ਮਿਥੁਨ ਚੱਕਰਵਰਤੀ ਦੀ ਪਹਿਲੀ ਅਮਰੀਕੀ ਪਤਨੀ ਹੇਲੇਨਾ ਲੂਕ ਦਾ ਅਮਰੀਕਾ ‘ਚ ਦੇਹਾਂਤ

ਨਿਊਯਾਰਕ, 4 ਨਵੰਬਰ (ਰਾਜ ਗੋਗਨਾ/ਪੰਜਾਬ ਮੇਲ)-ਅਭਿਨੇਤਾ ਮਿਥੁਨ ਚੱਕਰਵਰਤੀ ਦੀ ਪਹਿਲੀ ਪਤਨੀ ਅਤੇ ਪੁਰਾਣੀ ਅਦਾਕਾਰਾ ਹੇਲੇਨਾ ਲਿਊਕ ਦਾ ਅਮਰੀਕਾ ਵਿਚ ਬੀਤੇ ਦਿਨੀਂ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖਬਰ ਡਾਂਸ ਆਈਕਨ ਕਲਪਨਾ ਅਈਅਰ ਨੇ ਸਾਂਝੀ ਕੀਤੀ। ਫੇਸਬੁੱਕ ‘ਤੇ ਹੇਲੇਨਾ ਦੀ ਆਖਰੀ ਪੋਸਟ ਐਤਵਾਰ ਨੂੰ ਸੀ, ਜਿਸ ‘ਚ ਲਿਖਿਆ ਸੀ ਕਿ ”ਅਜੀਬ ਮਹਿਸੂਸ ਕਰ ਰਹੀ […]

ਅਮਨ ਅਰੋੜਾਂ ਬਣਨਗੇ ‘ਆਪ’ ਪੰਜਾਬ ਦੇ ਨਵੇਂ ਪ੍ਰਧਾਨ!

ਚੰਡੀਗੜ੍ਹ, 4 ਨਵੰਬਰ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਦੇ ਅਹੁਦੇ ਨੂੰ ਛੱਡਣ ਦੀ ਇੱਛਾ ਜਤਾਈ ਸੀ। ਇਸ ਦੇ ਨਾਲ ਹੀ ਨਗਰ ਨਿਗਮ ਚੋਣਾਂ ਨੂੰ ਦੇਖਦੇ ਹੋਏ ਪਾਰਟੀ ਨੇ ਨਵੇਂ ਪ੍ਰਧਾਨ ਦੀ ਚੋਣ ਪ੍ਰਕਿਰਿਆ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਮੁੱਖ […]

ਕੈਨੇਡਾ ਨੇ ਪਹਿਲੀ ਵਾਰ ਭਾਰਤ ਨੂੰ ਸਾਈਬਰ ਧਮਕੀ ਵਿਰੋਧੀਆਂ ਦੀ ਸੂਚੀ ‘ਚ ਕੀਤਾ ਸ਼ਾਮਲ

-ਨੈਸ਼ਨਲ ਸਾਈਬਰ ਥਰੈੱਟ ਅਸੈੱਸਮੈਂਟ 2025-2026 ਰਿਪੋਰਟ ਵਿਚ ਚੀਨ, ਰੂਸ, ਈਰਾਨ ਅਤੇ ਉੱਤਰੀ ਕੋਰੀਆ ਤੋਂ ਬਾਅਦ ਭਾਰਤ ਦਾ ਪੰਜਵਾਂ ਨਾਮ ਓਟਵਾ, 4 ਨਵੰਬਰ (ਪੰਜਾਬ ਮੇਲ)- ਭਾਰਤ ਤੇ ਕੈਨੇਡਾ ਦਰਮਿਆਨ ਚੱਲ ਰਹੇ ਵਿਵਾਦ ਦੇ ਦਰਮਿਆਨ ਕੈਨੇਡਾ ਨੇ ਪਹਿਲੀ ਵਾਰ ਭਾਰਤ ਨੂੰ ਸਾਈਬਰ ਧਮਕੀ ਵਿਰੋਧੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। ਕੈਨੇਡਾ ਨੇ ਨਾਲ ਹੀ ਸੁਝਾਅ ਵੀ ਦਿੱਤਾ […]

