ਪੰਜਾਬ ਪੁਲਿਸ ਵੱਲੋਂ ਗੈਂਗਸਟਰ ਗੋਲਡੀ ਢਿੱਲੋਂ ਵੱਲੋਂ ਚਲਾਏ ਜਾ ਰਹੇ ਮਿੱਥ ਕੇ ਹੱਤਿਆ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

– 5 ਪਿਸਤੌਲਾਂ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ ਚੰਡੀਗੜ੍ਹ/ਪਟਿਆਲਾ, 21 ਫਰਵਰੀ (ਪੰਜਾਬ ਮੇਲ)- ਪਟਿਆਲਾ ਪੁਲਿਸ ਨੇ ਵਿਦੇਸ਼ੀ ਗੈਂਗਸਟਰ ਗੋਲਡੀ ਢਿੱਲੋਂ ਦੁਆਰਾ ਚਲਾਏ ਜਾ ਰਹੇ  ਟਾਰਗੈਟ ਕਿਲਿੰਗ ਮਾਡਿਊਲ ਦੇ ਦੋ ਕਾਰਕੁਨਾਂ ਨੂੰ ਰਾਜਪੁਰਾ ਤੋਂ ਗ੍ਰਿਫ਼ਤਾਰ ਕਰਕੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ  ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਇੱਥੇ […]

ਟਰੰਪ ਵੱਲੋਂ ਭਾਰਤ ‘ਚ ਵੋਟਿੰਗ ਪ੍ਰਤੀਸ਼ਤ ਵਧਾਉਣ ਸਬੰਧੀ ਅਮਰੀਕੀ ਫੰਡਿੰਗ ਨੂੰ ਦੱਸਿਆ ‘ਰਿਸ਼ਵਤ ਯੋਜਨਾ’

ਨਿਊਯਾਰਕ, 21 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿਚ ”ਵੋਟਿੰਗ ਪ੍ਰਤੀਸ਼ਤ” ਵਧਾਉਣ ਲਈ ਦਿੱਤੀ ਜਾਣ ਵਾਲੀ 2.1 ਕਰੋੜ ਅਮਰੀਕੀ ਡਾਲਰ ਦੀ ਸਹਾਇਤਾ ਇੱਕ ”ਰਿਸ਼ਵਤ” ਯੋਜਨਾ ਸੀ। ਟਰੰਪ ਨੇ ਇਹ ਟਿੱਪਣੀ ਵੀਰਵਾਰ ਨੂੰ ਵਾਸ਼ਿੰਗਟਨ ਵਿਚ ਰਿਪਬਲਿਕਨ ਗਵਰਨਰਜ਼ ਐਸੋਸੀਏਸ਼ਨ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤੀ। ਟਰੰਪ ਹੁਣ ਇਸ ਰੱਦ ਕੀਤੀ […]

ਐਰੀਜ਼ੋਨਾ ‘ਚ ਦੋ ਜਹਾਜ਼ਾਂ ਦੀ ਹਵਾ ‘ਚ ਟੱਕਰ, ਹਾਦਸੇ ‘ਚ 2 ਲੋਕਾਂ ਦੀ ਮੌਤ

ਮਰਾਨਾ (ਐਰੀਜ਼ੋਨਾ), 21 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਦੱਖਣੀ ਐਰੀਜ਼ੋਨਾ ‘ਚ 2 ਛੋਟੇ ਜਹਾਜ਼ਾਂ ਵਿਚਕਾਰ ਹਵਾ ‘ਚ ਟੱਕਰ ਹੋ ਗਈ। ਜਾਣਕਾਰੀ ਤੋਂ ਬਾਅਦ ਮਰਾਨਾ ਪੁਲਿਸ ਨੇ ਹਾਦਸੇ ‘ਚ ਘੱਟੋ-ਘੱਟ 2 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਮੁਤਾਬਕ ਇਹ ਹਾਦਸਾ ਟਕਸਨ ਦੇ ਬਾਹਰਵਾਰ ਵਾਪਰਿਆ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (ਐੱਨ.ਟੀ.ਐੱਸ.ਬੀ.) ਮਾਮਲੇ ਦੀ ਜਾਂਚ ਕਰ ਰਿਹਾ […]

ਜੇ ਮਸਕ ਭਾਰਤ ‘ਚ ਟੈਸਲਾ ਦੀ ਫੈਕਟਰੀ ਸ਼ੁਰੂ ਕਰਦੇ ਹਨ ਤਾਂ ਇਹ ਅਮਰੀਕਾ ਨਾਲ ਬੇਇਨਸਾਫ਼ੀ ਹੋਵੇਗੀ : ਟਰੰਪ

