ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਵਰਕ ਪਰਮਿਟ ਅਪਲਾਈ ਕਰਨ ਦੀ ਤਰੀਕ ‘ਚ ਵਾਧਾ ਕਰਨ ਦਾ ਐਲਾਨ

ਟੋਰਾਂਟੋ, 2 ਮਾਰਚ (ਪੰਜਾਬ ਮੇਲ)- ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਨੇ ਇਕ ਮਹੱਤਵਪੂਰਨ ਐਲਾਨ ਕਰਦਿਆਂ ਵਿਦੇਸ਼ਾਂ ਤੋਂ ਕੈਨੇਡਾ ‘ਚ ਸੈਰ ਕਰਨ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਦਾ ਵੀਜ਼ਾ ਲੈ ਕੇ ਪੁੱਜੇ ਲੋਕਾਂ ਵਾਸਤੇ ਵਰਕ ਪਰਮਿਟ ਅਪਲਾਈ ਕਰਨ ਦੀ ਤਰੀਕ ‘ਚ ਦੋ ਸਾਲਾਂ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਆਰਜੀ ਵੀਜ਼ਾ ਧਾਰਕਾਂ ਵਾਸਤੇ ਵਰਕ ਪਰਮਿਟ ਅਪਲਾਈ ਕਰਨ […]

ਬਾਇਡਨ ਵੱਲੋਂ ਦੋ ਭਾਰਤੀ-ਅਮਰੀਕੀ ਐਕਸਪੋਰਟ ਕੌਂਸਲ ‘ਚ ਸ਼ਾਮਲ

ਵਾਸ਼ਿੰਗਟਨ, 2 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੋ ਪ੍ਰਮੁੱਖ ਭਾਰਤੀ-ਅਮਰੀਕੀਆਂ ਨੂੰ ਆਪਣੀ ਬੇਹੱਦ ਅਹਿਮ ‘ਐਕਸਪੋਰਟ ਕੌਂਸਲ’ (ਨਿਰਯਾਤ ਪਰਿਸ਼ਦ) ਵਿਚ ਮੈਂਬਰਾਂ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਹ ਪਰਿਸ਼ਦ ਕੌਮਾਂਤਰੀ ਵਪਾਰ ਬਾਰੇ ਪ੍ਰਮੁੱਖ ਕੌਮੀ ਸਲਾਹਕਾਰ ਕਮੇਟੀ ਦੇ ਤੌਰ ਉਤੇ ਕੰਮ ਕਰਦੀ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਅਨੁਸਾਰ ਰਾਸ਼ਟਰਪਤੀ ਨੇ ਬੀਤੇ ਦਿਨੀਂ […]

ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਲਈ ਅਜੈਪਾਲ ਬੰਗਾ ਦੀ ਨਾਮਜ਼ਦਗੀ ਨੂੰ ਭਾਰਤ ਵੱਲੋਂ ਸਮਰਥਨ

ਨਵੀਂ ਦਿੱਲੀ, 2 ਮਾਰਚ (ਪੰਜਾਬ ਮੇਲ)- ਭਾਰਤ ਨੇ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਲਈ ਭਾਰਤੀ-ਅਮਰੀਕੀ ਅਜੈਪਾਲ ਸਿੰਘ ਬੰਗਾ ਦੀ ਨਾਮਜ਼ਦਗੀ ਨੂੰ ਆਪਣਾ ਸਮਰਥਨ ਦਿੱਤਾ ਹੈ। ਭਾਰਤ ਨੇ ਕਿਹਾ ਕਿ ਉਨ੍ਹਾਂ ਦੀ ਨਾਮਜ਼ਦਗੀ ਅਜਿਹੇ ਸਮੇਂ ਵਿਚ ਹੋਈ ਹੈ, ਜਦੋਂ ਸੰਸਥਾ ਅਗਲੀ ਪੀੜ੍ਹੀ ਦੇ ਸੁਧਾਰਾਂ ‘ਤੇ ਵਿਚਾਰ ਕਰ ਰਹੀ ਹੈ।