ਅਮਰੀਕਾ-ਮੈਕਸੀਕੋ ਬਾਰਡਰ ‘ਤੇ ਲਗਭਗ 200 ਵਿਛੜੇ ਪਰਿਵਾਰ ਮਿਲਣ ਲਈ ਪਹੁੰਚੇ

ਸਿਉਡਾਡ ਜੁਆਰੇਜ਼, 4 ਨਵੰਬਰ (ਪੰਜਾਬ ਮੇਲ)- ਲਗਭਗ 200 ਪਰਿਵਾਰ ਸ਼ਨੀਵਾਰ ਨੂੰ ਅਮਰੀਕਾ-ਮੈਕਸੀਕੋ ਸਰਹੱਦ ਦੇ ਇੱਕ ਹਿੱਸੇ ਵਿਚ ਆਪਣੇ ਅਜ਼ੀਜ਼ਾਂ ਨਾਲ ਸੰਖੇਪ ਪੁਨਰ-ਮਿਲਨ ਲਈ ਇਕੱਠੇ ਹੋਏ। ਇਨ੍ਹਾਂ ਪਰਿਵਾਰਾਂ ਨੇ ਆਪਣੇ ਅਜ਼ੀਜ਼ਾਂ ਨੂੰ ਕਈ ਸਾਲਾਂ ਤੋਂ ਨਹੀਂ ਦੇਖਿਆ ਸੀ ਕਿਉਂਕਿ ਉਹ ਉਲਟ ਦੇਸ਼ਾਂ ਵਿਚ ਰਹਿੰਦੇ ਹਨ। ਜਦੋਂ ਮੈਕਸੀਕਨ ਪਰਿਵਾਰਾਂ ਨੂੰ ਅਮਰੀਕਾ ਵਿਚ ਪ੍ਰਵਾਸ ਕਰਨ ਵਾਲੇ ਰਿਸ਼ਤੇਦਾਰਾਂ ਨਾਲ […]

ਗੁਰਦੁਆਰਾ ਕਰਤਾਰਪੁਰ ਲਾਂਘੇ ਲਈ ਪਹਿਲਾਂ ਵਾਂਗ ਜਾਰੀ ਰਹੇਗੀ 20 ਡਾਲਰ ਦੀ ਫੀਸ

-24 ਅਕਤੂਬਰ ਨੂੰ ਮੁੜ ਦੋਵਾਂ ਦੇਸ਼ਾਂ ‘ਚ ਨਵਿਆਇਆ ਗਿਆ ਸਮਝੌਤਾ ਅੰਮ੍ਰਿਤਸਰ, 4 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਲਈ ਪਾਕਿਸਤਾਨ ਵੱਲੋਂ ਲਾਈ ਗਈ 20 ਅਮਰੀਕੀ ਡਾਲਰ ਦੀ ਫੀਸ ਭਾਰਤੀ ਯਾਤਰੀਆਂ ਲਈ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਇਹ ਖੁਲਾਸਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਲਹਿੰਦੇ ਪੰਜਾਬ ਦੇ ਘੱਟ ਗਿਣਤੀਆਂ ਬਾਰੇ […]

ਬੰਗਲਾਦੇਸ਼ ‘ਚ ਹਿੰਦੂਆਂ ਵੱਲੋਂ ਸੁਰੱਖਿਆ ਦੀ ਮੰਗ ਲਈ ਰੈਲੀ

ਢਾਕਾ, 4 ਨਵੰਬਰ (ਪੰਜਾਬ ਮੇਲ)- ਇੱਥੋਂ ਦੇ ਹਿੰਦੂਆਂ ਨੇ ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਵਿਚ ਉਨ੍ਹਾਂ ‘ਤੇ ਹਮਲੇ ਵਧਣ ਤੇ ਅੰਤਰਿਮ ਸਰਕਾਰ ਵੱਲੋਂ ਘੱਟ ਗਿਣਤੀਆਂ ‘ਤੇ ਹਮਲੇ ਕਰਵਾਉਣ ਵਾਲੇ ਮੁਸਲਮਾਨਾਂ ਦੀ ਪੁਸ਼ਤਪਨਾਹੀ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਹਿੰਦੂ ਆਗੂਆਂ ‘ਤੇ ਹਮਲੇ ਕਰਨ ਵਾਲਿਆਂ ਨੂੰ ਬਚਾਇਆ ਜਾ ਰਿਹਾ ਹੈ। ਇਸ ਵਰਤਾਰੇ ਖ਼ਿਲਾਫ਼ ਵੱਡੀ ਗਿਣਤੀ […]

