ਨਾਬਾਲਗ ਨਾਲ ਨਾਜਾਇਜ਼ ਸਬੰਧਾਂ ਦੇ ਮਾਮਲੇ ‘ਚ ਭਾਰਤੀ ਨੂੰ 30 ਸਾਲ ਕੈਦ; 50 ਹਜ਼ਾਰ ਡਾਲਰ ਜੁਰਮਾਨਾ

ਸੈਕਰਾਮੈਂਟੋ, 27 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਯੂ.ਐੱਸ. ਡਿਸਟ੍ਰਿਕਟ ਜੱਜ ਜੌਹਨ ਆਰ ਐਡਮਜ ਵੱਲੋਂ ਨਾਬਾਲਗ ਨਾਲ ਨਾਜਾਇਜ਼ ਸਬੰਧ ਬਣਾਉਣ ਤੇ ਆਪਣੇ ਕੋਲ ਜਿਨਸੀ ਸ਼ੋਸ਼ਣ ਸਮੱਗਰੀ ਰੱਖਣ ਦੇ ਮਾਮਲੇ ਵਿਚ ਸੋਮਈਆ ਰੁਦਰਾ ਨਾਮੀ 42 ਸਾਲਾ ਭਾਰਤੀ ਨੂੰ 30 ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਸੋਮਈਆ ਵਾਈਟਹਾਲ, ਪੈਨਸਿਲਵੇਨੀਆ ਦਾ ਰਹਿਣ ਹੈ। ਇਹ ਐਲਾਨ ਅਮਰੀਕੀ […]

ਟਰੰਪ ਵੱਲੋਂ ਡੀ.ਈ.ਆਈ. ਭਰਤੀਆਂ ‘ਤੇ ਰੋਕ

-1 ਲੱਖ ਭਾਰਤੀਆਂ ਦੀ ਨੌਕਰੀ ਖ਼ਤਰੇ ‘ਚ ਵਾਸ਼ਿੰਗਟਨ, 27 ਜਨਵਰੀ (ਪੰਜਾਬ ਮੇਲ)- ਅਮਰੀਕਾ ‘ਚ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਦੇ ਹੀ ਇਕ ਦੇ ਬਾਅਦ ਇਕ ਸਖ਼ਤ ਫ਼ੈਸਲੇ ਲਾਗੂ ਕੀਤੇ ਹਨ। ਇਸ ਦੇ ਨਾਲ ਹੀ ਟਰੰਪ ਸ਼ਾਸਨ ਦੇ ਮਾੜੇ ਪ੍ਰਭਾਵ ਸਾਹਮਣੇ ਆਉਣ ਲੱਗੇ ਹਨ। ਡੀ.ਈ.ਆਈ. (ਡਾਈਵਰਸਿਟੀ, ਇਕੁਇਟੀ ਐਂਡ ਇਨਕਲੂਜ਼ਨ) ਪ੍ਰੋਗਰਾਮ ਨੂੰ ਰੋਕਣ ਦੇ ਹੁਕਮ ਕਾਰਨ ਇੱਕ ਲੱਖ […]

ਕੈਨੇਡਾ ਨੇ ਪਰਿਵਾਰਕ ਵਰਕ ਪਰਮਿਟ ਨਿਯਮ ਕੀਤੇ ਸਖ਼ਤ

ਓਟਾਵਾ, 27 ਜਨਵਰੀ (ਪੰਜਾਬ ਮੇਲ)- ਕੈਨੇਡਾ ਪ੍ਰਵਾਸੀਆਂ ਪ੍ਰਤੀ ਆਪਣੇ ਨਿਯਮ ਸਖ਼ਤ ਕਰਦਾ ਜਾ ਰਿਹਾ ਹੈ। ਹਾਲ ਹੀ ਵਿਚ ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀਆਂ ਲਈ ਫੈਮਿਲੀ ਓਪਨ ਵਰਕ ਪਰਮਿਟ (ਓ.ਡਬਲਯੂ.ਪੀ.) ਲਈ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ, ਜਿਸ ਨਾਲ ਯੋਗਤਾ ਨੂੰ ਘੱਟ ਗਿਣਤੀ ਵਿਚ ਬਿਨੈਕਾਰਾਂ ਤੱਕ ਸੀਮਤ ਕਰ ਦਿੱਤਾ ਗਿਆ ਹੈ। […]

