E.D. ਵੱਲੋਂ ਲਾਰੈਂਸ ਗੈਂਗ ਖਿਲਾਫ਼ ਹਰਿਆਣਾ ਅਤੇ ਰਾਜਸਥਾਨ ‘ਚ 13 ਟਿਕਾਣਿਆਂ ‘ਤੇ ਛਾਪੇ

ਨਵੀਂ ਦਿੱਲੀ, 6 ਦਸੰਬਰ (ਪੰਜਾਬ ਮੇਲ)- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲਾਰੈਂਸ ਬਿਸ਼ਨੋਈ ਗੈਂਗ ਖਿਲਾਫ਼ ਮਨੀ ਲਾਂਡਰਿੰਗ ਦੀ ਜਾਂਚ ਦੇ ਸਿਲਸਿਲੇ ‘ਚ ਹਰਿਆਣਾ ਅਤੇ ਰਾਜਸਥਾਨ ‘ਚ ਕਈ ਥਾਵਾਂ ‘ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੇਂਦਰੀ ਜਾਂਚ ਏਜੰਸੀ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੀਆਂ ਵਿਵਸਥਾਵਾਂ ਤਹਿਤ ਕੀਤੀ ਜਾ ਰਹੀ ਜਾਂਚ ‘ਚ ਦੋਹਾਂ ਸੂਬਿਆਂ ਵਿਚ ਕਰੀਬ 13 […]

ਵਿਧਾਨ ਸਭਾ ਚੋਣਾਂ ‘ਚ ਹਾਰ ਦੇ ਬਾਵਜੂਦ Congress ਵੋਟ ਪ੍ਰਤੀਸ਼ਤ ਦੇਖ ਕੇ ਖ਼ੁਸ਼

ਨਵੀਂ ਦਿੱਲੀ, 6 ਦਸੰਬਰ (ਪੰਜਾਬ ਮੇਲ)-ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੇ ਪ੍ਰਦਰਸ਼ਨ ਨੂੰ ਨਿਰਾਸ਼ਾਜਨਕ ਦੱਸਦੇ ਹੋਏ ਕਾਂਗਰਸ ਨੇ ਕਿਹਾ ਕਿ ਭਾਵੇਂ ਨਤੀਜੇ ਉਸ ਦੀਆਂ ਉਮੀਦਾਂ ਮੁਤਾਬਕ ਨਹੀਂ ਆਏ ਪਰ ਵੋਟ ਪ੍ਰਤੀਸ਼ਤ ਦੇ ਮਾਮਲੇ ਵਿਚ ਉਹ ਭਾਜਪਾ ਤੋਂ ਜ਼ਿਆਦਾ ਦੂਰ ਨਹੀਂ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ […]

Money ਲਾਂਡਰਿੰਗ ਮਾਮਲੇ ‘ਚ ਸੰਜੈ ਸਿੰਘ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਨਵੀਂ ਦਿੱਲੀ, 6 ਦਸੰਬਰ (ਪੰਜਾਬ ਮੇਲ)-ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ (ਕਾਲੇ ਧਨ ਨੂੰ ਸਫੈਦ ਕਰਨ) ਮਾਮਲੇ ਵਿਚ ‘ਆਪ’ ਸੰਸਦ ਮੈਂਬਰ ਸੰਜੈ ਸਿੰਘ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਈ.ਡੀ. ਦੇ ਅਧਿਕਾਰੀਆਂ ਅਨੁਸਾਰ ਇਹ ਚਾਰਜਸ਼ੀਟ ਮਨੀ ਲਾਂਡਰਿੰਗ ਵਿਰੋਧੀ ਐਕਟ (ਪੀ.ਐੱਮ.ਐੱਲ.ਏ.) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸਥਾਨਕ ਅਦਾਲਤ ‘ਚ ਦਾਇਰ ਕੀਤੀ ਗਈ […]

WhatsApp ਨੇ ਦੇਸ਼ ‘ਚ ਅਕਤੂਬਰ ਮਹੀਨੇ ਦੌਰਾਨ 75 ਲੱਖ ਤੋਂ ਵੱਧ ਖਾਤਿਆਂ ‘ਤੇ ਪਾਬੰਦੀ ਲਗਾਈ

ਨਵੀਂ ਦਿੱਲੀ, 6 ਦਸੰਬਰ (ਪੰਜਾਬ ਮੇਲ)-ਮੈਟਾ-ਮਾਲਕੀਅਤ ਵਾਲੀ ਵ੍ਹਟਸਐਪ ਨੇ ਨਵੇਂ ਆਈ.ਟੀ. ਨਿਯਮਾਂ 2021 ਦੀ ਪਾਲਣਾ ਕਰਦੇ ਹੋਏ ਅਕਤੂਬਰ ਮਹੀਨੇ ਵਿਚ ਭਾਰਤ ਵਿਚ ਰਿਕਾਰਡ 75 ਲੱਖ ਤੋਂ ਵੱਧ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। 1 ਤੋਂ 31 ਅਕਤੂਬਰ ਦੇ ਵਿਚਕਾਰ ਕੰਪਨੀ ਨੇ 7548000 ਖਾਤਿਆਂ ‘ਤੇ ਪਾਬੰਦੀ ਲਗਾਈ ਹੈ। ਵ੍ਹਟਸਐਪ ਨੇ ਆਪਣੀ ਮਾਸਿਕ ਰਿਪੋਰਟ ਵਿਚ ਕਿਹਾ ਕਿ […]

