ਸਿਆਟਲ ਵਿਚ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ ਦਿਵਸ 6, 7, 8 ਅਕਤੂਬਰ ਨੂੰ; ਤਿਆਰੀਆਂ ਸ਼ੁਰੂ

ਸਿਆਟਲ, 20 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਬਾਬਾ ਬੁੱਢਾ ਜੀ ਸੰਸਥਾ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ ਦਿਵਸ 6, 7, 9 ਅਕਤੂਬਰ ਨੂੰ ਬੜ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜਿਥੇ ਤਿੰਨੇ ਦਿਨ ਸੰਸਥਾ ਵੱਲੋਂ ਲੰਗਰ ਬੜੀ ਸ਼ਰਧਾ ਨਾਲ ਤਿਆਰ ਕੀਤੇ ਜਾਣਗੇ। ਬਾਬਾ ਬੁੱਢਾ ਜੀ ਸੰਸਥਾ ਅਮਰੀਕਾ […]

ਨਸਲੀ ਹਿੰਸਾ ‘ਚ ਜਾਨ ਗਵਾਉਣ ਵਾਲੇ ਬਲਬੀਰ ਸਿੰਘ ਸੋਢੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਸਮਾਗਮ

ਐਰੀਜ਼ੋਨਾ, 20 ਸਤੰਬਰ (ਪੰਜਾਬ ਮੇਲ)- 9/11 ਦੇ ਹਮਲੇ ਦੇ ਪੀੜਤਾਂ ਦੇ ਜ਼ਖਮ 22 ਸਾਲ ਬਾਅਦ ਵੀ ਅੱਲੇ ਹਨ। ਇਸ ਹਮਲੇ ਉਪਰੰਤ ਨਸਲੀ ਹਿੰਸਾ ਵਿਚ ਜਾਨ ਗਵਾਉਣ ਵਾਲੇ ਪਹਿਲੇ ਵਿਅਕਤੀ ਬਲਬੀਰ ਸਿੰਘ ਸੋਢੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਮੇਸਾ ਸ਼ਹਿਰ (ਐਰੀਜ਼ੋਨਾ) ਵਿਚ ਘਟਨਾ ਸਥਾਨ ‘ਤੇ ਕੀਤੇ ਗਏ ਸੰਖੇਪ ਸੰਮੇਲਨ ਵਿਚ ਪਰਿਵਾਰਕ ਮੈਂਬਰਾਂ, ਸੱਜਣਾ-ਮਿੱਤਰਾਂ ਤੋਂ […]

ਗੁਰਬਖਸ਼ ਸਿੰਘ ਸਿੱਧੂ ਨੇ ਸੀਨੀਅਰ ਗੇਮਾਂ ‘ਚ ਜਿੱਤਿਆ ਗੋਲਡ ਮੈਡਲ

ਫਰਿਜ਼ਨੋ, 20 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਨਿਵਾਸੀ ਗੁਰਬਖਸ਼ ਸਿੰਘ ਸਿੱਧੂ ਅਮਰੀਕਾ ਵਿਚ ਹੁੰਦੀਆਂ ਸੀਨੀਅਰ ਗੇਮਾਂ ਵਿਚ ਜੌਹਰ ਵਿਖਾ ਕੇ ਅਕਸਰ ਚਰਚਾ ਵਿਚ ਰਹਿੰਦੇ ਹਨ। ਅੱਜਕੱਲ੍ਹ ਉਹ ਸੀਨੀਅਰ ਗੇਮਾਂ ਵਿਚ ਹਿੱਸਾ ਲੈਣ ਲਈ ਕੈਲੀਫੋਰਨੀਆ ਦੇ ਸ਼ਹਿਰ ਸੈਨ ਡਿਆਗੋ ਵਿਖੇ ਗਏ ਹੋਏ ਹਨ, ਜਿੱਥੇ ਉਨ੍ਹਾਂ ਨੇ ਹੈਮਰ ਥ੍ਰੋ ਵਿਚ ਸੋਨ ਤਗਮਾ ਜਿੱਤਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ। […]

ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਵਿਸ਼ਵ ਪੰਜਾਬੀ ਭਵਨ ਵਿਖੇ ਕਰਾਇਆ ਸਨਮਾਨ ਸਮਾਰੋਹ ਯਾਦਗਾਰੀ ਹੋ ਨਿਬੜਿਆ

ਬਰੈਂਪਟਨ, 20 ਸਤੰਬਰ (ਰਮਿੰਦਰ ਵਾਲੀਆ/ਪੰਜਾਬ ਮੇਲ)- ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਸ਼ਾਨਦਾਰ ਯਾਦਗਾਰੀ ਸਨਮਾਨ ਸਮਾਰੋਹ ਕਰਾਇਆ ਗਿਆ, ਜੋ ਬਹੁਤ ਯਾਦਗਾਰੀ ਹੋ ਨਿਬੜਿਆ। ਬਹੁਤ ਸਾਰੀਆਂ ਸੰਸਥਾਵਾਂ ਦੇ ਅਹੁਦੇਦਾਰ ਤੇ ਅਦਬੀ ਸ਼ਖ਼ਸੀਅਤਾਂ ਨੇ ਇਸ ਸਨਮਾਨ ਸਮਾਰੋਹ ਵਿਚ ਆਪਣੀ ਸ਼ਿਰਕਤ ਕੀਤੀ। ਭਾਰਤ ਤੋਂ ਆਏ ਡਾ. ਦਵਿੰਦਰ ਖ਼ੁਸ਼ ਧਾਲੀਵਾਲ, ਡਾ. ਹਰਮਿੰਦਰ ਸਿੰਘ ਤੇ ਡਾ. ਅਤਿੰਦਰ ਕੌਰ ਤੇ ਲਖਵਿੰਦਰ ਲੱਖਾ […]

ਕਰਮਨ ਸ਼ਹਿਰ ਦੇ ਸਾਲਾਨਾ 79ਵੇਂ ਹਾਰਵੈਸਟਰ ਫੈਸਟੀਵਲ ਮੌਕੇ ਪੰਜਾਬੀਆਂ ਕਰਾਈ ਬੱਲੇ-ਬੱਲੇ

ਫਰਿਜ਼ਨੋ, 20 ਸਤੰਬਰ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਕਰਮਨ ਸ਼ਹਿਰ ਵਿਖੇ ਹਰ ਸਾਲ ਦੀ ਤਰ੍ਹਾਂ 79ਵੇਂ ”ਹਾਰਵੈਸਟ ਫੈਸਟੀਵਲ” (Harvest Festival) ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਪਰੇਡ ਨਾਲ ਹੋਈ, ਜਿਸ ਦਾ ਮਾਹੌਲ ਬਿਲਕੁਲ ਭਾਰਤ ਦੀ ਵਿਸਾਖੀ ਦੇ ਮੇਲੇ ਵਰਗਾ ਸੀ। ਬੇਸ਼ੱਕ ਇੱਥੇ ਲੋਕ ਵੱਡੇ ਸ਼ਹਿਰਾਂ ‘ਚ ਰਹਿ ਰਹੇ ਹਨ, ਪਰ ਫਿਰ ਵੀ ਲੋਕ ਆਪਣੀ ਪੱਕੀ ਫਸਲ ਦੀ ਕਟਾਈ ਕਰਨ […]

ਕੈਲੀਫੋਰਨੀਆ ਦੇ ਸ਼ਹਿਰ ਲਿੰਡਸੇ ਦੇ ”ਤੂਤਾਂ ਵਾਲਾ ਖੂਹ” ਵਿਖੇ ਲੱਗੀਆਂ ਤੀਆਂ ਤੇ ਹੋਈ ਪਰਿਵਾਰਕ ਮਿਲਣੀ

ਲਿੰਡਸੇ (ਕੈਲੀਫੋਰਨੀਆ), 20 ਸਤੰਬਰ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਹਰ ਇਨਸਾਨ ਦੀ ਜ਼ਿੰਦਗੀ ਵਿਚ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਅਤੇ ਤਰੱਕੀਆਂ ਕਰਨ ਦਾ ਜਨੂੰਨ ਹੁੰਦਾ ਹੈ। ਇਸੇ ਜਨੂੰਨ ਦੇ ਚੱਲਦਿਆਂ ਉਹ ਦੂਜਿਆਂ ਨੂੰ ਦੇਖ ਤਰੱਕੀਆਂ ਤਾਂ ਬਹੁਤ ਕਰ ਲੈਂਦਾ ਹੈ। ਪਰ ਜਾਣੇ-ਅਨਜਾਣੇ ਆਪਣੇ ਸੱਭਿਆਚਾਰ, ਵਿਰਸੇ ਤੋਂ ਬਹੁਤ ਦੂਰ ਹੋ ਜਾਂਦਾ ਹੈ। ਪਰ ਉਹ ਲੋਕ ਬਹੁਤ ਖੁਸ਼ਕਿਸਮਤ ਹੁੰਦੇ […]

