ਭਾਜਪਾ ਦੀ ਪੰਜਾਬ ਇਕਾਈ ’ਚ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ

ਚੰਡੀਗੜ੍ਹ, 18 ਸਤੰਬਰ (ਪੰਜਾਬ ਮੇਲ) – ਭਾਜਪਾ ਦੀ ਪੰਜਾਬ ਇਕਾਈ ਦੇ ਅੱਜ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਕੁਝ ਨਵੇਂ ਤੇ ਪੁਰਾਣੇ ਚਿਹਰੇ ਸ਼ਾਮਲ ਹਨ। ਇਹ ਕਾਰਵਾਈ ਸੁਨੀਲ ਜਾਖੜ ਦੇ ਪੰਜਾਬ ਭਾਜਪਾ ਪ੍ਰਧਾਨ ਬਣਨ ਮਗਰੋਂ ਦੋ ਮਹੀਨਿਆਂ ਉਪਰੰਤ ਕੀਤੀ ਗਈ ਹੈ। ਵੇਰਵਿਆਂ ਅਨੁਸਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, […]

ਏਸ਼ੀਆ ਕ੍ਰਿਕਟ ਕੱਪ: ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਭਾਰਤ ਵੱਲੋਂ ਖ਼ਿਤਾਬੀ ਜਿੱਤ

ਕੋਲੰਬੋ, 18 ਸਤੰਬਰ (ਪੰਜਾਬ ਮੇਲ) – ਭਾਰਤੀ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਖ਼ਿਤਾਬ ਜਿੱਤ ਲਿਆ ਹੈ। ਟੀਮ ਦੇ ਖਿਡਾਰੀ ਈਸ਼ਾਨ ਕਿਸ਼ਨ ਨੇ 23 ਦੌੜਾਂ ਦੀ ਨਾਬਾਦ ਪਾਰੀ ਖੇਡੀ ਤੇ ਸ਼ੁਭਮਨ ਗਿੱਲ 27 ਦੌੜਾਂ ਬਣਾ ਕੇ ਨਾਬਾਦ ਰਿਹਾ। ਭਾਰਤ ਟੀਮ ਨੂੰ ਇਕ ਵਾਧੂ ਦੌੜ ਮਿਲੀ ਤੇ ਟੀਮ ਨੇ 6.1 […]

ਅਮਰੀਕਾ ਦੇ ਜਾਰਜੀਆ ਰਾਜ ਵਿਚ ਦੱਖਣੀ ਕੋਰੀਆ ਦੀ ਔਰਤ ਦੀ ਮੌਤ ਦੇ ਮਾਮਲੇ ਵਿਚ 6 ਜਣੇ ਗ੍ਰਿਫਤਾਰ

* ਔਰਤ ਉਪਰ ਤਸ਼ੱਦਦ ਕੀਤਾ ਗਿਆ ਤੇ ਭੁੱਖਾ ਰਖਿਆ ਗਿਆ ਸੈਕਰਾਮੈਂਟੋ,ਕੈਲੀਫੋਰਨੀਆ, 18 ਸਤੰਬਰ ( ਹੁਸਨ ਲੜੋਆ ਬੰਗਾ/ਪੰਜਾਬ ਮੇਲ) – ਅਮਰੀਕਾ ਦੇ ਜਾਰਜੀਆ ਰਾਜ ਵਿਚ ਪੁਲਿਸ ਵੱਲੋਂ ਦੱਖਣੀ ਕੋਰੀਆ ਦੀ ਇਕ ਔਰਤ ਦੀ ਮੌਤ ਦੇ ਮਾਮਲੇ ਵਿਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਇਕ ਧਾਰਮਿੱਕ ਸਮੂੰਹ ” ਸ਼ੋਲਜ਼ਰ ਆਫ […]

ਕੈਲੀਫੋਰਨੀਆਂ ਵਸਦੇ ਸਿੱਖ ਹੁਣ ਹੈਲਮਿੱਟ ਤੋਂ ਵਗੈਰ ਪੱਗੜੀ ਨਾਲ ਚਲਾ ਸਕਣਗੇ ਮੋਟਰਸਾਈਕਲ।

ਸੈਕਰਾਮੈਂਟੋ, 18 ਸਤੰਬਰ ( ਹੁਸਨ ਲੜੋਆ ਬੰਗਾ/ਪੰਜਾਬ ਮੇਲ) – ਸਿੱਖ ਭਾਈਚਾਰੇ ਲਈ ਰਾਹਤ ਵਾਲੀ ਗੱਲ ਹੈ ਕਿ ਬੀਤੇ ਕੱਲ੍ਹ ਕੈਲੀਫੋਰਨੀਆਂ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਕੈਲੀਫੋਰਨੀਆਂ ਸਟੇਟ ਸੈਨੇਟ ਵਿੱਚ ਬਿੱਲ SB-847 ਵੱਡੇ ਬਹੁਮਤ ਨਾਲ ਪਾਸ ਹੋ ਗਿਆ ਹੈ। ਹੁਣ ਇਸ ਬਿੱਲ ਤੇ ਕੈਲੀਫੋਰਨੀਆਂ ਸਟੇਟ ਦੇ ਗਵਰਨਰ ਦੇ ਦਸਤਖ਼ਤ ਦੇ ਨਾਲ ਇਹ ਇੱਕ ਕਾਨੂੰਨ ਬਣ ਜਾਵੇਗਾ। ਇਸ […]

ਭਾਰਤ ਦੌਰੇ ਤੋਂ ਬਾਅਦ ਕੈਨੇਡੀਅਨ ਪੀ.ਐੱਮ. ਟਰੂਡੋ ਦੀ ਹਰ ਪਾਸਿਓਂ ਆਲੋਚਨਾ

-ਅਸਤੀਫ਼ਾ ਦੇਣ ਦੀ ਉੱਠੀ ਮੰਗ ਟੋਰਾਂਟੋ, 16 ਸਤੰਬਰ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਸਭ ਕੁਝ ਠੀਕ ਨਹੀਂ ਚੱਲ ਰਿਹਾ। ਭਾਰਤ ਤੋਂ ਪਰਤਣ ਤੋਂ ਬਾਅਦ ਉਨ੍ਹਾਂ ਨੂੰ ਹਰ ਪਾਸਿਓਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਡੀਆ ਅਤੇ ਵਿਰੋਧੀ ਪਾਰਟੀਆਂ ਨੇ ਜੀ-20 ਦੌਰਾਨ ਭਾਰਤ ਦੀ ਅਣਦੇਖੀ ਨੂੰ ਲੈ ਕੇ ਹਰ ਮੋਰਚੇ ‘ਤੇ […]

ਜਿਨਸੀ ਛੇੜਛਾੜ ਕੇਸ: ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਚੰਡੀਗੜ੍ਹ ਕੋਰਟ ‘ਚ ਪੇਸ਼

ਚੰਡੀਗੜ੍ਹ, 16 ਸਤੰਬਰ (ਪੰਜਾਬ ਮੇਲ)- ਹਰਿਆਣਾ ਸਰਕਾਰ ‘ਚ ਮੰਤਰੀ ਤੇ ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਮਹਿਲਾ ਕੋਚ ਨਾਲ ਕਥਿਤ ਜਿਨਸੀ ਛੇੜਛਾੜ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਵੱਲੋਂ ਦਰਜ ਕੇਸ ਵਿਚ ਅੱਜ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਰਾਹੁਲ ਗਰਗ ਦੀ ਕੋਰਟ ਵਿਚ ਪੇਸ਼ ਹੋਇਆ। ਕੋਰਟ ਨੇ ਚੰਡੀਗੜ੍ਹ ਪੁਲਿਸ ਵੱਲੋਂ ਪਿਛਲੇ ਮਹੀਨੇ ਦਾਖਲ ਦੋਸ਼ਪੱਤਰ ਮਗਰੋਂ ਸੰਦੀਪ ਸਿੰਘ ਨੂੰ ਨੋਟਿਸ […]

ਅਮਰੀਕੀ ਕਮਿਸ਼ਨ ਭਾਰਤ ‘ਚ ਧਾਰਮਿਕ ਆਜ਼ਾਦੀ ਮਾਮਲੇ ‘ਤੇ ਅਗਲੇ ਹਫ਼ਤੇ ਕਰੇਗਾ ਸੁਣਵਾਈ

ਵਾਸ਼ਿੰਗਟਨ, 16 ਸਤੰਬਰ (ਪੰਜਾਬ ਮੇਲ)- ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ (ਯੂ.ਐੱਸ.ਸੀ.ਆਈ.ਆਰ.ਐੱਫ.) ਨੇ ਅਗਲੇ ਹਫ਼ਤੇ ਭਾਰਤ ਵਿਚ ਧਾਰਮਿਕ ਆਜ਼ਾਦੀ ‘ਤੇ ਸੁਣਵਾਈ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਜੋਅ ਬਾਇਡਨ ਵਿਚਕਾਰ ਦੋ ਸਫਲ ਦੁਵੱਲੀਆਂ ਮੀਟਿੰਗਾਂ ਤੋਂ ਬਾਅਦ ਯੂ.ਐੱਸ.ਸੀ.ਆਈ.ਆਰ.ਐੱਫ. ਨੇ ਐਲਾਨ ਵਿਚ ਕਿਹਾ ਕਿ ਸੁਣਵਾਈ ਇਸ ਗੱਲ ‘ਤੇ ਧਿਆਨ ਕੇਂਦਰਿਤ ਕਰੇਗੀ ਕਿ […]

ਸੰਯੁਕਤ ਰਾਜ ਵਿਚ ਫੈਂਟਾਨਿਲ ਅਤੇ ਹੋਰ ਸਿੰਥੈਟਿਕ ਓਪੀਔਡਜ਼ ਕਾਰਨ ਇੱਕ ਲੱਖ ਤੋਂ ਵੱਧ ਮੌਤਾਂ

ਵਾਸ਼ਿੰਗਟਨ, 16 ਸਤੰਬਰ (ਪੰਜਾਬ ਮੇਲ)- ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਦੇ ਅੰਕੜਿਆਂ ਦੇ ਅਨੁਸਾਰ, ਸੰਯੁਕਤ ਰਾਜ ਵਿਚ ਪਿਛਲੇ ਸਾਲ ਅੰਦਾਜ਼ਨ 109,680 ਮੌਤਾਂ ਹੋਈਆਂ ਸਨ। ਜਿਨ੍ਹਾਂ ਵਿਚੋਂ ਲਗਭਗ 75,000 ਫੈਂਟਾਨਿਲ ਅਤੇ ਹੋਰ ਸਿੰਥੈਟਿਕ ਓਪੀਔਡਜ਼ ਕਾਰਨ ਹੋਏ ਸਨ। ਸਸਤੀ ਫੈਂਟਾਨਿਲ ਨੂੰ ਹੋਰ ਦਵਾਈਆਂ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ, ਅਕਸਰ ਖਰੀਦਦਾਰਾਂ ਦੀ ਜਾਣਕਾਰੀ ਤੋਂ ਬਿਨਾਂ। ਮੈਕਸੀਕੋ ਵਿਚ […]

ਅਮਰੀਕੀ ਰਾਸ਼ਟਰਪਤੀ ਬਣਿਆ ਤਾਂ 75 ਫੀਸਦੀ ਤੋਂ ਵੱਧ ਸਰਕਾਰੀ ਕਰਮਚਾਰੀਆਂ ਨੂੰ ਹਟਾਵਾਂਗਾ : ਰਾਮਾਸਵਾਮੀ

ਵਸ਼ਿੰਗਟਨ, 16 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਨ ਦੀ ਦੌੜ ‘ਚ ਸ਼ਾਮਲ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ ਕਿਹਾ ਹੈ ਕਿ ਜੇਕਰ ਉਹ 2024 ਦੀਆਂ ਚੋਣਾਂ ‘ਚ ਸਫਲ ਹੁੰਦੇ ਹਨ ਤਾਂ ਉਹ ਸੰਘੀ ਸਰਕਾਰ ਦੇ 75 ਫੀਸਦੀ ਤੋਂ ਵੱਧ ਮੁਲਾਜ਼ਮਾਂ ਨੂੰ ਬਰਖਾਸਤ ਅਤੇ ਐੱਫ.ਬੀ.ਆਈ. ਵਰਗੀਆਂ ਕਈ ਵੱਡੀਆਂ ਏਜੰਸੀਆਂ ਨੂੰ […]

ਭਾਰਤੀ-ਅਮਰੀਕੀ ਡਾ. ਦੀਪ ਸਿੰਘ ਵ੍ਹਾਈਟ ਹਾਊਸ ਵੱਲੋਂ ਸਨਮਾਨਿਤ

ਵਾਸ਼ਿੰਗਟਨ, 16 ਸਤੰਬਰ (ਪੰਜਾਬ ਮੇਲ)-ਅਮਰੀਕਾ ਵੱਸਦੀ ਸਿੱਖ ਕੌਮ ‘ਚ ਬਹੁਤ ਸਾਰੀ ਸਿੱਖ ਸ਼ਖ਼ਸੀਅਤਾਂ ਆਪਣੀਆਂ ਪ੍ਰਾਪਤੀਆਂ ਰਾਹੀਂ ਸਿੱਖ ਕੌਮ ਦਾ ਨਾਂ ਰੋਸ਼ਨ ਕਰ ਰਹੀਆਂ ਹਨ। ਅਮਰੀਕਾ ਦੇ ਨਿਊਯਾਰਕ ‘ਚ ਵੱਸਦੇ ਡਾ. ਦੀਪ ਸਿੰਘ ਨੇ ਵੀ ਸਿੱਖ ਕੌਮ ਦਾ ਸਿਰ ਮਾਣ ਦੇ ਨਾਲ ਹੋਰ ਵੀ ਉੱਚਾ ਕੀਤਾ ਹੈ। ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੀਪ […]