ਪਾਰਟੀ ਛੱਡੀ ਨਹੀਂ, ਮੈਨੂੰ ਕੱਢਿਆ ਗਿਆ: ਜਾਗੀਰ ਕੌਰ

ਚੰਡੀਗੜ੍ਹ, 17 ਦਸੰਬਰ (ਪੰਜਾਬ ਮੇਲ)- ਬੀਬੀ ਜਗੀਰ ਕੌਰ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਕਦਮ ਨੂੰ ਅਕਾਲ ਤਖਤ ਤੋਂ ਮੁਆਫੀ ਮੰਗਣਾ ਦਿਖਾਇਆ ਜਾਣਾ ਗਲਤ ਹੈ। ਉਨ੍ਹਾਂ ਕਿਹਾ, ‘ਜੇਕਰ ਕਿਸੇ ਨੇ ਅਕਾਲ ਤਖਤ ਤੋਂ ਮੁਆਫੀ ਮੰਗਣੀ ਹੈ ਤਾਂ ਇਸ ਦੀ ਇੱਕ ਪੂਰੀ ਪ੍ਰਕਿਰਿਆ ਹੈ। ਇਹ ਸਭ ਨੂੰ ਪਤਾ ਹੈ ਕਿ ਇਹ ਮੁਆਫੀ ਅਕਾਲ ਤਖਤ ਤੋਂ ਨਹੀਂ ਮੰਗੀ […]

ਸ਼੍ਰੋਮਣੀ ਅਕਾਲੀ ਦਲ ’ਚ ਵਾਪਸੀ ਕਰ ਸਕਦਾ ਹੈ ਢੀਂਡਸਾ ਧੜਾ

* ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਮਸਲੇ ’ਤੇ ਚਰਚਾ * ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਵਰਕਰਾਂ ਦੀ ਰਾਏ ਵੱਖੋ-ਵੱਖਰੀ *  ਆਉਂਦੇ ਦਿਨਾਂ ’ਚ ਕੋਈ ਫੈਸਲਾ ਲਵਾਂਗੇ: ਢੀਂਡਸਾ ਚੰਡੀਗੜ੍ਹ,  17 ਦਸੰਬਰ (ਪੰਜਾਬ ਮੇਲ)- ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠਲਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਚਾਰ ਸਾਲ ਵੱਖ ਰਹਿਣ ਮਗਰੋਂ ਮੁੜ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ […]

ਨਵਜੋਤ ਸਿੱਧੂ ਨਹੀਂ ਲੜਨਗੇ ਲੋਕ ਸਭਾ ਚੋਣ

ਸਿੱਧੂ ਦੀ ਪ੍ਰੈੱਸ ਕਾਨਫਰੰਸ ਮੌਕੇ ਵੜਿੰਗ ਪੱਖੀ ਧੜਾ ਰਿਹਾ ਗ਼ੈਰ-ਹਾਜ਼ਰ ਬਠਿੰਡਾ, 17 ਦਸੰਬਰ (ਪੰਜਾਬ ਮੇਲ)-  ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖ਼ਿਆਂ ਦੇ ਪਿੰਡ ਮਹਿਰਾਜ ’ਚ ‘ਜਿੱਤੇਗਾ ਪੰਜਾਬ’ ਰੈਲੀ ਕਰਨ ਲਈ ਪੁੱਜੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਸਪਸ਼ਟ ਕੀਤਾ ਕਿ ਉਹ ਆਗਾਮੀ ਲੋਕ ਸਭਾ ਚੋਣਾਂ ਨਹੀਂ […]

ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਸਬੰਧੀ 20 ਦਸੰਬਰ ਦਾ ਦਿੱਲੀ ਪ੍ਰਦਰਸ਼ਨ ਕੀਤਾ ਮੁਲਤਵੀ

ਸ. ਹਰਮੀਤ ਸਿੰਘ ਕਾਲਕਾ ਦੇ ਪੱਤਰ ’ਤੇ ਵਿਚਾਰ ਮਗਰੋਂ ਪੰਥ ਦੇ ਵਡੇਰੇ ਹਿੱਤਾਂ ਨੂੰ ਵੇਖਦਿਆਂ ਲਿਆ ਫੈਸਲਾ ਅੰਮ੍ਰਿਤਸਰ, 16 ਦਸੰਬਰ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 20 ਦਸੰਬਰ ਨੂੰ ਦਿੱਲੀ ਵਿਖੇ ਕੀਤਾ ਜਾਣ ਵਾਲਾ ਪੰਥਕ ਪ੍ਰਦਰਸ਼ਨ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਨੇ […]

