ਅਮਰੀਕਾ ‘ਚ ਬੈਕਲਾਗ ਖਤਮ ਕਰਨ ‘ਚ ਲੱਗ ਸਕਦੇ ਨੇ 195 ਸਾਲ!

-12 ਲੱਖ ਤੋਂ ਵੱਧ ਭਾਰਤੀ Green Card ਦੀ ਉਡੀਕ ‘ਚ ਵਾਸ਼ਿੰਗਟਨ ਡੀ.ਸੀ., 17 ਅਪ੍ਰੈਲ (ਪੰਜਾਬ ਮੇਲ)- ਯੂ.ਐੱਸ. ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 10 ਲੱਖ ਤੋਂ ਵੱਧ ਭਾਰਤੀ ਹੁਣ ਰੁਜ਼ਗਾਰ-ਆਧਾਰਿਤ ਇਮੀਗ੍ਰੇਸ਼ਨ ਬੈਕਲਾਗ ਦੀ ਉਡੀਕ ਕਰ ਰਹੇ ਹਨ। ਇਹ ਦਰਸਾਉਂਦਾ ਹੈ ਕਿ ਭਾਰਤ ਦੇ ਬਹੁਤ ਸਾਰੇ ਉੱਚ ਹੁਨਰਮੰਦ ਪੇਸ਼ੇਵਰਾਂ ਨੂੰ ਪ੍ਰਤੀ-ਦੇਸ਼ […]

ਚੋਣਾਂ ਤੋ ਪਹਿਲਾਂ ਸਾਬਕਾ ਅਮਰੀਕੀ ਰਾਸ਼ਟਰਪਤੀ Trump ਨੂੰ ਝਟਕਾ; ਅਪਰਾਧਿਕ ਮੁਕੱਦਮਾ ਸ਼ੁਰੂ

-ਸੈਕਸ ਸਕੈਂਡਲ ਨੂੰ ਲੁਕਾਉਣ ਲਈ ਕਾਰੋਬਾਰੀ ਰਿਕਾਰਡ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਚਲਾਇਆ ਜਾ ਰਿਹੈ ਮੁਕੱਦਮਾ ਨਿਊਯਾਰਕ, 17 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਅਪਰਾਧਿਕ ਮੁਕੱਦਮਾ ਸ਼ੁਰੂ ਹੋ ਗਿਆ ਹੈ। ਯਾਨੀ ਉਸ ਨੂੰ ਅਪਰਾਧਿਕ ਜੁਰਮ ਵਿਚ ਅਦਾਲਤ ਵਿਚ ਪੇਸ਼ ਹੋਣਾ ਪੈਣਾ ਹੈ। ਅਮਰੀਕਾ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ […]

ਪੰਜਾਬੀ ਸਾਹਿਤ ਸਭਾ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਦੌਰਾਨ 19 ਮਈ ਦੀ ਕਾਨਫਰੰਸ ਬਾਰੇ ਕੀਤੇ ਗਏ ਵਿਚਾਰ-ਵਟਾਂਦਰੇ

ਫਰਿਜ਼ਨੋ, 17 ਅਪ੍ਰੈਲ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਗੁਰਜਤਿੰਦਰ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਵਿਚ ਐਗਜ਼ੈਕਟਿਵ ਕਮੇਟੀ ਦੇ ਮੈਂਬਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਪ੍ਰਧਾਨ ਦਲਵੀਰ ਦਿਲ ਨਿੱਜਰ, ਗੁਰਜਤਿੰਦਰ ਸਿੰਘ ਰੰਧਾਵਾ, ਡਾ. ਪਰਗਟ ਸਿੰਘ ਹੁੰਦਲ, ਹਰਭਜਨ ਸਿੰਘ ਢੇਰੀ, ਜੋਤੀ ਸਿੰਘ, ਰਾਠੇਸ਼ਵਰ ਸਿੰਘ ਸੂਰਾਪੁਰੀ, ਮੇਜਰ ਭੁਪਿੰਦਰ ਦਲੇਰ, ਮਨਜੀਤ […]

APCA ਵੱਲੋਂ 10ਵਾਂ ਸਾਲਾਨਾ Trade ਸ਼ੋਅ 8 ਮਈ, 2024 ਨੂੰ

ਫਰਿਜ਼ਨੋ, 17 ਅਪ੍ਰੈਲ (ਪੰਜਾਬ ਮੇਲ)- ਅਮਰੀਕਨ ਪੈਟਰੋਲੀਅਮ ਐਂਡ ਕੰਨਵੀਨੀਅੰਸ ਸਟੋਰ ਐਸੋਸੀਏਸ਼ਨ ਵੱਲੋਂ ਆਪਣਾ 10ਵਾਂ ਸਾਲਾਨਾ ਟਰੇਡ ਸ਼ੋਅ 8 ਮਈ, 2024, ਦਿਨ ਬੁੱਧਵਾਰ ਨੂੰ ਦੁਪਹਿਰੇ 12.30 ਵਜੇ ਤੋਂ 5.30 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਟਰੇਡ ਸ਼ੋਅ ਵਿਚ 100 ਤੋਂ ਵੱਧ ਵੈਂਡਰਸ ਆਪਣੇ ਨਵੇਂ ਪ੍ਰੋਡਕਟਸ ਅਤੇ ਸਪੈਸ਼ਲ ਡੀਲਾਂ ਲੈ ਕੇ ਪਹੁੰਚਣਗੇ। ਸ਼ਾਮ ਨੂੰ 6.30 ਵਜੇ […]

ਕੈਨੇਡਾ ‘ਚ 24 ਸਾਲਾ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ

ਵੈਨਕੂਵਰ, 17 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਕੈਨੇਡਾ ਦੇ ਵੈਨਕੂਵਰ ‘ਚ ਸਨਸੈਟ ਇਲਾਕੇ ‘ਚ ਇਕ 24 ਸਾਲਾ ਭਾਰਤੀ ਵਿਦਿਆਰਥੀ ਦੀ ਉਸ ਦੀ ਕਾਰ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵੈਨਕੂਵਰ ਦੀ ਪੁਲਿਸ ਨੇ ਇੱਕ ਬਿਆਨ ਵਿਚ ਕਿਹਾ ਕਿ ਚਿਰਾਗ ਅੰਤਿਲ (24) ਖੇਤਰ ਵਿਚ ਇੱਕ ਵਾਹਨ ਦੇ ਅੰਦਰ ਮ੍ਰਿਤਕ ਪਾਇਆ ਗਿਆ। ਗੋਲੀਬਾਰੀ ਦੀ ਆਵਾਜ਼ ਸੁਣਨ […]

ਅਮਰੀਕੀ ਚੋਣਾਂ ‘ਚ ਬਾਇਡਨ ਅੱਗੇ ਜਾਂ ਟਰੰਪ?

ਨਿਊਯਾਰਕ ਟਾਈਮਜ਼ ਅਤੇ ਸਿਏਨਾ ਸਰਵੇਖਣ ਤੋਂ ਦਿਲਚਸਪ ਨਤੀਜੇ ਵਾਸ਼ਿੰਗਟਨ, 17 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਇਸ ਸਾਲ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਚੋਣ ਹੋਣ ਜਾ ਰਹੀ ਹੈ। ਅਮਰੀਕਾ ਦੁਨੀਆਂ ਦਾ ਨੇਤਾ ਹੋਣ ਕਾਰਨ ਦੁਨੀਆਂ ਭਰ ਦੇ ਲੋਕਾਂ ਦਾ ਧਿਆਨ ਇੱਥੋਂ ਦੀਆਂ ਚੋਣਾਂ ‘ਤੇ ਲੱਗਾ ਹੋਇਆ ਹੈ। ਇਸ ਵਾਰ ਮੁੱਖ ਟਕਰਾਅ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੌਜੂਦਾ […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ. ਓਬਰਾਏ ਦੇ ਜਨਮਦਿਨ ਨੂੰ ਸਮਰਪਿਤ ਲੋੜਵੰਦਾਂ ਦੀ ਕੀਤੀ ਮਦਦ

ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਵੱਲੋਂ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਐੱਸ.ਪੀ. ਸਿੰਘ ਓਬਰਾਏ ਦੇ 69ਵੇਂ ਜਨਮਦਿਨ ਨੂੰ ਸਮਰਪਿਤ ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਤਕਸੀਮ ਕੀਤੇ ਗਏ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ […]

