ਭਾਰਤ ਵੱਲੋਂ ਡਰੋਨ ਤੋਂ ਮਿਜ਼ਾਈਲ ਛੱਡਣ ਦਾ ਸਫ਼ਲ ਪ੍ਰੀਖਣ

ਰਾਜਨਾਥ ਸਿੰਘ ਵੱਲੋਂ ਸਫ਼ਲ ਅਜ਼ਮਾਇਸ਼ ਲਈ ਡੀ.ਆਰ.ਡੀ.ਓ. ਨੂੰ ਵਧਾਈ ਨਵੀਂ ਦਿੱਲੀ, 25 ਜੁਲਾਈ (ਪੰਜਾਬ ਮੇਲ)- ਭਾਰਤ ਨੇ ਮਾਨਵ ਰਹਿਤ ਹਵਾਈ ਵਾਹਨ (ਯੂ.ਏ.ਵੀ.) ਤੋਂ ਮਿਜ਼ਾਈਲ ਛੱਡਣ ਦਾ ਸਫਲ ਪ੍ਰੀਖਣ ਕੀਤਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਵੱਲੋਂ ਇਹ ਪ੍ਰੀਖਣ ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿਚ ਟੈਸਟ ਰੇਂਜ ਤੋਂ ਕੀਤਾ ਗਿਆ ਸੀ। ਯੂ.ਏ.ਵੀ. ਲਾਂਚਡ ਪ੍ਰੀਸੀਜਨ ਗਾਈਡਿਡ ਮਿਜ਼ਾਈਲ […]

ਵੈਨਿਸ ਫਿਲਮ ਮੇਲੇ ‘ਚ ਹੋਵੇਗਾ ਮਦਰ ਟੈਰੇਸਾ ‘ਤੇ ਬਣੀ ਫਿਲਮ ਦਾ ਪ੍ਰੀਮੀਅਰ

-ਮਸ਼ਹੂਰ ਮਕਦੂਨਿਆਈ ਫਿਲਮ ਡਾਇਰੈਕਟਰ ਟੀਓਨਾ ਸਟਰੂਗਰ ਮਿਤੇਵਸਕਾ ਨੇ ਬਣਾਈ ਹੈ ਫਿਲਮ ‘ਮਦਰ’ ਕੋਲਕਾਤਾ, 25 ਜੁਲਾਈ (ਪੰਜਾਬ ਮੇਲ)- ਮਸ਼ਹੂਰ ਮਕਦੂਨਿਆਈ ਫਿਲਮ ਡਾਇਰੈਕਟਰ ਟੀਓਨਾ ਸਟਰੂਗਰ ਮਿਤੇਵਸਕਾ ਦੀ ਫਿਲਮ ‘ਮਦਰ’, ਜੋ ਕਿ ਮਦਰ ਟੈਰੇਸਾ ਦੇ ਜੀਵਨ ਤੋਂ ਪ੍ਰੇਰਿਤ ਹੈ ਅਤੇ ਅੰਸ਼ਕ ਤੌਰ ‘ਤੇ ਇਸ ਸ਼ਹਿਰ ਵਿਚ ਫਿਲਮਾਈ ਗਈ ਹੈ, ਦਾ ਪ੍ਰੀਮੀਅਰ ਆਗਾਮੀ 82ਵੇਂ ਕੌਮਾਂਤਰੀ ਵੈਨਿਸ ਫਿਲਮ ਫੈਸਟੀਵਲ ਵਿਚ […]

ਕਸਟਮ ਅਧਿਕਾਰੀਆਂ ਵੱਲੋਂ ਬੰਗਲੁਰੂ ਹਵਾਈ ਅੱਡੇ ‘ਤੇ ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਨਾਕਾਮ

ਬੰਗਲੁਰੂ, 25 ਜੁਲਾਈ (ਪੰਜਾਬ ਮੇਲ)- ਕਸਟਮ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਦੁਬਈ ਤੋਂ ਆਉਣ ਵਾਲੇ ਇੱਕ ਯਾਤਰੀ ਨੇ ਕਥਿਤ ਤੌਰ ‘ਤੇ ਇੱਕ ਸਹਿ-ਯਾਤਰੀ ਦੇ ਸਾਮਾਨ ਵਾਲੀ ਟਰਾਲੀ ਵਿਚ 3.5 ਕਿਲੋਗ੍ਰਾਮ ਸੋਨੇ ਦੇ ਬਿਸਕੁਟ ਵਾਲਾ ਬੈਗ ਰੱਖ ਕੇ ਕਸਟਮ ਜਾਂਚ […]

ਥਾਈਲੈਂਡ-ਕੰਬੋਡੀਆ ਟਕਰਾਅ: ਭਾਰਤੀ ਦੂਤਾਵਾਸ ਵੱਲੋਂ ਯਾਤਰਾ ਸਬੰਧੀ ਸਲਾਹ ਜਾਰੀ

ਬੈਂਕਾਕ, 25 ਜੁਲਾਈ (ਪੰਜਾਬ ਮੇਲ)- ਥਾਈਲੈਂਡ ਵਿਚ ਭਾਰਤੀ ਦੂਤਾਵਾਸ ਨੇ ਸ਼ੁੱਕਰਵਾਰ ਨੂੰ ਦੇਸ਼ ਵਿਚ ਆਪਣੇ ਨਾਗਰਿਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੂੰ ਥਾਈਲੈਂਡ-ਕੰਬੋਡੀਆ ਸਰਹੱਦ ‘ਤੇ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਸੱਤ ਸੂਬਿਆਂ ਦੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਸਰਕਾਰੀ ਥਾਈ ਪਬਲਿਕ ਬ੍ਰੌਡਕਾਸਟਿੰਗ ਸਰਵਿਸ ਅਨੁਸਾਰ ਵੀਰਵਾਰ ਨੂੰ ਥਾਈਲੈਂਡ ਅਤੇ […]

ਭਾਰਤ ਵੱਲੋਂ ਗਾਜ਼ਾ ‘ਚ ਗੋਲੀਬੰਦੀ ਦਾ ਸੱਦਾ

ਮਾਨਵੀ ਸੰਕਟ ‘ਤੇ ਜਤਾਈ ਚਿੰਤਾ; ਮਸਲੇ ਦਾ ਪੱਕਾ ਹੱਲ ਕੱਢਣ ‘ਤੇ ਦਿੱਤਾ ਜ਼ੋਰ ਸੰਯੁਕਤ ਰਾਸ਼ਟਰ, 25 ਜੁਲਾਈ (ਪੰਜਾਬ ਮੇਲ)- ਭਾਰਤ ਨੇ ਗਾਜ਼ਾ ‘ਚ ਜਾਰੀ ਮਾਨਵੀ ਸੰਕਟ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਉਥੇ ਗੋਲੀਬੰਦੀ ਜ਼ਰੂਰੀ ਹੈ। ਭਾਰਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਵਿਚ-ਵਿਚਾਲੇ ਜਿਹੇ ਗੋਲੀਬੰਦੀ ਦੇ ਐਲਾਨ ਖ਼ਿੱਤੇ ਦੇ ਲੋਕਾਂ ਦੀਆਂ ਚੁਣੌਤੀਆਂ ਨਾਲ ਸਿੱਝਣ […]

ਅਮਰੀਕੀ ਅਦਾਲਤ ਵੱਲੋਂ ਜਨਮ-ਆਧਾਰਿਤ ਨਾਗਰਿਕਤਾ ਖਤਮ ਕਰਨ ਸੰਬੰਧੀ ਟਰੰਪ ਦਾ ਆਦੇਸ਼ ਗੈਰ ਸੰਵਿਧਾਨਕ ਕਰਾਰ

ਵਾਸ਼ਿੰਗਟਨ, 24 ਜੁਲਾਈ (ਪੰਜਾਬ ਮੇਲ)- ਅਮਰੀਕਾ ਦੀ ਇੱਕ ਸੰਘੀ ਅਪੀਲ ਅਦਾਲਤ ਨੇ ਬੁੱਧਵਾਰ ਨੂੰ ਆਪਣੇ ਫੈਸਲੇ ਵਿਚ ਕਿਹਾ ਕਿ ਜਨਮ-ਆਧਾਰਿਤ ਨਾਗਰਿਕਤਾ ਨੂੰ ਖਤਮ ਕਰਨ ਸਬੰਧੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਆਦੇਸ਼ ਗੈਰ-ਸੰਵਿਧਾਨਕ ਹੈ। ਅਦਾਲਤ ਨੇ ਨਾਲ ਹੀ ਦੇਸ਼ ਭਰ ਵਿਚ ਟਰੰਪ ਦੇ ਆਦੇਸ਼ ਨੂੰ ਲਾਗੂ ਕਰਨ ਨੂੰ ਰੋਕਣ ਦੇ ਅਧੀਨ ਅਦਾਲਤ ਦੇ ਫੈਸਲੇ ਨੂੰ ਵੀ ਬਰਕਰਾਰ […]

ਰੂਸ ਦਾ ਇਕ ਜਹਾਜ਼ ਚੀਨ ਨਾਲ ਲੱਗਦੇ ਸਰਹੱਦੀ ਇਲਾਕੇ ‘ਚ ਕ੍ਰੈਸ਼

ਮਾਸਕੋ, 24 ਜੁਲਾਈ (ਪੰਜਾਬ ਮੇਲ)- ਰੂਸ ਦਾ ਇਕ ਜਹਾਜ਼ ਅਚਾਨਕ ਲਾਪਤਾ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਚੀਨ ਨਾਲ ਲੱਗਦੇ ਸਰਹੱਦੀ ਇਲਾਕੇ ‘ਚ ਕ੍ਰੈਸ਼ ਹੋ ਗਿਆ ਹੈ, ਜਿਸ ਕਾਰਨ ਜਹਾਜ਼ ‘ਚ ਸਵਾਰ 40 ਯਾਤਰੀ ਤੇ 6 ਕਰੂ ਮੈਂਬਰਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਯਾਤਰੀਆਂ ‘ਚ 2 ਬੱਚੇ ਵੀ ਸ਼ਾਮਲ ਸਨ। […]