ਸ਼ਹੀਦੀ ਪੰਦਰਵਾੜੇ ਦੌਰਾਨ 16 ਤੋਂ 31 ਦਸੰਬਰ ਤੱਕ ਗੁਰੂ ਘਰਾਂ ਵਿਚ ਬਣਨਗੇ ਸਾਦੇ ਲੰਗਰ- ਐਡਵੋਕੇਟ ਧਾਮੀ

ਅੰਮ੍ਰਿਤਸਰ, 16 ਦਸੰਬਰ (ਪੰਜਾਬ ਮੇਲ)- ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸ਼ੁਰੂ ਹੋਏ ਸ਼ਹੀਦੀ ਪੰਦਰਵਾੜੇ ਦੌਰਾਨ 16 ਦਸੰਬਰ ਤੋਂ 31 ਦਸੰਬਰ 2023 ਤੱਕ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਅੰਦਰ ਜਿਥੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਸਿਰੋਪਾਓ ਅਤੇ ਵਿਸ਼ੇਸ਼ ਸਨਮਾਨ ਨਹੀਂ ਦਿੱਤੇ ਜਾਣਗੇ, ਉਥੇ ਹੀ ਲੰਗਰਾਂ ਵਿਚ […]

ਵੇਂਡਲ ਸਕੂਲ ਵਿੱਚ ‘ਜੱਜ ਬੇਟੀ’ ਦਾ ਸਨਮਾਨ

ਨਕੋਦਰ, 16 ਦਸੰਬਰ (ਸਤਵੀਰ ਸਿੰਘ ਚਾਨੀਆਂ/ਪੰਜਾਬ ਮੇਲ)- ਅੱਜ ਇਥੋਂ ਦੇ ਨਜ਼ਦੀਕੀ ਪਿੰਡ ਚੱਕ ਵੇਂਡਲ ਦੇ ਸਹਸ ਵਿਖੇ, ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ PCS Judiciary Exams ਜ਼ਰੀਏ ਚੁਣੇ ਗਏ ਜੱਜਾਂ ਵਿੱਚੋਂ, ਗੁਆਂਢੀ ਪਿੰਡ ਖੁੱਣ-ਖੁਣ ਦੀ ਮਾਣ ਮੱਤੀ ਧੀ ਬੀਬਾ ਪਾਲਿਕਾ ਦਾ ਪਰਿਵਾਰ ਸ਼੍ਰੀ ਹੁਸਨ ਲਾਲ ਪਿਤਾ, ਸ੍ਰੀ ਮਤੀ ਸੁਦੇਸ਼ ਰਾਣੀ ਮਾਤਾ,ਸ੍ਰੀ ਦੌਲਤ ਰਾਮ ਤਾਇਆ ਜੀ,ਸ੍ਰੀ […]

ਹੁਣ Canada ‘ਚ ਫੁਲ ਟਾਈਮ ਕੰਮ ਨਹੀਂ ਕਰ ਸਕਣਗੇ ਵਿਦਿਆਰਥੀ!

-ਪੰਜਾਬ ਤੋਂ ਗਏ ਵਿਦਿਆਰਥੀਆਂ ਦਾ ਅੰਕੜਾ 5 ਲੱਖ ਤੋਂ ਵੱਧ ਟੋਰਾਂਟੋ, 16 ਦਸੰਬਰ (ਪੰਜਾਬ ਮੇਲ)- ਕੈਨੇਡਾ ਸਰਕਾਰ ਲਗਾਤਾਰ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇ ਰਹੀ ਹੈ। ਕੈਨੇਡਾ ਨੇ ਵੀਰਵਾਰ ਨੂੰ ਹੀ ਕੈਨੇਡਾ ਵਿਚ ਰਹਿ ਰਹੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦਾ ਵਰਕ ਪਰਮਿਟ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਇਸ ਫੈਸਲੇ ਨੂੰ 24 ਘੰਟੇ ਹੀ ਬੀਤੇ ਸਨ […]

