ਨਿਸ਼ਾਨ ਰੰਧਾਵਾ ਨੇ ਕੈਨੇਡਾ ਕੇਸਰੀ, ਗੁਰਲੀਨ ਕੌਰ ਢਿੱਲੋਂ ਬਾਲ ਕੇਸਰੀ ਤੇ ਜਗਰੂਪ ਢੀਂਡਸਾ ਨੇ ਬਾਲ ਕੇਸਰੀ ਖਿਤਾਬ ਜਿੱਤੇ

ਸਿਆਟਲ, 6 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਰੀ ਸਿੱਖ ਯੂਥ ਵੱਲੋਂ ਗੁਰੂ ਨਾਨਕ ਸਿੱਖ ਟੈਂਪਲ ਸਰੀ ਦੇ ਖੁੱਲ੍ਹੇ ਮੈਦਾਨ ਵਿਚ ਅੰਤਰਰਾਸ਼ਟਰੀ ਕਬੱਡੀ, ਕੁਸ਼ਤੀ, ਵਾਲੀਬਾਲ, ਵੇਟਲਿਫਟਿੰਗ ਟੂਰਨਾਮੈਂਟ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ, ਜਿੱਥੇ ਮੀਂਹ ਵਰਦਿਆਂ ਹੀ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਕੈਨੇਡਾ ਕੇਸਰੀ ਖਿਤਾਬ ਲਈ ਨਿਸ਼ਾਨ ਸਿੰਘ ਰੰਧਾਵਾ ਤੇ ਬਲਤੇਜ ਮੁੰਡੀ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿਚ […]

ਅਮਰੀਕੀ ਰਾਸ਼ਟਰਪਤੀ ਬਾਇਡਨ ਵੱਲੋਂ ਚੀਨ ‘ਚ ਨਿਵੇਸ਼ ‘ਤੇ ਪਾਬੰਦੀ

-ਅਮਰੀਕੀ ਕੰਪਨੀਆਂ ਹੁਣ ਭਾਰਤ ਵੱਲ ਮੁੜਨਗੀਆਂ ਨਿਊਯਾਰਕ, 6 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਭਾਰਤ ਦੌਰਾ ਜੀ-20 ਸੰਮੇਲਨ ਲਈ ਅਹਿਮ ਸਾਬਤ ਹੋਵੇਗਾ। ਇਸ ਯਾਤਰਾ ਤੋਂ ਪਹਿਲਾਂ, ਰਾਸਟਰਪਤੀ ਜੋਅ ਬਾਇਡਨ ਨੇ ਅਮਰੀਕੀ ਕੰਪਨੀਆਂ ਨੂੰ ਚੀਨ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ, ਸੈਮੀਕੰਡਕਟਰ ਅਤੇ ਕੁਆਂਟਮ ਕੰਪਿਊਟਿੰਗ ਵਿਚ ਨਿਵੇਸ਼ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ […]

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਭਾਰਤ ਫੇਰੀ ਲਈ ਜਹਾਜ਼ੇ ਚੜ੍ਹੇ

ਸੈਕਰਾਮੈਂਟੋ, 6 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਕੋਰੋਨਾ ਸੰਕਰਮਿਤ ਨਾ ਹੋਣ ਦੀ ਪੁਸ਼ਟੀ ਹੋਣ ਉਪਰੰਤ ਉਹ ਜੀ-20 ਸਿਖਰ ਸੰਮੇਲਨ ‘ਚ ਹਿੱਸਾ ਲੈਣ ਲਈ 7 ਸਤੰਬਰ ਨੂੰ ਭਾਰਤ ਪਹੁੰਚ ਰਹੇ ਹਨ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਬੈਠਕ ਕਰਨਗੇ। ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ ਵ੍ਹਾਈਟ ਹਾਊਸ ਨੇ ਇਹ […]

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਸ਼ਾਹਮੁਖੀ ‘ਚ ਪ੍ਰਕਾਸ਼ਿਤ ਪੁਸਤਕ ‘ਜੱਸਾ ਸਿੰਘ ਰਾਮਗੜ੍ਹੀਆ’ ਦਾ ਰਿਲੀਜ਼ ਸਮਾਗਮ