ਭਾਈ ਰਾਜੋਆਣਾ ਵੱਲੋਂ ਜੇਲ੍ਹ ‘ਚ ਭੁੱਖ ਹੜਤਾਲ ਸ਼ੁਰੂ

ਪਟਿਆਲਾ, 6 ਦਸੰਬਰ (ਪੰਜਾਬ ਮੇਲ)- 27 ਸਾਲਾਂ ਤੋਂ ਇਥੋਂ ਦੀ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਐਲਾਨ ਮੁਤਾਬਕ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਸ ਨੇ ਜੇਲ੍ਹ ਪ੍ਰਸ਼ਾਸਨ ਵੱਲੋਂ ਦਿੱਤੀ ਸਵੇਰ ਦੀ ਰੋਟੀ ਨਹੀਂ ਫੜੀ। ਉਹ ਮੰਗ ਕਰ ਰਿਹਾ ਹੈ ਕਿ 12 ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ […]

ਅਮਰੀਕਾ ਦੇ ਨੇਵਾਡਾ ਰਾਜ ‘ਚ ਅਣਪਛਾਤੇ ਵਿਅਕਤੀ ਵੱਲੋਂ ਕੀਤੀ ਗੋਲੀਬਾਰੀ ‘ਚ 1 ਮੌਤ; 4 ਹੋਰ ਜ਼ਖਮੀ

– ਲਾਸ ਏਂਜਲਸ ‘ਚ ਮਾਰੇ ਗਏ 3 ਬੇਘਰਿਆਂ ਦੇ ਮਾਮਲੇ ‘ਚ ਇਕ ਸ਼ੱਕੀ ਗ੍ਰਿਫਤਾਰ ਸੈਕਰਾਮੈਂਟੋ, 5 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਨੇਵਾਡਾ ਰਾਜ ਦੇ ਸ਼ਹਿਰ ਪੂਰਬੀ ਲਾਸ ਵੇਗਾਸ ‘ਚ ਬੇਘਰਿਆਂ ਦੇ ਬਸੇਰੇ ਵਿਖੇ ਅਣਪਛਾਤੇ ਵਿਅਕਤੀ ਵੱਲੋਂ ਕੀਤੀ ਗੋਲੀਬਾਰੀ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਤੇ 4 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ […]

ਸ੍ਰ.ਜੱਸਾ ਸਿੰਘ ਰਾਮਗੜ੍ਹੀਆ ਬਾਰੇ ਸ਼ਾਹਮੁਖੀ ਵਿੱਚ ਪੁਸਤਕ ਲੋਕ ਅਰਪਣ

ਪਟਿਆਲਾ, 5 ਦਸੰਬਰ (ਪੰਜਾਬ ਮੇਲ)- ਪ੍ਰੋ.ਪਿ੍ਰਥੀਪਾਲ ਸਿੰਘ ਕਪੂਰ ਦੀ ‘ਸ੍ਰ.ਜੱਸਾ ਸਿੰਘ ਰਾਮਗੜ੍ਹੀਆ’ ਪੁਸਤਕ ਨੂੰ ਸ਼ਾਹਮੁਖੀ ਵਿੱਚ ਪ੍ਰਕਾਸ਼ਤ ਕਰਵਾਕੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਨੇ ਸ਼ਲਾਘਾਯੋਗ ਕੰਮ ਕੀਤਾ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਗਮ ਦਾ ਪ੍ਰਧਾਨਗੀ ਭਾਸ਼ਣ ਕਰਦਿਆਂ ਸਿੱਖ ਵਿਦਵਾਨ ਡਾ.ਬਲਕਾਰ ਸਿੰਘ ਨੇ ਕੀਤਾ। ਉਨ੍ਹਾਂ ਅੱਗੋਂ ਜੱਸਾ ਸਿੰਘ ਰਾਮਗੜ੍ਹੀਆ ਦੇ ਜਦੋਜਹਿਦ ਵਾਲੇ ਜੀਵਨ ‘ਤੇ ਚਾਨਣਾ ਪਾਉਂਦਿਆਂ […]

ਅਮਰੀਕੀ ਸੰਸਦ ਮੈਂਬਰਾਂ ਵੱਲੋਂ Green Card ਜਾਰੀ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਲਈ ਬਿੱਲ ਪੇਸ਼

