ਬ੍ਰਿਟਿਸ਼ ਕੋਲੰਬੀਆ ‘ਚ ਘੜੀਆਂ ਅੱਗੇ-ਪਿੱਛੇ ਕਰਨ ਦੀ ਪ੍ਰੰਪਰਾ ਖਤਮ!

ਵੈਨਕੂਵਰ, 4 ਮਾਰਚ (ਪੰਜਾਬ ਮੇਲ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਪਿਛਲੇ 70 ਤੋਂ ਵੱਧ ਸਮੇਂ ਤੋਂ ਚੱਲ ਰਹੀ ਘੜੀਆਂ ਨੂੰ ਹਰ ਸਾਲ ਬਸੰਤ ਅਤੇ ਪਤਝੜ ਦੇ ਮੌਸਮ ਵਿਚ ਇੱਕ ਘੰਟਾ ਅੱਗੇ-ਪਿੱਛੇ ਕਰਨ ਦੀ ਪ੍ਰੰਪਰਾ ਹੁਣ ਖਤਮ ਹੋਣ ਜਾ ਰਹੀ ਹੈ। ਇਸ ਐਤਵਾਰ ਤੋਂ ਬਾਅਦ ਇਹ ਰਵਾਇਤ ਇਤਿਹਾਸ ਬਣ ਜਾਵੇਗੀ ਅਤੇ ਸੂਬਾ ਸਾਲ ਭਰ […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦਾਂ ਵਿਦਿਆਰਥਣਾਂ ਨੂੰ ਦਿੱਤੀ ਵਿੱਤੀ ਸਹਾਇਤਾ

ਸ੍ਰੀ ਮੁਕਤਸਰ ਸਾਹਿਬ, 2 ਮਾਰਚ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਸੰਨੀ ਓਬਰਾਏ ਸਕਾਲਰਸ਼ਿਪ ਸਕੀਮ ਤਹਿਤ ਲੋੜਵੰਦ ਵਿਦਿਆਰਥੀਆਂ ਦੀ ਵੱਡੀ ਪੱਧਰ ‘ਤੇ ਮਦਦ ਕੀਤੀ ਜਾ ਰਹੀ ਹੈ, ਤਾਂ ਜੋ ਇਹ ਵਿਦਿਆਰਥੀ ਆਪਣਾ ਪੜ੍ਹਾਈ ਦਾ ਸੁਪਨਾ ਪੂਰਾ ਕਰ ਸਕਣ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ […]

ਉਜਾਗਰ ਸਿੰਘ ਦੀ ਪੁਸਤਕ ‘ਪਿੰਡ ਕੱਦੋਂ ਦੇ ਵਿਰਾਸਤੀ ਰੰਗ’ ਲੋਕ ਅਰਪਣ

ਪਟਿਆਲਾ, 2 ਮਾਰਚ (ਪੰਜਾਬ ਮੇਲ)- ਪਿੰਡ ਕਿਸੇ ਕੌਮ ਦਾ ਸਰਮਾਇਆ ਹੁੰਦੇ ਹਨ, ਕਿਉਂਕਿ ਪਿੰਡ ਕੌਮ ਦੇ ਸਮਾਜਿਕ, ਸੱਭਿਆਚਾਰਕ, ਆਰਥਿਕ, ਰਹਿਤਲ, ਭਾਈਚਾਰਾ, ਰਸਮ ਰਿਵਾਜ਼, ਪ੍ਰੰਪਰਾਵਾਂ ਅਤੇ ਕਦਰਾਂ-ਕੀਮਤਾਂ ਦੇ ਪਹਿਰੇਦਾਰ ਬਣਦੇ ਹਨ। ਬਿਲਕੁਲ ਇਸੇ ਤਰ੍ਹਾਂ ਪਿੰਡ ਕੱਦੋਂ ਦਾ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਵਿਰਸਾ ਅਮੀਰ ਹੈ। ਇਸ ਪਿੰਡ ਦੇ ਵਾਸੀਆਂ ਨੇ ਸੰਸਾਰ ਵਿਚ ਵਿਲੱਖਣ ਪ੍ਰਾਪਤੀਆਂ ਕਰਕੇ ਆਪਣੀ ਅਮੀਰ […]

ਡਾ. ਵਿਜੈ ਗਰਗ ‘ਸੁਰਜੀਤ ਪਾਤਰ ਪੁਰਸਕਾਰ’ ਨਾਲ ਸਨਮਾਨਿਤ

ਲੁਧਿਆਣਾ, 2 ਮਾਰਚ (ਪੰਜਾਬ ਮੇਲ)- ਸਾਹਿਤਕ ਅਤੇ ਕਲਾਤਮਕ ਖੇਤਰ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਉੱਘੇ ਲਿਖਾਰੀ ਡਾ. ਵਿਜੈ ਗਰਗ ਨੂੰ ਲੁਧਿਆਣਾ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵੱਕਾਰੀ ‘ਸੁਰਜੀਤ ਪਾਤਰ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਮਾਰੋਹ ਇਡੀਅਟ ਕਲੱਬ ਪੰਜਾਬ (ਜੱਸਪਾਲ ਭੱਟੀ ਅਵਾਰਡ) ਵੱਲੋਂ ਕਰਵਾਇਆ ਗਿਆ ਸੀ। ‘ਸੁਰਜੀਤ ਪਾਤਰ ਪੁਰਸਕਾਰ’ ਵਿਸ਼ੇਸ਼ ਤੌਰ ‘ਤੇ ਉਨ੍ਹਾਂ […]

ਟਰੰਪ ਸਰਕਾਰ ਵੱਲੋਂ ਐਂਥਰੋਪਿਕ ਏ.ਆਈ. ਤਕਨਾਲੋਜੀ ‘ਤੇ ਪਾਬੰਦੀ

– ਸੁਰੱਖਿਆ ਨਿਯਮਾਂ ਨੂੰ ਲੈ ਕੇ ਸਰਕਾਰ ਅਤੇ ਕੰਪਨੀ ਵਿਚਾਲੇ ਟਕਰਾਅ ਵਧਿਆ ਵਾਸ਼ਿੰਗਟਨ, 2 ਮਾਰਚ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਸਰਕਾਰ ਨੇ ਸਾਰੀਆਂ ਅਮਰੀਕੀ ਸਰਕਾਰੀ ਏਜੰਸੀਆਂ ਨੂੰ ਐਂਥਰੋਪਿਕ ਕੰਪਨੀ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਤਕਨਾਲੋਜੀ ਦੀ ਵਰਤੋਂ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਹ ਫੈਸਲਾ ਸਰਕਾਰ ਅਤੇ ਕੰਪਨੀ ਵਿਚਾਲੇ ਏ.ਆਈ. ਦੀ ਸੁਰੱਖਿਆ ਅਤੇ ਇਸ ਦੀ […]

ਸਿੱਧੂ ਮੂਸੇਵਾਲਾ ਕਤਲਕਾਂਡ; ਦੋਸ਼ੀ ਅਨਮੋਲ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਲਿਆਉਣ ਦੀ ਮੰਗ

ਮਾਨਸਾ, 2 ਮਾਰਚ (ਪੰਜਾਬ ਮੇਲ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਬੀਤੇ ਸ਼ੁੱਕਰਵਾਰ ਨੂੰ ਮਾਨਸਾ ਅਦਾਲਤ ‘ਚ ਸੁਣਵਾਈ ਦੌਰਾਨ ਨਵਾਂ ਘਟਨਾਕ੍ਰਮ ਸਾਹਮਣੇ ਆਇਆ। ਵਕੀਲ ਨੇ ਅਦਾਲਤ ‘ਚ ਅਰਜ਼ੀ ਦਾਇਰ ਕਰਕੇ ਤਿਹਾੜ ਜੇਲ੍ਹ ‘ਚ ਬੰਦ ਦੋਸ਼ੀ ਅਨਮੋਲ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਲਿਆਉਣ ਦੀ ਮੰਗ ਕੀਤੀ। 29 ਮਈ, 2022 ਨੂੰ ਪਿੰਡ ਜਵਾਹਰਕੇ ‘ਚ ਹਮਲਾਵਰਾਂ ਨੇ […]

