ਇਰਾਨ ਤੋਂ ਅਰਮੀਨੀਆ ਰਸਤੇ ਸੁਰੱਖਿਅਤ ਕੱਢੇ 100 ਤੋਂ ਵੱਧ ਭਾਰਤੀ ਵਿਦਿਆਰਥੀਆਂ ਵਾਲੀ ਉਡਾਣ ਦਿੱਲੀ ਪੁੱਜੀ

ਨਵੀਂ ਦਿੱਲੀ, 19 ਜੂਨ (ਪੰਜਾਬ ਮੇਲ)- ਜੰਗ ਦੇ ਝੰਬੇ ਇਰਾਨ ਤੋਂ ਅਰਮੀਨੀਆ ਰਸਤੇ ਸੁਰੱਖਿਅਤ ਬਾਹਰ ਕੱਢੇ 110 ਭਾਰਤੀ ਵਿਦਿਆਰਥੀ ਨੂੰ ਲੈ ਕੇ ਪਹਿਲੀ ਉਡਾਣ ਅੱਜ ਵੱਡੇ ਤੜਕੇ ਦਿੱਲੀ ਪਹੁੰਚ ਗਈ ਹੈ। ਇਜ਼ਰਾਈਲ ਤੇ ਇਰਾਨ ਵਿਚਾਲੇ ਜਾਰੀ ਟਕਰਾਅ ਦਰਮਿਆਨ ਇਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਤਹਿਰਾਨ ’ਚੋਂ ਸੁਰੱਖਿਅਤ ਬਾਹਰ ਕੱਢਣ ਮਗਰੋਂ ਸਰਹੱਦ ਰਸਤੇ ਅਰਮੀਨੀਆ ਲਿਜਾਇਆ ਗਿਆ ਸੀ। Operation […]

ਲੁਧਿਆਣਾ ਜ਼ਿਮਨੀ ਚੋਣ ਲਈ ਪ੍ਰਚਾਰ ਥਮਿਆ; 19 ਜੂਨ ਨੂੰ ਹੋਵੇਗੀ ਵੋਟਿੰਗ

-14 ਉਮੀਦਵਾਰ ਚੋਣ ਮੈਦਾਨ ‘ਚ ਚੰਡੀਗੜ੍ਹ, 18 ਜੂਨ (ਪੰਜਾਬ ਮੇਲ)- ਲੁਧਿਆਣਾ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਪ੍ਰਚਾਰ ਖਤਮ ਹੋ ਗਿਆ ਹੈ ਤੇ ਹੁਣ ਡੋਰ ਟੂ ਡੋਰ ਪ੍ਰਚਾਰ ਹੀ ਕੀਤਾ ਜਾ ਸਕੇਗਾ। ਚੋਣ ਪ੍ਰਚਾਰ ਦੇ ਆਖਰੀ ਦਿਨ ਸਾਰੀਆਂ ਪਾਰਟੀਆਂ ਨੇ ਆਪਣੀ ਪੂਰੀ ਵਾਹ ਲਾਈ ਹੈ। ਇਹ ਚੋਣ ਕਿਸੇ ਵੀ ਤਰ੍ਹਾਂ ਸੱਤਾ ਵਿਚ ਕੋਈ ਬਦਲਾਅ ਨਹੀਂ […]

36 ਹੋਰ ਦੇਸ਼ਾਂ ਦੇ ਨਾਗਰਿਕਾਂ ਦੀ ਅਮਰੀਕਾ ‘ਚ ਦਾਖਲ ਹੋਣ ‘ਤੇ ਲੱਗ ਸਕਦੀ ਹੈ ਪਾਬੰਦੀ!

ਵਾਸ਼ਿੰਗਟਨ, 18 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਦੇਸ਼ੀਆਂ ਦੀ ਐਂਟਰੀ ਨੂੰ ਰੋਕਣ ਲਈ ਸਖ਼ਤ ਕਾਰਵਾਈ ਕਰਨ ਜਾ ਰਹੇ ਹਨ। 12 ਦੇਸ਼ਾਂ ‘ਤੇ ਯਾਤਰਾ ਪਾਬੰਦੀ ਲਗਾਉਣ ਮਗਰੋਂ ਉਹ ਇਸ ਸੂਚੀ ਦਾ ਵਿਸਥਾਰ ਕਰਨਾ ਚਾਹੁੰਦੇ ਹਨ, ਜਿਸ ਨਾਲ 36 ਹੋਰ ਦੇਸ਼ਾਂ ਦੇ ਨਾਗਰਿਕਾਂ ‘ਤੇ ਅਮਰੀਕਾ ਵਿਚ ਦਾਖਲ ਹੋਣ ‘ਤੇ ਪਾਬੰਦੀ ਲੱਗ ਸਕਦੀ ਹੈ। ਇਸ ਸੂਚੀ […]