ਸਰੀ, 6 ਸਤੰਬਰ  (ਹਰਦਮ ਮਾਨ/ਪੰਜਾਬ ਮੇਲ)- ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਬਾਰੇ ਸ਼ਾਹਮੁਖੀ ‘ਚ ਪ੍ਰਕਾਸ਼ਿਤ ਪੁਸਤਕ ਰਿਲੀਜ਼ ਕਰਨ ਲਈ ਗੁਰਦੁਆਰਾ ਸਾਹਿਬ ਬਰੁੱਕਸਾਈਡ, ਸਰੀ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਵੱਲੋਂ ਰਚਿਤ, ਗੁਰਮੁਖੀ ਅਤੇ ਰੋਮਨ ਵਿਚ ਬਹੁਤ ਸਮਾਂ ਪਹਿਲਾਂ ਪ੍ਰਕਾਸ਼ਿਤ ਹੋ ਚੁੱਕੀ ਇਸ ਪੁਸਤਕ ਨੂੰ ਹੁਣ […]

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦਾ ਸਾਬਕਾ ਡਾਇਰੈਕਟਰ ਧਰਮਿੰਦਰ ਸਿੰਘ ਸੰਧੂ ਗ੍ਰਿਫ਼ਤਾਰ

ਚੰਡੀਗੜ੍ਹ, 6 ਅਗਸਤ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਨੇ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀ.ਏ.ਸੀ.ਐੱਲ.) ਘੁਟਾਲੇ ਦੇ ਸਬੰਧ ਵਿਚ ਗੈਰ-ਕਾਨੂੰਨੀ ਤੌਰ ‘ਤੇ ਨਿਯੁਕਤ ਕੀਤੇ ਗਏ ਪੀ.ਏ.ਸੀ.ਐੱਲ. ਦੇ ਡਾਇਰੈਕਟਰਾਂ ਵਿਚੋਂ ਇਕ ਧਰਮਿੰਦਰ ਸਿੰਘ ਸੰਧੂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕੰਪਨੀ ਵੱਲੋਂ ਤਕਰੀਬਨ 5 ਕਰੋੜ ਭੋਲੇ-ਭਾਲੇ ਨਿਵੇਸ਼ਕਾਂ ਨਾਲ ਲਗਭਗ 50,000 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ ਹੈ। ਇਸ […]

ਕਿਸੇ ਦੀਆਂ ਗਲਤੀਆਂ ਲੱਭਣ ਦੀ ਬਜਾਏ ਆਪਣੀਆਂ ਗਲਤੀਆਂ ਲੱਭਣੀਆਂ ਤੇ ਸੁਧਾਰਨੀਆਂ ਚਾਹੀਦੀਆਂ ਹਨ – ਠਾਕੁਰ ਦਲੀਪ ਸਿੰਘ

ਸਰੀ, 5 ਸਤੰਬਰ (ਹਰਦਮ ਮਾਨ/ਪੰਜਾਬ ਮੇਲ)- ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਕਿਹਾ ਹੈ ਕਿ ਹਰ ਮਨੁੱਖ ਵਿਚ ਕੁਝ ਕਮੀਆਂ, ਕੁਝ ਗਲਤੀਆਂ ਹੁੰਦੀਆਂ ਹਨ। ਪੰਜਾਂ ਤੱਤਾਂ ਤੋਂ ਬਣਿਆ ਕੋਈ ਵੀ ਮਨੁੱਖ ਸੰਪੂਰਨ ਨਹੀਂ ਹੁੰਦਾ। ਜਿਸ ਮਨੁੱਖ ਵਿੱਚ 70% ਗੁਣ ਹਨ, ਜੋ ਮਨੁੱਖ 70% ਚੰਗੇ ਕਰਮ ਕਰਦਾ ਹੈ, ਉਸ ਨੂੰ ਸੰਪੂਰਨ ਮੰਨ ਲੈਣਾ ਚਾਹੀਦਾ […]

ਹੈਲਪਿੰਗ ਹੈਂਡਜ ਵੈੱਲਫੇਅਰ ਐਸੋਸੀਏਸਨ ਵੱਲੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲਗਾਇਆ ਦੂਜਾ ਵਿਸ਼ਾਲ ਖੂਨਦਾਨ ਕੈਂਪ

– ਵਿਧਾਇਕ ਰਾਏ ਮੁੱਖ ਮਹਿਮਾਨ ਵਜੋਂ ਪੁੱਜੇ ਤੇ ਜੱਥੇਦਾਰ ਚੀਮਾ ਨੇ ਕੀਤਾ ਉਦਘਾਟਨ ਸ੍ਰੀ ਫਤਿਹਗੜ੍ਹ ਸਾਹਿਬ, 5 ਸਤੰਬਰ (ਪੰਜਾਬ ਮੇਲ)- ਹੈਲਪਿੰਗ ਹੈਂਡਜ ਵੈੱਲਫੇਅਰ ਐਸੋਸੀਏਸਨ ਵੱਲੋਂ ਸਹੀਦਾਂ ਦੀ ਧਰਤੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਦੂਜਾ ਵਿਸਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਜਗਦੀਪ ਸਿੰਘ ਚੀਮਾ ਨੇ ਕੀਤਾ […]