ਮਾਣਹਾਨੀ ਮਾਮਲੇ ‘ਚ ਰਾਹੁਲ ਖ਼ਿਲਾਫ਼ ਦਾਇਰ ਕੇਸ ਦੀ ਸੁਣਵਾਈ 7 ਮਾਰਚ ਤੋਂ

* ਲੋਕ ਸਭਾ ਚੋਣਾਂ ਦੌਰਾਨ ਇਤਰਾਜ਼ਯੋਗ ਟਿੱਪਣੀਆਂ ਦਾ ਮਾਮਲਾ ਸੂਰਤ, 2 ਮਾਰਚ (ਪੰਜਾਬ ਮੇਲ)- ਅਪਰਾਧਿਕ ਮਾਣਹਾਨੀ ਦੇ ਇਕ ਮਾਮਲੇ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਦਾਇਰ ਕੇਸ ‘ਚ ਸੂਰਤ ਦੀ ਅਦਾਲਤ ਸੱਤ ਮਾਰਚ ਤੋਂ ਸੁਣਵਾਈ ਸ਼ੁਰੂ ਕਰੇਗੀ। ਇਤਰਾਜ਼ਯੋਗ ਟਿੱਪਣੀਆਂ ਦੇ ਇਸ ਮਾਮਲੇ ਵਿਚ ਸੁਣਵਾਈ ਦੌਰਾਨ ਜਵਾਬਦੇਹ ਧਿਰ ਕੋਲੋਂ ਆਖ਼ਰੀ ਦਲੀਲਾਂ ਸੁਣੀਆਂ ਜਾਣਗੀਆਂ। ਰਾਹੁਲ ਗਾਂਧੀ ਨੇ […]

ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੂੰ ਪਿਆ ਦਿਲ ਦਾ ਦੌਰਾ!

ਮੁੰਬਈ, 2 ਮਾਰਚ (ਪੰਜਾਬ ਮੇਲ)- ਬਾਲੀਵੁੱਡ ਅਦਾਕਾਰ ਤੇ ਸਾਬਕਾ ਮਿਸ ਯੂਨੀਵਰਸ 47 ਸਾਲਾ ਸੁਸ਼ਮਿਤਾ ਸੇਨ ਨੇ ਅੱਜ ਦੱਸਿਆ ਕਿ ਉਸ ਨੂੰ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਐਂਜੀਓਪਲਾਸਟੀ ਹੋਈ ਹੈ। ਇੰਸਟਾਗ੍ਰਾਮ ਪੋਸਟ ਵਿਚ ਅਦਾਕਾਰਾ ਨੇ ਕਿਹਾ ਕਿ ਸਰਜਰੀ ਦੇ ਦੌਰਾਨ ਕਾਰਡੀਓਲੋਜਿਸਟ ਨੇ ਉਸ ਦੇ ਦਿਲ ਵਿਚ ਸਟੈਂਟ ਪਾਇਆ ਹੈ।

ਅਡਾਨੀ-ਹਿੰਡਨਬਰਗ: ਸੁਪਰੀਮ ਕੋਰਟ ਵੱਲੋਂ ਸ਼ੇਅਰ ਡਿੱਗਣ ਮਾਮਲੇ ਦੀ ਜਾਂਚ ਲਈ ਕਮੇਟੀ ਕਾਇਮ

ਨਵੀਂ ਦਿੱਲੀ, 2 ਮਾਰਚ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਗਿਰਾਵਟ ਦੇ ਨਾਲ-ਨਾਲ ਸ਼ੇਅਰ ਬਾਜ਼ਾਰਾਂ ਦੇ ਵੱਖ-ਵੱਖ ਰੈਗੂਲੇਟਰੀ ਪਹਿਲੂਆਂ ਦੀ ਘੋਖ ਕਰਨ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਏ.ਐੱਮ. ਸਪਰੇ ਦੀ ਅਗਵਾਈ ਵਿਚ ਕਮੇਟੀ ਕਾਇਮ ਕਰਨ ਦਾ ਹੁਕਮ ਦਿੱਤਾ ਹੈ। ਕਮੇਟੀ ਨੂੰ ਦੋ ਮਹੀਨਿਆਂ ਵਿਚ ਆਪਣੀ ਰਿਪੋਰਟ ਸੌਂਪਣੀ ਹੋਵੇਗੀ। […]

ਮੂਡੀਜ਼ ਵੱਲੋਂ ਭਾਰਤ ਦੀ ਆਰਥਿਕ ਵਿਕਾਸ ਦਰ 5.5 ਫ਼ੀਸਦੀ ਰਹਿਣ ਦੀ ਪੇਸ਼ੀਨਗੋਈ

ਨਵੀਂ ਦਿੱਲੀ, 2 ਮਾਰਚ (ਪੰਜਾਬ ਮੇਲ)- ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ 2023 ‘ਚ ਭਾਰਤ ਦੀ ਆਰਥਿਕ ਵਿਕਾਸ ਦਰ 4.8 ਫ਼ੀਸਦੀ ਤੋਂ ਵਧਾ ਕੇ 5.5 ਫ਼ੀਸਦੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਆਰਥਿਕ ਗਤੀਵਿਧੀਆਂ ਦੇ ਰਫ਼ਤਾਰ ਫੜਨ ਤੇ ਬਜਟ ‘ਚ ਪੂੰਜੀ ਖ਼ਰਚਾ ਤੇਜ਼ੀ ਨਾਲ ਵਧਣ ਕਾਰਨ ਵਿਕਾਸ ਦਰ ‘ਚ ਵਾਧੇ ਦਾ ਅਨੁਮਾਨ ਹੈ। ਉਂਜ ਮੂਡੀਜ਼ ਨੇ […]