ਵਾਸ਼ਿੰਗਟਨ, 21 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇ ਐਲੋਨ ਮਸਕ ਦੀ ਟੈਸਲਾ ਕੰਪਨੀ ਭਾਰਤੀ ਟੈਰਿਫ ਤੋਂ ਬਚਣ ਲਈ ਉਥੇ ਫੈਕਟਰੀ ਦਾ ਨਿਰਮਾਣ ਕਰਦੀ ਹੈ ਤਾਂ ਇਹ ਅਮਰੀਕਾ ਨਾਲ ਬੇਇਨਸਾਫ਼ੀ ਹੋਵੇਗੀ। ਟਰੰਪ ਦੀ ਇਹ ਟਿੱਪਣੀ ਟੈਰਿਫਾਂ ‘ਚ ਵਾਧਾ ਕਰਨ ਦੇ ਉਨ੍ਹਾਂ ਦੇ ਬਿਆਨਾਂ ਵਿਚਾਲੇ ਆਈ ਹੈ। ਅਮਰੀਕਾ ਦੇ ਰਾਸ਼ਟਰਪਤੀ ਦੀ […]

ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਭਾਰਤੀ ਪੁੱਜੇ ਪਨਾਮਾ, ਭਾਰਤ ਸਰਕਾਰ ਨੂੰ ਕੀਤਾ ਗਿਆ ਸੂਚਿਤ

ਪਨਾਮਾ ਸਿਟੀ, 21 ਫਰਵਰੀ (ਪੰਜਾਬ ਮੇਲ)- ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਇਕ ਭਾਰਤੀ ਸਮੂਹ ਦੇ ਪਨਾਮਾ ਪਹੁੰਚਣ ਦੀ ਜਾਣਕਾਰੀ ਪਨਾਮਾ ਸਰਕਾਰ ਨੇ ਭਾਰਤ ਨੂੰ ਦਿੱਤੀ ਹੈ। ਪਨਾਮਾ ‘ਚ ਮੌਜੂਦ ‘ਭਾਰਤੀ ਮਿਸ਼ਨ’ ਸਥਾਨਕ ਸਰਕਾਰ ਨਾਲ ਮਿਲ ਕੇ ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਦੀ ਭਲਾਈ ਲਈ ਕੰਮ ਕਰ ਰਿਹਾ ਹੈ। ਪਨਾਮਾ, ਕੋਸਟਾ ਰੀਕਾ ਤੇ ਨਿਕਾਰਾਗੁਆ ‘ਚ […]

ਅਮਰੀਕਾ ਤੋਂ ਡਿਪੋਰਟ ਹੋਏ ਪ੍ਰਵਾਸੀਆਂ ਦਾ ਵਾਪਸ ਪਰਤਨ ਤੋਂ ਇਨਕਾਰ!

ਪਨਾਮਾ ਸਿਟੀ, 21 ਫਰਵਰੀ (ਪੰਜਾਬ ਮੇਲ)-  ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ 100 ਦੇ ਕਰੀਬ ਗੈਰ-ਕਾਨੂੰਨੀ ਪ੍ਰਵਾਸੀਆਂ ਨੇ ਆਪਣੇ ਦੇਸ਼ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਲੋਕ ਅਮਰੀਕਾ ਵੱਲੋਂ ਪਨਾਮਾ ਵਿਚ ਭੇਜੇ ਗਏ 299 ਗੈਰ-ਕਾਨੂੰਨੀ ਪ੍ਰਵਾਸੀਆਂ ਵਿਚ ਸ਼ਾਮਲ ਸਨ। ਇਨ੍ਹਾਂ ਨੂੰ ਹੁਣ ਪਨਾਮਾ ਦੇ ਡੇਰੀਅਨ ਸੂਬੇ ਦੇ ਇਕ ਕੈਂਪ ਵਿਚ ਸ਼ਿਫਟ ਕਰ ਦਿੱਤਾ ਗਿਆ […]

ਅਮਰੀਕਾ ਨੇ ਗੌਤਮ ਅਡਾਨੀ ‘ਤੇ ਮੁਕੱਦਮਾ ਚਲਾਉਣ ਲਈ ਭਾਰਤ ਤੋਂ ਮੰਗੀ ਮਦਦ

ਵਾਸ਼ਿੰਗਟਨ, 21 ਫਰਵਰੀ (ਪੰਜਾਬ ਮੇਲ)- ਯੂ.ਐੱਸ. ਸਕਿਉਰਟੀਜ਼ ਐਂਡ ਐਕਸਚੇਂਜ ਕਮਿਸ਼ਨ (ਐੱਸ.ਈ.ਸੀ.) ਨੇ ਕਥਿਤ ਸਕਿਉਰਿਟੀਜ਼ ਧੋਖਾਦੇਹੀ ਦੀ ਜਾਂਚ ਦੇ ਸਬੰਧ ‘ਚ ਅਡਾਨੀ ਸਮੂਹ ਦੇ ਸੰਸਥਾਪਕ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਵਿਰੁੱਧ ਕਥਿਤ ਸਕਿਉਰਟੀਜ਼ ਧੋਖਾਦੇਹੀ ਦੀ ਜਾਂਚ ਦੇ ਸਬੰਧ ‘ਚ ਭਾਰਤੀ ਅਧਿਕਾਰੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਅਮਰੀਕੀ ਐੱਸ.ਈ.ਸੀ. ਨੇ ਨਿਊਯਾਰਕ ਜ਼ਿਲ੍ਹਾ ਅਦਾਲਤ ਨੂੰ ਦੱਸਿਆ […]

