ਬੰਗਾਲ ਦੇ ਰਾਜਪਾਲ ਵੱਲੋਂ ਮੁੱਖ ਮੰਤਰੀ ਮਮਤਾ ਬੈਨਰਜੀ ਖਿਲਾਫ਼ ਮਾਣਹਾਨੀ ਕੇਸ ਦਰਜ

ਰਾਜਪਾਲ ਨੇ ਮੁੱਖ ਮੰਤਰੀ ਵੱਲੋਂ ਸ਼ੁੱਕਰਵਾਰ ਨੂੰ ਪ੍ਰਸ਼ਾਸਨਿਕ ਬੈਠਕ ਦੌਰਾਨ ਕੀਤੀਆਂ ਟਿੱਪਣੀਆਂ ਦੀ ਨੁਕਤਾਚੀਨੀ ਕੀਤੀ ਕੋਲਕਾਤਾ, 29 ਜੂਨ (ਪੰਜਾਬ ਮੇਲ)- ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਖਿਲਾਫ਼ ਕਲਕੱਤਾ ਹਾਈ ਕੋਰਟ ਵਿਚ ਮਾਣਹਾਨੀ ਦਾ ਕੇਸ ਦਰਜ ਕੀਤਾ ਹੈ। ਬੈਨਰਜੀ ਨੇ ਬੀਤੇ ਦਿਨ ਸੂਬਾ ਸਕੱਤਰੇਤ ‘ਚ ਪ੍ਰਸ਼ਾਸਨਿਕ ਬੈਠਕ ਦੌਰਾਨ ਕਿਹਾ ਸੀ […]

ਰਿਫਾਰਮ ਯੂ.ਕੇ. ਦੇ ਇੱਕ ਪ੍ਰਚਾਰਕ ਨੇ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਬਾਰੇ ਕੀਤੀ ਨਸਲੀ ਟਿੱਪਣੀ

ਲੰਡਨ, 29 ਜੂਨ (ਪੰਜਾਬ ਮੇਲ)- ਰਿਫਾਰਮ ਯੂ.ਕੇ. ਦੇ ਇੱਕ ਪ੍ਰਚਾਰਕ ਨੇ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਬਾਰੇ ਨਸਲੀ ਟਿੱਪਣੀ ਕੀਤੀ ਹੈ, ਜਿਸ ਕਾਰਨ ਪਾਰਟੀ ਤੇ ਆਮ ਚੋਣਾਂ ‘ਚ ਇਸ ਦੇ ਉਮੀਦਵਾਰ ਨਿਗੇਲ ਫਰਾਗੇ ਨੂੰ ਇਸ ਦੀ ਆਲੋਚਨਾ ਕਰਨੀ ਪਈ ਹੈ। ਰਿਫਾਰਮ ਯੂ.ਕੇ. 4 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਵਿਚ ਇਮੀਗਰੇਸ਼ਨ ਵਿਰੋਧੀ ਰੁਖ਼ ਦੇ ਨਾਲ ਸੈਂਕੜੇ […]

ਲੱਦਾਖ ‘ਚ ਮਸ਼ਕ ਦੌਰਾਨ ਜੇ.ਸੀ.ਓ. ਸਣੇ ਪੰਜ ਫੌਜੀ ਸ਼ਯੋਕ ਨਦੀ ‘ਚ ਡੁੱਬੇ

-ਲੇਹ ਤੋਂ 148 ਕਿਲੋਮੀਟਰ ਦੂਰ ਅਸਲ ਕੰਟਰੋਲ ਰੇਖਾ ਨੇੜੇ ਮੰਦਰ ਮੋੜ ਕੋਲ ਵਾਪਰਿਆ ਹਾਦਸਾ -ਰੱਖਿਆ ਮੰਤਰੀ ਰਾਜਨਾਥ ਨੇ ਹਾਦਸੇ ਨੂੰ ਮੰਦਭਾਗਾ ਦੱਸ ਕੇ ਦੁੱਖ ਜਤਾਇਆ -ਖੜਗੇ ਨੇ ਵੀ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਜਤਾਈ ਲੇਹ, 29 ਜੂਨ (ਪੰਜਾਬ ਮੇਲ)- ਲੱਦਾਖ ਵਿਚ ਅੱਜ ਵੱਡੇ ਤੜਕੇ ਨਯੋਮਾ-ਚੁਸ਼ੁਲ ਇਲਾਕੇ ‘ਚ ਅਸਲ ਕੰਟਰੋਲ ਰੇਖਾ ਦੇ ਨਾਲ ਸ਼ਯੋਕ ਨਦੀ ਵਿਚ ਆਏ […]

