ਅਕਾਲੀ-ਭਾਜਪਾ ਦੀ ਇਕ ਵਾਰ ਫਿਰ ਪੈ ਸਕਦੀ ਹੈ ਗਲਵਕੜੀ!

– ਸਿਆਸੀ ਹਲਕਿਆਂ ‘ਚ ਮੁੜ ਨਵੀਂ ਚਰਚਾ ਛਿੜੀ – ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਚੋਣ ਗੱਠਜੋੜ ਦੀ ਬਣੀ ਸੰਭਾਵਨਾ ਸੰਗਰੂਰ, 28 ਜੂਨ (ਪੰਜਾਬ ਮੇਲ)- ਰੱਖਿਆ ਮੰਤਰੀ ਰਾਜ ਨਾਥ ਸਿੰਘ ਵਲੋਂ ਆਪਣੇ ਚੰਡੀਗੜ੍ਹ ਦੌਰੇ ਸਮੇਂ ਅਕਾਲੀ-ਭਾਜਪਾ ਗੱਠਜੋੜ ਦੀ ਸੰਭਾਵਨਾ ਬਾਰੇ ਦਿੱਤੇ ਬਿਆਨ ਨੇ ਸਿਆਸੀ ਹਲਕਿਆਂ ‘ਚ ਮੁੜ ਨਵੀਂ ਚਰਚਾ ਛੇੜ ਦਿੱਤੀ ਹੈ। ਹੁਣ ਤੱਕ ਭਾਜਪਾ […]

ਭਾਰਤ ਤੋਂ ਵਿਦੇਸ਼ ਜਾਣ ਲਈ ਟਿਕਟਾਂ ਹੋਣਗੀਆਂ ਮਹਿੰਗੀਆਂ

ਨਵੀਂ ਦਿੱਲੀ, 28 ਜੂਨ (ਪੰਜਾਬ ਮੇਲ)- ਭਾਰਤ ਸਰਕਾਰ ਵੱਲੋਂ ਵਿਦੇਸ਼ ਜਾਣ ਲਈ ਹਵਾਈ ਸਫਰ ਮਹਿੰਗਾ ਕੀਤਾ ਜਾ ਰਿਹਾ ਹੈ। 1 ਜੁਲਾਈ ਤੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਨੂੰ 20 ਫੀਸਦੀ ਟੀ.ਸੀ.ਐੱਸ. ਵਾਧੂ ਚਾਰਜ ਲਾਇਆ ਜਾ ਰਿਹਾ ਹੈ, ਜਿਸ ਨਾਲ ਹਵਾਈ ਸਫਰ ਕਾਫੀ ਮਹਿੰਗਾ ਹੋ ਜਾਵੇਗਾ। ਜੇਕਰ ਕੋਈ ਭਾਰਤੀ ਕਿਸੇ ਸਥਾਨਕ ਟਰੈਵਲ ਏਜੰਟ ਜਾਂ ਆਨਲਾਈਨ ਪੋਰਟਲ ਰਾਹੀਂ […]

10 ਰਾਜ ਸਭਾ ਸੀਟਾਂ ਲਈ ਚੋਣਾਂ 24 ਜੁਲਾਈ ਨੂੰ

ਨਵੀਂ ਦਿੱਲੀ, 28 ਜੂਨ (ਪੰਜਾਬ ਮੇਲ)- 10 ਰਾਜ ਸਭਾ ਸੀਟਾਂ ਲਈ ਚੋਣਾਂ 24 ਜੁਲਾਈ ਨੂੰ ਹੋਣਗੀਆਂ। ਇਸ ਸੰਬੰਧੀ ਚੋਣ ਕਮਿਸ਼ਨ ਨੇ ਦੱਸਿਆ ਕਿ ਸੰਸਦ ਦੇ ਉਪਰਲੇ ਸਦਨ ਦੀਆਂ 10 ਸੀਟਾਂ ਜੁਲਾਈ ਤੇ ਅਗਸਤ ‘ਚ ਖਾਲੀ ਹੋ ਰਹੀਆਂ ਹਨ, ਜਿਸ ‘ਚ ਗੋਆ ਤੋਂ ਭਾਜਪਾ ਮੈਂਬਰ ਵਿਨੈ ਡੀ. ਤੇਂਦੁਲਕਰ ਤੇ ਗੁਜਰਾਤ ਤੋਂ ਜੈਸ਼ੰਕਰ, ਜੁਗਲਸਿੰਘ ਲੋਖੰਡਵਾਲਾ ਤੇ ਦਿਨੇਸ਼ਚੰਦਰ […]

‘ਸਿੱਖ ਗੁਰਦੁਆਰਾ ਸੋਧ ਬਿੱਲ’ ਮਨਜ਼ੂਰੀ ਲਈ ਰਾਜਪਾਲ ਕੋਲ ਭੇਜਿਆ

-‘ਬਿੱਲ’ ਨੂੰ ਲੈ ਕੇ ਭਖੀ ਹੋਈ ਸੂਬੇ ਦੀ ਸਿਆਸਤ ਚੰਡੀਗੜ੍ਹ, 28 ਜੂਨ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਵਿਚ ਪਾਸ ਕੀਤੇ ਗਏ ਅਹਿਮ ਬਿੱਲ ਰਾਜਪਾਲ ਕੋਲ ਪ੍ਰਵਾਨਗੀ ਲਈ ਭੇਜ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵਿਚ ਇਸ ਵਾਰ ਚਾਰ ਬਿੱਲ ਪਾਸ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਦੋ […]

ਸਿਆਟਲ ਵਿਖੇ ਖੋਲ੍ਹਿਆ ਜਾਵੇਗਾ ਇੰਡੀਅਨ ਕੌਂਸਲੇਟ ਦਫਤਰ

ਸਿਆਟਲ, 28 ਜੂਨ (ਪੰਜਾਬ ਮੇਲ)-ਭਾਰਤ ਵੱਲੋਂ ਜਲਦ ਹੀ ਅਮਰੀਕਾ ਦੀ ਸਟੇਟ ਵਾਸ਼ਿੰਗਟਨ ਵਿਖੇ ਆਪਣਾ ਕੌਂਸਲੇਟ ਦਫਤਰ ਖੋਲ੍ਹਿਆ ਜਾ ਰਿਹਾ ਹੈ। ਸਿਆਟਲ ਵਿਖੇ ਖੋਲ੍ਹੇ ਜਾਣ ਵਾਲੇ ਇਸ ਕੌਂਸਲੇਟ ਦਫਤਰ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਅਮਰੀਕਾ ਫੇਰੀ ਦੌਰਾਨ ਐਲਾਨ ਕੀਤਾ ਅਤੇ ਨਾਲ ਹੀ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਅਮਰੀਕਾ ਵਿਚ ਦੋ ਹੋਰ ਕੌਂਸਲੇਟ […]

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਵਿਅਕਤੀ ਨੂੰ 3 ਸਾਲ ਦੀ ਸਜ਼ਾ

-800 ਤੋਂ ਵੱਧ ਭਾਰਤੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖ਼ਲ ਕਰਾਉਣ ਦਾ ਸੀ ਦੋਸ਼ ਸੈਕਰਾਮੈਂਟੋ, 28 ਜੂਨ (ਪੰਜਾਬ ਮੇਲ)- 49 ਸਾਲਾ ਭਾਰਤੀ-ਅਮਰੀਕੀ ਵਿਅਕਤੀ ਨੂੰ ਸੈਂਕੜੇ ਭਾਰਤੀ ਨਾਗਰਿਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਸਰਹੱਦ ਪਾਰ ਕਰਵਾ ਕੇ ਅਮਰੀਕਾ ਦਾਖਲ ਕਰਨ ਦੇ ਦੋਸ਼ ਵਿਚ ਤਿੰਨ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਕੈਲੀਫੋਰਨੀਆ […]

ਅਮਰੀਕੀ ਅਰਬਪਤੀ ਜੇਮਜ ਕਰਾਊਨ ਦੀ ਕੋਲੋਰਾਡੋ ‘ਚ ਰੇਸਟਰੈਕ ‘ਤੇ ਕਾਰ ਹਾਦਸੇ ‘ਚ ਮੌਤ

ਸੈਕਰਾਮੈਂਟੋ, 28 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕੀ ਅਰਬਪਤੀ ਜੇਮਜ਼ ਕਰਾਊਨ ਦੀ ਕੋਲੋਰਾਡੋ ‘ਚ ਇਕ ਰੇਸਟਰੈਕ ‘ਤੇ ਹੋਏ ਕਾਰ ਹਾਦਸੇ ‘ਚ ਮੌਤ ਹੋਣ ਦੀ ਖਬਰ ਹੈ। ਉਹ 70 ਸਾਲ ਦੇ ਸਨ। ਪਿਟਕਿਨ ਕਾਊਂਟੀ ਕੋਰੋਨਰ ਦਫਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ਿਕਾਗੋ ‘ਚ ਲੋਕਪ੍ਰਿਯ ਜੇਮਜ਼ ਕਰਾਊਨ ਦੀ ਕਾਰ ਵੁੱਡੀ ਕਰੀਕ ਵਿਚ ਐਸਪਨ ਮੋਟਰਸਪੋਰਟਸ ਪਾਰਕ […]

ਕੋਲੋਰਾਡੋ ਦੇ ਨਾਈਟ ਕਲੱਬ ‘ਚ 5 ਹੱਤਿਆਵਾਂ ਕਰਨ ਦੇ ਮਾਮਲੇ ‘ਚ ਦੋਸ਼ੀ ਨੂੰ 2208 ਸਾਲ ਕੈਦ

ਸੈਕਰਾਮੈਂਟੋ, 28 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਅਦਾਲਤ ਵੱਲੋਂ ਪਿਛਲੇ ਸਾਲ ਕੋਲੋਰਾਡੋ ਦੇ ਇਕ ਐੱਲ.ਜੀ.ਬੀ.ਟੀ. ਕਿਊ ਨਾਈਟ ਕਲੱਬ ਵਿਚ ਏ.ਆਰ. ਸਟਾਈਲ ਰਾਈਫਲ ਨਾਲ ਅੰਧਾਧੁੰਦ ਗੋਲੀਬਾਰੀ ਕਰਕੇ 5 ਹੱਤਿਆਵਾਂ ਕਰਨ ਤੇ 19 ਹੋਰ ਲੋਕਾਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ 23 ਸਾਲਾ ਐਂਡਰਸਨ ਲੀ ਐਲਡਰਿਚ ਨੂੰ 2000 ਸਾਲ ਤੋਂ ਵਧ ਸਜ਼ਾ ਸੁਣਾਏ ਜਾਣ […]

ਗੁਰਦੁਆਰਾ ਨਾਨਕ ਨਿਵਾਸ ਵਿਖੇ ਪੰਜਾਬੀ ਕਲਾਸਾਂ ਦੇ ਬੱਚਿਆਂ ਨੂੰ ਸਰਟੀਫੀਕੇਟ ਪ੍ਰਦਾਨ ਕੀਤੇ

ਸਰੀ, 28 ਜੂਨ (ਹਰਦਮ ਮਾਨ/ਪੰਜਾਬ ਮੇਲ)-ਰਿਚਮੰਡ ਸਥਿਤ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ (ਗੁਰਦੁਆਰਾ ਨਾਨਕ ਨਿਵਾਸ ਨੰਬਰ 5 ਰੋਡ) ਵਿਖੇ ਚੱਲ ਰਹੀਆਂ ਪੰਜਾਬੀ ਕਲਾਸਾਂ ਦੇ ਬੱਚਿਆਂ ਨੂੰ ਉਤਸ਼ਾਹਿਤ ਕਰਦਿਆਂ ਗੁਰਦੁਆਰਾ ਸਾਹਿਬ ਦੀ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਜੌਹਲ ਨੇ ਸਰਟੀਫੀਕੇਟ ਅਤੇ ਇਨਾਮ ਪ੍ਰਦਾਨ ਕੀਤੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਇਸ ਮੌਕੇ ਬੋਲਦਿਆਂ […]

ਪੀ.ਏ.ਯੂ. ਫੈਮਿਲੀ ਪਿਕਨਿਕ 9 ਜੁਲਾਈ ਨੂੰ ਪੀਸ ਆਰਚ ਪਾਰਕ ‘ਚ ਹੋਵੇਗੀ

ਸਰੀ, 28 ਜੂਨ (ਹਰਦਮ ਮਾਨ/ਪੰਜਾਬ ਮੇਲ)- ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਿਦਿਆਰਥੀਆਂ, ਅਧਿਆਪਕਾਂ, ਸਾਇੰਸਦਾਨਾਂ ਵੱਲੋਂ 9 ਜੁਲਾਈ (ਐਤਵਾਰ) ਨੂੰ ਪਰਿਵਾਰਕ ਪਿਕਨਿਕ, ਕੈਨੇਡਾ-ਅਮਰੀਕਾ ਬਾਰਡਰ ‘ਤੇ ਸਥਿਤ ਪੀਸ ਆਰਚ ਪਾਰਕ ਵਿਚ ਮਨਾਈ ਜਾ ਰਹੀ ਹੈ। ਇਸ ਜਾਣਕਾਰੀ ਦਿੰਦਿਆਂ ਡਾ. ਗੁਲਜ਼ਾਰ ਸਿੰਘ ਵਿਲਿੰਗ ਨੇ ਦੱਸਿਆ ਹੈ ਕਿ ਇਹ ਪਿਕਨਿਕ ਸਵੇਰੇ 11 ਵਜੇ ਸ਼ੁਰੂ ਹੋਵੇਗੀ ਅਤੇ ਪੀ.ਏ.ਯੂ. ਨਾਲ […]