ਕੰਬੋਡੀਆ ਦੀ ‘ਡਿਜੀਟਲ ਅਰੈਸਟ’ ਗਿਰੋਹ ਵਿਰੁੱਧ ਸਭ ਤੋਂ ਵੱਡੀ ਕਾਰਵਾਈ

-105 ਭਾਰਤੀ ਨਾਗਰਿਕਾਂ ਸਮੇਤ 3075 ਸ਼ੱਕੀ ਗ੍ਰਿਫ਼ਤਾਰ ਨਵੀਂ ਦਿੱਲੀ, 24 ਜੁਲਾਈ (ਪੰਜਾਬ ਮੇਲ)- ਕੰਬੋਡੀਆ ਨੇ ‘ਡਿਜੀਟਲ ਅਰੈਸਟ’ ਵਰਗੇ ਸਾਈਬਰ ਤੇ ਆਨਲਾਈਨ ਧੋਖਾਧੜੀ ਗਿਰੋਹਾਂ ਵਿਰੁੱਧ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਵਿਚ 105 ਭਾਰਤੀ ਨਾਗਰਿਕਾਂ ਸਮੇਤ 3,075 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੰਬੋਡੀਅਨ ਪੁਲਿਸ ਨੇ ਦੇਸ਼ ਦੇ ਕਈ ਖੇਤਰਾਂ ਵਿਚ […]

ਡਬਲਯੂ.ਡਬਲਯੂ.ਈ. ਦੇ ਮਸ਼ਹੂਰ ਰੈਸਲਰ ਹਲਕ ਹੋਗਨ ਦਾ ਦਿਹਾਂਤ

ਫਲੋਰੀਡਾ, 24 ਜੁਲਾਈ (ਪੰਜਾਬ ਮੇਲ) – ਦੁਨੀਆਂ ਭਰ ਵਿਚ ਮਸ਼ਹੂਰ ਰੈਸਲਰ ਅਤੇ ਡਬਲਯੂ.ਡਬਲਯੂ.ਈ. ਦੇ ਦਿੱਗਜ ਹਲਕ ਹੋਗਨ ਦੇ ਦੇਹਾਂਤ ਦੀ ਖ਼ਬਰ ਨੇ ਰੈਸਲਿੰਗ ਪ੍ਰੇਮੀਆਂ ਨੂੰ ਸੋਗ ਵਿਚ ਡੁਬੋ ਦਿੱਤਾ ਹੈ। ਉਹ 71 ਸਾਲਾਂ ਦੇ ਸਨ। ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਇਕ ਨਿਊਜ਼ ਚੈਨਲ ਵਲੋਂ ਦਿੱਤੀ ਜਾਣਕਾਰੀ ਅਨੁਸਾਰ, ਫਲੋਰੀਡਾ […]

ਅਮਰੀਕੀ ਅਦਾਲਤ ਵੱਲੋਂ ਐਸੋਸੀਏਟਿਡ ਪ੍ਰੈੱਸ (ਏਪੀ) ਦੀ ਬੇਨਤੀ ਰੱਦ

ਵਾਸ਼ਿੰਗਟਨ, 24 ਜੁਲਾਈ (ਪੰਜਾਬ ਮੇਲ)- ਅਮਰੀਕੀ ਅਪੀਲ ਅਦਾਲਤ ਨੇ ਐਸੋਸੀਏਟਿਡ ਪ੍ਰੈੱਸ (ਏਪੀ) ਦੀ ਉਸ ਅਪੀਲ ਨੂੰ ਰੱਦ ਕਰ ਦਿੱਤਾ ਜਿਸ ਵਿਚ ਰਾਸ਼ਟਰਪਤੀ ਦੇ ਸਮਾਗਮਾਂ ਨੂੰ ਕਵਰ ਕਰਨ ਲਈ ਪੂਰੀ ਪਹੁੰਚ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਸੁਣਵਾਈ ਦੀ ਬੇਨਤੀ ਕੀਤੀ ਗਈ ਸੀ। ਨਿਊਜ਼ ਸੰਗਠਨ ਨੇ ਬੇਨਤੀ ਕੀਤੀ ਸੀ ਕਿ ਅਦਾਲਤ ਤਿੰਨ ਜੱਜਾਂ ਦੇ ਪੈਨਲ […]