ਪੰਜ ਸਿੰਘ ਸਾਹਿਬਾਨ ਦੀ 28 ਜਨਵਰੀ ਨੂੰ ਹੋਣ ਵਾਲੀ ਇਕੱਤਰਤਾ ਮੁਲਤਵੀ

ਅੰਮ੍ਰਿਤਸਰ, 27 ਜਨਵਰੀ (ਪੰਜਾਬ ਮੇਲ)- ਪੰਥਕ ਮਾਮਲਿਆਂ ਸਬੰਧੀ ਵਿਚਾਰ-ਵਟਾਂਦਰੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ 28 ਜਨਵਰੀ ਨੂੰ ਰੱਖੀ ਗਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਮੁਲਤਵੀ ਕਰ ਦਿੱਤੀ ਗਈ ਹੈ। ਇਕ ਇੱਕਤਰਤਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਆਦੇਸ਼ਾਂ ਅਨੁਸਾਰ ਸਿੰਘ ਸਾਹਿਬ ਦੇ ਕੁਝ ਨਿੱਜੀ ਰੁਝੇਵਿਆਂ ਕਾਰਨ ਮੁਲਤਵੀ ਕੀਤੀ ਗਈ ਹੈ। […]

ਅਮਰੀਕੀ ਸੈਨੇਟ ਵੱਲੋਂ ਕ੍ਰਿਸਟੀ ਨੋਏਮ ਗ੍ਰਹਿ ਸੁਰੱਖਿਆ ਸਕੱਤਰ ਨਿਯੁਕਤ

ਵਾਸ਼ਿੰਗਟਨ, 27 ਜਨਵਰੀ (ਪੰਜਾਬ ਮੇਲ)- ਅਮਰੀਕੀ ਸੈਨੇਟ ਨੇ ਸ਼ਨੀਵਾਰ ਨੂੰ ਦੱਖਣੀ ਡਕੋਟਾ ਦੀ ਗਵਰਨਰ ਕ੍ਰਿਸਟੀ ਨੋਏਮ ਨੂੰ ਗ੍ਰਹਿ ਸੁਰੱਖਿਆ ਵਿਭਾਗ ਦੀ ਸਕੱਤਰ ਵਜੋਂ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨਾਲ ਉਨ੍ਹਾਂ ਨੂੰ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉੱਚ ਸਦਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਸੰਦ ਨੂੰ 59-34 ਵੋਟਾਂ ਨਾਲ ਮਨਜ਼ੂਰੀ […]

ਰਾਸ਼ਟਰਪਤੀ ਟਰੰਪ ਨੂੰ ਸੋਸ਼ਲ ਮੀਡੀਆ ‘ਤੇ ਜਾਨੋਂ ਮਾਰਨ ਦੀ ਧਮਕੀਆਂ ਦੇਣ ਵਾਲਾ ਗ੍ਰਿਫਤਾਰ

ਸੈਕਰਾਮੈਂਟੋ, 27 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੋਸ਼ਲ ਮੀਡੀਆ ਉਪਰ ਕਥਿਤ ਤੌਰ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਫਲੋਰਿਡਾ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਵੈਸਟ ਪਾਮ ਬੀਚ ਪੁਲਿਸ ਵਿਭਾਗ ਦੇ ਮੁਖੀ ਟੋਨੀ ਅਰਾਜੋ ਨੇ ਕਿਹਾ ਹੈ ਕਿ 46 […]

ਕੈਪੀਟਲ ਹਿੱਲ ਦੇ ਦੰਗਾਕਾਰੀਆਂ ਨੇ ਮੁਆਫ਼ੀ ਲੈਣ ਤੋਂ ਕੀਤਾ ਇਨਕਾਰ

ਵਾਸ਼ਿੰਗਟਨ, 27 ਜਨਵਰੀ (ਪੰਜਾਬ ਮੇਲ)- ਰਾਸ਼ਟਰਪਤੀ ਬਣਦੇ ਹੀ ਡੋਨਾਲਡ ਟਰੰਪ 6 ਜਨਵਰੀ, 2021 ਨੂੰ ਅਮਰੀਕੀ ਸੰਸਦ ਕੈਪੀਟਲ ਹਿੱਲ ਵਿਖੇ ਹੋਏ ਦੰਗਿਆਂ ਦੇ ਦੋਸ਼ੀਆਂ ਨੂੰ ਮੁਆਫ਼ ਕਰ ਚੁੱਕੇ ਹਨ। ਟਰੰਪ ਨੇ ਕੈਪੀਟਲ ਹਿੱਲ ਦੰਗਿਆਂ ਵਿਚ ਦੋਸ਼ੀ ਠਹਿਰਾਏ ਗਏ 1500 ਲੋਕਾਂ ਨੂੰ ਮੁਆਫ ਕਰ ਦਿੱਤਾ ਹੈ। ਹਾਲਾਂਕਿ ਕੁਝ ਦੰਗਾਕਾਰੀਆਂ ਨੇ ਟਰੰਪ ਦੀ ਮੁਆਫ਼ੀ ਨੂੰ ਸਵੀਕਾਰ ਕਰਨ ਤੋਂ […]

