ਪਾਕਿ ‘ਚ ਇਕ ਹੋਰ ਹਿੰਦੂ ਨੌਜਵਾਨ ਬਣਿਆ Pilot

ਅੰਮ੍ਰਿਤਸਰ, 23 ਨਵੰਬਰ (ਪੰਜਾਬ ਮੇਲ)- ਸੂਬਾ ਸਿੰਧ ਦੇ ਇਕ ਛੋਟੇ ਜਿਹੇ ਪੇਂਡੂ ਖੇਤਰ ਟੰਡੋ ਬਾਗੋ ਦਾ ਦੇਵ ਆਨੰਦ ਅਜਿਹਾ ਦੂਜਾ ਪਾਕਿਸਤਾਨੀ ਹਿੰਦੂ ਹੈ, ਜਿਸ ਨੇ ਪਾਕਿਸਤਾਨ ਦੀ ਹਵਾਈ ਫ਼ੌਜ ‘ਚ ਬਤੌਰ ਪਾਇਲਟ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਉਸ ਦਾ ਭਰਾ ਅਨਿਲ ਕੁਮਾਰ ਫ਼ੌਜ ‘ਚ ਲੈਫ਼ਟੀਨੈਂਟ ਕਰਨਲ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਲਾਹੌਰ ਤੋਂ ਬਾਬਰ ਜਲੰਧਰੀ […]

ਰੋਹਿਤ ਦੇ ਨੇੜ ਭਵਿੱਖ ਹੁਣ T-20 ਅੰਤਰਰਾਸ਼ਟਰੀ ਮੈਚ ਖੇਡਣ ਦੀ ਸੰਭਾਵਨਾ ਨਹੀਂ

ਨਵੀਂ ਦਿੱਲੀ, 23 ਨਵੰਬਰ (ਪੰਜਾਬ ਮੇਲ)-ਭਾਰਤ ਦੇ ਇਕ ਦਿਨਾ ਅਤੇ ਟੈਸਟ ਕਪਤਾਨ ਰੋਹਿਤ ਸ਼ਰਮਾ ਦੇ ਹੁਣ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਦੀ ਸੰਭਾਵਨਾ ਨਹੀਂ ਹੈ ਅਤੇ ਬੀ.ਸੀ.ਸੀ.ਆਈ. ਦੇ ਸੂਤਰਾਂ ਅਨੁਸਾਰ 50 ਓਵਰਾਂ ਦੇ ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ ਉਸ ਨੇ ਸਭ ਤੋਂ ਛੋਟੇ ਫਾਰਮੈਟ ਵਿਚ ਆਪਣੇ ਭਵਿੱਖ ਬਾਰੇ ਚਰਚਾ ਕੀਤੀ ਸੀ। ਨਵੰਬਰ 2022 ਵਿਚ ਭਾਰਤ […]

RDX ਮਾਮਲੇ ‘ਚ ਜਗਤਾਰ ਸਿੰਘ ਹਵਾਰਾ ਬਰੀ

ਚੰਡੀਗੜ੍ਹ, 23 ਨਵੰਬਰ (ਪੰਜਾਬ ਮੇਲ)- ਇਥੋਂ ਦੇ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਦੇ ਦੋਸ਼ੀ ਕਰਾਰ ਦਿੱਤੇ ਜਗਤਾਰ ਸਿੰਘ ਹਵਾਰਾ ਨੂੰ ਆਰ.ਡੀ.ਐੱਕਸ ਮਾਮਲੇ ‘ਚੋਂ ਬਰੀ ਕਰ ਦਿੱਤਾ ਹੈ। ਉਹ ਤਿਹਾੜ ਜੇਲ੍ਹ ‘ਚ ਬੰਦ ਹੈ। ਇਹ ਫ਼ੈਸਲਾ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਸੁਣਾਇਆ ਹੈ। ਚੰਡੀਗੜ੍ਹ ਪੁਲਿਸ ਨੇ ਹਵਾਰਾ ਦੇ […]

ਰਾਜਪਾਲ ਵੱਲੋਂ Punjab ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਨੂੰ ਪ੍ਰਵਾਨਗੀ

ਚੰਡੀਗੜ੍ਹ, 23 ਨਵੰਬਰ (ਪੰਜਾਬ ਮੇਲ)- ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 16ਵੀਂ ਪੰਜਾਬ ਵਿਧਾਨ ਸਭਾ ਦਾ ਪੰਜਵਾਂ ਸਮਾਗਮ 28 ਨਵੰਬਰ ਨੂੰ ਦੁਪਹਿਰ 2 ਵਜੇ ਪੰਜਾਬ ਵਿਧਾਨ ਸਭਾ ਹਾਲ ਵਿਚ ਬੁਲਾਏ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਮੰਤਰੀ ਮੰਡਲ ਦੀ 20 ਨਵੰਬਰ ਨੂੰ ਹੋਈ ਮੀਟਿੰਗ ਵਿਚ ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਸਰਦ ਰੁੱਤ ਇਜਲਾਸ 28 […]

