ਅਮਰੀਕੀ ਫ਼ੌਜ ‘ਚ ‘ਟਰਾਂਸਜੈਂਡਰਾਂ’ ਦੀ ਭਰਤੀ ‘ਤੇ ਲੱਗੇਗੀ ਰੋਕ!

ਵਾਸ਼ਿੰਗਟਨ, 30 ਜਨਵਰੀ (ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਕ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕੀਤੇ ਗਏ ਹਨ, ਜਿਸ ਤਹਿਤ ਅਮਰੀਕੀ ਫ਼ੌਜ ਵਿਚ ‘ਟਰਾਂਸਜੈਂਡਰਾਂ’ ਦੀ ਭਰਤੀ ‘ਤੇ ਰੋਕ ਲੱਗ ਸਕਦੀ ਹੈ। ਆਦੇਸ਼ ਤਹਿਤ ਨਵੇਂ ਰੱਖਿਆ ਮੰਤਰੀ ਪੀਟ ਹੇਗਸੇਥ ‘ਟਰਾਂਸਜੈਂਡਰ’ ਸੈਨਿਕਾਂ ਬਾਰੇ ਪੈਂਟਾਗਨ ਦੀ ਨੀਤੀ ਦੀ ਸਮੀਖਿਆ ਕਰਨਗੇ, ਜਿਸ ਤਹਿਤ ਸੰਭਾਵਿਤ ਤੌਰ ਉਤੇ ‘ਟਰਾਂਸਜੈਂਡਰਾਂ’ ਦੀ ਫ਼ੌਜੀ ਸੇਵਾ […]

ਭਾਰਤ ਤੋਂ ਅਮਰੀਕਾ ਪੁੱਜੀ ਧਾਗੇ ਦੀ ਖੇਪ ‘ਚੋਂ ਨੀਂਦ ਦੀਆਂ 70,000 ਗੋਲੀਆਂ ਬਰਾਮਦ

ਵਾਸ਼ਿੰਗਟਨ, 30 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਕਸਟਮ ਤੇ ਸਰਹੱਦੀ ਸੁਰੱਖਿਆ ਵਿਭਾਗ (ਸੀ.ਬੀ.ਪੀ.) ਨੇ ਭਾਰਤ ਤੋਂ ਆ ਰਹੀ ਧਾਗੇ ਦੀ ਖੇਪ ‘ਚੋਂ ਨੀਂਦ ਦੀਆਂ ਤਕਰੀਬਨ 70,000 ਗੋਲੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ ਗੋਲੀਆਂ ਦੀ ਕੀਮਤ 33,000 ਅਮਰੀਕੀ ਡਾਲਰ ਦੱਸੀ ਜਾ ਰਹੀ ਹੈ। ਸੀ.ਬੀ.ਪੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਖੇਪ ਕੈਲੀਫੋਰਨੀਆ ਦੇ ਬਿਊਨਾ ਪਾਰਕ ਸਥਿਤ ਇਕ […]

ਅਮਰੀਕਾ ਦੇ ਪਰਿਵਾਰਕ ਵੀਜ਼ਾ ਬੁਲੇਟਿਨ ‘ਚ ਹੋਈ ਹਿਲਜੁਲ

ਵਾਸ਼ਿੰਗਟਨ ਡੀ.ਸੀ., 29 ਜਨਵਰੀ (ਪੰਜਾਬ ਮੇਲ)-ਯੂ.ਐੱਸ. ਡਿਪਾਰਟਮੈਂਟ ਆਫ ਸਟੇਟ ਵੱਲੋਂ ਫਰਵਰੀ 2025 ਦਾ ਵੀਜ਼ਾ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਹੈ। ਇਸ ਮਹੀਨੇ ਬੁਲੇਟਿਨ ‘ਚ ਕਾਫੀ ਹਿਲਜੁਲ ਦੇਖਣ ਨੂੰ ਮਿਲੀ। ਅਮਰੀਕਾ ਦੇ ਜਿਹੜੇ ਸਿਟੀਜ਼ਨ ਨਾਗਰਿਕਾਂ ਵੱਲੋਂ ਭਾਰਤ ‘ਚ ਰਹਿ ਰਹੇ ਆਪਣੇ ਭੈਣਾਂ-ਭਰਾਵਾਂ ਨੂੰ F-4 ਕੈਟਾਗਰੀ ਲਈ ਅਪਲਾਈ ਕੀਤਾ ਹੈ, ਅਤੇ ਭੈਣ-ਭਰਾਵਾਂ ਅਤੇ ਬੱਚੇ ਜਿਹੜੇ 21 ਸਾਲ […]

ਮਹਾਕੁੰਭ ‘ਚ ਮਚੀ ਭਾਜੜ: 22 ਸ਼ਰਧਾਲੂਆਂ ਦੀ ਮੌਤ; 50 ਤੋਂ ਵੱਧ ਗੰਭੀਰ ਜ਼ਖਮੀ

ਪ੍ਰਯਾਗਰਾਜ, 29 ਜਨਵਰੀ (ਪੰਜਾਬ ਮੇਲ)- ਪ੍ਰਯਾਗਰਾਜ ਮਹਾਕੁੰਭ ‘ਚ ਸੰਗਮ ਘਾਟ ‘ਤੇ ਅਚਾਨਕ ਮਚੀ ਭਾਜੜ ਕਾਰਨ ਵੱਡਾ ਹਾਦਸਾ ਵਾਪਰ ਗਿਆ, ਜਿਸ ਕਾਰਨ 22 ਸ਼ਰਧਾਲੂਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਦਾ ਮੁੱਖ ਕਾਰਨ 144 ਸਾਲਾਂ ਬਾਅਦ ‘ਤ੍ਰਿਵੇਣੀ ਯੋਗ’ ਹੋਣਾ ਵੀ ਮੰਨਿਆ ਜਾ ਰਹਾ ਹੈ, ਇਸ ਯੋਗ ਕਾਰਨ ਇਸ਼ਨਾਨ ਦੀ ਅਧਿਆਤਮਿਕ ਮਹੱਤਤਾ ਹੋਰ ਵਧ ਗਈ ਸੀ। […]

ਪ੍ਰਧਾਨ ਮੰਤਰੀ ਮੋਦੀ ਫਰਵਰੀ ਮਹੀਨੇ ਆਉਣਗੇ ਅਮਰੀਕਾ

ਵਾਸ਼ਿੰਗਟਨ, 29 ਜਨਵਰੀ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਵਰੀ ਵਿਚ ਅਮਰੀਕਾ ਦਾ ਦੌਰਾ ਕਰਨਗੇ। ਉਹ (ਪ੍ਰਧਾਨ ਮੰਤਰੀ ਮੋਦੀ) ਫਰਵਰੀ ਵਿਚ ਕਿਸੇ ਸਮੇਂ ਅਮਰੀਕਾ ਦਾ ਦੌਰਾ ਕਰਨਗੇ,” ਟਰੰਪ ਨੇ ਇੱਕ ਪ੍ਰੈਸ ਸੰਬੋਧਨ ਵਿਚ ਕਿਹਾ। ਜਦੋਂ ਗੈਰ-ਕਾਨੂੰਨੀ ਪ੍ਰਵਾਸੀਆਂ ਬਾਰੇ ਚਰਚਾਵਾਂ ਅਤੇ ਕੀ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਨੂੰ ਵਾਪਸ ਲੈਣ […]

ਭਾਰਤ ਵੱਲੋਂ 2023 ਦੇ ਸਾਨ ਫਰਾਂਸਿਸਕੋ ਕੌਂਸਲੇਟ ਹਮਲੇ ਦੀ ਜਵਾਬਦੇਹੀ ਦੀ ਮੰਗ

ਵਾਸ਼ਿੰਗਟਨ, 29 ਜਨਵਰੀ (ਪੰਜਾਬ ਮੇਲ)- ਡੀ.ਸੀ. ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ, ਜੈਸ਼ੰਕਰ ਨੇ ਕਿਹਾ, ”ਸਾਡੇ ਵਣਜ ਦੂਤਘਰ ‘ਤੇ ਅੱਗਜ਼ਨੀ ਦਾ ਹਮਲਾ ਇੱਕ ਬਹੁਤ ਹੀ ਗੰਭੀਰ ਮਾਮਲਾ ਹੈ, ਅਤੇ ਇਸ ਲਈ ਅਸੀਂ ਜਵਾਬਦੇਹੀ ਦੀ ਉਮੀਦ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ, ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਵੇ।” ਇਹ ਹਮਲਾ 19 ਮਾਰਚ […]

ਗੁਰਜਤਿੰਦਰ ਰੰਧਾਵਾ ਦੀ ਡਾ. ਉਬਰਾਏ ਨਾਲ ਚੰਡੀਗੜ੍ਹ ਵਿਖੇ ਹੋਈ ਅਹਿਮ ਮੁਲਾਕਾਤ

ਚੰਡੀਗੜ੍ਹ, 29 ਜਨਵਰੀ (ਪੰਜਾਬ ਮੇਲ)- ਵਿਸ਼ਵ ਪ੍ਰਸਿੱਧ ਦਾਨੀ ਡਾ. ਐੱਸ.ਪੀ. ਸਿੰਘ ਉਬਰਾਏ ਦੀ ਜੀਵਨੀ ਅਤੇ ਉਨ੍ਹਾਂ ਦੇ ਕੰਮਾਂ ਬਾਰੇ ਪਹਿਲਾਂ ਵੀ ਬਹੁਤ ਸਾਰੀਆਂ ਕਿਤਾਬਾਂ ਵੱਖ-ਵੱਖ ਲੇਖਕਾਂ ਵੱਲੋਂ ਲਿਖੀਆਂ ਜਾ ਚੁੱਕੀਆਂ ਹਨ। ਹੁਣ ਇਸ ਸੰਬੰਧੀ ਇਕ ਨਵੀਂ ਕਿਤਾਬ ਡਾ. ਸਰਬਜੀਤ ਸਿੰਘ ਛੀਨਾ ਨੇ ਉਨ੍ਹਾਂ ਬਾਰੇ ਲਿਖੀ ਹੈ, ਜਿਸ ਦਾ ਸਿਰਲੇਖ ਹੈ ‘ਸੇਵੀਅਰ ਸਿੰਘ’, ਜਿਸ ਦਾ ਮਤਲਬ […]

ਦੁਨੀਆਂ ਦੇ ਕਿਸੇ ਵੀ ਦੇਸ਼ ਜਾਵੋ, ਸਫਲਤਾ ਸਿਰਫ ਮਿਹਨਤ ਅਤੇ ਇਮਾਨਦਾਰੀ ਨਾਲ ਹੀ ਮਿਲਦੀ ਹੈ : ਰੰਧਾਵਾ

ਲੁਧਿਆਣਾ, 29 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਜਾਣੇ-ਪਹਿਚਾਣੇ ਚਿੰਤਕ ਅਤੇ ਕੈਲੀਫੋਰਨੀਆ ਦੇ ਸਿਟੀ ਕਮਿਸ਼ਨਰ ਸ. ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਵੋ, ਦ੍ਰਿੜ੍ਹ ਇਰਾਦੇ ਅਤੇ ਕੰਮ ਸੱਭਿਆਚਾਰ ਤੁਹਾਡੇ ਸੁਭਾਅ ਵਿਚ ਸ਼ਾਮਲ ਹੋਣਾ ਜ਼ਰੂਰੀ ਹੈ ਕਿਉਂਕਿ ਇਹੀ ਸੁਭਾਅ ਸਮਾਜ ਵਿਚ ਤੁਹਾਡੀ ਚੰਗੀ ਪਹਿਚਾਣ ਬਣਾਉਂਦਾ ਹੈ। ਜ਼ਿੰਦਗੀ ਵਿਚ ਸਫਲਤਾ ਸਬੰਧੀ […]

ਓਨਟਾਰੀਓ ‘ਚ 27 ਫਰਵਰੀ ਨੂੰ ਮੱਧਕਲੀ ਚੋਣਾਂ ਦਾ ਐਲਾਨ

ਵੈਨਕੂਵਰ, 29 ਜਨਵਰੀ (ਪੰਜਾਬ ਮੇਲ)- ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਨਟਾਰੀਓ ਦੀ ਵਿਧਾਨ ਸਭਾ ਭੰਗ ਹੋਣ ਤੋਂ ਬਾਅਦ 27 ਫਰਵਰੀ ਨੂੰ ਮੱਧਕਾਲੀ ਚੋਣਾਂ ਦਾ ਐਲਾਨ ਹੋ ਗਿਆ ਹੈ। ਸੂਬੇ ਦੀ 43ਵੀਂ ਵਿਧਾਨ ਸਭਾ ਮਾਰਚ ਦੇ ਪਹਿਲੇ ਹਫਤੇ ਗਠਿਤ ਹੋ ਹੋਣੀ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਭੰਗ ਹੋਈ ਵਿਧਾਨ ਸਭਾ ਦੀ ਚੋਣ 7 ਜੂਨ […]

ਗੁਰਮੀਤ ਰਾਮ ਰਹੀਮ ਨੂੰ ਮੁੜ ਪੈਰੋਲ ਦੇਣ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਇਤਰਾਜ਼ ਪ੍ਰਗਟ

ਅੰਮ੍ਰਿਤਸਰ, 29 ਜਨਵਰੀ (ਪੰਜਾਬ ਮੇਲ)- ਕਤਲ ਤੇ ਜਬਰ ਜਨਾਹ ਦੇ ਸੰਗੀਨ ਦੋਸ਼ਾਂ ਤਹਿਤ ਜੇਲ੍ਹ ‘ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਵੱਲੋਂ ਮੁੜ ਪੈਰੋਲ ਦੇਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਫੈਸਲਾ ਸਰਕਾਰ […]