ਅਮਰੀਕੀ ਪ੍ਰਸ਼ਾਸਨ ਵੱਲੋਂ ਦੂਜੇ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਮੁਅੱਤਲ ਕਰਨ ਅਤੇ ਸਮੀਖਿਆ ਦੇ ਆਦੇਸ਼

ਵਾਸ਼ਿੰਗਟਨ, 27 ਜਨਵਰੀ (ਪੰਜਾਬ ਮੇਲ)- ਅਮਰੀਕਾ ਨੇ ਦੂਜੇ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਅਮਰੀਕੀ ਸਹਾਇਤਾ ਨੂੰ ਮੁਅੱਤਲ ਕਰਨ ਅਤੇ ਉਸ ਦੀ ਸਮੀਖਿਆ ਕਰਨ ਦਾ ਹੁਕਮ ਦਿੱਤਾ ਹੈ, ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਇਹ ਸਹਾਇਤਾ ‘ਅਮਰੀਕਾ ਫਸਟ’ ਏਜੰਡੇ ਦੇ ਤਹਿਤ ਉਸਦੀ ਵਿਦੇਸ਼ ਨੀਤੀ ਦੇ ਅਨੁਸਾਰ ਹੈ ਜਾਂ ਨਹੀਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ […]

ਵਿਰੋਧ ਦੇ ਬਾਵਜੂਦ ਅਮਰੀਕਾ ਗ੍ਰੀਨਲੈਂਡ ‘ਤੇ ਕੰਟਰੋਲ ਹਾਸਲ ਕਰਨ ਦੇ ਯੋਗ ਹੋਵੇਗਾ : ਟਰੰਪ

ਵਾਸ਼ਿੰਗਟਨ, 27 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਡੈਨਮਾਰਕ ਦੇ ਵਿਰੋਧ ਦੇ ਬਾਵਜੂਦ ਉਨ੍ਹਾਂ ਦਾ ਦੇਸ਼ ਗ੍ਰੀਨਲੈਂਡ ‘ਤੇ ਕੰਟਰੋਲ ਹਾਸਲ ਕਰਨ ਦੇ ਯੋਗ ਹੋਵੇਗਾ। ਟਰੰਪ ਨੇ ਏਅਰ ਫੋਰਸ ਵਨ ਵਿਚ ਵ੍ਹਾਈਟ ਹਾਊਸ ਦੇ ਪ੍ਰੈੱਸ ਪੂਲ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ, ”ਮੇਰਾ ਮੰਨਣਾ ਹੈ ਕਿ ਗ੍ਰੀਨਲੈਂਡ ਦੇ ਲੋਕ […]

ਮੈਕਸੀਕੋ ਵੱਲੋਂ ਅਮਰੀਕਾ ਤੋਂ ਆਉਣ ਵਾਲੀ ਦੇਸ਼ ਨਿਕਾਲਾ ਉਡਾਣ ਨੂੰ ਉਤਰਨ ਦੀ ਆਗਿਆ ਦੇਣ ਤੋਂ ਇਨਕਾਰ!

ਵਾਸ਼ਿੰਗਟਨ, 27 ਜਨਵਰੀ (ਪੰਜਾਬ ਮੇਲ)- ਅਮਰੀਕਾ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਚੱਲ ਰਹੀਆਂ ਕਾਰਵਾਈਆਂ ਵਿਚਕਾਰ ਮੈਕਸੀਕੋ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਮੈਕਸੀਕੋ ਨੇ ਅਮਰੀਕਾ ਤੋਂ ਆਉਣ ਵਾਲੀ ਦੇਸ਼ ਨਿਕਾਲਾ ਉਡਾਣ ਨੂੰ ਉਤਰਨ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ। ਰਿਪੋਰਟ ਅਨੁਸਾਰ ਮੈਕਸੀਕੋ ਦੀ ਇਸ ਪ੍ਰਕਿਰਿਆ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ […]