ਭਾਰੀ ਬਰਫ਼ਬਾਰੀ ‘ਚ ਫਸੇ ਪੰਜਾਬੀ ਸੈਲਾਨੀਆਂ ਨੂੰ ਕਸ਼ਮੀਰੀ ਮਸਜਿਦ ‘ਚ ਮਿਲਿਆ ਇਨਸਾਨੀਅਤ ਦਾ ਨਿੱਘ

-ਹੋਰ ਥਾਈਂ ਵੀ ਦੇਖਣ ਨੂੰ ਮਿਲੀ ਕਸ਼ਮੀਰੀ ਮਹਿਮਾਨ-ਨਿਵਾਜ਼ੀ ਦੇ ਨਜ਼ਾਰੇ ਸ੍ਰੀਨਗਰ, 28 ਦਸੰਬਰ (ਪੰਜਾਬ ਮੇਲ)- ਕਸ਼ਮੀਰੀ ਮਹਿਮਾਨਨਿਵਾਜ਼ੀ ਦੇ ਦਿਲ ਨੂੰ ਛੂਹ ਲੈਣ ਵਾਲੇ ਮੁਜ਼ਾਹਰੇ ਵਿਚ ਸ੍ਰੀਨਗਰ-ਸੋਨਮਰਗ ਹਾਈਵੇਅ ‘ਤੇ ਗੁੰਡ ਦੇ ਸਥਾਨਕ ਲੋਕਾਂ ਨੇ ਭਾਰੀ ਬਰਫ਼ਬਾਰੀ ਕਾਰਨ ਫਸੇ ਸੈਲਾਨੀਆਂ ਦੇ ਇੱਕ ਸਮੂਹ ਨੂੰ ਪਨਾਹ ਦੇਣ ਲਈ ਇੱਕ ਮਸਜ਼ਿਦ ਦੇ ਦਰਵਾਜ਼ੇ ਖੋਲ੍ਹ ਦਿੱਤੇ। ਗ਼ੌਰਤਲਬ ਹੈ ਕਿ ਜੰਮੂ-ਕਸ਼ਮੀਰ […]

ਐਡਮਿੰਟਨ, ਕੈਨੇਡਾ ‘ਚ ਕਤਲ ਕੀਤੇ ਹਰਸ਼ਦੀਪ ਦਾ ਜੱਦੀ ਪਿੰਡ ਹੋਇਆ ਸਸਕਾਰ

ਅੰਬਾਲਾ, 28 ਦਸੰਬਰ (ਪੰਜਾਬ ਮੇਲ)- ਕੈਨੇਡਾ ਦੇ ਐਡਮੰਟਨ ‘ਚ ਗੋਲੀ ਮਾਰ ਕੇ ਕਤਲ ਕੀਤੇ ਅੰਬਾਲਾ ਦੇ ਮਟੇੜੀ ਜੱਟਾਂ ਦੇ ਹਰਸ਼ਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਦੀ ਦੇਹ ਦਾ ਅੱਜ ਸਵੇਰੇ ਉਸ ਦੇ ਪਿੰਡ ‘ਚ ਸਸਕਾਰ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਥੇਦਾਰ ਸੁਖਦੇਵ ਸਿੰਘ ਗੋਬਿੰਦਗੜ੍ਹ ਨੇ ਦੱਸਿਆ ਕਿ ਹਰਸ਼ਦੀਪ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮਾਪਿਆਂ […]

2024 ‘ਚ ਪੰਜਾਬ ਦੀ ਟ੍ਰੈਫਿਕ ਪੁਲਿਸ ਨੇ ਕੱਟੇ 1.40 ਲੱਖ ਚਲਾਨ

ਲੁਧਿਆਣਾ, 28 ਦਸੰਬਰ (ਪੰਜਾਬ ਮੇਲ)- ਸ਼ਹਿਰ ਦੀ ਟ੍ਰੈਫਿਕ ਪੁਲਿਸ ਨੇ 25 ਦਸੰਬਰ 2024 ਤੱਕ 1.40 ਲੱਖ ਦੇ ਕਰੀਬ ਚਲਾਨ ਕਰਕੇ ਕਰੀਬ 9 ਕਰੋੜ ਰੁਪਏ ਦੀ ਜੁਰਮਾਨੇ ਦੀ ਰਾਸ਼ੀ ਸਰਕਾਰ ਦੇ ਖਾਤੇ ‘ਚ ਜਮ੍ਹਾ ਕਰਵਾਈ ਹੈ। ਟ੍ਰੈਫਿਕ ਪੁਲਿਸ ਵੱਲੋਂ ਬਿਨਾਂ ਹੈਲਮੇਟ ਵਾਲੇ ਵਾਹਨ ਚਾਲਕਾਂ ਦੇ ਚਲਾਨਾਂ ਦੀ ਸਭ ਤੋਂ ਵੱਧ ਗਿਣਤੀ 31,395 ਹੈ। ਇਸ ਤੋਂ ਬਾਅਦ […]

