ਗਿੱਪੀ ਗਰੇਵਾਲ ਦੇ ਕੈਨੇਡਾ ਸਥਿਤ ਘਰ ‘ਤੇ ਫ਼ਾਇਰਿੰਗ

ਕੈਨੇਡਾ, 25 ਨਵੰਬਰ (ਜਾਬ ਮੇਲ)-  ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਕੈਨੇਡਾ ਸਥਿਤ ਘਰ ‘ਤੇ ਫ਼ਾਇਰਿੰਗ ਦੀ ਖ਼ਬਰ ਸਾਹਮਣੇ ਆਈ ਹੈ। ਲਾਰੈਂਸ ਬਿਸ਼ਨੋਈ ਗਰੁੱਪ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਤੇ ਉਸ ਨੂੰ ਭਵਿੱਖ ਲਈ ਵੀ ਧਮਕੀ ਦਿੱਤੀ ਹੈ। ਹਾਲਾਂਕਿ ਗਿੱਪੀ ਗਰੇਵਾਲ ਦਾ ਇਸ ਬਾਰੇ ਕੋਈ ਬਿਆਨ ਸਾਹਮਣੇ ਨਹੀਂ ਆਇਆ। ਗਿੱਪੀ […]

ਮੋਦੀ ਨੇ ਲੜਾਕੂ ਜਹਾਜ਼ ਤੇਜਸ ਦੀ ਸਵਾਰੀ ਕੀਤੀ

ਬੰਗਲੌਰ,  25 ਨਵੰਬਰ (ਜਾਬ ਮੇਲ)-  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਜਸ ਜਹਾਜ਼ ‘ਤੇ ਸਵਾਰ ਹੋ ਕੇ ਕਿਹਾ ਕਿ ਇਸ ਤਜ਼ਰਬੇ ਨੇ ਦੇਸ਼ ਦੀ ਸਵਦੇਸ਼ੀ ਸਮਰੱਥਾ ‘ਤੇ ਉਨ੍ਹਾਂ ਦਾ ਭਰੋਸਾ ਵਧਾਇਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਐਕਸ ’ਤੇ ਉਨ੍ਹਾਂ ਤੇਜਸ ਦੀ ਸਵਾਰੀ ਦਾ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਉਹ ਬੰਗਲੌਰ ਪੁੱਜੇ ਤੇ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਦਾ […]

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਜੈਕਾਰਿਆਂ ਦੀ ਗੂੰਜ ’ਚ ਪਾਕਿਸਤਾਨ ਲਈ ਰਵਾਨਾ

ਅੰਮ੍ਰਿਤਸਰ, 25 ਨਵੰਬਰ (ਜਾਬ ਮੇਲ)- ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਜੈਕਾਰਿਆਂ ਦੀ ਗੂੰਜ ਵਿਚ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ। ਇਸ ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਖੁਸ਼ਵਿੰਦਰ ਸਿੰਘ ਭਾਟੀਆ ਨੂੰ ਸੌਂਪੀ ਗਈ ਹੈ। […]

ਮੁੱਖ ਮੰਤਰੀ ਮਾਨ ਦੇ ਪਿੰਡ ਸਤੌਜ ‘ਚ ਰੋਸ ਪ੍ਰਦਰਸ਼ਨ ਕਰਨ ਗਏ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਪੁਲਿਸ ਨੇ ਖੇਤਾਂ ‘ਚ ਭਜਾ-ਭਜਾ ਕੁੱਟੇ

– ਜੇਕਰ ਭਰਤੀ ਦਾ ਹੱਲ ਨਾ ਕੀਤਾ ਤਾਂ ਅਗਾਮੀ ਚੋਣਾਂ ਦੌਰਾਨ ਘਰ-ਘਰ ਜਾ ਕੇ ਕਰਾਂਗੇ ਭੰਡੀ ਪ੍ਰਚਾਰ: ਬੇਰੁਜ਼ਗਾਰ ਆਗੂ – ਪ੍ਰੀਖਿਆ ਲਏ ਨੂੰ 9 ਮਹੀਨੇ ਬੀਤੇ ਪਰ ਅਜੇ ਤੱਕ ਨਹੀ ਕਰਵਾਇਆ ਜੁਆਇਨ: ਬੇਰੁਜ਼ਗਾਰ ਆਗੂ ਸੰਗਰੂਰ, 25 ਨਵੰਬਰ (ਦਲਜੀਤ ਕੌਰ/ਜਾਬ ਮੇਲ)- ਪੰਜਾਬ ਸਰਕਾਰ ਦੀਆਂ ਡੰਗ ਟਪਾਊ ਨੀਤੀਆਂ ਤੋਂ ਤੰਗ ਆ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ […]

1984 ਦੇ ਸਿੱਖ ਵਿਰੋਧੀ ਦੰਗੇ: ਦਿੱਲੀ ਉਪ ਰਾਜਪਾਲ ਵੱਲੋਂ 6 ਦੋਸ਼ੀਆਂ ਨੂੰ ਬਰੀ ਕਰਨ ਖ਼ਿਲਾਫ਼ ਸੁਪਰੀਮ ਕੋਰਟ ‘ਚ ਵਿਸ਼ੇਸ਼ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ

ਨਵੀਂ ਦਿੱਲੀ, 25 ਨਵੰਬਰ (ਪੰਜਾਬ ਮੇਲ)- ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ 6 ਦੋਸ਼ੀਆਂ ਨੂੰ ਬਰੀ ਕਰਨ ਖ਼ਿਲਾਫ਼ ਸੁਪਰੀਮ ਕੋਰਟ ਵਿਚ ਵਿਸ਼ੇਸ਼ ਪਟੀਸ਼ਨ ਦਾਇਰ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀ ਸਕਸੈਨਾ ਨੇ 10 ਜੁਲਾਈ ਦੇ ਦਿੱਲੀ ਹਾਈ ਕੋਰਟ ਦੇ ਉਸ ਹੁਕਮ […]

ਪ੍ਰਧਾਨ ਮੰਤਰੀ ਦੀ ਸੁਰੱਖਿਆ ਖ਼ਾਮੀਆਂ ਦੇ ਦੋਸ਼ ਹੇਠ ਬਠਿੰਡਾ ਦਾ ਐੱਸ.ਪੀ. ਮੁਅੱਤਲ

ਚੰਡੀਗੜ੍ਹ, 25 ਨਵੰਬਰ (ਪੰਜਾਬ ਮੇਲ)- ਪੰਜਾਬ ਦੇ ਐੱਸ.ਪੀ. ਗੁਰਬਿੰਦਰ ਸਿੰਘ ਨੂੰ ਸਾਲ 2022 ਵਿਚ ਰਾਜ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਖਾਮੀਆਂ ਦੇ ਮਾਮਲੇ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦੀ ਫੇਰੀ ਮੌਕੇ ਉਹ ਐੱਸ.ਪੀ. ਅਪਰੇਸ਼ਨ ਫਿਰੋਜ਼ਪੁਰ ਸੀ ਤੇ ਇਸ ਵੇਲੇ ਬਠਿੰਡਾ ‘ਚ ਤਾਇਨਾਤ ਹੈ। ਉਸ ‘ਤੇ ਡਿਊਟੀ ‘ਚ ਅਣਗਹਿਲੀ ਦਾ […]

ਪੱਤਰਕਾਰ ਸੌਮਿਆ ਵਿਸ਼ਵਨਾਥਨ ਕਤਲ ਕੇਸ: ਦਿੱਲੀ ਅਦਾਲਤ ਵੱਲੋਂ 4 ਦੋਸ਼ੀਆਂ ਨੂੰ ਉਮਰ ਕੈਦ

ਪੰਜਵੇਂ ਨੂੰ ਤਿੰਨ ਸਾਲ ਦੀ ਕੈਦ ਨਵੀਂ ਦਿੱਲੀ, 25 ਨਵੰਬਰ (ਪੰਜਾਬ ਮੇਲ)- ਦਿੱਲੀ ਦੀ ਅਦਾਲਤ ਨੇ 2008 ਵਿੱਚ ਟੀਵੀ ਪੱਤਰਕਾਰ ਸੌਮਿਆ ਵਿਸ਼ਵਨਾਥਨ ਦੀ ਹੱਤਿਆ ਦੇ ਮਾਮਲੇ ਵਿਚ ਅੱਜ 4 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਜਦਕਿ ਪੰਜਵੇਂ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਇਹ ਅਪਰਾਧ […]