ਸੁਨੀਤਾ ਵਿਲੀਅਮਜ਼ ਦੀ ਪੁਲਾੜ ਗੱਡੀ ਨੇ ਬਦਲੀ ਆਪਣੀ ਜਗ੍ਹਾ

ਵਾਸ਼ਿੰਗਟਨ, 4 ਨਵੰਬਰ (ਪੰਜਾਬ ਮੇਲ)- ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੇ ਸਾਥੀ ਪੁਲਾੜ ਯਾਤਰੀ ਬੁਚ ਵਿਲਮੋਰ ਪੁਲਾੜ ਵਿਚ ਹਨ। ਇਹ ਪੁਲਾੜ ਯਾਤਰੀ ਇਸ ਸਮੇਂ ਸਪੇਸਐਕਸ ਕਰੂ-9 ਪੁਲਾੜ ਗੱਡੀ ‘ਚ ਸਵਾਰ ਹਨ, ਜੋ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ‘ਤੇ ਡਾਕ ਹੈ। ਹਾਲ ਹੀ ਵਿਚ ਇਸ ਪੁਲਾੜ ਗੱਡੀ ਨੇ ਆਪਣੀ ਜਗ੍ਹਾ ਬਦਲੀ […]

ਕੈਨੇਡਾ ਵਿਚ ਝੀਲ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਕਲਾਨੌਰ, 4 ਨਵੰਬਰ (ਪੰਜਾਬ ਮੇਲ)- ਕੈਨੇਡਾ ‘ਚ ਪੰਜਾਬੀ ਨੌਜਵਾਨ ਜੋਰਾਵਰ ਸਿੰਘ ਦੀ ਝੀਲ ‘ਚ ਡੁੱਬਣ ਕਾਰਨ ਮੌਤ ਹੋਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੁਖਦਾਈ ਘਟਨਾ ਦੀ ਸੂਚਨਾ ਮਿਲਦੇ ਹੀ ਸਰਹੱਦੀ ਕਸਬਾ ਕਲਾਨੌਰ ਦੇ ਰਹਿਣ ਵਾਲੇ ਇਸ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ‘ਚ ਭਾਰੀ ਸ਼ੋਕ ਦੀ ਲਹਿਰ ਪਾਈ ਜਾ ਰਹੀ […]

ਅਮਰੀਕਾ ਦੀਆਂ ਚੋਣਾਂ ਵਿਚ 6 ਕਰੋੜ ਤੋਂ ਵਧ ਮੱਤਦਾਤਾ ਨੇ ਅਗਾਊਂ ਮੱਤਦਾਨ ਕੀਤਾ

* ਤਾਜ਼ਾ ਸਰਵੇ ਵਿਚ ਬਹੁਤ ਹੀ ਫਸਵਾਂ ਹੋਵੇਗਾ ਮੁਕਾਬਲਾ, ਕਿਸੇ ਦੀ ਵੀ ਜਿੱਤ ਪੱਕੀ ਨਹੀਂ ਸੈਕਰਾਮੈਂਟੋ, 4 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਮਹਿਜ਼ 2 ਦਿਨ ਰਹਿ ਗਏ ਹਨ ਤੇ 5 ਨਵੰਬਰ ਨੂੰ ਮੱਤਦਾਨ ਦੀ ਪ੍ਰਕ੍ਰਿਆ ਮੁਕੰਮਲ ਹੋ ਜਾਣੀ ਹੈ। ਹੁਣ ਤੱਕ 6 ਕਰੋੜ 10 ਲੱਖ ਮੱਤਦਾਤਾ ਆਪਣੇ ਵੋਟ ਦੇ ਅਧਿਕਾਰ […]

ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਕਈ ਰਾਜਾਂ ਵਿੱਚ ਸੰਭਾਵੀ ਹਿੰਸਾ ਦੇ ਮੱਦੇਨਜ਼ਰ ਨੈਸ਼ਨਲ ਗਾਰਡ ਤਾਇਨਾਤ

ਸੈਕਰਾਮੈਂਟੋ, 4 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- 5 ਨਵੰਬਰ ਨੂੰ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਪੈ ਰਹੀਆਂ ਵੋਟਾਂ ਦੇ ਮੱਦੇਨਜ਼ਰ ਸੰਭਾਵੀ ਹਿੰਸਾ ਨੂੰ ਰੋਕਣ ਲਈ ਵਾਸ਼ਿੰਗਟਨ ਤੇ ਓਰੇਗੋਨ ਸਮੇਤ ਕਈ ਰਾਜਾਂ ਵਿਚ ਇਹਤਿਆਤ ਵਜੋਂ ਨੈਸ਼ਨਲ ਗਾਰਡਾਂ ਨੂੰ ਤਿਆਰ ਬਰ ਤਿਆਰ ਰੱਖਿਆ ਗਿਆ ਹੈ ਤਾਂ ਜੋ ਲੋੜ ਪੈਣ ‘ਤੇ ਉਹ ਪੁਲਿਸ ਤੇ ਹੋਰ ਲਾਅ ਇਨਫੋਰਸਮੈਂਟ ਏਜੰਸੀਆਂ […]