ਹਾਕੀ ਇੰਡੀਆ ਵੱਲੋਂ ਮਹਿਲਾ ਕੋਚਿੰਗ ਕੈਂਪ ਲਈ 33 ਸੰਭਾਵੀ ਖਿਡਾਰੀਆਂ ਦੇ ਨਾਵਾਂ ਦਾ ਐਲਾਨ

-ਸੋਮਵਾਰ ਤੋਂ ਸਾਈ ਕੇਂਦਰ ‘ਚ ਸ਼ੁਰੂ ਹੋਣ ਵਾਲਾ ਕੈਂਪ 31 ਅਗਸਤ ਤੱਕ ਚੱਲੇਗਾ ਬੰਗਲੂਰੂ, 29 ਜੂਨ (ਪੰਜਾਬ ਮੇਲ)- ਹਾਕੀ ਇੰਡੀਆ ਨੇ ਭਾਰਤੀ ਖੇਡ ਅਥਾਰਿਟੀ (ਸਾਈ) ਕੇਂਦਰ ਵਿਚ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਤੇ ਦੋ ਮਹੀਨੇ ਤੱਕ ਚੱਲਣ ਵਾਲੇ ਸਿਖਲਾਈ ਕੈਂਪ ਲਈ 33 ਮੈਂਬਰੀ ਭਾਰਤੀ ਮਹਿਲਾ ਸੰਭਾਵੀ ਸਮੂਹ ਦਾ ਐਲਾਨ ਕੀਤਾ ਹੈ। ਲੰਡਨ ਤੇ ਐਂਟਵਰਪ ਵਿਚ […]

ਸ੍ਰੀਲੰਕਾ: ਆਨਲਾਈਨ ਘੁਟਾਲੇ ਸਬੰਧੀ 137 ਭਾਰਤੀ ਨਾਗਰਿਕ ਗ੍ਰਿਫ਼ਤਾਰ

ਕੋਲੰਬੋ, 29 ਜੂਨ (ਪੰਜਾਬ ਮੇਲ)- ਸ੍ਰੀਲੰਕਾ ਦੇ ਸੀ.ਆਈ.ਡੀ. ਨੇ ਆਨਲਾਈਨ ਘੁਟਾਲੇ ਵਿਚ ਸ਼ਾਮਲ ਇੱਕ ਗਰੁੱਪ ਨਾਲ ਸਬੰਧਤ ਘੱਟੋ-ਘੱਟ 137 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਨੂੰ ਵੀਰਵਾਰ ਨੂੰ ਮਡੀਵੇਲਾ, ਬਟਾਰਾਮੁੱਲਾ ਅਤੇ ਪੱਛਮੀ ਸਾਹਿਲੀ ਸ਼ਹਿਰ ਨੇਗੋਂਬੋ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਦੇ ਤਰਜਮਾਨ ਐੱਸ.ਐੱਸ.ਪੀ. ਨਿਹਾਲ ਥਲਦੁਆ ਨੇ ਦੱਸਿਆ ਕਿ ਸੀ.ਆਈ.ਡੀ. ਨੇ […]

ਦਿੱਲੀ ਹਵਾਈ ਅੱਡੇ ਦੇ ਟਰਮੀਨਲ-1 ਦੀ ਛੱਤ ਡਿੱਗਣ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਕੇਸ ਦਰਜ

ਨਵੀਂ ਦਿੱਲੀ, 28 ਜੂਨ (ਪੰਜਾਬ ਮੇਲ)- ਦਿੱਲੀ ਹਵਾਈ ਅੱਡੇ ਦੇ ਟਰਮੀਨਲ-1 ਦੀ ਛੱਤ ਡਿੱਗਣ ਤੋਂ ਬਾਅਦ ਦਿੱਲੀ ਪੁਲਿਸ ਨੇ ਅੱਜ ਕੇਸ ਦਰਜ ਕਰ ਲਿਆ ਹੈ। ਇਹ ਕੇਸ ਲਾਪ੍ਰਵਾਹੀ ਨਾਲ ਹੋਈ ਮੌਤ ਨਾਲ ਸਬੰਧਤ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ, ਜਿਸ ਵਿਚ ਛੇ ਜਣੇ ਜ਼ਖਮੀ ਹੋ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਇਸ […]

