ਅਖਨੂਰ (ਜੰਮੂ) ‘ਚ  ਸਰਬੱਤ ਦਾ ਭਲਾ ਟਰੱਸਟ ਵੱਲੋਂ ਸੰਨੀ ਓਬਰਾਏ ਫਿਜ਼ੀਓਥੈਰੇਪੀ ਅਤੇ ਡੈਂਟਲ ਕਲੀਨਿਕ ਦਾ ਉਦਘਾਟਨ

ਅਖਨੂਰ (ਜੰਮੂ), 16 ਜੂਨ (ਪੰਜਾਬ ਮੇਲ)- ਸਮਾਜ ਸੇਵਾ ਦੇ ਖੇਤਰ ਵਿਚ ਆਪਣੀ ਪਛਾਣ ਬਣਾ ਚੁੱਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਨੇ ਅਖਨੂਰ ਵਿਖੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਅਹਿਮ ਪਹਿਲਕਦਮੀ ਕੀਤੀ। ਗੁਰਦੁਆਰਾ ਤਪੋ ਅਸਥਾਨ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਪਰਿਸਰ ਵਿਚ ਸੰਨੀ ਓਬਰਾਏ ਫਿਜ਼ੀਓਥੈਰੇਪੀ ਸੈਂਟਰ ਅਤੇ ਡੈਂਟਲ ਕਲੀਨਿਕ ਦਾ ਭਵਿੱਖਮਈ […]

ਮਿਨੀਸੋਟਾ ਹਾਊਸ ਸਪੀਕਰ ਤੇ ਉਸ ਦੇ ਪਤੀ ਦੀਆਂ ਗੋਲੀਆਂ ਮਾਰ ਕੇ ਹੱਤਿਆ

-ਸਟੇਟ ਸੈਨੇਟ ਮੈਂਬਰ ਤੇ ਉਸ ਦੀ ਪਤਨੀ ਗੰਭੀਰ ਜ਼ਖਮੀ * ਸ਼ੱਕੀ ਹਮਲਾਵਰ ਪੁਲਿਸ ਦੀ ਵਰਦੀ ਵਿਚ ਆਇਆ ਤੇ ਘਟਨਾ ਨੂੰ ਅੰਜਾਮ ਦੇਣ ਉਪਰੰਤ ਹੋਇਆ ਫਰਾਰ ਸੈਕਰਾਮੈਂਟੋ, 16 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਮਿਨੀਸੋਟਾ ਦੇ ਵਿਧਾਇਕ ਤੇ ਹਾਊਸ ਸਪੀਕਰ ਐਮੇਰੀਟਾ ਮੀਲੀਸਾ ਹਾਰਟਮੈਨ ਤੇ ਉਸ ਦੇ ਪਤੀ ਮਾਰਕ ਹਾਰਟਮੈਨ ਦੀ ਬਰੁੱਕਲਿਨ ਪਾਰਕ ਵਿਚ ਸਥਿਤ ਉਨ੍ਹਾਂ ਦੇ ਘਰ […]

ਟਰੰਪ ਖ਼ਿਲਾਫ਼ ਦੇਸ਼ ਭਰ ‘ਚ ਵਧੇ ਵਿਰੋਧ ਪ੍ਰਦਰਸ਼ਨ

ਸੜਕਾਂ ‘ਤੇ ਉਤਰ ਲੋਕਾਂ ਨੇ ਲਾਏ ‘ਨੋ ਕਿੰਗ’ ਦੇ ਨਾਅਰੇ ਵਾਸ਼ਿੰਗਟਨ, 16 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਵਧਦੇ ਜਾ ਰਹੇ ਹਨ। ਕੈਲੀਫੋਰਨੀਆ ਰਾਜ ਦੇ ਲਾਸ ਏਂਜਲਸ ਤੋਂ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਸਨ। ਹੁਣ ਇਹ ਵਿਰੋਧ ਪ੍ਰਦਰਸ਼ਨ ਕਈ ਸ਼ਹਿਰਾਂ ਵਿਚ ਫੈਲ ਗਿਆ ਹੈ। ਸ਼ਨੀਵਾਰ ਨੂੰ ਫਿਲਾਡੇਲਫੀਆ ਵਿਚ […]

