ਅੰਮ੍ਰਿਤਸਰ-ਜਲੰਧਰ ਹਾਈਵੇਅ ’ਤੇ ਕਸਬਾ ਦੋਬੁਰਜੀ ਵਿੱਚ ਅਮਰੀਕਾ ਵਾਸੀ ਨੂੰ ਘਰ ’ਚ ਗੋਲੀਆਂ ਮਾਰੀਆਂ, ਹਾਲਤ ਗੰਭੀਰ

ਚੰਡੀਗੜ੍ਹ, 24 ਅਗਸਤ (ਪੰਜਾਬ ਮੇਲ)- ਅੰਮ੍ਰਿਤਸਰ-ਜਲੰਧਰ ਹਾਈਵੇਅ ’ਤੇ ਕਸਬਾ ਦੋਬੁਰਜੀ ਵਿੱਚ ਨੌਜਵਾਨ ਨੂੰ ਉਸ ਦੇ ਘਰ ’ਚ ਦੋ ਹਮਲਾਵਾਰਾਂ ਨੇ ਗੋਲੀਆਂ ਮਾਰ ਦਿੱਤੀਆਂ। ਅੱਜ ਸਵੇਰੇ 7.30 ਵਜੇ ਦੇ ਕਰੀਬ ਅਮਰੀਕਾ ਵਾਸੀ ਸੂਖਚੈਨ ਸਿੰਘ ਦੇ ਘਰ ਦੋਬੁਰਜੀ ਵਿਚ ਦੋ ਵਿਅਕਤੀ ਆਏ, ਜਿਨ੍ਹਾਂ ਨੇ ਸੁਖਚੈਨ ਸਿੰਘ ਨੂੰ ਤਿੰਨ ਗੋਲੀਆਂ ਮਾਰੀਆਂ ਤੇ ਫ਼ਰਾਰ ਹੋ ਗਏ। ਨੌਜਵਾਨ ਨੂੰ ਗੰਭੀਰ […]

ਅਮਰੀਕਾ ਦੇ ਸੂਬੇ ਓਰੇਗਨ ‘ਚ ਇੱਕ ਗੁਜਰਾਤੀ ਨੇ ਝੀਲ ‘ਚ ਮਾਰੀ ਛਾਲ, ਨਹੀਂ ਮਿਲੀ ਲਾਸ਼

ਨਿਊਯਾਰਕ, 24 ਅਗਸਤ (ਰਾਜ ਗੋਗਨਾ/ਪੰਜਾਬ ਮੇਲ )- ਓਰੇਗਨ ਸੂਬੇ ‘ਚ ਰਹਿਣ ਵਾਲੇ ਇਕ 37 ਸਾਲਾ ਦੇ ਭਾਰਤੀ ਗੁਜਰਾਤੀ ਨੌਜਵਾਨ ਚਮਨ ਪਟੇਲ ਨੇ  ਡਾਇਮੰਡ ਲੇਕ ਨਾਂ ਦੀ ਝੀਲ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਡੁੱਬਣ ਤੋ ‘ਚ ਬਾਅਦ  ਉਸ ਦੀ ਲਾਸ਼ ਅਜੇ ਤੱਕ ਨਹੀਂ ਮਿਲੀ।ਡਗਲਸ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਅਨੁਸਾਰ, […]

ਕਨੇਟੀਕਟ ਸੂਬੇ ਦੀ ਅਮਰੀਕੀ ਮਹਿਲਾ ਸਾਰੇ ਸਰੀਰ ‘ਤੇ ਟੈਟੂ ਮਹਿਲਾ ਗਿਨੀਜ਼ ਬੁੱਕ  ਰਿਕਾਰਡ ਚ’ ਬਣਾਇਆ ਨਾਂ

ਉਸ ਦੇ ਸਰੀਰ ਦਾ 99.98 ਫੀਸਦੀ ਹਿੱਸਾ ਟੈਟੂ ਨਾਲ ਭਰਿਆ ਨਿਊਯਾਰਕ, 24 ਅਗਸਤ (ਰਾਜ ਗੋਗਨਾ/ਪੰਜਾਬ ਮੇਲ) – ਅਮਰੀਕਾ ਦੇ ਸੂਬੇ ਕਨੇਟੀਕਟ ਦੀ ਮਹਿਲਾ ਐਸਪੇਰੇਂਸ ਲੂਮਿਨੇਸਕਾ ਫੁਏਰਜਿਨਾ (36)  ਨੇ ਸਭ ਤੋਂ ਵੱਧ ਆਪਣੇ ਸਾਰੇ ਸਰੀਰ ਤੇ ਟੈਟੂ ਬਣਾ ਕਿ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਉਸ ਦੇ ਸਰੀਰ ਦਾ 99.98 ਫੀਸਦੀ ਹਿੱਸਾ ਟੈਟੂਆ ਦੇ ਨਾਲ ਭਰਿਆ ਹੋਇਆ […]

