ਅਮਰੀਕਾ ਦੇ ਕਈ ਸੂਬਿਆਂ ਦੇ ਅਟਾਰਨੀ ਜਨਰਲਾਂ ਹੋਏ ਮਸਕ ਖਿਲਾਫ

ਵਾਸ਼ਿੰਗਟਨ, 10 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਕਈ ਸੂਬਿਆਂ ਦੇ ਅਟਾਰਨੀ ਜਨਰਲਾਂ ਨੇ ਐਲਨ ਮਸਕ ਦੇ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੀਐਂਸੀ ‘ਤੇ ਮੁਕੱਦਮਾ ਕਰਨ ਦੀ ਤਿਆਰੀ ਦਾ ਸੰਕੇਤ ਦਿੱਤਾ, ਤਾਂ ਜੋ ਇਸ ਨੂੰ ਅਮਰੀਕੀਆਂ ਦੀ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਵਾਲੀ ਸੰਘੀ ਭੁਗਤਾਨ ਪ੍ਰਣਾਲੀ ਤੱਕ ਪਹੁੰਚ ਕਰਨ ਤੋਂ ਰੋਕਿਆ ਜਾ ਸਕੇ। ਨਿਊਯਾਰਕ ਦੀ ਲੈਟੀਆ ਜੇਮਸ ਸਮੇਤ ਦਰਜਨ […]

ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਲਈ ਗੰਭੀਰ ਹਾਂ: ਟਰੰਪ

-ਕੈਨੇਡਾ ਨੂੰ ਜਾਂਦੀ ਸਬਸਿਡੀ ਕਰਕੇ ਅਮਰੀਕਾ ਨੂੰ ਸਾਲਾਨਾ 200 ਅਰਬ ਡਾਲਰ ਦਾ ਨੁਕਸਾਨ ਹੋਣ ਦਾ ਦਾਅਵਾ ਵਾਸ਼ਿੰਗਟਨ, 10 ਫਰਵਰੀ (ਪੰਜਾਬ ਮੇਲ)– ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਲਈ ਗੰਭੀਰ ਹਨ। ਟਰੰਪ ਨੇ ਐਤਵਾਰ ਨੂੰ ਸੁਪਰ ਬਾਊਲ ਪ੍ਰੀਸ਼ੋਅ ਦੌਰਾਨ ਪ੍ਰਸਾਰਿਤ ਇੰਟਰਵਿਊ ਦੌਰਾਨ ਇਹ ਦਾਅਵਾ ਕੀਤਾ। ਟਰੰਪ ਨੇ […]

ਟਰੰਪ ਦੀ ਨਵੀਂ ਨੀਤੀ ਕਾਰਨ ਅਮਰੀਕੀ ਟਰਾਂਸਜੈਂਡਰਾਂ ਦੀਆਂ ਵਧੀਆਂ ਮੁਸ਼ਕਲਾਂ

-ਵਿਦੇਸ਼ ਵਿਭਾਗ ਨੇ ‘ਐਕਸ’ ਪਛਾਣ ਨਾਲ ਯਾਤਰਾ ਲਈ ਦਸਤਾਵੇਜ਼ ਜਾਰੀ ਕਰਨੇ ਬੰਦ ਕੀਤੇ ਵਾਸ਼ਿੰਗਟਨ, 10 ਫਰਵਰੀ (ਪੰਜਾਬ ਮੇਲ)– ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪੇਸ਼ ਨਵੀਂ ਨੀਤੀ ਨੇ ਪਾਸਪੋਰਟ ਅਪਡੇਟ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਅਮਰੀਕੀ ਟਰਾਂਸਜੈਂਡਰਾਂ ਲਈ ਅਹਿਮ ਚੁਣੌਤੀਆਂ ਪੈਦਾ ਕੀਤੀਆਂ ਹਨ, ਖਾਸਕਰ ਉਨ੍ਹਾਂ ਲਈ ਜਿਹੜੇ ਆਪਣੇ ਲਿੰਗ ਨੂੰ ਸਹੀ ਢੰਗ ਨਾਲ ਦਰਸਾਉਣਾ ਚਾਹੁੰਦੇ ਹਨ। […]