ਵਾਸ਼ਿੰਗਟਨ, 5 ਦਸੰਬਰ (ਪੰਜਾਬ ਮੇਲ)- ਭਾਰਤੀ-ਅਮਰੀਕੀ ਰਾਜਾ ਕ੍ਰਿਸ਼ਨਮੂਰਤੀ ਅਤੇ ਪ੍ਰਮਿਲਾ ਜੈਪਾਲ ਸਮੇਤ ਤਿੰਨ ਪ੍ਰਭਾਵਸ਼ਾਲੀ ਅਮਰੀਕੀ ਸੰਸਦ ਮੈਂਬਰਾਂ ਨੇ ਅਮਰੀਕੀ ਪ੍ਰਤੀਨਿਧੀ ਸਭਾ ‘ਚ ਗ੍ਰੀਨ ਕਾਰਡ ਅਰਜ਼ੀਆਂ ਦੀ ਪ੍ਰਕਿਰਿਆ ਤੇਜ਼ ਕਰਨ ਅਤੇ ਰੁਜ਼ਗਾਰ ਆਧਾਰਿਤ ਵੀਜ਼ਿਆਂ ਲਈ ‘ਦੇਸ਼ਾਂ ਨਾਲ ਵਿਤਕਰੇ’ ਨੂੰ ਖਤਮ ਕਰਨ ਲਈ ਬਿੱਲ ਸਦਨ ਵਿਚ ਪੇਸ਼ ਕੀਤਾ। ਜੇ ਇਸ ਬਿੱਲ ਨੂੰ ਕਾਨੂੰਨ ‘ਚ ਤਬਦੀਲ ਕਰ ਦਿੱਤਾ […]

43ਵੀਂਆਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜਰਖੜ ਖੇਡ ਸਟੇਡੀਅਮ ਵਿਖੇ ਧੂਮ ਧੜੱਕੇ ਨਾਲ ਸ਼ੁਰੂ।

ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕੀਤਾ ਰਾਜ ਪੱਧਰੀ ਖੇਡਾਂ ਦਾ ਉਦਘਾਟਨ ਮੁੱਢਲੇ ਗੇੜ ਵਿੱਚ ਲੁਧਿਆਣਾ , ਫਿਰੋਜ਼ਪੁਰ ,ਜਲੰਧਰ, ਤਰਨਤਾਰਨ ਬਠਿੰਡਾ ਨੇ ਕੀਤੀ ਜੇਤੂ ਸ਼ੁਰੂਆਤ । ਲੁਧਿਆਣਾ, 5 ਦਸੰਬਰ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ 43ਵੀਂਆ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਰੰਗਾ ਰੰਗ ਆਗਾਜ਼ ਹੋਇਆ ।ਇਸ ਮੌਕੇ ਜਿੱਥੇ ਨਿੱਕੇ ਨਿੱਕੇ ਬੱਚਿਆਂ […]

ਪੰਜਾਬੀ ਲਿਖਾਰੀ ਸਭਾ ਧਨੌਲਾ ਵੱਲੋਂ ਕੀਤਾ ਗਿਆ “ਗੱਦਾਰੀ” ਗੀਤ ਦਾ ਪੋਸਟਰ ਰਿਲੀਜ਼

ਪੰਜਾਬੀ ਲਿਖਾਰੀ ਸਭਾ ਧਨੌਲਾ ਦਾ ਮਹੀਨਾ ਵਾਰ ਕਵੀ ਦਰਬਾਰ ਪਹਿਲੇ ਐਤਵਾਰ,ਲੋਕ ਕਵੀ ਡਾ: ਮਿੰਦਰਪਾਲ ਭੱਠਲ ਦੀ ਪ੍ਰਧਾਨਗੀ ਹੇਠ ਮੀਟਿੰਗ ਹਾਲ ਧਨੌਲਾ ਵਿਖੇ ਹੋਇਆ। ਜਿਸ ਵਿੱਚ ਉੱਘੇ ਗੀਤਕਾਰ ਸੋਹਣ ਧਨੌਲਾ ਦੇ ਲਿਖੇ ਅਤੇ ਲੋਕ ਗਾਇਕ ਸੋਨੀ ਸਿੱਧੂ ਦੀ ਆਵਾਜ਼ ਚ ਰਿਕਾਰਡ ਕੀਤੇ ਗੀਤ ਦਾ ਪੋਸਟਰ ਸਭਾ ਦੇ ਸਮੂਹ ਅਹੁਦੇਦਾਰਾਂ ਵੱਲੋਂ ਰਿਲੀਜ਼ ਕੀਤਾ ਗਿਆ।ਸਮੂਹ ਸਾਹਿਤਕਾਰਾਂ ਵੱਲੋਂ ਸੋਹਣ […]