ਵਰਿੰਦਰ ਘੁੰਮਣ ਦੀ ਮੌਤ ਦਾ ਮਾਮਲਾ: ਰਿਪੋਰਟ ਨੂੰ ਲੈ ਕੇ ਪਰਿਵਾਰ ਨੇ ਕੀਤਾ ਸਨਸਨੀਖੇਜ਼ ਖ਼ੁਲਾਸਾ

ਜਲੰਧਰ, 2 ਮਾਰਚ (ਪੰਜਾਬ ਮੇਲ)- ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ 9 ਅਕਤੂਬਰ 2025 ਨੂੰ ਅੰਮ੍ਰਿਤਸਰ ਵਿਚ ਸਰਜਰੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਪਰਿਵਾਰ ਨੇ ਹਸਪਤਾਲ ‘ਤੇ ਲਾਪ੍ਰਵਾਹੀ ਦਾ ਦੋਸ਼ ਲਗਾਇਆ ਸੀ ਅਤੇ ਮ੍ਰਿਤਕ ਦੇਹ ਦੀ ਹਾਲਤ ਨੂੰ ਲੈ ਕੇ ਵੀ ਸਵਾਲ ਚੁੱਕੇ ਸਨ। ਪਰਿਵਾਰ ਦਾ ਕਹਿਣਾ […]

ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਲਈ ਸਮਰਾਲਾ ਹਲਕੇ ਤੋਂ ਉਮੀਦਵਾਰ ਦਾ ਐਲਾਨ!

ਸਮਰਾਲਾ, 2 ਮਾਰਚ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮਰਾਲਾ ਹਲਕੇ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮਰਾਲਾ ਹਲਕੇ ਵਿਚ ਪੰਜਾਬ ਬਚਾਓ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਇਸ਼ਾਰਿਆਂ-ਇਸ਼ਾਰਿਆਂ ‘ਚ […]

ਅਮਰੀਕਾ ਦੇ ‘ਬੀ-2’ ਬੰਬਾਰਾਂ ਨੇ ਈਰਾਨ ‘ਚ ਮਚਾਈ ਤਬਾਹੀ

ਵਾਸ਼ਿੰਗਟਨ, 2 ਮਾਰਚ (ਪੰਜਾਬ ਮੇਲ)- ਮੱਧ-ਪੂਰਬ ਵਿਚ ਜੰਗ ਹੋਰ ਵੀ ਭਿਆਨਕ ਹੁੰਦੀ ਜਾ ਰਹੀ ਹੈ। ਅਮਰੀਕਾ ਨੇ ‘ਆਪ੍ਰੇਸ਼ਨ ਐਪਿਕ ਫਿਊਰੀ’ ਦੇ ਤਹਿਤ ਈਰਾਨ ਦੇ ਜ਼ਮੀਨਦੋਜ਼ ਮਿਜ਼ਾਈਲ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡੀ ਫੌਜੀ ਕਾਰਵਾਈ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਅਮਰੀਕਾ ਦੇ ਚਾਰ ਬੀ-2 ਬੰਬਾਰ ਜਹਾਜ਼ਾਂ ਨੇ ਈਰਾਨ ਦੇ ਮਿਜ਼ਾਈਲ ਅੱਡਿਆਂ ‘ਤੇ 2000 ਪੌਂਡ ਵਜ਼ਨ […]

ਮਿਡਲ ਈਸਟ ਤਣਾਅ ਦਰਮਿਆਨ ਪਾਕਿਸਤਾਨ ‘ਚ ਪ੍ਰਦਰਸ਼ਨਕਾਰੀਆਂ ਵੱਲੋਂ ਸੰਯੁਕਤ ਰਾਸ਼ਟਰ ਦਫਤਰ ‘ਤੇ ਹਮਲਾ

ਇਸਲਾਮਾਬਾਦ, 2 ਮਾਰਚ (ਪੰਜਾਬ ਮੇਲ)- ਮਿਡਲ ਈਸਟ ਵਿਚ ਵਧਦੇ ਖੇਤਰੀ ਤਣਾਅ ਵਿਚਕਾਰ ਪਾਕਿਸਤਾਨ ਵਿਚ ਸਥਿਤੀ ਬੇਹੱਦ ਵਿਸਫੋਟਕ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਵਿਚ ਸਥਿਤ ਸੰਯੁਕਤ ਰਾਸ਼ਟਰ ਦੇ ਦਫਤਰ ‘ਤੇ ਹਮਲਾ ਕਰਕੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਸਰੋਤਾਂ ਮੁਤਾਬਕ, ਪ੍ਰਦਰਸ਼ਨਕਾਰੀਆਂ ਦਾ ਗੁੱਸਾ ਇੰਨਾ ਜ਼ਿਆਦਾ ਸੀ ਕਿ ਉਨ੍ਹਾਂ ਨੇ ਸੁਰੱਖਿਆ […]