ.ਐੱਸ.ਏ.’ 2024 ਦਾ ਖਿਤਾਬ ਜਿੱਤਿਆ

ਵਾਸ਼ਿੰਗਟਨ, 18 ਦਸੰਬਰ (ਪੰਜਾਬ ਮੇਲ)- ਚੇਨਈ ਵਿਚ ਜਨਮੀ ਭਾਰਤੀ ਅਮਰੀਕੀ ਕੈਟਲਿਨ ਸੈਂਡਰਾ ਨੀਲ ਨੇ ਨਿਊਜਰਸੀ ‘ਚ ਆਯੋਜਿਤ ਸਾਲਾਨਾ ਸੁੰਦਰਤਾ ਮੁਕਾਬਲੇ ‘ਮਿਸ ਇੰਡੀਆ ਯੂ.ਐੱਸ.ਏ.’ 2024 ਦਾ ਖਿਤਾਬ ਜਿੱਤ ਲਿਆ ਹੈ। ਕੈਟਲਿਨ (19) ਡੇਵਿਸ ਦੇ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਦੂਜੇ ਸਾਲ ਦੀ ਵਿਦਿਆਰਥਣ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ, ”ਮੈਂ ਆਪਣੇ ਭਾਈਚਾਰੇ ‘ਤੇ ਸਕਾਰਾਤਮਕ ਪ੍ਰਭਾਵ […]

ਟਰੰਪ ਵੱਲੋਂ ਯੂਕਰੇਨ ਨੂੰ ਅਮਰੀਕੀ ਹਥਿਆਰ ਵਰਤਣ ਦੀ ਇਜਾਜ਼ਤ ਦੇਣ ਦੇ ਬਾਇਡਨ ਦੇ ਫ਼ੈਸਲੇ ਨੂੰ ਪਲਟਣ ਦੇ ਸੰਕੇਤ

ਪਾਮ ਬੀਚ (ਅਮਰੀਕਾ), 18 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਕੇਤ ਦਿੱਤਾ ਕਿ ਉਹ ਯੂਕਰੇਨ ਦੀ ਫੌਜ ਨੂੰ ਰੂਸ ਦੇ ਅੰਦਰੂਨੀ ਹਿੱਸੇ ‘ਤੇ ਹਮਲਾ ਕਰਨ ਲਈ ਅਮਰੀਕੀ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਵਾਲੇ ਰਾਸ਼ਟਰਪਤੀ ਜੋਅ ਬਾਇਡਨ ਦੇ ਤਾਜ਼ਾ ਫੈਸਲੇ ਨੂੰ ਪਲਟ ਸਕਦੇ ਹਨ। ਟਰੰਪ ਨੇ ਪਿਛਲੇ ਮਹੀਨੇ ਬਾਇਡਨ ਵੱਲੋਂ […]

ਓਨਟਾਰੀਓ ‘ਚ ਭਿਆਨਕ ਟਰੱਕ ਹਾਦਸੇ ‘ਚ 2 ਪੰਜਾਬੀਆਂ ਦੀ ਮੌਤ

ਓਨਟਾਰੀਓ, 17 ਦਸੰਬਰ (ਰਾਜ ਗੋਗਨਾ/ਕੁਲਤਰਨ ਪਧਿਆਣਾ/ਪੰਜਾਬ ਮੇਲ)- ਕੈਨੇਡਾ ਦੇ ਓਨਟਾਰੀਓ ‘ਚ ਬੀਤੇ ਦਿਨੀਂ ਵਾਪਰੇ ਭਿਆਨਕ ਟਰੱਕ ਹਾਦਸੇ ਵਿਚ 2 ਪੰਜਾਬੀਆਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਹ ਭਿਆਨਕ ਹਾਦਸਾ ਕੈਨੇਡਾ ਦੇ ਓਨਟਾਰੀਓ ਦੇ ਹਾਈਵੇ 11 ਦੇ ਲਾਗੇ ਲਾਂਗਲੇਕ ‘ਤੇ ਵਾਪਰਿਆ, ਜਿੱਥੇ 2 ਟਰੱਕ ਆਹਮੋ-ਸਾਹਮਣੇ ਆਪਸ ਵਿਚ ਟਕਰਾਅ ਗਏ। ਇਸ ਹਾਦਸੇ ਵਿਚ […]