ਗੁਰਦੁਆਰਾ ਕਰਤਾਰਪੁਰ ਸਾਹਿਬ ਬਣਿਆ ਵਿਛੜਿਆਂ ਨੂੰ ਮਿਲਾਉਣ ਦਾ ਜ਼ਰੀਆ

-ਢੱਡਾ ਸਨੌਰ ਤੋਂ ਪਾਕਿਸਤਾਨ ਗਏ ਮੁਸਲਿਮ ਪਰਿਵਾਰ ਦੇ ਵਾਰਸਾਂ ਵੱਲੋਂ ਚੜ੍ਹਦੇ ਪੰਜਾਬ ਦੇ ਬਾਸ਼ਿੰਦਿਆਂ ਦਾ ਸਵਾਗਤ ਭੋਗਪੁਰ, 23 ਨਵੰਬਰ (ਪੰਜਾਬ ਮੇਲ)- ਗੁਰਦੁਆਰਾ ਕਰਤਾਰਪੁਰ ਸਾਹਿਬ ਦੇਸ਼ ਦੀ ਵੰਡ ਮਗਰੋਂ ਵਿਛੜੇ ਪੰਜਾਬੀਆਂ ਨੂੰ ਮਿਲਾਉਣ ਦਾ ਜ਼ਰੀਆ ਬਣਿਆ ਹੋਇਆ ਹੈ। ਇਸ ਦੀ ਇਕ ਹੋਰ ਮਿਸਾਲ ਬੀਤੇ ਦਿਨੀਂ ਉਦੋਂ ਮਿਲੀ, ਜਦੋਂ ਜ਼ਿਲ੍ਹਾ ਜਲੰਧਰ ਦੇ ਬਲਾਕ ਭੋਗਪੁਰ ਵਿਚ ਪੈਂਦੇ ਪਿੰਡ […]

ਅਮਰੀਕਾ ਦਾ ਇਕ ਫੌਜੀ ਖੁਫੀਆ ਜਹਾਜ਼ ਸਮੁੰਦਰ ਵਿਚ ਡਿੱਗ ਕੇ ਹਾਦਸਾਗ੍ਰਸਤ

-ਪਲੇਨ ‘ਚ ਸਵਾਰ 9 ਲੋਕਾਂ ਦੀ ਜਾਨ ਬਚਾਈ ਵਾਸ਼ਿੰਗਟਨ, 23 ਨਵੰਬਰ (ਪੰਜਾਬ ਮੇਲ)- ਅਮਰੀਕਾ ਦਾ ਇਕ ਫੌਜੀ ਖੁਫੀਆ ਜਹਾਜ਼ ਸਮੁੰਦਰ ਵਿਚ ਡਿੱਗ ਕੇ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਨੇ ਰਨਵੇ ‘ਤੇ ਲੈਂਡ ਹੋਣਾ ਸੀ ਪਰ ਉਹ ਰਨਵੇ ਤੋਂ ਅੱਗੇ ਨਿਕਲ ਗਿਆ ਤੇ ਸਮੁੰਦਰ ਵਿਚ ਜਾ ਡਿੱਗਾ। ਵੱਡੀ ਗੱਲ ਇਹ ਹੈ ਕਿ ਇਸ ਜਹਾਜ਼ ਵਿਚ ਕਈ […]

Brampton ‘ਚ ਪੁਲਿਸ ਅਧਿਕਾਰੀ ‘ਤੇ ਹਮਲਾ ਕਰਨ ਵਾਲੀਆਂ 3 ਟੀਨੇਜਰ ਕੁੜੀਆਂ ਗ੍ਰਿਫ਼ਤਾਰ

ਬਰੈਂਪਟਨ, 23 ਨਵੰਬਰ (ਪੰਜਾਬ ਮੇਲ)- ਬਰੈਂਪਟਨ ਦੇ ਹਾਈ ਸਕੂਲ ਵਿਚ ਇਕ ਮਹਿਲਾ ਪੁਲਿਸ ਅਧਿਕਾਰੀ ਉੱਤੇ ਕਥਿਤ ਤੌਰ ‘ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰਨ ਵਾਲੀਆਂ ਤਿੰਨ ਟੀਨੇਜਰ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੀਲ ਰਿਜਨਲ ਪੁਲਿਸ ਨੂੰ ਕਾਰਡੀਨਲ ਲੈਜਰ ਸੈਕੰਡਰੀ ਸਕੂਲ ਵਿਚ ਵਾਪਰੀ ਇਸ ਘਟਨਾ ਦੀ ਜਾਣਕਾਰੀ 9 ਨਵੰਬਰ ਨੂੰ ਸਵੇਰੇ 10:00 ਵਜੇ ਤੋਂ ਪਹਿਲਾਂ […]