ਕੈਨੇਡਾ ‘ਚ ਸੜਕ ਹਾਦਸੇ ‘ਚ ਇਕ ਹੋਰ ਪੰਜਾਬੀ ਨੌਜੁਆਨ ਦੀ ਮੌਤ

ਵੈਨਕੂਵਰ, 28 ਜੂਨ (ਮਲਕੀਤ ਸਿੰਘ/ਪੰਜਾਬ ਮੇਲ)- ਕੈਨੇਡਾ ‘ਚ ਹੋ ਰਹੇ ਸੜਕ ਹਾਦਸਿਆਂ ‘ਚ ਆਏ ਦਿਨ ਪੰਜਾਬੀ ਨੌਜੁਆਨਾਂ ਦੀਆਂ ਦੁੱਖਦਾਈ ਮੌਤਾਂ ਹੋਣ ਦਾ ਸਿਲਸਿਲਾ ਘੱਟ ਹੁੰਦਾ ਨਜ਼ਰ ਨਹੀਂ ਆ ਰਿਹਾ‌।ਪਿਛਲੇ ਕੁਝ ਮਹੀਨਿਆਂ ‘ਚ ਵੱਖ-ਵੱਖ ਸੜਕ ਹਾਦਸਿਆਂ ‘ਚ ਹੋਈਆਂ ਅਜਿਹੀਆਂ ਮੌਤਾਂ ਮਗਰੋਂ ਹੁਣ ਅਜਿਹੀ ਇਕ ਮੌਤ ਮਨਹੂਸ ਘਟਨਾ ਵਾਪਰਨ ਦੀ ਦੁੱਖਦਾਈ ਸੂਚਨਾ ਮਿਲੀ ਹੈ। ਪ੍ਰਾਪਤ ਵੇਰਵਿਆਂ ਮੁਤਾਬਿਕ […]

ਰਾਸ਼ਟਰਪਤੀ ਅਹੁਦੇ ਲਈ ਬਾਇਡਨ ਤੇ ਟਰੰਪ ਮਿਹਣੋ-ਮਿਹਣੀ

-ਦੋਹਾਂ ਆਗੂਆਂ ਵੱਲੋਂ ਇਕ-ਦੂਜੇ ਨੂੰ ਝੂਠਾ ਤੇ ਸਭ ਤੋਂ ਖ਼ਰਾਬ ਰਾਸ਼ਟਰਪਤੀ ਕਰਾਰ ਐਟਲਾਂਟਾ, 28 ਜੂਨ (ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਇਡਨ ਅਤੇ ਉਨ੍ਹਾਂ ਦੇ ਰਿਪਲਬਲੀਕਨ ਵਿਰੋਧੀ ਡੋਨਲਡ ਟਰੰਪ ਵਿਚਾਲੇ ਰਾਸ਼ਟਰਪਤੀ ਅਹੁਦੇ ਦੀ ਚੋਣ ਪ੍ਰਕਿਰਿਆ ਦੀ ਪਹਿਲੀ ਬਹਿਸ ਹੋਈ। ਇਸ ਦੌਰਾਨ ਅਰਥਵਿਵਸਥਾ, ਸਰਹੱਦ, ਵਿਦੇਸ਼ ਨੀਤੀ, ਗਰਭਪਾਤ ਅਤੇ ਕੌਮੀ ਸੁਰੱਖਿਆ ਦੀ ਸਥਿਤੀ ‘ਤੇ ਬਹਿਸ ਹੋਈ। ਇਸ ਦੌਰਾਨ ਦੋਹਾਂ […]

ਇਰਾਨ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਵੋਟਿੰਗ ਸ਼ੁਰੂ

ਦੁਬਈ, 28 ਜੂਨ (ਪੰਜਾਬ ਮੇਲ)- ਇਰਾਨ ਵਿਚ ਅੱਜ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਪਿਛਲੇ ਮਹੀਨੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਇਕ ਜਹਾਜ਼ ਹਾਦਸੇ ਵਿਚ ਮੌਤ ਤੋਂ ਬਾਅਦ ਇਹ ਚੋਣਾਂ ਹੋ ਰਹੀਆਂ ਹਨ। ਇਹ ਚੋਣਾਂ ਅਜਿਹੇ ਸਮੇਂ ਵਿਚ ਹੋ ਰਹੀਆਂ ਹਨ, ਜਦੋਂ ਇਜ਼ਰਾਈਲ-ਹਮਾਸ ਵਿਚਾਲੇ ਜਾਰੀ ਜੰਗ ਨੂੰ ਲੈ ਕੇ ਪੱਛਮੀ ਏਸ਼ੀਆ […]

ਸਰੀ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਸਰੀ, 28 ਜੂਨ (ਪੰਜਾਬ ਮੇਲ)- ਇੱਥੋਂ ਦੇ ਇਕ ਨੌਜਵਾਨ ਦੀ ਕੈਨੇਡਾ ਦੇ ਸਰੀ ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਤਲਵੰਡੀ ਭਾਈ ਦੇ ਸੀਬਾ ਅਰੋੜਾ ਦਾ ਪੁੱਤਰ ਸੰਜੀਵ ਕੁਮਾਰ ਸਚਦੇਵਾ ਅਜ਼ੀਜ਼ ਹੋਟਲ ਵਾਲਾ ਤਿੰਨ ਮਹੀਨੇ ਪਹਿਲਾਂ ਹੀ ਕੈਨੇਡਾ ਵਿਚ ਪੜ੍ਹਾਈ ਕਰਨ ਗਿਆ ਸੀ ਪਰ ਬੀਤੇ ਦਿਨੀਂ ਸੜਕ ਹਾਦਸੇ ‘ਚ ਉਸ ਦੀ ਅਤੇ […]