ਅਮਰੀਕਾ ‘ਚ 2 ਨੌਕਰੀਆਂ ਕਰਨ ਵਾਲਾ ਭਾਰਤੀ ਨਾਗਰਿਕ ਗ੍ਰਿਫ਼ਤਾਰ!

ਨਿਊਯਾਰਕ, 25 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਸੰਯੁਕਤ ਰਾਜ ਅਮਰੀਕਾ ‘ਚ 2 ਨੌਕਰੀਆਂ ਕਰਨ ਵਾਲੇ ਇਕ ਭਾਰਤੀ ਵਿਅਕਤੀ ਨੂੰ ਉੱਥੋਂ ਦੇ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਵਿਅਕਤੀ ਜਿਸ ਦਾ ਨਾਂ ਮੇਹੁਲ ਗੋਸਵਾਮੀ (39) ਹੈ, ਨਿਊਯਾਰਕ ‘ਚ ਰਹਿੰਦਾ ਹੈ ਅਤੇ ਨਿਊਯਾਰਕ ਸਟੇਟ ਇਨਫਰਮੇਸ਼ਨ ਟੈਕਨਾਲੋਜੀ ਸਰਵਿਸਿਜ਼ ਦਫਤਰ ‘ਚ ਇਕ ਸਰਕਾਰੀ ਕਰਮਚਾਰੀ ਵਜੋਂ ਕੰਮ ਕਰਦਾ ਸੀ। ਇਸ […]

ਡੀ.ਐੱਸ.ਜੀ.ਐੱਮ.ਐੱਸ. ਵੱਲੋਂ ਸਰਨਾ ਭਰਾਵਾਂ ਤੇ ਜੀ.ਕੇ. ਦੀ ਮੈਂਬਰਸ਼ਿਪ ਰੱਦ

ਨਵੀਂ ਦਿੱਲੀ, 25 ਅਕਤੂਬਰ (ਪੰਜਾਬ ਮੇਲ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵੱਲੋਂ 3 ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ, ਸ. ਹਰਵਿੰਦਰ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ.ਕੇ. ਦੀ ਮੈਂਬਰਸ਼ਿਪ ਕੀਤੀ ਰੱਦ ਕਰ ਦਿੱਤੀ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਉਕਤ ਤਿੰਨਾਂ ਆਗੂਆਂ ਦੇ ਖ਼ਿਲਾਫ਼ […]

ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ‘ਚ ਹਿੱਸਾ ਲੈ ਰਹੀਆਂ 2 ਆਸਟ੍ਰੇਲਿਆਈ ਕ੍ਰਿਕਟਰਾਂ ਨਾਲ ਛੇੜਛਾੜ; ਮੁਲਜ਼ਮ ਗ੍ਰਿਫ਼ਤਾਰ

ਇੰਦੌਰ, 25 ਅਕਤੂਬਰ (ਪੰਜਾਬ ਮੇਲ)- ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੀਆਂ ਦੋ ਆਸਟਰੇਲਿਆਈ ਦੋ ਮਹਿਲਾ ਕ੍ਰਿਕਟਰਾਂ ਦਾ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਕਥਿਤ ਤੌਰ ‘ਤੇ ਪਿੱਛਾ ਕੀਤਾ ਗਿਆ ਅਤੇ ਉਨ੍ਹਾਂ ਵਿਚੋਂ ਇੱਕ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਨੇ ਛੇੜਛਾੜ ਕੀਤੀ। ਪੁਲਿਸ ਦੇ ਇੱਕ ਅਧਿਕਾਰੀ ਨੇ ਅੱਜ ਕਿਹਾ ਕਿ ਵੀਰਵਾਰ ਸਵੇਰੇ ਖਜਰਾਣਾ ਰੋਡ ਇਲਾਕੇ ਵਿਚ […]

ਮਸ਼ਹੂਰ ਅਦਾਕਾਰ ਸ਼ਤੀਸ਼ ਸ਼ਾਹ ਦਾ 74 ਸਾਲ ਦੀ ਉਮਰ ‘ਚ ਦੇਹਾਂਤ

ਮੁੰਬਈ, 25 ਅਕਤੂਬਰ (ਪੰਜਾਬ ਮੇਲ)- ਮਸ਼ਹੂਰ ਅਦਾਕਾਰ ਸਤੀਸ਼ ਸ਼ਾਹ ਦਾ ਦੇਹਾਂਤ ਹੋ ਗਿਆ ਹੈ। ਭਾਰਤੀ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਅਸ਼ੋਕ ਪੰਡਿਤ ਨੇ ਇਸ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਦਾਕਾਰ ਹੁਣ ਨਹੀਂ ਰਹੇ। ਉਨ੍ਹਾਂ ਨੂੰ ਗੁਰਦੇ ਫੇਲ੍ਹ ਹੋਣ ਕਾਰਨ ਸ਼ਨੀਵਾਰ ਦੁਪਹਿਰ ਨੂੰ ਹਿੰਦੂਜਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ […]

ਅਮਰੀਕਾ ਤੇ ਵੈਨੇਜ਼ੁਏਲਾ ਵਿਚਾਲੇ ਤਣਾਅ ਵਧਿਆ

ਬੰਬਾਰਾਂ ਨੇ ਵੈਨੇਜ਼ੁਏਲਾ ਦੇ ਕੰਢੇ ਤੱਕ ਭਰੀ ਉਡਾਣ; ਟਰੰਪ ਰਾਸ਼ਟਰਪਤੀ ਮਾਦੂਰੋ ਨੂੰ ਸੱਤਾ ਤੋਂ ਲਾਂਭੇ ਕਰਨਾ ਚਾਹੁੰਦੇ ਵਾਸ਼ਿੰਗਟਨ, 25 ਅਕਤੂਬਰ (ਪੰਜਾਬ ਮੇਲ)- ਅਮਰੀਕਾ ਅਤੇ ਵੈਨੇਜ਼ੁਏਲਾ ਵਿਚਾਲੇ ਤਣਾਅ ਲਗਾਤਾਰ ਵਧ ਰਿਹਾ ਹੈ। ਅਮਰੀਕੀ ਫੌਜ ਨੇ ਕੈਰੇਬੀਅਨ ਸਾਗਰ ਅਤੇ ਵੈਨੇਜ਼ੁਏਲਾ ਦੇ ਕੰਢੇ ਨੇੜੇ ਸੁਪਰਸੋਨਿਕ ਬੰਬਾਰ ਉਡਾਏ। ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਦਰਮਿਆਨ ਅਮਰੀਕਾ ਨੇ ਸਖ਼ਤ ਰੁਖ਼ ਦਿਖਾਇਆ ਹੈ। […]

ਅੰਮ੍ਰਿਤਸਰ ‘ਚ ਲਾਇਸੈਂਸੀ ਇਮੀਗ੍ਰੇਸ਼ਨ ਸੈਂਟਰ ਵੱਲੋਂ ਦਰਜਨਾਂ ਨੌਜਵਾਨਾਂ ਨਾਲ ਧੋਖਾਧੜੀ

ਅੰਮ੍ਰਿਤਸਰ, 25 ਅਕਤੂਬਰ (ਪੰਜਾਬ ਮੇਲ)- ਮਹਾਨਗਰ ‘ਚ ਵਿਦੇਸ਼ ਭੇਜਣ ਦੀ ਆੜ ‘ਚ ਇਕ ਟ੍ਰੈਵਲ ਏਜੰਟ ਵੱਲੋਂ ਦਰਜਨਾਂ ਨੌਜਵਾਨਾਂ ਨਾਲ ਧੋਖਾਦੇਹੀ ਕਰਨ ਦਾ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਖਾਸ ਗੱਲ ਇਹ ਹੈ ਕਿ ਨੌਜਵਾਨਾਂ ਨਾਲ ਧੋਖਾਦੇਹੀ ਕਰਨ ਵਾਲਾ ਟ੍ਰੈਵਲ ਏਜੰਟ ਬਿਨਾਂ ਲਾਇਸੈਂਸ ਵਾਲਾ ਇਮੀਗ੍ਰੇਸ਼ਨ ਸੈਂਟਰ ਨਹੀਂ ਚਲਾ ਰਿਹਾ ਸੀ, ਸਗੋਂ ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਵੱਲੋਂ […]

ਭਾਰਤ ਨੇ ਆਸਟ੍ਰੇਲੀਆ ਨੂੰ ਤੀਜੇ ਵਨਡੇ ‘ਚ 9 ਵਿਕਟਾਂ ਨਾਲ ਹਰਾਇਆ

ਸਿਡਨੀ, 25 ਅਕਤੂਬਰ (ਪੰਜਾਬ ਮੇਲ)- ਭਾਰਤ ਨੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਸ਼ਾਨਦਾਰ ਸਾਂਝੇਦਾਰੀ ਦੀ ਬਦੌਲਤ ਤੀਜੇ ਵਨਡੇ ਮੈਚ ਵਿੱਚ ਆਸਟ੍ਰੇਲੀਆ ਨੂੰ ਨੌਂ ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ 46.4 ਓਵਰਾਂ ਵਿੱਚ 236 ਦੌੜਾਂ ਬਣਾਈਆਂ। ਜਵਾਬ ਵਿੱਚ, ਰੋਹਿਤ ਸ਼ਰਮਾ ਨੇ ਸੈਂਕੜਾ ਅਤੇ ਕੋਹਲੀ ਨੇ ਅਰਧ ਸੈਂਕੜਾ ਲਗਾਇਆ। ਦੋਵਾਂ ਬੱਲੇਬਾਜ਼ਾਂ ਨੇ ਦੂਜੀ […]