2021-22 ‘ਚ 8 ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਹੋਈ 3289.34 ਕਰੋੜ ਦੀ ਕਮਾਈ

-ਭਾਰਤੀ ਜਨਤਾ ਪਾਰਟੀ ਰਹੀ ਅੱਵਲ -ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦੂਜੇ ਸਥਾਨ ‘ਤੇ ਨਵੀਂ ਦਿੱਲੀ, 2 ਮਾਰਚ (ਪੰਜਾਬ ਮੇਲ)- ਦੇਸ਼ ਦੀਆਂ ਅੱਠ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਸਾਲ 2021-22 ਵਿੱਚ 3289.34 ਕਰੋੜ ਰੁਪਏ ਦੀ ਆਮਦਨ ਹੋਈ ਹੈ ਅਤੇ ਇਸ ਵਿੱਚੋਂ ਅੱਧੀ ਕਮਾਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਹੈ। ਇਹ ਜਾਣਕਾਰੀ ਚੋਣ ਸੁਧਾਰਾਂ ਬਾਰੇ […]

ਪੰਜਾਬ ਸਰਕਾਰ ਨੇ ਕੇਜਰੀਵਾਲ ਦੇ ਪ੍ਰਚਾਰ ਲਈ ਇਕ ਹਫਤੇ ‘ਚ ਹੀ ਖਰਚੇ ਸਾਢੇ 6 ਕਰੋੜ ਰੁਪਏ

ਜਲੰਧਰ, 2 ਮਾਰਚ (ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਅਰਵਿੰਦ ਕੇਜਰੀਵਾਲ ਦੇ ਪ੍ਰਚਾਰ ਲਈ ਇਕ ਹਫਤੇ ‘ਚ ਹੀ ਸਾਢੇ 6 ਕਰੋੜ ਰੁਪਏ ਖਰਚ ਕਰ ਦਿੱਤੇ ਗਏ ਹਨ ਤੇ ਇਹ ਪੈਸਾ ਕੇਵਲ ਅਰਵਿੰਦ ਕੇਜਰੀਵਾਲ ਨੂੰ ਰਾਸ਼ਟਰੀ ਚੈਨਲਾਂ ‘ਤੇ ਦਿਖਾਉਣ ਲਈ ਖਰਚਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੈਸਾ ਪੰਜਾਬ ਦੇ ਖਜ਼ਾਨੇ ‘ਚੋਂ ਕੌਮੀ ਪੱਧਰ ਦੇ […]

ਭਾਰਤੀ-ਅਮਰੀਕੀ ਪ੍ਰੋ. ਹਰੀ ਬਾਲਾਕ੍ਰਿਸ਼ਨਨ ਮਾਰਕੋਨੀ ਪੁਰਸਕਾਰ ਨਾਲ ਸਨਮਾਨਿਤ

ਨਿਊਯਾਰਕ, 2 ਮਾਰਚ (ਪੰਜਾਬ ਮੇਲ)- ਭਾਰਤੀ ਮੂਲ ਦੇ ਅਮਰੀਕੀ ਪ੍ਰੋਫੈਸਰ ਹਰੀ ਬਾਲਾਕ੍ਰਿਸ਼ਨਨ ਨੂੰ 2023 ਦੇ ਮਾਰਕੋਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਮਾਰਕੋਨੀ ਪੁਰਸਕਾਰ ਨੂੰ ਸੰਚਾਰ ਤਕਨੀਕੀ ਦੇ ਖੇਤਰ ‘ਚ ਵੱਕਾਰੀ ਸਨਮਾਨ ਮੰਨਿਆ ਜਾਂਦਾ ਹੈ। ਇਹ ਪੁਰਸਕਾਰ ਵਾਇਰਡ ਅਤੇ ਵਾਇਰਲੈੱਸ ਨੈੱਟਵਰਕਿੰਗ, ਮੋਬਾਈਲ ਸੈਂਸਿੰਗ ਅਤੇ ਵਿਤਰਿਤ ਸਿਸਟਮ ‘ਚ ਮੌਲਿਕ ਖੋਜ ‘ਚ ਮਹੱਤਵਪੂਰਨ ਯੋਗਦਾਨ ਦੇਣ ਲਈ ਦਿੱਤਾ […]