ਕੈਲੇਡਨ ‘ਚ ਦੂਜਾ ਸੀਪ ਟੂਰਨਾਮੈਂਟ

ਕੈਲੇਡਨ, 20 ਸਤੰਬਰ (ਪੰਜਾਬ ਮੇਲ)- ਕੈਲੇਡਨ ਵੈਸਟ ਸੀਨੀਅਰ ਐਸੋਸੀਏਸ਼ਨ ਨੇ ਕੈਲੇਡਨ ਵਿਚ 16 ਸਤੰਬਰ, 2023 ਨੂੰ ਇੱਕ ਬਹੁਤ ਹੀ ਸਫਲ ਦੂਜਾ ਸੀਪ ਟੂਰਨਾਮੈਂਟ ਕਰਵਾਇਆ। ਸਮਾਗਮ ਵਿਚ ਭਾਈਚਾਰੇ ਵੱਲੋਂ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ। ਲਗਭਗ 70 ਟੀਮਾਂ ਨੇ ਭਾਗ ਲਿਆ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਜਸਵੰਤ ਗਰੇਵਾਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਨਾਮ ਦਿੱਤੇ ਗਏ। ਸਾਰਾ ਦਿਨ […]

ਸਰਬੱਤ ਦਾ ਭਲਾ ਟਰੱਸਟ ਵੱਲੋਂ ਤਲਵੰਡੀ ਭਾਈ ਵਿਚ ਲੋੜਵੰਦ ਪਰਿਵਾਰਾਂ ਨੂੰ ਦਿਤੇ ਗਏ ਆਰਥਿਕ ਸਹਾਇਤਾ ਦੇ ਚੈੱਕ

ਫਿਰੋਜਪੁਰ, 20 ਸਤੰਬਰ (ਪੰਜਾਬ ਮੇਲ)- ਸਮਾਜਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ. ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਤਲਵੰਡੀ ਭਾਈ ਵਿਚ ਕਰਵਾਏ ਗਏ ਇੱਕ ਸਾਦਾ ਸਮਾਗਮ ਦੌਰਾਨ ਤਲਵੰਡੀ ਭਾਈ ਅਤੇ ਮੁੱਦਕੀ ਇਲਾਕਿਆਂ ਨਾਲ ਸਬੰਧਿਤ 30 ਜ਼ਰੂਰਤਮੰਦ, ਵਿਧਵਾਵਾਂ ਅਤੇ ਅੰਗਹੀਣ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ […]

ਸਰਬੱਤ ਦਾ ਭਲਾ ਟਰੱਸਟ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਕਾਰਜ ਜਾਰੀ

ਪਿੰਡ ਰੁਕਨੇਵਾਲਾ ‘ਚ ਤਰਪਾਲਾਂ, ਮੱਛਰਦਾਨੀਆਂ ਤੇ ਓਡੋਮਾਸ ਦੀਆਂ ਟਿਊਬਾਂ ਵੰਡੀਆਂ ਮੱਖੂ, 20 ਸਤੰਬਰ (ਪੰਜਾਬ ਮੇਲ)- ਜਦ ਵੀ ਕਦੇ ਲੋਕਾਂ ‘ਤੇ ਔਖੀ ਘੜੀ ਆਈ, ਤਾਂ ਉੱਘੇ ਸਮਾਜ ਸੇਵੀ ਡਾ. ਐੱਸ.ਪੀ. ਸਿੰਘ ਓਬਰਾਏ ਮੁਸ਼ਕਿਲ ਅਤੇ ਲੋਕਾਂ ਵਿਚਕਾਰ ਚੱਟਾਨ ਬਣ ਕੇ ਖੜ੍ਹ ਗਏ। ਪਿਛਲੇ ਦਿਨੀਂ ਦਰਿਆਵੀ ਖੇਤਰਾਂ ਵਿਚ ਆਏ ਹੜ੍ਹਾਂ ਕਰਕੇ ਵੱਡੀ ਗਿਣਤੀ ਵਿਚ ਕਿਸਾਨਾਂ ਦਾ ਭਾਰੀ ਨੁਕਸਾਨ […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਵੈਨ ਲਾਵਾਰਿਸ ਲਾਸ਼ਾਂ ਸੰਭਾਲਣ ਲਈ ਬਣ ਰਹੀ ਵਰਦਾਨ

ਮਲੋਟ, 20 ਸਤੰਬਰ (ਪੰਜਾਬ ਮੇਲ)-ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਵੱਖ-ਵੱਖ ਸ਼ਹਿਰਾਂ ਵਿਚ ਵੈਨਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ, ਜੋ ਲੋੜਵੰਦ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ। ਇਸ ਮੌਕੇ ਅਰਵਿੰਦਰ ਪਾਲ ਸਿੰਘ ਬੂੜਾ ਗੁੱਜਰ ਜ਼ਿਲਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਡਾ. ਓਬਰਾਏ […]