ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈਪੀਐੱਸ ਅਧਿਕਾਰੀ ਜੋਤੀ ਯਾਦਵ ਵਿਆਹ ਬੰਧਨ ’ਚ ਬੱਝੇ

ਮਾਨਸਾ, 25 ਮਾਰਚ (ਪੰਜਾਬ ਮੇਲ)- ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮਾਨਸਾ ਵਿਖੇ ਤਾਇਨਾਤ ਆਈਪੀਐੱਸ ਅਧਿਕਾਰੀ (ਐੱਸਪੀ) ਜੋਤੀ ਯਾਦਵ ਅੱਜ ਵਿਆਹ ਬੰਧਨ ਵਿਚ ਬੱਝ ਗਏ। ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਗਏ ਮਾਨਸਾ ਦੇ ਅਧਿਕਾਰੀ ਨੇ ਦੱਸਿਆ ਕਿ ਨੰਗਲ ਵਿਖੇ ਗੁਰਦੁਆਰਾ ਬਿਭੋਰ ਸਾਹਿਬ ਵਿਖੇ ਆਨੰਦ ਕਾਰਜ ਹੋਏ ਹਨ ਅਤੇ ਵਿਆਹ ਸਬੰਧੀ ਸਮਾਗਮ ਐੱਨਐੱਫਐੱਲ […]

ਲੋਕਤੰਤਰ ਲਈ ਰਹਾਂਗਾ ਲੜਦਾ ਤੇ ਨਹੀਂ ਕਿਸੇ ਤੋਂ ਡਰਦਾ: ਰਾਹੁਲ ਗਾਂਧੀ

ਨਵੀਂ ਦਿੱਲੀ, 25 ਮਾਰਚ (ਪੰਜਾਬ ਮੇਲ)- ਸੂਰਤ ਦੀ ਅਦਾਲਤ ਵਲੋਂ ਮਾਣਹਾਨੀ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਅਤੇ ਲੋਕ ਸਭਾ ਦੀ ਮੈਂਬਰਸ਼ਿਪ ਗੁਆਉਣ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਥੇ ਅੱਜ ਮੀਡੀਆ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ,‘ਸੰਸਦ ’ਚ ਮੇਰੇ ਅਗਲੇ ਭਾਸ਼ਨ ਤੋਂ ਡਰ ਕੇ ਮੈਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਮੈਂ ਪਹਿਲਾਂ ਵੀ […]

ਗ੍ਰਿਫਤਾਰ ਕੀਤੇ ਗਏ ਕੁੱਲ 207 ਵਿੱਚੋਂ 30 ਵਿਅਕਤੀ ਪਾਏ ਗਏ ਅਹਿਮ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ

ਚੰਡੀਗੜ੍ਹ, 25 ਮਾਰਚ (ਪੰਜਾਬ ਮੇਲ)- ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਸੂਬੇ ਵਿੱਚ ਅਮਨ-ਕਾਨੂੰਨ ਨੂੰ ਖ਼ੋਰਾ ਲਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਵਿਰੁੱਧ ਚੱਲ ਰਹੇ ਅਭਿਆਨ ਦੌਰਾਨ , ਇਹਤਿਆਤ ਵਜੋਂ ਗਿਰਫਤਾਰ ਕੀਤੇ ਗਏ 44 ਵਿਅਕਤੀਆਂ ਨੂੰ ਪੁਲਿਸ ਹਿਰਾਸਤ ਵਿੱਚੋਂ ਰਿਹਾਅ ਕਰ ਦਿੱਤਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਅਪਰੇਸ਼ਨ ਦੌਰਾਨ ਕਿਸੇ ਵੀ ਬੇਕਸੂਰ ਵਿਅਕਤੀ ਨੂੰ […]

ਸੋਸ਼ਲ ਮੀਡੀਆ ‘ਤੇ ਅੰਮ੍ਰਿਤਪਾਲ ਦੀ ਇਸ ਵਾਇਰਲ ਫੋਟੋ ਦਾ ਅਸਲ ਸੱਚ ਆਇਆ ਸਾਹਮਣੇ

ਸੰਗਰੂਰ, 25 ਮਾਰਚ (ਪੰਜਾਬ ਮੇਲ)-‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਫ਼ਰਾਰ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਅੰਮ੍ਰਿਤਪਾਲ ਦੀ ਮੋਟਰਸਾਈਕਲ ‘ਤੇ ਬੈਠਿਆਂ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋਈ। ਦੱਸਿਆ ਜਾ ਰਿਹਾ ਸੀ ਕਿ ਮੋਟਰਸਾਈਕਲ ਦੇ ਪਿੱਛੇ ਗੁਲਾਬੀ ਰੰਗ ਦੀ […]