ਅਮਰੀਕਾ-ਮੈਕਸੀਕੋ ਸਰਹੱਦ ‘ਤੇ 2 ਟੱਨ ਡਰੱਗ ਫੜਿਆ, ਹਦਵਾਣਿਆਂ ਦੀ ਸ਼ੱਕਲ ਵਿੱਚ ਬਣਾਏ ਸਨ ਪੈਕਟ

ਸੈਕਰਾਮੈਂਟੋ, ਕੈਲੀਫੋਰਨੀਆ, 24 ਅਗਸਤ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ-ਮੈਕਸੀਕੋ ਸਰਹੱਦ ਉਪਰ ਇਕ ਟਰੱਕ ਵਿਚੋਂ 2 ਟੱਨ ਡਰੱਗ (ਮੈਥੰਫੈਟਾਮਾਈਨ) ਬਰਾਮਦ ਹੋਣ ਦੀ ਖਬਰ ਹੈ। ਇਹ ਟਰੱਕ ਮੈਕਸੀਕੋ ਤੋਂ ਅਮਰੀਕਾ ਵਿਚ ਦਾਖਲ ਹੋਇਆ ਸੀ। ਟਰੱਕ ਦੇ 29 ਸਾਲਾ ਡਰਾਈਵਰ ਨੂੰ ਹੋਰ ਜਾਂਚ ਲਈ ਗ੍ਰਿਫਤਾਰ ਕਰਕੇ ਹੋਮਲੈਂਡ ਸਕਿਉਰਿਟੀ ਦੇ ਹਵਾਲੇ ਕਰ ਦਿੱਤਾ ਗਿਆ ਹੈ। ਡਰੱਗ ਹਦਵਾਣਿਆਂ ਦੀ ਸ਼ਕਲ ਦੇ […]

ਅਮਰੀਕਾ ਵਿਚ ਭਾਰਤੀ ਮੂਲ ਦਾ ਡਾਕਟਰ ਸੈਕਸ ਅਪਰਾਧ ਦੇ ਮਾਮਲਿਆਂ ਵਿਚ ਗ੍ਰਿਫਤਾਰ, ਹਸਪਤਾਲ ਵਿਚ ਲਾ ਰਖੇ ਸਨ ਗੁਪਤ ਕੈਮਰੇ

ਸੈਕਰਾਮੈਂਟੋ,ਕੈਲੀਫੋਰਨੀਆ, 24 ਅਗਸਤ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰੋਚੈਸਟਰ ਹਿਲਜ਼, ਮਿਸ਼ੀਗਨ ਵਾਸੀ ਭਾਰਤੀ ਮੂਲ ਦੇ ਫਿਜ਼ੀਸੀਅਨ ਉਮੇਰ ਏੇਜਾਜ਼ (40) ਨੂੰ ਸੈਕਸ ਅਪਰਾਧ ਦੇ ਕਈ ਮਾਮਲਿਆਂ ਵਿਚ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਉਸ ਉਪਰ ਬਾਲਗਾਂ ਤੇ ਬੱਚਿਆਂ ਨਾਲ ਸੈਕਸ ਅਪਰਾਧ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਇਨਾਂ ਦੋਸ਼ਾਂ ਵਿਚ ਬੱਚਿਆਂ ਦਾ ਸਰੀਰਕ ਸੋਸ਼ਣ ਕਰਨ, ਨਿਰਵਸਤਰ […]

ਸੁਨੀਤਾ ਸਣੇ ਦੋ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਬਾਰੇ ਨਾਸਾ ਸ਼ਨਿਚਰਵਾਰ ਨੂੰ ਕਰੇਗਾ ਫ਼ੈਸਲਾ

ਕੇਪ ਕੈਨਵਰਲ (ਅਮਰੀਕਾ), 23 ਅਗਸਤ (ਪੰਜਾਬ ਮੇਲ)- ਅਮਰੀਕਾ ਦੀ ਪੁਲਾੜ ਏਜੰਸੀ ‘ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ’ (ਨਾਸਾ) ਇਸ ਹਫਤੇ ਦੇ ਅੰਤ ਵਿਚ ਫੈਸਲਾ ਕਰੇਗੀ ਕਿ ਕੀ ਬੋਇੰਗ ਦੇ ਨਵੇਂ ਕੈਪਸੂਲ ਦੀ ਵਰਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ਤੋਂ ਸੁਨੀਤਾ ਵਿਲੀਅਮਜ਼ ਸਮੇਤ ਦੋ ਪੁਲਾੜ ਯਾਤਰੀਆਂ ਦੀ ਵਾਪਸੀ ਲਈ ਕੀਤੀ ਜਾਵੇ ਜਾਂ ਨਾ। ਕੀ ਇਹ ਉਨ੍ਹਾਂ ਲਈ ਸੁਰੱਖਿਅਤ […]