11 ਮਹੀਨਿਆਂ ‘ਚ 20 ਲੱਖ ਤੋਂ ਵੱਧ ਭਾਰਤੀਆਂ ਨੇ ਕੀਤੀ ਅਮਰੀਕਾ ਦੀ ਯਾਤਰਾ

ਅਮਰੀਕੀ ਵੀਜ਼ਾ ਮਾਮਲੇ ‘ਚ ਭਾਰਤੀਆਂ ਨੇ ਤੋੜੇ ਰਿਕਾਰਡ ਨਵੀਂ ਦਿੱਲੀ, 27 ਦਸੰਬਰ (ਪੰਜਾਬ ਮੇਲ)- ਭਾਰਤ ਵਿੱਚ ਅਮਰੀਕੀ ਦੂਤਘਰ ਅਤੇ ਇਸ ਦੇ ਵਣਜ ਦੂਤਘਰ ਨੇ ਲਗਾਤਾਰ ਦੂਜੇ ਸਾਲ 10 ਲੱਖ ਤੋਂ ਵੱਧ ਗੈਰ-ਪ੍ਰਵਾਸੀ ਵੀਜ਼ੇ ਜਾਰੀ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਗੈਰ-ਪ੍ਰਵਾਸੀ ਵੀਜ਼ਿਆਂ ਦੀ ਰਿਕਾਰਡ ਗਿਣਤੀ ਸੈਰ-ਸਪਾਟਾ, ਕਾਰੋਬਾਰ, ਸਿੱਖਿਆ, ਡਾਕਟਰੀ ਇਲਾਜ ਅਤੇ ਹੋਰ ਉਦੇਸ਼ਾਂ ਲਈ ਅਮਰੀਕਾ ਦੀ […]

ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਅਤੇ ਹਰਿਆਣਾ ‘ਚ ਕਿਸਾਨ ਮਹਾਂਪੰਚਾਇਤ ਕਰਨ ਦਾ ਐਲਾਨ

ਮੋਗਾ 9 ਜਨਵਰੀ 2025 ਨੂੰ ਅਤੇ ਟੋਹਾਣਾ 4 ਜਨਵਰੀ 2025 ਨੂੰ ਹੋਵੇਗੀ ਮਹਾਂਪੰਚਾਇਤ ਨੈਸ਼ਨਲ ਕੌਂਸਲ ਦੀ ਮੀਟਿੰਗ 24 ਜਨਵਰੀ 2025 ਨੂੰ ਨਵੀਂ ਦਿੱਲੀ ਵਿਖੇ ਐੱਸਕੇਐੱਮ ਟਰੇਡ ਯੂਨੀਅਨਾਂ ਅਤੇ ਖੇਤੀਬਾੜੀ ਮਜ਼ਦੂਰ ਯੂਨੀਅਨਾਂ ਨੂੰ ਲਿਖੇਗਾ ਨਵੀਂ ਦਿੱਲੀ, 27 ਦਸੰਬਰ (ਦਲਜੀਤ ਕੌਰ/)- ਸੰਯੁਕਤ ਕਿਸਾਨ ਮੋਰਚੇ (ਐੱਸ.ਕੇ.ਐੱਮ.) ਨੇ ਚੱਲ ਰਹੇ ਸੰਘਰਸ਼ਾਂ ਨੂੰ ਤੇਜ਼ ਕਰਨ ਦੇ ਹਿੱਸੇ ਵਜੋਂ 9 ਜਨਵਰੀ […]

ਕਾਂਗਰਸ ਨੇ ਡਾ. ਮਨਮੋਹਨ ਸਿੰਘ ਦੀ ਯਾਦਗਾਰ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰ

ਨਵੀਂ ਦਿੱਲੀ, 27 ਨਵੰਬਰ (ਪੰਜਾਬ ਮੇਲ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਅਜਿਹੀ ਜਗ੍ਹਾ ’ਤੇ ਕਰਨ ਦੀ ਅਪੀਲ ਕੀਤੀ, ਜਿੱਥੇ ਉਨ੍ਹਾਂ ਦੀ ਯਾਦਗਾਰ ਬਣਾਈ ਜਾ ਸਕੇ। ਉਨ੍ਹਾਂ ਇਹ ਪੱਤਰ ਡਾ. ਮਨਮੋਹਨ ਸਿੰਘ ਲਈ ਇੱਕ ਯਾਦਗਾਰ ਸਥਾਪਤ ਕਰਨ ਬਾਰੇ […]