ਏਅਰ ਇੰਡੀਆ ਵੱਲੋਂ 1 ਦਿਨ ‘ਚ 7 ਉਡਾਣਾਂ ਹੋਈਆਂ ਰੱਦ

ਨਵੀਂ ਦਿੱਲੀ, 18 ਜੂਨ (ਪੰਜਾਬ ਮੇਲ)- ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਏਅਰ ਇੰਡੀਆ ਦਾ ਉਡਾਣ ਸੰਚਾਲਨ ਬਹੁਤ ਪ੍ਰਭਾਵਿਤ ਹੋਇਆ ਹੈ। ਮੰਗਲਵਾਰ ਨੂੰ ਹੀ ਏਅਰ ਇੰਡੀਆ ਨੇ 7 ਉਡਾਣਾਂ ਰੱਦ ਕਰ ਦਿੱਤੀਆਂ। ਇਨ੍ਹਾਂ ਵਿੱਚੋਂ 6 ਡ੍ਰੀਮਲਾਈਨਰ ਉਡਾਣਾਂ ਸਨ। ਏਅਰ ਇੰਡੀਆ ਦਾ ਕਹਿਣਾ ਹੈ ਕਿ ਚੈਕਿੰਗ ਦੌਰਾਨ ਪਾਈਆਂ ਗਈਆਂ ਕੁਝ ਬੇਨਿਯਮੀਆਂ ਕਾਰਨ ਉਡਾਣਾਂ ਰੱਦ ਕੀਤੀਆਂ ਗਈਆਂ ਹਨ। […]

ਟਰੰਪ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਮੁਹਿੰਮ ਕਰਨਗੇ ਹੋਰ ਤੇਜ਼

ਵਾਸ਼ਿੰਗਟਨ, 18 ਜੂਨ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਦੇਸ਼ ਵਿਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਅਤੇ ਇਸ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਨੇ ਖਾਸ ਤੌਰ ‘ਤੇ ਲਾਸ ਏਂਜਲਸ, ਸ਼ਿਕਾਗੋ ਅਤੇ ਨਿਊਯਾਰਕ ਵਰਗੇ ਸ਼ਹਿਰਾਂ ਦਾ ਨਾਮ ਲਿਆ, ਜਿੱਥੇ ਹਾਲ ਹੀ ਵਿਚ ਇਮੀਗ੍ਰੇਸ਼ਨ ਛਾਪਿਆਂ […]

ਕੈਨੇਡਾ ‘ਚ ਫਿਰੌਤੀ, ਲੁੱਟ, ਚੋਰੀ ਤੇ ਧੋਖਾਧੜੀ ਦੇ ਦੋਸ਼ ‘ਚ 16 ਭਾਰਤੀ ਗ੍ਰਿਫ਼ਤਾਰ

-ਗਿਰੋਹ ਦੇ ਕੁੱਲ 18 ਲੋਕ ਗ੍ਰਿਫ਼ਤਾਰ; ਪੀਲ ਪੁਲਿਸ ਨੇ ਕਾਬੂ ਕੀਤੇ ਮੁਲਜ਼ਮ – 42 ਲੱਖ ਡਾਲਰ ਦਾ ਸਮਾਨ ਬਰਾਮਦ ਵੈਨਕੂਵਰ, 18 ਜੂਨ (ਪੰਜਾਬ ਮੇਲ)- ਪੀਲ ਪੁਲਿਸ ਨੇ ਪ੍ਰੋਜੈਕਟ ਆਊਟਸੋਰਸ ਅਧੀਨ ਲੰਮੀ ਜਾਂਚ ਪੜਤਾਲ ਤੋਂ ਬਾਅਦ ਫਿਰੌਤੀਆਂ, ਲੁੱਟਮਾਰ, ਚੋਰੀਆਂ ਤੇ ਧੋਖਾਧੜੀ ਕਰਨ ਵਾਲੇ ਦੋ ਗਰੋਹਾਂ ਦੇ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ 16 ਭਾਰਤੀ […]

ਜੀ7 ਵੱਲੋਂ ਇਜ਼ਰਾਈਲ ਨੂੰ ਸਮਰਥਨ; ਹਮਲਿਆਂ ਲਈ ਈਰਾਨ ਨੂੰ ਠਹਿਰਾਇਆ ਜ਼ਿੰਮੇਵਾਰ

ਕਿਹਾ: ਈਰਾਨ ਨਹੀਂ ਰੱਖ ਸਕਦਾ ਪ੍ਰਮਾਣੂ ਹਥਿਆਰ ਵਾਸ਼ਿੰਗਟਨ, 18 ਜੂਨ (ਪੰਜਾਬ ਮੇਲ)- ਦੁਨੀਆਂ ਦੇ ਸੱਤ ਸ਼ਕਤੀਸ਼ਾਲੀ ਦੇਸ਼ਾਂ ਦੇ ਸਮੂਹ ਜੀ-7 ਨੇ ਈਰਾਨ ਨਾਲ ਟਕਰਾਅ ਵਿਚ ਇਜ਼ਰਾਈਲ ਦਾ ਸਮਰਥਨ ਕੀਤਾ ਹੈ। ਜੀ-7 ਦੇਸ਼ਾਂ ਨੇ ਆਪਣੇ ਬਿਆਨ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਉਹ ਇਜ਼ਰਾਈਲ ਦੇ ਨਾਲ ਖੜ੍ਹੇ ਹਨ। ਉਨ੍ਹਾਂ ਨੇ ਪੱਛਮੀ ਏਸ਼ੀਆ ਵਿਚ ਅਸਥਿਰਤਾ ਫੈਲਾਉਣ […]