ਭਾਰਤੀ-ਅਮਰੀਕੀਆਂ ਵੱਲੋਂ ਕਮਲਾ ਹੈਰਿਸ ਦੀ ਮੁਹਿੰਮ ਲਈ ਵੈੱਬਸਾਈਟ ਲਾਂਚ

ਸ਼ਿਕਾਗੋ, 23 ਅਗਸਤ (ਪੰਜਾਬ ਮੇਲ)- ਡੈਮੋਕ੍ਰੇਟਿਕ ਪਾਰਟੀ ਵਲੋਂ ਕਮਲਾ ਹੈਰਿਸ ਨੂੰ ਅਮਰੀਕੀ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਐਲਾਨੇ ਜਾਣ ਤੋਂ ਉਤਸ਼ਾਹਿਤ ਭਾਰਤੀ-ਅਮਰੀਕੀਆਂ ਦੇ ਇਕ ਸਮੂਹ ਨੇ ਉਪ ਰਾਸ਼ਟਰਪਤੀ ਦੇ ਚੋਣ ਪ੍ਰਚਾਰ ਲਈ ਇਕ ਨਵੀਂ ਵੈੱਬਸਾਈਟ- DesiPresident.com ਲਾਂਚ ਕੀਤੀ ਹੈ, ਜਿਸ ਦੀ ਟੈਗਲਾਈਨ ”ਕਮਲਾ ਕੇ ਸਾਥ” ਵਜੋਂ ਰੱਖੀ ਗਈ ਹੈ। ਹੈਰਿਸ ਦੀ ਮਾਂ ਮੂਲ ਰੂਪ ਵਿਚ ਚੇਨਈ […]

ਅਮਰੀਕਾ ‘ਚ ਨਵੇਂ ਕੋਵਿਡ-19 ਟੀਕਿਆਂ ਨੂੰ ਮਿਲੀ ਮਨਜ਼ੂਰੀ

ਲਾਸ ਏਂਜਲਸ, 23 ਅਗਸਤ (ਪੰਜਾਬ ਮੇਲ)- ਯੂ.ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਨੇ ਵਰਤਮਾਨ ਵਿੱਚ ਫੈਲ ਰਹੇ ਰੂਪਾਂ ਤੋਂ ਬਿਹਤਰ ਸੁਰੱਖਿਆ ਲਈ ਨਵੇਂ ਐੱਮ.ਆਰ.ਐੱਨ.ਏ. ਕੋਵਿਡ-19 ਟੀਕਿਆਂ ਦੀ ਸੰਕਟਕਾਲੀਨ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਐੱਫ.ਡੀ.ਏ. ਨੇ ਵੀਰਵਾਰ ਨੂੰ ਕਿਹਾ ਕਿ ਨਵੇਂ ਟੀਕੇ ਓਮਿਕਰੋਨ ਵੇਰੀਐਂਟ ਕੇਪੀ.2 ਸਟ੍ਰੇਨ ਨੂੰ ਨਿਸ਼ਾਨਾ ਬਣਾਉਣਗੇ। ਐੱਫ.ਡੀ.ਏ. ਦੇ ਜੀਵ ਵਿਗਿਆਨ ਮੁਲਾਂਕਣ ਅਤੇ […]

ਭਾਰਤ ਨੇ ਕਤਰ ਮੂਹਰੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜ਼ਬਤ ਕਰਨ ਦਾ ਮੁੱਦਾ ਉਠਾਇਆ

ਨਵੀਂ ਦਿੱਲੀ, 23 ਅਗਸਤ (ਪੰਜਾਬ ਮੇਲ)- ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜ਼ਬਤ ਕਰਨ ਦਾ ਮੁੱਦਾ ਕਤਰ ਕੋਲ ਉਠਾਇਆ ਹੈ ਅਤੇ ਇਸ ਮਾਮਲੇ ਨੂੰ ਉੱਚ ਤਰਜੀਹ ਦਿੱਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਸੀਂ ਕਤਰ ਦੇ ਅਧਿਕਾਰੀਆਂ ਦੁਆਰਾ ਜ਼ਬਤ ਕੀਤੇ ਗਏ ਗੁਰੂ […]

ਦਿੱਲੀ ਆਬਕਾਰੀ ਘਪਲਾ: ਸੀ.ਬੀ.ਆਈ. ਨੂੰ ਕੇਜਰੀਵਾਲ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਮਿਲੀ

ਸੀ.ਬੀ.ਆਈ. ਨੇ ਦਿੱਲੀ ਅਦਾਲਤ ਨੂੰ ਕੀਤਾ ਸੂਚਿਤ ਨਵੀਂ ਦਿੱਲੀ, 23 ਅਗਸਤ (ਪੰਜਾਬ ਮੇਲ)- ਸੀ.ਬੀ.ਆਈ. ਨੇ ਅੱਜ ਦਿੱਲੀ ਦੀ ਅਦਾਲਤ ਨੂੰ ਸੂਚਿਤ ਕੀਤਾ ਕਿ ਉਸ ਨੇ ਕਥਿਤ ਆਬਕਾਰੀ ਘਪਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੁਰਗੇਸ਼ ਪਾਠਕ ਵਿਰੁੱਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਹਾਸਲ ਕਰ ਲਈ ਹੈ। […]