ਕੈਨੇਡਾ ਪੁਲਿਸ ਵੱਲੋਂ 50 ਹਜ਼ਾਰ ਡਾਲਰ ਦੀ ਸ਼ਰਾਬ ਚੋਰੀ ਕਰਨ ਦੇ ਦੋਸ਼ ‘ਚ 4 ਪੰਜਾਬੀ ਮੁੰਡੇ Arrest

ਬਰੈਂਪਟਨ, 16 ਦਸੰਬਰ (ਪੰਜਾਬ ਮੇਲ)- ਕੈਨੇਡਾ ਪੁਲਿਸ ਨੇ 4 ਪੰਜਾਬੀ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 4 ਪੰਜਾਬੀ ਮੁੰਡਿਆਂ ਵਲੋਂ ਇਕ ਸ਼ਰਾਬ ਦੀ ਦੁਕਾਨ ‘ਤੇ 50,000 ਡਾਲਰ ਦੀ ਸ਼ਰਾਬ ਚੋਰੀ ਕਰਨ ਤੋਂ ਬਾਅਦ ਬਰੈਂਪਟਨ ਪੁਲਿਸ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਮੁੰਡਿਆਂ ਦੀ ਪਛਾਣ ਬਰੈਂਪਟਨ ਵਾਸੀ ਸ਼ਮਸ਼ੇਰ ਸਿੰਘ (26), ਜਸਵਿੰਦਰ ਸਿੰਘ (55), […]

‘ਆਪ’ ਵੱਲੋਂ ਸੰਜੈ ਸਿੰਘ ਦੀ ਥਾਂ ਰਾਘਵ ਚੱਢਾ ਰਾਜ ਸਭਾ ‘ਚ ਪਾਰਟੀ ਦਾ ਨੇਤਾ ਨਿਯੁਕਤ

ਨਵੀਂ ਦਿੱਲੀ, 16 ਦਸੰਬਰ (ਪੰਜਾਬ ਮੇਲ)- ਆਮ ਆਦਮੀ ਪਾਰਟੀ ਨੇ ਆਪਣੇ ਸੰਸਦ ਮੈਂਬਰ ਰਾਘਵ ਚੱਢਾ ਨੂੰ ਸੰਜੇ ਸਿੰਘ ਦੇ ਸਥਾਨ ‘ਤੇ ਰਾਜ ਸਭਾ ‘ਚ ਪਾਰਟੀ ਦੇ ਨੇਤਾ ਨਿਯੁਕਤ ਕੀਤਾ ਹੈ। ਰਾਜ ਸਭਾ ਸਪੀਕਰ ਨੂੰ ਲਿਖੇ ਪੱਤਰ ‘ਚ ‘ਆਪ’ ਪਾਰਟੀ ਦੀ ਅਗਵਾਈ ਨੇ ਕਿਹਾ ਹੈ ਕਿ ਸੰਜੇ ਸਿੰਘ ਦੀ ਗੈਰ-ਮੌਜੂਦਗੀ ‘ਚ ਰਾਘਵ ਚੱਢਾ ਹੁਣ ਤੋਂ ਉੱਚ […]

South Africa ਦੌਰੇ ‘ਤੇ ਸ਼ਮੀ ਟੈਸਟ ਤੇ ਦੀਪਕ ਚਾਹਰ ਇਕ ਦਿਨਾਂ ਟੀਮ ‘ਚੋਂ ਬਾਹਰ

ਮੁੰਬਈ, 16 ਦਸੰਬਰ (ਪੰਜਾਬ ਮੇਲ)- ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਪੂਰੀ ਤਰ੍ਹਾਂ ਫਿੱਟ ਨਾ ਹੋਣ ਕਾਰਨ ਦੱਖਣੀ ਅਫਰੀਕਾ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਵਿਚ ਨਹੀਂ ਖੇਡ ਸਕੇਗਾ। ਭਾਰਤੀ ਕ੍ਰਿਕਟ ਬੋਰਡ ਨੇ ਇਹ ਜਾਣਕਾਰੀ ਦਿੱਤੀ। ਸ਼ਮੀ ਨੂੰ ਟੈਸਟ ਟੀਮ ‘ਚ ਸ਼ਾਮਲ ਕੀਤਾ ਗਿਆ ਸੀ ਪਰ ਇਹ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਉਹ ਫਿੱਟ ਹੋਣ ‘ਤੇ […]