ਪੰਜਾਬ ‘ਚ ਕੈਦੀਆਂ ਦੀ ਸਜ਼ਾ ਮੁਆਫ਼ੀ ਬਾਰੇ ਅਹਿਮ ਫ਼ੈਸਲਾ

-ਦੋਸ਼ੀਆਂ ਦੀ ਸਜ਼ਾ ਮੁਆਫੀ ਦੇ ਕੇਸ ਕੈਬਨਿਟ ਰਾਹੀਂ ਭੇਜਣ ਦੀ ਬਜਾਏ ਸਿੱਧੇ ਮੁੱਖ ਮੰਤਰੀ ਰਾਹੀਂ ਭੇਜਣ : ਰਾਜਪਾਲ ਚੰਡੀਗੜ੍ਹ, 10 ਫਰਵਰੀ (ਪੰਜਾਬ ਮੇਲ)– ਰਾਜਪਾਲ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ ਦੋਸ਼ੀਆਂ ਦੀ ਸਜ਼ਾ ਮੁਆਫ਼ੀ ਦੇ ਕੇਸ ਕੈਬਨਿਟ ਰਾਹੀਂ ਭੇਜਣ ਦੀ ਬਜਾਏ ਸਿੱਧੇ ਮੁੱਖ ਮੰਤਰੀ ਰਾਹੀਂ ਭੇਜਣ। ਸਾਬਕਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਜੇਲ੍ਹ […]

ਡੰਕੀ ਲਾ ਅਮਰੀਕਾ ਜਾ ਰਹੇ ਪੰਜਾਬੀ ਨੌਜਵਾਨ ਦੀ ਮੌਤ

-ਏਜੰਟ ਨੇ ਵਸੂਲੇ ਸਨ 36 ਲੱਖ ਅੰਮ੍ਰਿਤਸਰ, 10 ਫਰਵਰੀ (ਪੰਜਾਬ ਮੇਲ)– ਅੰਮ੍ਰਿਤਸਰ ਸਥਿਤ ਅਜਨਾਲਾ ਦੇ ਰਮਦਾਸ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਵਿਦੇਸ਼ ਜਾਂਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੋਸ਼ ਹੈ ਕਿ ਟ੍ਰੈਵਲ ਏਜੰਟ ਨੌਜਵਾਨ ਨੂੰ ਡੰਕੀ ਰਾਹੀਂ ਅਮਰੀਕਾ ਭੇਜ ਰਿਹਾ ਸੀ। ਟ੍ਰੈਵਲ ਏਜੰਟਾਂ ਨੇ ਨੌਜਵਾਨ ਨੂੰ ਅਮਰੀਕਾ ਭੇਜਣ ਲਈ ਉਸਦੇ […]

ਟਰੰਪ ਵੱਲੋਂ ਵਿੱਤ ਮੰਤਰਾਲਾ ਨੂੰ ਨਵੇਂ ਸਿੱਕੇ ਨਾ ਬਣਾਉਣ ਦੇ ਨਿਰਦੇਸ਼

ਵਾਸ਼ਿੰਗਟਨ, 10 ਫਰਵਰੀ (ਪੰਜਾਬ ਮੇਲ)– ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਸੈਂਟ ਦੇ ਸਿੱਕੇ ਦੇ ਉਤਪਾਦਨ ਦੀ ਲਾਗਤ ਦਾ ਹਵਾਲਾ ਦਿੰਦੇ ਹੋਏ ਵਿੱਤ ਮੰਤਰਾਲਾ ਨੂੰ ਨਵੇਂ ਸਿੱਕੇ ਬਣਾਉਣਾ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਟਰੰਪ ਨੇ ਕਿਹਾ, ”ਲੰਬੇ ਸਮੇਂ ਤੋਂ, ਅਮਰੀਕਾ ਸਿੱਕੇ ਬਣਾ ਰਿਹਾ ਹੈ, ਜਿਸ ਦੀ ਲਾਗਤ 2 ਸੈਂਟ ਤੋਂ […]

ਜਿੱਤ ਪ੍ਰਤੀ ਆਸਵੰਦ ਅਰਵਿੰਦ ਕੇਜਰੀਵਾਲ ਅਤਿ-ਉਤਸ਼ਾਹ ‘ਚ ਕਰ ਗਏ ‘ਸਿਆਸੀ ਗਲਤੀਆਂ’!

