ਫਤਿਹ ਸਪੋਰਟਸ ਕਲੱਬ ਨੇ ਸਟਾਕਟਨ ਵਿਖੇ ਪਹਿਲਾ ਇਨਡੋਰ ਵਰਲਡ ਕਬੱਡੀ ਕੱਪ ਕਰਵਾ ਕੇ ਸਿਰਜਿਆ ਇਤਿਹਾਸ

ਸਟਾਕਟਨ, 8 ਅਕਤੂਬਰ (ਪੰਜਾਬ ਮੇਲ)- ਗਦਰੀ ਬਾਬਿਆਂ ਨਾਲ ਸੰਬੰਧਤ ਇਤਿਹਾਸਕ ਧਰਤੀ ਸਟਾਕਟਨ ਵਿਖੇ ਲੰਘੇ ਐਤਵਾਰ ਫਤਿਹ ਸਪੋਰਟਸ ਕਲੱਬ ਵੱਲੋਂ ਪਹਿਲਾ ਇਨਡੋਰ ਵਰਲਡ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਕਲੱਬ ਨੇ ਇਨਡੋਰ ਵਰਲਡ ਕਬੱਡੀ ਟੂਰਨਾਮੈਂਟ ਕਰਵਾ ਕੇ ਅਮਰੀਕਾ ਵਿਚ ਨਵੀਂ ਪਿਰਤ ਪਾਈ ਹੈ। ਅਮਰੀਕਨ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਹੋਏ ਇਸ ਟੂਰਨਾਮੈਂਟ ਵਿਚ ਦੁਨੀਆਂ ਦੀਆਂ ਚੋਟੀ ਦੀਆਂ […]

ਦੋਵੇਂ ਅਮਰੀਕੀ ਸਦਨ ”ਸ਼ਟਡਾਊਨ” ਨੂੰ ਖਤਮ ਕਰਨ ‘ਤੇ ਸਹਿਮਤੀ ਬਣਾਉਣ ‘ਚ ਰਹੇ ਅਸਫਲ

-ਸਿਹਤ ਸਮਝੌਤੇ ‘ਤੇ ਗੱਲਬਾਤ ਲਈ ਤਿਆਰ ਹਾਂ ਪਰ ਪਹਿਲਾਂ ਸਰਕਾਰ ਨੂੰ ਕੰਮ ਸ਼ੁਰੂ ਕਰਨ ਦਿਓ : ਟਰੰਪ ਵਾਸ਼ਿੰਗਟਨ, 8 ਅਕਤੂਬਰ (ਪੰਜਾਬ ਮੇਲ)- ਅਮਰੀਕਾ ਇਸ ਸਮੇਂ ”ਸ਼ਟਡਾਊਨ” ਵਿਚ ਹੈ, ਜਿਸ ਕਾਰਨ ਸਰਕਾਰੀ ਫੰਡਿੰਗ ਰੋਕ ਦਿੱਤੀ ਗਈ ਹੈ। ਸੱਤਾਧਾਰੀ ਰਿਪਬਲਿਕਨ ਪਾਰਟੀ ਅਤੇ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਕਾਂਗਰਸ ਦੇ ਦੋਵਾਂ ਸਦਨਾਂ, ਸੈਨੇਟ ਅਤੇ ਪ੍ਰਤੀਨਿਧੀ ਸਭਾ ਵਿਚ ਬੰਦ ਨੂੰ ਖਤਮ […]

ਅਮਰੀਕੀ ਫੌਜ ‘ਚ ਸਿੱਖ ਕੌਮ ਨੂੰ ਕੇਸ ਅਤੇ ਦਾੜ੍ਹੀ ਦਾ ਕੋਈ ਮਸਲਾ ਨਹੀਂ

ਵਾਸ਼ਿੰਗਟਨ ਡੀ.ਸੀ., 8 ਅਕਤੂਬਰ (ਪੰਜਾਬ ਮੇਲ)-ਵਿਸ਼ਵ ਭਰ ‘ਚ ਅੱਜਕੱਲ੍ਹ ਇਹ ਖਬਰ ਅੱਗ ਵਾਂਗ ਫੈਲ ਗਈ ਹੈ ਕਿ ਅਮਰੀਕੀ ਫੌਜ ਵਿਚ ਹੁਣ ਦਾੜ੍ਹੀ ਅਤੇ ਵਾਲ ਰੱਖ ਕੇ ਡਿਊਟੀ ਨਹੀਂ ਨਿਭਾਈ ਜਾ ਸਕੇਗੀ, ਜਿਸ ਕਰਕੇ ਬਹੁਤ ਸਾਰੇ ਫੌਜੀਆਂ ਨੂੰ ਉਥੋਂ ਕੱਢ ਦਿੱਤਾ ਜਾਵੇਗਾ। ਇਸ ਖਬਰ ਦਾ ਸਿੱਖ ਕੌਮ ‘ਤੇ ਕਾਫੀ ਗਹਿਰਾ ਅਸਰ ਪਿਆ ਹੈ, ਇਥੋਂ ਤੱਕ ਕਿ […]

ਕੈਨੇਡਾ-ਅਮਰੀਕਾ ਦਾ ਹੋ ਸਕਦੈ ਰਲੇਵਾਂ : ਟਰੰਪ

ਵਾਸ਼ਿੰਗਟਨ, 8 ਅਕਤੂਬਰ (ਪੰਜਾਬ ਮੇਲ)- ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਸਾਲ ਦੂਜੀ ਵਾਰ ਅਮਰੀਕਾ ਦੇ ਦੌਰੇ ‘ਤੇ ਪਹੁੰਚੇ ਹਨ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਨ੍ਹਾਂ ਦਾ ਸਵਾਗਤ ਕਰਨ ਲਈ ਵ੍ਹਾਈਟ ਹਾਊਸ ਦੇ ਗੇਟ ‘ਤੇ ਪਹੁੰਚੇ। ਓਵਲ ਆਫਿਸ ‘ਚ ਕਾਰਨੀ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਮਜ਼ਾਕ ‘ਚ ਕਿਹਾ ਕਿ ਕੈਨੇਡਾ ਅਤੇ […]

ਸਰੀ ਪੁਲਿਸ ਵੱਲੋਂ ਫਿਰੌਤੀ ਤੇ ਗੋਲੀਬਾਰੀ ਮਾਮਲੇ ‘ਚ 7 ਜਣਿਆਂ ‘ਤੇ ਮਾਮਲੇ ਦਰਜ

ਸਰੀ, 8 ਅਕਤੂਬਰ (ਪੰਜਾਬ ਮੇਲ)- ਬੀ.ਸੀ. ਵਿਚ ਤਿੰਨ ਵੱਖ-ਵੱਖ ਮਾਮਲਿਆਂ ‘ਚ 7 ਵਿਅਕਤੀਆਂ ‘ਤੇ ਜ਼ਬਰਦਸਤੀ ਵਸੂਲੀ ਦੇ ਸਬੰਧ ‘ਚ ਦੋਸ਼ ਲਗਾਏ ਗਏ ਹਨ। ਬੀ.ਸੀ. ਆਰ.ਸੀ.ਐੱਮ.ਪੀ. ਅਨੁਸਾਰ ਅਗਸਤ 2024 ‘ਚ ਇੱਕ ਵਿਅਕਤੀ ਦੇ ਘਰ ‘ਤੇ ਗੋਲੀਬਾਰੀ ਤੋਂ ਬਾਅਦ, ਦੋ ਵਿਅਕਤੀਆਂ ‘ਤੇ ਹਮਲਾ ਕਰਨ ਤੇ ਗੋਲੀਬਾਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ, ਜਿਸਨੂੰ ਪੈਸੇ ਦੇਣ ਦੀਆਂ ਧਮਕੀਆਂ […]

ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਜ਼ਿੰਦਗੀ ਦੀ ਜੰਗ ਹਾਰਿਆ

ਚੰਡੀਗੜ੍ਹ, 8 ਅਕਤੂਬਰ (ਪੰਜਾਬ ਮੇਲ)- ਪੰਜਾਬੀ ਗਾਇਕ ਰਾਜਵੀਰ ਜਵੰਦਾ (35) ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦੇਹਾਂਤ ਹੋ ਗਿਆ ਹੈ। ਹਾਲਾਂਕਿ, ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਮੌਤ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਫੋਰਟਿਸ ਹਸਪਤਾਲ ਵੱਲੋਂ ਜਲਦੀ ਹੀ ਰਸਮੀ ਜਾਣਕਾਰੀ ਜਾਰੀ ਕੀਤੇ ਜਾਣ ਦੀ ਉਮੀਦ ਹੈ। ਰਾਜਵੀਰ ਜਵੰਦਾ ਦੀ ਮੌਤ ਦੀ ਖ਼ਬਰ ਮਿਲਦੇ […]