ਅਮਰੀਕਾ ‘ਚ ਗੋਲੀਬਾਰੀ ਦੌਰਾਨ 2 ਪੁਲਿਸ ਅਫਸਰਾਂ ਦੀ ਮੌਤ

-ਮੁਕਾਬਲੇ ‘ਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਸੈਕਰਾਮੈਂਟੋ, 17 ਅਪ੍ਰੈਲ (ਹੁਸਨ ਲੜੋਆ ਬੰਗਾ/ਰਾਜ ਗੋਗਨਾ/ਪੰਜਾਬ ਮੇਲ)- ਸਿਰਾਕੂਜ, ਨਿਊਯਾਰਕ ਨੇੜੇ ਪੁਲਿਸ ਤੇ ਸ਼ੱਕੀਆਂ ਵਿਚਾਲੇ ਹੋਏ ਮੁਕਾਬਲੇ ਵਿਚ 2 ਲਾਅ ਇਨਫੋਰਸਮੈਂਟ ਅਫਸਰਾਂ ਦੀ ਮੌਤ ਹੋਣ ਦੀ ਖਬਰ ਹੈ। ਇਕ ਟਰੈਫਿਕ ਸਟਾਪ ਤੋਂ ਸ਼ੁਰੂ ਹੋਏ ਇਸ ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਦੀ ਵੀ ਮੌਤ ਹੋ ਗਈ। ਚੀਫ ਜੋਸਫ […]

ਭਾਰਤੀ-ਅਮਰੀਕੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ‘ਚ Arrest

-ਬੇਕਰਸਫੀਲਡ ਸਿਟੀ ਕੌਂਸਲ ਮੀਟਿੰਗ ਦੌਰਾਨ ਕੀਤੀਆਂ ਟਿੱਪਣੀਆਂ ਕਾਰਨ ਪੈਦਾ ਹੋਇਆ ਵਿਵਾਦ ਸੈਕਰਾਮੈਂਟੋ, 17 ਅਪ੍ਰੈਲ (ਹੁਸਨ ਲੜੋਆ ਬੰਗਾ/ਰਾਜ ਗੋਗਨਾ/ਪੰਜਾਬ ਮੇਲ)- ਬੇਕਰਸਫੀਲਡ (ਕੈਲੀਫੋਰਨੀਆ) ਸਿਟੀ ਕੌਂਸਲ ਦੀ ਮੀਟਿੰਗ ਦੌਰਾਨ ਇਤਰਾਜ਼ਯੋਗ ਟਿੱਪਣੀਆਂ ਕਰਨ ਕਾਰਨ ਭਾਰਤੀ ਅਮਰੀਕੀ ਰਿਧੀ ਪਟੇਲ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਹੈ। ਉਸ ਨੂੰ ਕੌਂਸਲ ਮੀਟਿੰਗ ਦੌਰਾਨ ਕੌਂਸਲ ਮੈਂਬਰਾਂ ਤੇ ਮੇਅਰ ਕਰੇਨ ਗੋਹ ਨੂੰ ਮਾਰ ਦੇਣ ਦੀਆਂ […]

ਅਮਰੀਕਾ ਵੱਲੋਂ ਈਰਾਨ ‘ਤੇ ਜਲਦੀ ਹੀ ਪਾਬੰਦੀਆਂ ਲਾਉਣ ਦਾ ਐਲਾਨ

-ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਕੀਤੀ ਘੋਸ਼ਣਾ ਵਾਸ਼ਿੰਗਟਨ, 17 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਈਰਾਨ ‘ਤੇ ਪਾਬੰਦੀਆਂ ਲਗਾਉਣ ਲਈ ਤਿਆਰ ਹੈ, ਜਿਸ ਨੇ ਇਜ਼ਰਾਈਲ ‘ਤੇ ਅਚਾਨਕ ਹਮਲਾ ਕੀਤਾ ਹੈ। ਅਮਰੀਕਾ ਨੇ ਬੀਤੇ ਦਿਨੀਂ ਮੰਗਲਵਾਰ ਨੂੰ ਕਿਹਾ ਕਿ ਉਹ ਜਲਦੀ ਹੀ ਈਰਾਨ ਦੇ ਮਿਜ਼ਾਈਲ ਅਤੇ ਡਰੋਨ ਪ੍ਰੋਗਰਾਮਾਂ ‘ਤੇ ਨਵੀਆਂ ਪਾਬੰਦੀਆਂ ਲਾਵੇਗਾ। ਅਮਰੀਕਾ ਦੇ ਰਾਸ਼ਟਰੀ […]