ਸੁਪਰੀਮ ਕੋਰਟ ਨੇ ਧਾਰਾ 370 ਨੂੰ ਰੱਦ ਕਰਨ ਖ਼ਿਲਾਫ਼ ਪਟੀਸ਼ਨਾਂ ‘ਤੇ ਫ਼ੈਸਲਾ ਸੁਰੱਖਿਅਤ ਰੱਖਿਆ

ਨਵੀਂ ਦਿੱਲੀ, 5 ਸਤੰਬਰ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਫੈਸਲਾ ਸੁਰੱਖਿਅਤ ਰੱਖਿਆ।

ਵਿਸ਼ਵ ਕੱਪ ਕ੍ਰਿਕਟ ਲਈ ਭਾਰਤ ਵੱਲੋਂ 15 ਮੈਂਬਰੀ ਦਲ ਦਾ ਐਲਾਨ

ਰੋਹਿਤ ਕਪਤਾਨ ਤੇ ਹਾਰਦਿਕ ਪਾਂਡਿਆ ਉਪ ਕਪਤਾਨ ਪਾਲੇਕਲ (ਸ੍ਰੀਲੰਕਾ), 5 ਸਤੰਬਰ (ਪੰਜਾਬ ਮੇਲ)- ਭਾਰਤ ਨੇ ਇਕ ਦਿਨਾਂ ਵਿਸ਼ਵ ਕੱਪ ਕ੍ਰਿਕਟ ਲਈ 15 ਮੈਂਬਰੀ ਦਲ ਵਿਚ ਸੱਤ ਬੱਲੇਬਾਜ਼, ਚਾਰ ਗੇਂਦਬਾਜ਼ ਅਤੇ ਚਾਰ ਆਲਰਾਊਂਡਰ ਚੁਣੇ ਹਨ। ਦਲ ਵਿਚ ਕੇ.ਐੱਲ. ਰਾਹੁਲ ਤੇ ਈਸ਼ਾਨ ਕ੍ਰਿਸ਼ਨ ਦਾ ਨਾਮ ਸ਼ਾਮਲ ਹੈ। ਟੀਮ ਦਾ ਕਪਤਾਨ ਰੋਹਿਤ ਸ਼ਰਮਾ ਹੋਵੇਗਾ ਤੇ ਹਾਰਦਿਕ ਪਾਂਡਿਆ ਉਪ […]

ਗੁਜਰਾਤ ‘ਚ 2 ਲੱਖ ਜਾਅਲੀ ਆਧਾਰ ਤੇ ਪੈਨ ਕਾਰਡ ਤਿਆਰ ਕਰਕੇ 15-15 ਰੁਪਏ ‘ਚ ਵੇਚਣ ਵਾਲੇ ਅੰਤਰਰਾਸ਼ਟਰੀ ਗਿਰੋਹ ਦੇ ਦੋ ਵਿਅਕਤੀ ਗ੍ਰਿਫ਼ਤਾਰ

ਸੂਰਤ, 5 ਸਤੰਬਰ (ਪੰਜਾਬ ਮੇਲ)- ਗੁਜਰਾਤ ਦੇ ਸੂਰਤ ਸ਼ਹਿਰ ‘ਚ ਵੈੱਬਸਾਈਟ ਦੀ ਵਰਤੋਂ ਕਰਕੇ ਫਰਜ਼ੀ ਆਧਾਰ, ਪੈਨ ਕਾਰਡ ਅਤੇ ਵੋਟਰ ਆਈ.ਡੀ. ਕਾਰਡ ਬਣਾਉਣ ਦੇ ਦੋਸ਼ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਹ ਮਾਮਲਾ ਕੌਮੀ ਸੁਰੱਖਿਆ ਲਈ ਗੰਭੀਰ ਖਤਰਾ ਹੈ ਕਿਉਂਕਿ ਮੁਲਜ਼ਮ ਸਰਕਾਰੀ ਸੂਚਨਾ ਹਾਸਲ ਕਰ ਰਹੇ ਹਨ, ਜੋ ਗੈਰ-ਕਾਨੂੰਨੀ ਅਤੇ ਗੰਭੀਰ […]