ਕੈਰੋਲੀਨਾ ‘ਚ ਹੱਤਿਆ ਦੇ ਮਾਮਲੇ ‘ਚ ਦੋਸ਼ੀ ਨੂੰ ਦਿੱਤੀ ਫਾਂਸੀ

ਸੈਕਰਾਮੈਂਟੋ, 16 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-  ਦੱਖਣੀ ਕੈਰੋਲੀਨਾ ‘ਚ ਸਟੀਫਨ ਸਟਾਨਕੋ (57) ਨਾਮੀ ਦੋਸ਼ੀ ਨੂੰ ਹੱਤਿਆ ਦੇ ਮਾਮਲੇ ਵਿਚ ਫਾਹੇ ਲਾ ਦੇਣ ਦੀ ਖਬਰ ਹੈ। ਜੇਲ੍ਹ ਅਧਿਕਾਰੀਆਂ ਅਨੁਸਾਰ ਸਟਾਨਕੋ ਨੂੰ ਜ਼ਹਿਰ ਦਾ ਟੀਕਾ ਲਾਉਣ ਉਪਰੰਤ ਸ਼ਾਮ 6.34 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਨੂੰ 2005 ਵਿਚ ਹੌਰੀ ਕਾਊਂਟੀ ਵਿਚ ਆਪਣੇ ਦੋਸਤ ਦੀ ਹੱਤਿਆ ਕਰਨ […]

ਟਰੰਪ ਨੇ ਲੱਖਾਂ ਪ੍ਰਵਾਸੀਆਂ ਦਾ ਡਾਟਾ ਪੁਲਿਸ ਨੂੰ ਸੌਂਪਿਆ

ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੇਜ! ਵਾਸ਼ਿੰਗਟਨ, 16 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ‘ਤੇ ਅਮਰੀਕਾ ‘ਚ ਬਹੁਤ ਸਾਰੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ। ਹੁਣ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਟਰੰਪ ਸਰਕਾਰ ਨੇ ਪੂਰੇ ਵੇਰਵਿਆਂ ਦੇ ਨਾਲ ਦੇਸ਼ ਨਿਕਾਲੇ ਨਾਲ ਸਬੰਧਤ ਵਿਭਾਗ ਨੂੰ ਅਜਿਹੇ ਸਾਰੇ ਲੋਕਾਂ ਦੀ […]

ਫੈਡਰਲ ਕੋਰਟ ਵੱਲੋਂ ਨੈਸ਼ਨਲ ਗਾਰਡ ਦਾ ਕੰਟਰੋਲ ਕੈਲੀਫੋਰਨੀਆ ਨੂੰ ਵਾਪਸ ਦੇਣ ਦਾ ਹੁਕਮ

ਲਾਸ ਏਂਜਲਸ, 16 ਜੂਨ (ਪੰਜਾਬ ਮੇਲ)- ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਵੀਰਵਾਰ ਦੇਰ ਰਾਤ ਇੱਕ ਅਸਥਾਈ ਰੋਕ ਦਾ ਹੁਕਮ ਜਾਰੀ ਕੀਤਾ, ਜਿਸ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੈਸ਼ਨਲ ਗਾਰਡ ਦਾ ਕੰਟਰੋਲ ਕੈਲੀਫੋਰਨੀਆ ਨੂੰ ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਗਿਆ। ਹੁਕਮ ਵਿਚ ਕਿਹਾ ਗਿਆ ਹੈ ਕਿ ਟਰੰਪ ਦੁਆਰਾ ਲਾਸ ਏਂਜਲਸ ‘ਚ ਕੈਲੀਫੋਰਨੀਆ ਨੈਸ਼ਨਲ ਗਾਰਡ ਅਤੇ […]

