ਅਮਰੀਕੀ ਅਦਾਲਤ ਵੱਲੋਂ ਟਰੰਪ ਨੂੰ ਸਿਵਲ ਧੋਖਾਧੜੀ ਦੇ ਮਾਮਲੇ ‘ਚ ਜੁਰਮਾਨਾ

ਨਿਊਯਾਰਕ, 23 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਊਯਾਰਕ ‘ਚ ਸਿਵਲ ਧੋਖਾਧੜੀ ਦੇ ਇੱਕ ਮਾਮਲੇ ਵਿਚ ਬੀਤੇ ਦਿਨੀਂ ਅਦਾਲਤ ਦੇ ਇੱਕ ਪ੍ਰਮੁੱਖ ਕਰਮਚਾਰੀ ਦੀਆਂ ਅਪਮਾਨਜਨਕ ਸੋਸ਼ਲ ਮੀਡੀਆ ਪੋਸਟਾਂ ਲਈ 5,000 ਅਮਰੀਕੀ ਡਾਲਰ (4,16,198.25 ਰੁਪਏ) ਦਾ ਜੁਰਮਾਨਾ ਲਗਾਇਆ ਗਿਆ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਦਾਲਤ ਦੀ ਮਾਣਹਾਨੀ ਦੀ ਕਾਰਵਾਈ ਤੋਂ ਬਚ […]

ਭਾਰਤ ਦੇ ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ

ਨਵੀਂ ਦਿੱਲੀ, 23 ਅਕਤੂਬਰ (ਪੰਜਾਬ ਮੇਲ)- ਭਾਰਤ ਦੇ ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦਾ 77 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਉਨ੍ਹਾਂ 12 ਸਾਲਾਂ ਦੇ ਆਪਣੇ ਕੌਮਾਂਤਰੀ ਕਰੀਅਰ ਵਿਚ 67 ਟੈਸਟ ਤੇ 266 ਵਿਕਟਾਂ ਲਈਆਂ। ਉਨ੍ਹਾਂ 10 ਇਕ ਦਿਨਾਂ ਮੈਚ ਖੇਡੇ ਤੇ 7 ਵਿਕਟਾਂ ਲਈਆਂ। ਬਿਸ਼ਨ ਸਿੰਘ ਬੇਦੀ, ਇਰਾਪੱਲੀ ਪ੍ਰਸੰਨਾ, ਬੀ.ਐੱਸ. ਚੰਦਰਸ਼ੇਖਰ ਅਤੇ ਐੱਸ. […]

ਅਮਰੀਕਾ ‘ਚ ਕਾਰ ਹਾਦਸੇ ਦੌਰਾਨ ਸਿੱਖ ਬਜ਼ੁਰਗ ਦੀ ਕੁੱਟਮਾਰ

-ਸਿਰ ਵਿਚ ਸੱਟ ਲੱਗਣ ਕਾਰਨ ਇਲਾਜ ਦੌਰਾਨ ਤੋੜਿਆ ਦਮ ਨਿਊਯਾਰਕ, 23 ਅਕਤੂਬਰ (ਪੰਜਾਬ ਮੇਲ)- ਨਿਊਯਾਰਕ ਸ਼ਹਿਰ ਵਿਚ ਇੱਕ ਕਾਰ ਹਾਦਸੇ ਤੋਂ ਬਾਅਦ 30 ਸਾਲਾ ਵਿਅਕਤੀ ਵੱਲੋਂ ਵਾਰ-ਵਾਰ ਮੁੱਕਾ ਮਾਰਨ ਕਾਰਨ ਇੱਕ ਬਜ਼ੁਰਗ ਸਿੱਖ ਵਿਅਕਤੀ ਦੇ ਸਿਰ ‘ਚ ਗੰਭੀਰ ਸੱਟ ਲੱਗ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਕ ਮੀਡੀਆ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ […]