ਅਮਰੀਕਾ ਟਰੱਕ ਹਾਦਸਾ: ਡਰੱਗਜ਼ ਦੇ ਦੋਸ਼ਾਂ ਨੂੰ ਜਸ਼ਨਪ੍ਰੀਤ ਪਰਿਵਾਰ ਨੇ ਨਕਾਰਿਆ

ਗੁਰਦਾਸਪੁਰ, 25 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਸ਼ਾਮਲ ਪੰਜਾਬੀ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ (21) ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਪੁੱਤਰ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦਾ ਸੇਵਨ ਨਹੀਂ ਕਰਦਾ। ਇਸ ਦੇ ਨਾਲ ਹੀ ਪਰਿਵਾਰ ਨੇ ਆਪਣੇ ਪੁੱਤਰ ਨੂੰ ਕਾਨੂੰਨੀ ਸੰਕਟ ਵਿੱਚੋਂ ਕੱਢਣ […]

ਭਾਰਤ ‘ਚ ਹੋਣ ਵਾਲੇ ਜੂਨੀਅਰ ਹਾਕੀ ਵਿਸ਼ਵ ਕੱਪ ‘ਚ ਪਾਕਿਸਤਾਨ ਵੱਲੋਂ ਖੇਡਣ ਤੋਂ ਇਨਕਾਰ!

ਨਵੀਂ ਦਿੱਲੀ, 24 ਅਕਤੂਬਰ (ਪੰਜਾਬ ਮੇਲ)- ਪਾਕਿਸਤਾਨ ਨੇ 28 ਨਵੰਬਰ ਤੋਂ 10 ਦਸੰਬਰ 2025 ਤੱਕ ਚੇਨਈ ਅਤੇ ਮਦੁਰਾਈ ਵਿਚ ਹੋਣ ਵਾਲੇ ਐੱਫ.ਆਈ.ਐੱਚ. ਜੂਨੀਅਰ ਹਾਕੀ ਵਿਸ਼ਵ ਕੱਪ ਤੋਂ ਹਟਣ ਦਾ ਫੈਸਲਾ ਕੀਤਾ ਹੈ। ਕੌਮਾਂਤਰੀ ਹਾਕੀ ਮਹਾਸੰਘ (ਐੱਫ.ਆਈ.ਐੱਚ.) ਨੇ ਪੁਸ਼ਟੀ ਕੀਤੀ ਕਿ ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਭਾਰਤ ਵਿਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਐੱਫ.ਆਈ.ਐੱਚ. ਨੇ ਬਿਆਨ […]

ਅਮਰੀਕਾ ‘ਚ ਕਰੋੜਾਂ ਡਾਲਰਾਂ ਦੀ ਟਰਾਂਸਪੋਰਟ ਠੱਗੀ ਦੇ ਦੋਸ਼ ਹੇਠ 12 ਪੰਜਾਬੀ ਗ੍ਰਿਫਤਾਰ

ਵੈਨਕੂਵਰ, 24 ਅਕਤੂਬਰ (ਪੰਜਾਬ ਮੇਲ)- ਅਮਰੀਕੀ ਪੁਲਿਸ ਨੇ ਦੇਸ਼ ਦੇ ਪੱਛਮੀ ਸੂਬਿਆਂ ਵਸ਼ਿੰਗਟਨ ਅਤੇ ਕੈਲੀਫੋਰਨੀਆ ਵਿਚ ਸਿੰਘ ਆਰਗੇਨਾਈਜੇਸ਼ਨ ਨਾਂਅ ਹੇਠ ਸੰਗਠਿਤ ਗੈਂਗ ਦੇ 12 ਮੈਂਬਰਾਂ ਨੂੰ ਕਰੋੜਾਂ ਡਾਲਰਾਂ ਦੀ ਟਰਾਂਸਪੋਰਟ ਠੱਗੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਸੇਂਟ ਬਰਨਾਰਡ ਕਾਉਂਟੀ ਸ਼ੈਰਿਫ਼ (ਪੁਲਿਸ ਵਿਭਾਗ) ਵਲੋਂ ਕਥਿਤ ਦੋਸ਼ੀਆਂ ਦੀ ਪਛਾਣ ਪਰਮਵੀਰ ਸਿੰਘ (29), ਹਰਪ੍ਰੀਤ ਸਿੰਘ (26), ਅਰਸ਼ਪ੍ਰੀਤ […]