ਟਰੰਪ ਨੇ ਤੀਜੀ ਵਾਰ ਵਧਾਈ ਟਿਕਟਾਕ ‘ਤੇ ਪਾਬੰਦੀ ਦੀ ਆਖਰੀ ਮਿਤੀ

-ਅਮਰੀਕਾ ‘ਚ ਕੰਮ ਕਰਨਾ ਜਾਰੀ ਰੱਖੇਗਾ ਟਿਕਟਾਕ ਨਿਊਯਾਰਕ, 18 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਿਕਟਾਕ ਦੇ ਅਮਰੀਕੀ ਸੰਚਾਲਨ ਨੂੰ ਬਾਈਟ ਡਾਂਸ ਨੂੰ ਵੇਚਣ ਦੀ ਆਖਰੀ ਮਿਤੀ ਤੀਜੀ ਵਾਰ ਵਧਾ ਦਿੱਤੀ ਹੈ, ਜਿਸ ਨਾਲ ਐਪ ਅਮਰੀਕਾ ਵਿਚ ਕੰਮ ਕਰਨਾ ਜਾਰੀ ਰੱਖੇਗਾ। ਇਸ ਲਈ ਗੱਲਬਾਤ ਅਜੇ ਵੀ ਜਾਰੀ ਹੈ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ […]

ਓਨਟਾਰੀਓ ਪ੍ਰੀਮੀਅਰ ਦੀ ਕਾਰ ਚੋਰੀ ਕਰਦੇ ਦੋ ਨਾਬਾਲਗਾਂ ਸਮੇਤ 4 ਕਾਬੂ

-ਪ੍ਰੀਮੀਅਰ ਡੱਗ ਫੋਰਡ ਵੱਲੋਂ ਸਖ਼ਤ ਕਾਨੂੰਨਾਂ ਦੀ ਵਕਾਲਤ ਵੈਨਕੂਵਰ, 18 ਜੂਨ (ਗੁਰਮਲਕੀਅਤ ਸਿੰਘ ਕਾਹਲੋਂ/ਪੰਜਾਬ ਮੇਲ)- ਓਨਟਾਰੀਓ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੱਗ ਫੋਰਡ ਦੀ ਈਟੋਬੀਕੇ ਸਥਿਤ ਰਿਹਾਇਸ਼ ‘ਤੇ ਖੜ੍ਹੀ ਕਾਰ ਚੋਰੀ ਕਰਨ ਦੇ ਦੋਸ਼ ਵਿਚ ਪੁਲਿਸ ਨੇ ਦੋ ਨਾਬਾਲਗਾਂ ਸਮੇਤ ਚਾਰ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਉਨ੍ਹਾਂ ਦੇ ਕਬਜ਼ੇ ‘ਚੋਂ ਕਾਰਾਂ ਦੀਆਂ ਡਿਜੀਟਲ ਨਕਲੀ ਚਾਬੀਆਂ […]

ਈਰਾਨੀ ਸੁਪਰੀਮ ਲੀਡਰ ਖਾਮਨੇਈ ਵੱਲੋਂ ਜੰਗ ਦਾ ਐਲਾਨ

-ਈਰਾਨ ਨੇ ਇਜ਼ਰਾਈਲ ‘ਤੇ ਦਾਗੀਆਂ ਕਈ ਮਿਜ਼ਾਈਲਾਂ ਤਹਿਰਾਨ, 18 ਜੂਨ (ਪੰਜਾਬ ਮੇਲ)- ਈਰਾਨ ਅਤੇ ਇਜ਼ਰਾਈਲ ਵਿਚਾਲੇ ਟਕਰਾਅ ਦਰਮਿਆਨ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਨੇ ਬੁੱਧਵਾਰ ਨੂੰ ਜੰਗ ਦਾ ਐਲਾਨ ਕਰਦੇ ਹੋਏ ਐਕਸ (ਪਹਿਲਾਂ ਟਵਿੱਟਰ) ‘ਤੇ ਲਿਖਿਆ, ”ਹੈਦਰ ਦੇ ਨਾਂ ‘ਤੇ ਜੰਗ ਸ਼ੁਰੂ ਹੁੰਦੀ ਹੈ। ਅਸੀਂ ਅੱਤਵਾਦੀ ਯਹੂਦੀ ਸ਼ਾਸਨ ਨੂੰ ਸਖ਼ਤ ਜਵਾਬ ਦੇਵਾਂਗੇ।” ਇਸ […]