ਦੇਸ਼ ਦੀ ਵੰਡ ਦੌਰਾਨ ਵੱਖ ਹੋਏ ਭੈਣ-ਭਰਾ ਦਾ ਕਰਤਾਰਪੁਰ ਸਾਹਿਬ ‘ਚ ਮੇਲ

-ਸੋਸ਼ਲ ਮੀਡੀਆ ਰਾਹੀਂ ਸੰਭਵ ਹੋਈ ਦੋਹਾਂ ਦੀ ਮਿਲਣੀ ਲਾਹੌਰ, 23 ਅਕਤੂਬਰ (ਪੰਜਾਬ ਮੇਲ)- ਦੇਸ਼ ਦੀ ਵੰਡ ਦੌਰਾਨ ਵੱਖ ਹੋਏ ਭੈਣ ਅਤੇ ਭਰਾ ਦਾ ਇਤਿਹਾਸਕ ਕਰਤਾਰਪੁਰ ਸਾਹਿਬ ਲਾਂਘੇ ‘ਤੇ ਮੁੜ ਮੇਲ ਹੋ ਗਿਆ। ਇਕ ਪਾਕਿਸਤਾਨੀ ਅਧਿਕਾਰੀ ਨੇ ਕਿਹਾ ਕਿ ਦੋਹਾਂ ਦੀ ਭਾਵੁਕ ਮਿਲਣੀ ਸੋਸ਼ਲ ਮੀਡੀਆ ਰਾਹੀਂ ਸੰਭਵ ਹੋਈ।

ਬਾਇਡਨ ਵੱਲੋਂ ਭਾਰਤੀ-ਅਮਰੀਕੀ ਡਿਪਲੋਮੈਟ ਇੰਡੋਨੇਸ਼ੀਆ ‘ਚ ਅਮਰੀਕੀ ਰਾਜਦੂਤ ਨਿਯੁਕਤ

ਵਾਸ਼ਿੰਗਟਨ, 23 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ ਮੂਲ ਦੀ ਡਿਪਲੋਮੈਟ ਕਮਲਾ ਸ਼ਿਰੀਨ ਲਖਧੀਰ ਨੂੰ ਇੰਡੋਨੇਸ਼ੀਆ ‘ਚ ਅਮਰੀਕੀ ਰਾਜਦੂਤ ਨਿਯੁਕਤ ਕੀਤਾ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਲਖਧੀਰ ਹਾਲ ਹੀ ਵਿਚ ਵਿਦੇਸ਼ ਵਿਭਾਗ ਦੀ ਕਾਰਜਕਾਰੀ ਸਕੱਤਰ ਸੀ। ਉਹ ਕਰੀਬ 30 ਸਾਲਾਂ ਤੋਂ ਵਿਦੇਸ਼ ਵਿਭਾਗ ਵਿਚ ਸੇਵਾ ਨਿਭਾਅ ਚੁੱਕੀ ਹੈ। ਲਖਧੀਰ ਦੇ […]

ਕੁਲਬੀਰ ਸਿੰਘ ਜ਼ੀਰਾ ਜੇਲ੍ਹ ਤੋਂ ਰਿਹਾਅ

ਰੂਪਨਗਰ, 23 ਅਕਤੂਬਰ (ਪੰਜਾਬ ਮੇਲ)- ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਅਤੇ ਬੀ.ਡੀ.ਪੀ.ਓ. ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦੇ ਮਾਮਲੇ ਵਿਚ ਰੂਪਨਗਰ ਜੇਲ੍ਹ ਵਿਚ ਬੰਦ ਵਿਧਾਨ ਸਭਾ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਜ਼ਮਾਨਤ ਮਿਲਣ ਉਪਰੰਤ ਉਹ ਅੱਜ ਦੇਰ ਸ਼ਾਮ ਰੂਪਨਗਰ ਜੇਲ੍ਹ ਤੋਂ ਰਿਹਾਅ ਹੋ ਗਏ।