ਕੈਲੀਫੋਰਨੀਆ ‘ਚ ਦੀਵਾਲੀ ਮੌਕੇ ਸਰਕਾਰੀ ਛੁੱਟੀ ਦਾ ਐਲਾਨ

ਨਿਊਯਾਰਕ, 8 ਅਕਤੂਬਰ (ਪੰਜਾਬ ਮੇਲ)- ਭਾਰਤੀ ਪ੍ਰਵਾਸੀਆਂ ਲਈ ਇੱਕ ਇਤਿਹਾਸਕ ਪੇਸ਼ਕਦਮੀ ਤਹਿਤ ਕੈਲੀਫੋਰਨੀਆ ਨੇ ਦੀਵਾਲੀ ਨੂੰ ਅਧਿਕਾਰਤ ਸਰਕਾਰੀ ਛੁੱਟੀ ਐਲਾਨ ਦਿੱਤਾ ਹੈ। ਇਸ ਫੈਸਲੇ ਨਾਲ ਕੈਲੀਫੋਰਨੀਆ ਅਮਰੀਕਾ ਦਾ ਤੀਜਾ ਰਾਜ ਬਣ ਗਿਆ ਹੈ, ਜਿਸ ਨੇ ਭਾਰਤੀਆਂ ਦੇ ਰੌਸ਼ਨੀ ਦੇ ਇਸ ਤਿਉਹਾਰ ਨੂੰ ਅਧਿਕਾਰਤ ਛੁੱਟੀ ਵਜੋਂ ਮਾਨਤਾ ਦਿੱਤੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਐਲਾਨ […]

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ

ਅੰਮ੍ਰਿਤਸਰ, 8 ਅਕਤੂਬਰ (ਪੰਜਾਬ ਮੇਲ)- ਸ਼ਹਿਰ ਦੇ ਬਾਨੀ ਅਤੇ ਸਿੱਖ ਧਰਮ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖਤ ਤੋਂ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਸ੍ਰੀ ਅਕਾਲ ਤਖ਼ਤ ਤੋਂ ਹੋਈ ਅਤੇ ਇਹ ਸ਼ਹਿਰ ਦੇ ਪੁਰਾਤਨ […]

ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਝੀਂਡਾ ਖ਼ਿਲਾਫ਼ ਬਗਾਵਤ

-17 ਮੈਂਬਰਾਂ ਨੇ ਸਮਰਥਨ ਲਿਆ ਵਾਪਸ; ਆਪਹੁਦਰੇਪਣ ਤੇ ਗਲਤ ਕਾਰਗੁਜ਼ਾਰੀ ਦੇ ਦੋਸ਼ ਗੂਹਲਾ ਚੀਕਾ, 8 ਅਕਤੂਬਰ (ਪੰਜਾਬ ਮੇਲ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ.ਐੱਸ.ਜੀ.ਪੀ.ਸੀ.) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦਾ ਸਮਰਥਨ ਕਰਨ ਵਾਲੇ 17 ਮੈਂਬਰਾਂ ਨੇ ਬਗਾਵਤ ਕਰਦਿਆਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ। ਇਸ ਨਾਲ ਪ੍ਰਧਾਨ ਝੀਂਡਾ ਆਪਣਾ ਬਹੁਮਤ ਗੁਆ ਬੈਠੇ ਹਨ। ਦੱਸਣਯੋਗ ਹੈ […]

ਤਰਨ ਤਾਰਨ ਜ਼ਿਮਨੀ ਚੋਣ: ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਉਮੀਦਵਾਰ ਦਾ ਐਲਾਨ

-ਚਾਰ ਪਾਰਟੀਆਂ ਨੇ ਉਮੀਦਵਾਰ ਐਲਾਨੇ ਅੰਮ੍ਰਿਤਸਰ, 8 ਅਕਤੂਬਰ (ਪੰਜਾਬ ਮੇਲ)- ਤਰਨ ਤਾਰਨ ਜ਼ਿਮਨੀ ਚੋਣ ਦੀ ਤਰੀਕ ਦਾ ਐਲਾਨ ਹੋਣ ਮਗਰੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਮਨਦੀਪ ਸਿੰਘ ਨੂੰ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਗਿਆ। ਮਨਦੀਪ ਸਿੰਘ ਜੇਲ੍ਹ ਵਿਚ ਬੰਦ ਸੰਦੀਪ ਸਿੰਘ ਸੰਨੀ ਦਾ ਭਰਾ ਹੈ। ਸੰਨੀ […]