ਡਾਲਰ ਦੇ ਮੁਕਾਬਲੇ 85.35 ਦੇ ਪੱਧਰ ‘ਤੇ ਪਹੁੰਚਿਆ

ਨਵੀਂ ਦਿੱਲੀ, 27 ਦਸੰਬਰ (ਪੰਜਾਬ ਮੇਲ)- ਅਮਰੀਕੀ ਮੁਦਰਾ ਦੇ ਮਜ਼ਬੂਤ ਰੁਝਾਨ ਅਤੇ ਵਿਦੇਸ਼ੀ ਪੂੰਜੀ ਦੇ ਲਗਾਤਾਰ ਬਾਹਰ ਜਾਣ ਵਿਚਕਾਰ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ 8 ਪੈਸੇ ਡਿੱਗ ਕੇ ਆਪਣੇ ਸਭ ਤੋਂ ਹੇਠਲੇ ਪੱਧਰ 85.35 ‘ਤੇ ਆ ਗਿਆ। ਵਿਸ਼ਲੇਸ਼ਕਾਂ ਅਨੁਸਾਰ ਮਹੀਨੇ ਦੇ ਅੰਤ ਅਤੇ ਸਾਲ ਦੇ ਅੰਤ ਦੇ ਭੁਗਤਾਨ ਦੀਆਂ ਜ਼ਿੰਮੇਵਾਰੀਆਂ ਲਈ ਦਰਾਮਦਕਾਰਾਂ ਤੋਂ ਡਾਲਰ […]

ਕੈਨੇਡਾ ਪੁਲਿਸ ਵੱਲੋਂ ਫਿਰੌਤੀ ਦੇ ਮਾਮਲੇ ‘ਚ ਚਾਰ ਐੱਨ.ਆਰ.ਆਈ. ਗ੍ਰਿਫਤਾਰ

ਓਨਟਾਰੀਓ, 27 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਕੈਨੇਡਾ ‘ਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਜਬਰੀ ਵਸੂਲੀ ਕਰਨ ਦੇ ਦੋਸ਼ ਵਿਚ 4 ਐੱਨ.ਆਰ.ਆਈ. ਗ੍ਰਿਫਤਾਰ ਕੀਤੇ ਗਏ ਹਨ। ਇਨ੍ਹਾਂ ਚਾਰਾਂ ‘ਤੇ ਸ਼ੋਸ਼ਲ ਮੀਡੀਆ ਰਾਹੀਂ ਕੈਨੇਡਾ ‘ਚ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਜਬਰੀ ਵਸੂਲੀ, ਧਮਕਾਉਣ ਦਾ ਦੋਸ਼ ਹੈ। ਬਾਅਦ ਵਿਚ ਉਨ੍ਹਾਂ ਨੂੰ ਓਨਟਾਰੀਓ ਕੋਰਟ ਆਫ ਜਸਟਿਸ ਵਿਚ ਪੇਸ਼ […]

ਅੰਮ੍ਰਿਤਸਰ ਹਵਾਈ ਅੱਡੇ ਤੋਂ ਨਵੀਆਂ ਉਡਾਣਾਂ ਹੋਈਆਂ ਸ਼ੁਰੂ

ਅੰਮ੍ਰਿਤਸਰ, 27 ਦਸੰਬਰ (ਪੰਜਾਬ ਮੇਲ)- ਏਅਰ ਇੰਡੀਆ ਏਅਰਲਾਈਨਜ਼ ਵੱਲੋਂ ਅੱਜ 27 ਦਸੰਬਰ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ 2 ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹ ਨਵੀਆਂ ਉਡਾਣਾਂ ਅੰਮ੍ਰਿਤਸਰ ਨੂੰ ਬੈਂਗਲੁਰੂ ਅਤੇ ਬੈਂਕਾਕ ਨਾਲ ਜੋੜਨਗੀਆਂ, ਜਿਸ ਨਾਲ ਸਮੇਂ ਦੀ ਬਚਤ ਹੋਵੇਗੀ ਅਤੇ ਯਾਤਰੀਆਂ ਨੂੰ ਵਧੇਰੇ ਸਹੂਲਤ ਮਿਲੇਗੀ ਅਤੇ ਖੇਤਰ ਦੀ ਸੰਪਰਕ ਵਧੇਗੀ। […]

ਹਮਲੇ ਦਾ ਬਦਲਾ ਲੈਣ ਲਈ ਤਾਲਿਬਾਨ ਦੇ 15,000 ਲੜਾਕੇ ਪਾਕਿਸਤਾਨ ਵੱਲ ਵਧੇ

ਕਾਬੁਲ, 27 ਦਸੰਬਰ (ਪੰਜਾਬ ਮੇਲ)- ਮੱਧ ਪੂਰਬ ਇਸ ਸਮੇਂ ਜੰਗ ਦੀ ਅੱਗ ਵਿਚ ਸੜ ਰਿਹਾ ਹੈ। ਪਰ ਹੁਣ ਇਸ ਜੰਗ ਦਾ ਸੇਕ ਗੁਆਂਢੀ ਦੇਸ਼ ਪਾਕਿਸਤਾਨ ਤੱਕ ਵੀ ਪਹੁੰਚ ਗਿਆ ਹੈ। ਪਾਕਿਸਤਾਨ ਅਤੇ ਅਫਗਾਨਿਸਤਾਨ ਦਰਮਿਆਨ ਪਿਛਲੇ ਕੁਝ ਸਮੇਂ ਤੋਂ ਭਖ ਰਹੀ ਅੱਗ ਨੇ ਹੁਣ ਵੱਡਾ ਰੂਪ ਧਾਰਨ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ 15 […]