ਨਿਹਾਲ ਸਿੰਘ ਵਾਲਾ: ਕਬੱਡੀ ਖਿਡਾਰੀ ਹਰਵਿੰਦਰ ਬਿੰਦਰੂ ਨੂੰ ਗੋਲੀਆਂ ਮਾਰੀਆਂ, ਹਾਲਤ ਗੰਭੀਰ

ਨਿਹਾਲ ਸਿੰਘ ਵਾਲਾ, 23 ਅਕਤੂਬਰ (ਪੰਜਾਬ ਮੇਲ)- ਨੇੜਲੇ ਪਿੰਡ ਧੂੜਕੋਟ ਰਣਸੀਂਹ ਦੇ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੂ ਨੂੰ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸਵੇਰੇ ਪੌਣੇ ਸੱਤ ਵਜੇ ਕਰੀਬ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਉਪਰ ਗੋਲੀਆਂ ਚਲਾ ਦਿੱਤੀਆਂ। […]

ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼

-ਤਸਕਰ 12 ਕਿਲੋ ਹੈਰੋਇਨ ਸਣੇ ਕਾਬੂ ਚੰਡੀਗੜ੍ਹ, 23 ਅਕਤੂਬਰ (ਪੰਜਾਬ ਮੇਲ)- ਪੰਜਾਬ ਪੁਲਿਸ ਨੇ ਅੱਜ ਕਿਹਾ ਕਿ ਉਸ ਨੇ ਸਰਹੱਦ ਪਾਰ ਨਸ਼ਾ ਤਸਕਰੀ ਦੇ ਗਰੋਹ ਦਾ ਪਰਦਾਫਾਸ਼ ਕਰਦਿਆਂ ਇਸ ਦੇ ਮੈਂਬਰ ਨੂੰ ਗ੍ਰਿਫ਼ਤਾਰ ਕਰਕੇ 12 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ। ‘ਐਕਸ’ ‘ਤੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ […]

ਬੰਗਲਾਦੇਸ਼ ‘ਚ ਰੇਲ ਹਾਦਸੇ ‘ਚ 20 ਲੋਕਾਂ ਦੀ ਮੌਤ; ਕਈ ਜ਼ਖਮੀ

ਢਾਕਾ, 23 ਅਕਤੂਬਰ (ਪੰਜਾਬ ਮੇਲ)- ਬੰਗਲਾਦੇਸ਼ ਵਿਚ ਸੋਮਵਾਰ ਨੂੰ ਇੱਕ ਯਾਤਰੀ ਰੇਲਗੱਡੀ ਦੇ ਇੱਕ ਮਾਲ ਗੱਡੀ ਨਾਲ ਟਕਰਾ ਜਾਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਉਦੋਂ ਵਾਪਰਿਆ, ਜਦੋਂ ਕਿਸ਼ੋਰਗੰਜ ਤੋਂ ਢਾਕਾ ਜਾ ਰਹੀ ਯਾਤਰੀ ਰੇਲਗੱਡੀ ਸ਼ਾਮ 4:15 ਵਜੇ ਦੇ ਕਰੀਬ ਮਾਲ ਗੱਡੀ ਨਾਲ ਟਕਰਾ ਗਈ।

ਕੈਨੇਡਾ ਦੀਆਂ 15 ਗੁਰਦੁਆਰਾ ਸਿੱਖ ਸੁਸਾਇਟੀਆਂ ਵੱਲੋਂ ਵੀਜ਼ਾ ਪਾਬੰਦੀਆਂ ਹਟਾਉਣ ਦੀ ਮੰਗ

-ਭਾਰਤ ਦੇ ਵਿਦੇਸ਼ ਮੰਤਰੀ ਨੂੰ ਲਿਖਿਆ ਖਤ ਸਰੀ, 23 ਅਕਤੂਬਰ (ਹਰਦਮ ਮਾਨ/ਪੰਜਾਬ ਮੇਲ)- ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਅਤੇ ਬ੍ਰਿਟਿਸ਼ ਕੋਲੰਬੀਆ ਦੀਆਂ 22 ਹੋਰ ਸਿੱਖ ਸੁਸਾਇਟੀਆਂ ਨੇ ਵੈਨਕੂਵਰ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਰਾਹੀਂ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਭੇਜੀ ਇਕ ਮੇਲ ਰਾਹੀਂ ਮੰਗ ਕੀਤੀ ਹੈ ਕਿ ਕੈਨੇਡੀਅਨ ਨਾਗਰਿਕਾਂ ਲਈ ਭਾਰਤ ਦੀ ਯਾਤਰਾ […]