ਟਰੰਪ ਪ੍ਰਸ਼ਾਸਨ ਵਿਰੁੱਧ 400 ਤੋਂ ਵੱਧ ਮੁਕੱਦਮੇ ਦਾਇਰ

-ਜ਼ਿਆਦਾਤਰ ਮਾਮਲੇ ਵਾਸ਼ਿੰਗਟਨ ‘ਚ – ਵਕੀਲਾਂ ਲਈ ਇਹ ਸਮਾਂ ਚੁਣੌਤੀਪੂਰਨ ਵਾਸ਼ਿੰਗਟਨ, 16 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਬਾਅਦ ਵਾਸ਼ਿੰਗਟਨ ਵਿਚ ਵਕੀਲਾਂ ‘ਤੇ ਕੰਮ ਦਾ ਬੋਝ ਵਧ ਗਿਆ ਹੈ। ਨਿਊਯਾਰਕ ਟਾਈਮਜ਼ ਦੇ ਇੱਕ ਟਰੈਕਰ ਅਨੁਸਾਰ ਟਰੰਪ ਪ੍ਰਸ਼ਾਸਨ ਵਿਰੁੱਧ 400 ਤੋਂ ਵੱਧ ਮੁਕੱਦਮੇ ਦਾਇਰ ਕੀਤੇ ਗਏ ਹਨ। ਇਨ੍ਹਾਂ ਵਿਚੋਂ […]

ਟਰੰਪ ਦਾ ਸਿਆਸਤ ਦੇ ਨਾਲ-ਨਾਲ ਕਾਰੋਬਾਰ ‘ਚ ਵੀ ਹੋਇਆ ਵੱਡਾ ਵਾਧਾ

-ਕਮਾਏ 5,000 ਕਰੋੜ ਰੁਪਏ; ਕ੍ਰਿਪਟੋ ਤੋਂ ਹੋਈ ਜ਼ਿਆਦਾ ਆਮਦਨ ਵਾਸ਼ਿੰਗਟਨ, 16 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਿਆਸਤ ਦੇ ਨਾਲ-ਨਾਲ ਕਾਰੋਬਾਰ ਵੀ ਖੂਬ ਵਧ-ਫੁਲ ਰਿਹਾ ਹੈ। ਉਨ੍ਹਾਂ ਦੀ ਕਮਾਈ ਹੁਣ ਅਮਰੀਕਾ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹੁਣੇ ਜਿਹੇ ਜਨਤਕ ਕੀਤੀ ਗਈ ਇਸ ਫਾਇਨਾਂਸ਼ੀਅਲ ਡਿਸਕਲੋਜ਼ਰ ਰਿਪੋਰਟ ਅਨੁਸਾਰ ਟਰੰਪ ਨੇ ਸਾਲ 2024 ਦੌਰਾਨ […]

ਅਮਰੀਕਾ ‘ਚ ਧੋਖਾਧੜੀ ਤੇ ਚੋਰੀ ਦੇ ਦੋਸ਼ ਹੇਠ 2 ਭਾਰਤੀ-ਗੁਜਰਾਤੀ ਗ੍ਰਿਫ਼ਤਾਰ

-ਕੀਤਾ ਜਾ ਸਕਦੈ ਡਿਪੋਰਟ ਨਿਊਯਾਰਕ, 16 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਜ ਅਲਾਸਕਾ ਵਿਚ ਜਿਸ ਵਿਚ ਗੁਜਰਾਤੀਆਂ ਦੀ ਵੱਡੀ ਆਬਾਦੀ ਹੈ, ਉੱਥੇ ਹਾਲ ਹੀ ਵਿਚ ਇਸ ਰਾਜ ਤੋਂ ਦੋ ਗੁਜਰਾਤੀ-ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ‘ਤੇ ‘ਪਾਰਸਲ’ ਇਕੱਠੇ ਕਰਨ ਦਾ ਦੋਸ਼ ਲਗਾਇਆ ਗਿਆ। ਪੀਟਰਸਬਰਗ ਪੁਲਿਸ ਵਿਭਾਗ ਅਨੁਸਾਰ 22 ਸਾਲਾ ਹਰਸ਼ੀਲ ਜੇ. ਪਟੇਲ ਅਤੇ 25 […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ 2 ਹੋਰ ਸਰਕਾਰੀ ਸਕੂਲਾਂ ਵਿਚ ਲਗਾਏਗਾ ਮੁਫ਼ਤ ਆਰ.ਓ. ਸਿਸਟਮ : ਜੱਸਾ ਸਿੰਘ ਸੰਧੂ

ਸ੍ਰੀ ਮੁਕਤਸਰ ਸਾਹਿਬ, 14 ਜੂਨ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਮੁਫ਼ਤ ਆਰ.ਓ. ਸਿਸਟਮ ਲਗਾਏ ਜਾ ਰਹੇ ਹਨ। ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਨੇ ਦੱਸਿਆ ਕਿ […]