Imran ਖਾਨ ਅਤੇ 28 ਹੋਰਾਂ ਦੇ ਨਾਂ ਈ.ਸੀ.ਐੱਲ. ‘ਚ ਪਾਉਣ ਦੀ ਸਿਫਾਰਿਸ਼

ਇਸਲਾਮਾਬਾਦ, 23 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਦੀ ਅੰਤ੍ਰਿਮ ਸਰਕਾਰ ਨੇ ਬੁੱਧਵਾਰ ਨੂੰ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ 28 ਹੋਰ ਵਿਅਕਤੀਆਂ ਦੇ ਨਾਂ ਨਿਕਾਸੀ ਕੰਟਰੋਲ ਸੂਚੀ (ਈ. ਸੀ. ਐੱਲ.) ਵਿਚ ਪਾਉਣ ਦੀ ਸਿਫਾਰਸ਼ ਕੀਤੀ ਹੈ, ਤਾਂ ਜੋ ਇਹ ਲੋਕ ਦੇਸ਼ ਤੋਂ ਬਾਹਰ ਨਾ ਜਾ ਸਕਣ। ਉਕਤ ਵਿਅਕਤੀਆਂ ਦੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ […]

Supreme Court ਨੇ ਹਾਈਕੋਰਟ ਦੇ ਜੱਜਾਂ ਦੀ ਨਿਯੁਕਤੀ ਦੌਰਾਨ ਕੇਂਦਰ ਸਰਕਾਰ ਦੇ ਫੈਸਲੇ ‘ਤੇ ਜਤਾਈ ਚਿੰਤਾ

– 5 ਵਕੀਲਾਂ ਦੇ ਨਾਵਾਂ ਦੇ ਪੈਨਲ ‘ਚੋਂ ਸਿੱਖ ਵਕੀਲਾਂ ਦੇ ਨਾਵਾਂ ‘ਤੇ ਨਹੀਂ ਲਿਆ ਫੈਸਲਾ – 5 ਦਸੰਬਰ ਨੂੰ ਹੋਵੇਗੀ ਮਾਮਲੇ ‘ਤੇ ਸੁਣਵਾਈ – ਸ਼੍ਰੋਮਣੀ ਕਮੇਟੀ ਵੱਲੋਂ ਫੈਸਲੇ ਦੀ ਨਿੰਦਾ : ਐਡਵੋਕੇਟ ਧਾਮੀ ਨਵੀਂ ਦਿੱਲੀ, 22 ਨਵੰਬਰ (ਪੰਜਾਬ ਮੇਲ)- ਸੁਪਰੀਮ ਕੋਰਟ ਕੌਲਿਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਜੱਜ ਨਿਯੁਕਤ ਕਰਨ ਦੇ ਲਈ […]

NIA ਵੱਲੋਂ ਪੰਜਾਬ ‘ਚ ਰੇਡ, ਖਾਲਿਸਤਾਨੀ ਗਤੀਵਿਧੀਆਂ ਖਿਲਾਫ ਲਿਆ ਐਕਸ਼ਨ

ਮੋਗਾ, 22 ਨਵੰਬਰ (ਪੰਜਾਬ ਮੇਲ)- ਮੋਗਾ ਜ਼ਿਲ੍ਹੇ ਦੇ ਪਿੰਡ ਝੰਡੇਵਾਲਾ ‘ਚ ਸਵੇਰੇ ਤੜਕਸਾਰ ਐੱਨ.ਆਈ.ਏ. ਦੀ ਟੀਮ ਨੇ ਗੁਰਲਾਭ ਸਿੰਘ ਦੇ ਘਰ ਛਾਪੇਮਾਰੀ ਕੀਤੀ। ਗੁਰਲਾਭ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਤੋਂ ਕਰੀਬ ਢਾਈ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ। ਹਰਪ੍ਰੀਤ ਕੌਰ ਦੇ ਮੁਤਾਬਕ ਉਹ ਆਪਣੇ ਪਤੀ ਦਾ ਪੇਜ ਚਲਾਉਂਦੀ ਹੈ ਅਤੇ ਪੰਜਾਬ ਦੇ ਹੱਕ ਦੀ ਗੱਲ ਕਰਦੀ […]