ਜਲੰਧਰ, 10 ਫਰਵਰੀ (ਪੰਜਾਬ ਮੇਲ)– ਆਮ ਆਦਮੀ ਪਾਰਟੀ ਦੇ ਗਠਨ ਦੇ ਬਾਅਦ ਤੋਂ ਹੀ ਪਾਰਟੀ ਦਿੱਲੀ ਦੀ ਸੱਤਾ ‘ਤੇ ਕਾਬਜ਼ ਰਹੀ ਹੈ ਅਤੇ ਇਹ ਪਹਿਲਾ ਮੌਕਾ ਹੈ ਜਦੋਂ ਦਿੱਲੀ ਵਿਚ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 2013, 2015 ਅਤੇ 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤਦੇ ਆ ਰਹੇ ਅਰਵਿੰਦ ਕੇਜਰੀਵਾਲ ਇਨ੍ਹਾਂ ਚੋਣਾਂ ਵਿਚ ਵੀ […]

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨਾਲ ਬਦਲੇਗੀ ਕੌਮੀ ਸਿਆਸਤ ਦੀ ਤਸਵੀਰ

ਜਲੰਧਰ, 10 ਫਰਵਰੀ (ਪੰਜਾਬ ਮੇਲ)– ਦਿੱਲੀ ਵਿਧਾਨ ਸਭਾ ਚੋਣਾਂ ‘ਚ ਲਗਾਤਾਰ ਤੀਜੀ ਵਾਰ ਹਾਰਨ ਦੇ ਬਾਵਜੂਦ ਇੰਡੀਆ ਬਲਾਕ ਵਿਚ ਕਾਂਗਰਸ ਦੀ ਅਹਿਮੀਅਤ ਵਧੇਗੀ। ਇੰਡੀਆ ਬਲਾਕ ਦੇ ਮੈਂਬਰ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਾਂਗਰਸ ਦੇ ਵਿਰੁੱਧ ਜਾਂਦੇ ਹੋਏ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੇ ਨਾਲ ਮਿਲ ਕੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਪ੍ਰਚਾਰ ਕੀਤਾ […]

ਯੂਕਰੇਨ ਜੰਗ ਦੇ ਖਾਤਮੇ ਲਈ ਟ Trump ਵੱਲੋਂ Putin ਨਾਲ ਫੋਨ ’ਤੇ ਗੱਲਬਾਤ

ਨਿਊਯਾਰਕ, 9  ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਜੰਗ ਰੋਕਣ ਲਈ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ਨਿਊ ਯਾਰਕ ਪੋਸਟ ਨੇ ਅਮਰੀਕੀ ਸਦਰ ਨਾਲ ਏਅਰ ਫੋਰਸ ਵਨ ਵਿਚ ਕੀਤੀ ਇੰਟਰਵਿਊ ਦੇ ਹਵਾਲੇ ਨਾਲ ਉਪਰੋਕਤ ਦਾਅਵਾ ਕੀਤਾ ਹੈ। ਉਂਝ ਇੰਟਰਵਿਊ ਦੌਰਾਨ ਟਰੰਪ ਨੇ ਇਹ ਦਾਅਵਾ ਵੀ ਕੀਤਾ ਕਿ […]

ਦਿੱਲੀ ਦਾ ਅਗਲਾ CM ਕੌਣ: ਕਈ ਚਿਹਰੇ ਭਾਜਪਾ ਲਈ ਵੱਡੀ ਸਮੱਸਿਆ

ਨਵੀਂ ਦਿੱਲੀ, 9  ਫਰਵਰੀ (ਪੰਜਾਬ ਮੇਲ)- ਦਿੱਲੀ ਅਸੈਂਬਲੀ ਚੋਣਾਂ ਵਿਚ ਭਾਜਪਾ ਨੂੰ 48 ਸੀਟਾਂ ਨਾਲ ਮਿਲੀ ਸ਼ਾਨਦਾਰ ਜਿੱਤ ਮਗਰੋਂ ਹੁਣ ਸਭ ਦੀਆਂ ਨਜ਼ਰਾਂ ਅਗਲੇ ਮੁੱਖ ਮੰਤਰੀ ਚਿਹਰੇ ’ਤੇ ਹਨ। ਭਾਜਪਾ ਕੋਲ ਕਈ ਨਾਮੀ ਹਸਤੀਆਂ ਹਨ, ਜਿਸ ਕਰਕੇ ਇਸ ਅਹੁਦੇ ਲਈ ਕਿਸੇ ਸਹੀ ਵਿਅਕਤੀ ਦੀ ਚੋਣ ਭਾਜਪਾ ਲਈ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਉਂਝ ਚੁਣੇ ਜਾਣ […]