ਪਿਛਲੇ ਸਾਲ ਕੈਨੇਡਾ ਦੀ ਆਬਾਦੀ ਵਿਚ 10 ਲੱਖ ਦਾ ਵਾਧਾ

– ਪਿਛਲੇ ਸਾਰੇ ਰਿਕਾਰਡ ਮਾਤ ਕੀਤੇ ਸਰੀ, 24 ਮਾਰਚ (ਹਰਦਮ ਮਾਨ/ਪੰਜਾਬ ਮੇਲ)-ਕੈਨੇਡਾ ਦੀ ਆਬਾਦੀ ਵਿਚ 1 ਜਨਵਰੀ, 2022 ਤੋਂ 1 ਜਨਵਰੀ, 2023 ਤੱਕ 10 ਲੱਖ ਲੋਕਾਂ ਦਾ ਵਾਧਾ ਹੋਇਆ ਹੈ, ਜਿਸ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਹਫ਼ਤੇ ਜਾਰੀ ਕੀਤੇ ਗਏ ਅੰਕੜਿਆਂ ਸਾਲ 2022 ‘ਚ ਕੈਨੇਡਾ ਦੀ ਆਬਾਦੀ ਵਿਚ […]

ਭਾਰਤੀ ਅਮਰੀਕੀ ਨੀਲ ਮਾਖੀਜਾ ਵੱਲੋਂ ਪੈਨਸਿਲਵੇਨੀਆ ‘ਚ ਕਮਿਸ਼ਨਰ ਦੀ ਚੋਣ ਲੜਣ ਦਾ ਐਲਾਨ

ਸੈਕਰਾਮੈਂਟੋ, 24 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ ਮੂਲ ਦੇ ਅਮਰੀਕੀ ਵਕੀਲ ਤੇ ਸਿੱਖਿਆ ਸ਼ਾਸਤਰੀ ਨੀਲ ਮਾਖੀਜਾ ਨੇ ਪੈਨਸਿਲਵੇਨੀਆ ਰਾਜ ਦੀ ਤੀਸਰੀ ਸਭ ਤੋਂ ਵੱਡੀ ਕਾਊਂਟੀ ਮੌਂਟਗੋਮਰੀ ਦੇ ਕਮਿਸ਼ਨਰ ਦੀ 16 ਮਈ ਨੂੰ ਹੋ ਰਹੀ ਮੁੱਢਲੀ ਚੋਣ ਲੜਨ ਦਾ ਐਲਾਨ ਕੀਤਾ ਹੈ। ਮੌਂਟਗੋਮਰੀ ਕਾਊਂਟੀ ਦੀ 8,65,000 ਆਬਾਦੀ ਹੈ। 36 ਸਾਲਾ ਮੁਖਰਜੀ ਯਨੀਵਰਸਿਟੀ ਆਫ ਪੈਨਸਿਲਵੇਨੀਆ ਵਿਖੇ […]

ਲਾਸ ਏਂਜਲਸ ‘ਚ ਸਕੂਲਾਂ ਦੇ ਸਟਾਫ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨਾ ਹੜਤਾਲ

ਸੈਕਰਾਮੈਂਟੋ, 24 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸਰਵਿਸ ਇੰਪਲਾਈਜ ਇੰਟਰਨੈਸ਼ਨਲ ਯੂਨੀਅਨ ਜੋ ਲਾਸ ਏਂਜਲਸ ਦੇ ਸਕੂਲ ਕਸਟੋਡੀਅਨਾਂ, ਕੈਫਟੀਰੀਆ ਵਰਕਰਾਂ, ਬੱਸ ਡਰਾਇਵਰਾਂ ਤੇ ਹੋਰ ਸਹਾਇਕ ਸਟਾਫ਼ ਦੀ ਪ੍ਰਤੀਨਿੱਧਤਾ ਕਰਦੀ ਹੈ, ਵੱਲੋਂ ਡਿਸਟ੍ਰਿਕਟ ਟੀਚਰਾਂ ਦੇ ਸਮਰਥਨ ਨਾਲ ਤਿੰਨ ਦਿਨਾ ਹੜਤਾਲ ਸ਼ੁਰੂ ਕਰਨ ਤੇ ਰੈਲੀ ਕੱਢਣ ਦੀ ਰਿਪੋਰਟ ਹੈ। ਇਸ ਹੜਤਾਲ ਕਾਰਨ 5 ਲੱਖ ਤੋਂ ਵਧ ਵਿਦਿਆਰਥੀ ਪ੍ਰਭਾਵਿਤ […]

ਨਿਡਰ ਅਤੇ ਅਜ਼ਾਦ ਪੱਤਰਕਾਰੀ ਉਤੇ ਵਧ ਰਹੇ ਹਮਲਿਆਂ ਪ੍ਰਤੀ ਪੰਜਾਬੀ ਲੇਖਕਾਂ ਵਲੋਂ ਚਿੰਤਾ

ਫਗਵਾੜਾ, 24 ਮਾਰਚ (ਪੰਜਾਬ ਮੇਲ)- ਅੱਜ ਇਥੇ ਪੰਜਾਬੀ ਲੇਖਕਾਂ, ਕਾਲਮਨਵੀਸਾਂ, ਚਿੰਤਕਾਂ ਅਤੇ ਪੱਤਰਕਾਰਾਂ ਦੀ ਮੀਟਿੰਗ ਹੋਈ, ਜਿਸ ਵਿੱਚ ਮੌਜੂਦਾ ਦੌਰ ਵਿੱਚ ਅਜ਼ਾਦ, ਨਿਡਰ ਅਤੇ ਨਿਰਪੱਖ ਪੱਤਰਕਾਰੀ ਉਪਰ ਵਧ ਰਹੇ ਖਤਰਿਆਂ ਅਤੇ ਹਮਲਿਆਂ ਉਤੇ ਚਿੰਤਾ ਪ੍ਰਗਟ ਕੀਤੀ ਗਈ। ਮੀਟਿੰਗ ਵਿੱਚ ਵੱਖੋ-ਵੱਖਰੇ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਇਹ ਗੱਲ ਕਹੀ ਕਿ ਸੱਚੀ-ਸੁੱਚੀ ਪੱਤਰਕਾਰੀ ਕਰਨਾ ਅੱਜ ਕੱਲ […]

ਗਰੀਬਾਂ ਤੇ ਬੇਘਰਿਆਂ ਲਈ ਮਕਾਨਾਂ ਦੀ ਗ੍ਰਾਂਟ ਚ ਘਪਲਾ ਕਰਨ ਵਾਲੀ ਦੋਸ਼ਣ ਔਰਤ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

ਚੰਡੀਗੜ 24 ਮਾਰਚ (ਪੰਜਾਬ ਮੇਲ)- ਭਾਰਤ ਸਰਕਾਰ ਦੀ ਇੰਦਰਾ ਅਵਾਸ ਯੋਜਨਾ ਤਹਿਤ ਗਰੀਬ ਅਤੇ ਬੇਘਰਿਆਂ ਲਈ ਸਾਲ 2012 ਵਿੱਚ ਗ੍ਰਾਮ ਪੰਚਾਇਤ ਪਿੰਡ ਮਹਿਮਦਵਾਲ, ਜਿਲਾ ਕਪੂਰਥਲਾ ਨੂੰ ਪ੍ਰਾਪਤ ਹੋਈ ਕੁੱਲ 13,50,000 ਰੁਪਏ ਦੀ ਗ੍ਰਾਂਟ ਵਿੱਚੋਂ ਮਿਲੀਭੁਗਤ ਰਾਹੀਂ ਕੁੱਲ 45,000 ਰੁਪਏ ਰਾਸ਼ੀ ਹੜੱਪਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਅੱਜ ਸ਼ੁੱਕਰਵਾਰ ਨੂੰ ਪਿੰਡ ਗੌਰੇ ਦੀ ਦੋਸ਼ਣ […]

ਰਾਜਸਥਾਨ ਫੀਡਰ ਨਹਿਰ 60 ਦਿਨਾਂ ਲਈ ਬੰਦ ਰਹੇਗੀ

ਚੰਡੀਗੜ੍ਹ, 24 ਮਾਰਚ (ਪੰਜਾਬ ਮੇਲ)- ਰਾਜਸਥਾਨ ਸਰਕਾਰ ਦੀ ਬੇਨਤੀ ’ਤੇ ਪੰਜਾਬ ਦੇ ਜਲ ਸਰੋਤ ਵਿਭਾਗ ਨੇ ਰਾਜਸਥਾਨ ਫੀਡਰ ਨਹਿਰ ਨੂੰ 60 ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਰਾਜਸਥਾਨ ਸਰਕਾਰ ਨੇ ਰੀਲਾਈਨਿੰਗ ਦੇ ਬਕਾਇਆ ਰਹਿੰਦੇ ਕੰਮ ਦੇ ਮੱਦੇਨਜ਼ਰ ਨਹਿਰ ਨੂੰ ਬੰਦ ਕਰਨ ਦੀ […]