ਆਸਟਰੇਲੀਆ ‘ਚ ਹਮਲੇ ਕਾਰਨ ਗੰਭੀਰ ਜ਼ਖ਼ਮੀ ਭਾਰਤੀ ਵਿਦਿਆਰਥੀ ਕੋਮਾ ‘ਚ

ਮੈਲਬਰਨ, 25 ਨਵੰਬਰ (ਪੰਜਾਬ ਮੇਲ)- ਤਸਮਾਨੀਆ ਯੂਨੀਵਰਸਿਟੀ ਵਿੱਚ ਮਾਸਟਰ ਡਿਗਰੀ ਕਰ ਰਿਹਾ ਭਾਰਤੀ ਵਿਦਿਆਰਥੀ ਇਸ ਮਹੀਨੇ ਦੇ ਸ਼ੁਰੂ ਵਿਚ ਆਸਟਰੇਲੀਆ ਵਿਚ ਹੋਏ ਹਮਲੇ ਤੋਂ ਬਾਅਦ ਕੋਮਾ ਵਿਚ ਹੈ। 5 ਨਵੰਬਰ ਨੂੰ 20 ਸਾਲਾਂ ਦੇ ਵਿਦਿਆਰਥੀ ਨੂੰ ਤੜਕੇ 4.20 ਵਜੇ ਦੇ ਕਰੀਬ ਹੋਏ ਹਮਲੇ ਤੋਂ ਤੁਰੰਤ ਬਾਅਦ ਰਾਇਲ ਹੋਬਾਰਟ ਹਸਪਤਾਲ ਲਿਜਾਇਆ ਗਿਆ। ਉਸ ਦਾ ਸੱਜਾ ਫੇਫੜਾ […]

ਚੀਨ ਵੱਲੋਂ ਇਟਲੀ ਸਮੇਤ 6 ਦੇਸ਼ਾਂ ਲਈ ‘ਵੀਜ਼ਾ ਮੁਕਤ ਐਂਟਰੀ’ ਸ਼ੁਰੂ

ਬੀਜਿੰਗ, 25 ਨਵੰਬਰ (ਪੰਜਾਬ ਮੇਲ)- ਚੀਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਪੰਜ ਯੂਰਪੀ ਦੇਸ਼ਾਂ ਅਤੇ ਮਲੇਸ਼ੀਆ ਦੇ ਨਾਗਰਿਕਾਂ ਨੂੰ ਵੀਜ਼ਾ-ਮੁਕਤ ਦਾਖਲੇ ਦੀ ਇਜਾਜ਼ਤ ਦੇਵੇਗਾ ਕਿਉਂਕਿ ਉਹ ਵਪਾਰ ਅਤੇ ਸੈਰ-ਸਪਾਟੇ ਲਈ ਵੱਧ ਤੋਂ ਵੱਧ ਲੋਕਾਂ ਨੂੰ ਆਉਣ ਲਈ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 1 ਦਸੰਬਰ ਤੋਂ ਫਰਾਂਸ, ਜਰਮਨੀ, ਇਟਲੀ, ਨੀਦਰਲੈਂਡ, ਸਪੇਨ ਅਤੇ […]

ਰੂਸ ਵੱਲੋਂ ਯੂਕਰੇਨ ‘ਤੇ ਹੁਣ ਤੱਕ ਦਾ ਸਭ ਤੋਂ ਭਿਆਨਕ ਡਰੋਨ ਹਮਲਾ: ਯੂਕਰੇਨੀ ਫੌਜ

ਕੀਵ, 25 ਨਵੰਬਰ (ਪੰਜਾਬ ਮੇਲ)- ਰੂਸ ਨੇ 2022 ‘ਚ ਵਿਆਪਕ ਪੱਧਰ ‘ਤੇ ਹਮਲੇ ਸ਼ੁਰੂ ਕਰਨ ਦੇ ਬਾਅਦ ਤੋਂ ਸ਼ਨੀਵਾਰ ਨੂੰ ਯੂਕਰੇਨ ‘ਤੇ ਸਭ ਤੋਂ ਘਾਤਕ ਡਰੋਨ ਹਮਲਾ ਕੀਤਾ ਹੈ, ਜਿਸ ਵਿਚ ਰਾਜਧਾਨੀ ਕੀਵ ਨੂੰ ਨਿਸ਼ਾਨਾ ਬਣਾਇਆ ਗਿਆ। ਫੌਜੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਯੂਕਰੇਨੀ ਹਵਾਈ ਸੈਨਾ ਦੇ ਕਮਾਂਡਰ ਮਾਈਕੋਲਾ ਓਲੇਸ਼ਚੁਕ ਨੇ ਆਪਣੇ ਟੈਲੀਗ੍ਰਾਮ ਚੈਨਲ ‘ਤੇ […]