ਟਰੰਪ ਤੇ ਮਸਕ ਵੱਲੋਂ ਵੱਡਾ ਦਾਅਵਾ; ਬਾਇਡਨ ਪ੍ਰਸ਼ਾਸਨ ਸੁਨੀਤਾ ਵਿਲੀਅਮਸ ਨੂੰ ਪੁਲਾੜ ‘ਚ ਹੀ ਛੱਡਣਾ ਚਾਹੁੰਦਾ ਸੀ

ਵਾਸ਼ਿੰਗਟਨ, 21 ਫਰਵਰੀ (ਪੰਜਾਬ ਮੇਲ)- ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਉਨ੍ਹਾਂ ਦੇ ਸਾਥੀ ਬੁਚ ਵਿਲਮੋਰ ਦੀ ਪੁਲਾੜ ਤੋਂ ਵਾਪਸੀ ਨੂੰ ਲੈ ਕੇ ਅਮਰੀਕੀ ਰਾਜਨੀਤੀ ‘ਚ ਹਲਚਲ ਤੇਜ਼ ਹੋ ਗਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਟੈਸਲਾ ਅਤੇ ਸਪੇਸਐਕਸ ਦੇ ਸੀ.ਈ.ਓ. ਐਲੋਨ ਮਸਕ ਨੇ ਦਾਅਵਾ ਕੀਤਾ ਹੈ ਕਿ ਜੋਅ ਬਾਇਡਨ ਪ੍ਰਸ਼ਾਸਨ ਜਾਣਬੁੱਝ ਕੇ […]

ਅਮਰੀਕਾ ਦੇ 6 ਸੂਬਿਆਂ ‘ਚ ਹੜ੍ਹ ਕਾਰਨ 15 ਦੀ ਮੌਤ

-ਅਮਰੀਕਾ ਦੇ ਪੂਰਬੀ ਸੂਬਿਆਂ ‘ਚ ਕਹਿਰ ਦੀ ਠੰਢ ਨਾਲ ਜੂਝ ਰਹੇ 9 ਕਰੋੜ ਲੋਕ ਵਾਸ਼ਿੰਗਟਨ, 21 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ 6 ਸੂਬੇ ਕੈਂਟਕੀ, ਜਾਰਜੀਆ, ਵਰਜੀਨੀਆ, ਪੱਛਮੀ ਵਰਜੀਨੀਆ, ਟੈਨੇਸੀ ਅਤੇ ਇੰਡੀਆਨਾ ਹੜ੍ਹਾਂ ਨਾਲ ਜੂਝ ਰਹੇ ਹਨ। ਸਭ ਤੋਂ ਵੱਧ ਨੁਕਸਾਨ ਕੈਂਟਕੀ ਸੂਬੇ ‘ਚ ਹੋਇਆ ਹੈ, ਜਿੱਥੇ ਪਿਛਲੇ ਛੇ ਦਿਨਾਂ ‘ਚ 12 ਲੋਕਾਂ ਦੀ ਮੌਤ ਹੋਈ […]

ਸੈਨੇਟ ਦੀ ਮਨਜ਼ੂਰੀ ਤੋਂ ਬਾਅਦ ਕਾਸ਼ ਪਟੇਲ ਬਣੇ FBI Chief

ਵਾਸ਼ਿੰਗਟਨ, 21 ਫਰਵਰੀ (ਪੰਜਾਬ ਮੇਲ)-ਸੈਨੇਟ ਨੇ ਵੀਰਵਾਰ ਨੂੰ ਕਾਸ਼ ਪਟੇਲ ਦੇ ਨਾਮ ‘ਤੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦੇ ਡਾਇਰੈਕਟਰ ਵਜੋਂ ਮੋਹਰ ਲਗਾ ਦਿੱਤੀ ਹੈ। ਅਮਰੀਕੀ ਸੈਨੇਟ ਵੱਲੋਂ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਪਟੇਲ ਦੇਸ਼ ਦੀ ਚੋਟੀ ਦੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੀ ਅਗਵਾਈ ਕਰਨ ਵਾਲੇ ਪਹਿਲੇ ਭਾਰਤੀ-ਅਮਰੀਕੀ ਬਣ ਗਏ ਹਨ। ਸੈਨੇਟ ਵਿਚ ਹੋਈ […]