ਵਟਸਐਪ ਵੱਲੋਂ ਭਾਰਤ ਵਿਚ 79 ਲੱਖ ਤੋਂ ਵੱਧ ਖਾਤਿਆਂ ‘ਤੇ ਪਾਬੰਦੀ

ਨਵੀਂ ਦਿੱਲੀ, 4 ਮਈ (ਪੰਜਾਬ ਮੇਲ)- ਮੈਟਾ ਦੀ ਮਲਕੀਅਤ ਵਾਲੀ ਵਟਸਐਪ ਨੇ ਕਿਹਾ ਹੈ ਕਿ ਉਸਨੇ ਆਈਟੀ (ਇੰਟਰਮੀਡਰੀ ਗਾਈਡਲਾਈਨਜ਼ ਅਤੇ ਡਿਜੀਟਲ ਮੀਡੀਆ ਐਥਿਕਸ ਕੋਡ) ਨਿਯਮਾਂ, 2021 ਦੀ ਪਾਲਣਾ ਕਰਦੇ ਹੋਏ ਮਾਰਚ ਮਹੀਨੇ ਵਿਚ ਭਾਰਤ ਵਿਚ 79 ਲੱਖ ਤੋਂ ਵੱਧ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਕੰਪਨੀ ਨੇ ਆਪਣੀ ਮਾਸਿਕ ਅਨੁਪਾਲਨ ਰਿਪੋਰਟ ਵਿਚ ਕਿਹਾ ਕਿ 1 […]

ਹਲਕਾ ਲੋਕ ਸਭਾ ਲੁਧਿਆਣਾ —-ਪੱਪੀ ਪਰਾਸ਼ਰ ਨੇ ਜਰਖੜ, ਸੰਗੋਵਾਲ, ਰਣੀਆ, ਕੈਂਡ, ਜੱਸੋਵਾਲ,ਖੇੜੀ ਵਿਖੇ ਕੀਤਾ ਵੱਡੇ ਚੋਣ ਜਲਸਿਆਂ ਨੂੰ ਸੰਬੋਧਨ

ਜਿੱਤਣ ਤੋਂ ਬਾਅਦ ਹਲਕਾ ਗਿੱਲ ਦੀ ਨੁਹਾਰ ਬਦਲਾਂਗੇ –ਪੱਪੀ / ਵਿਧਾਇਕ ਸੰਗੋਵਾਲ ਲੁਧਿਆਣਾ, 4 ਮਈ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਉਮੀਦਵਾਰ ਸ੍ਰੀ ਅਸ਼ੌਕ ਪਰਾਸ਼ਰ ਪੱਪੀ ਸ਼ਾਹਪੁਰੀਆ ਦੇ ਹੱਕ ਵਿੱਚ ਹਲਕਾ ਗਿੱਲ ਦੇ ਪਿੰਡ ਸੰਗੋਵਾਲ, ਜਰਖੜ ,ਰਣੀਆਂ, ਕੈਂਡ , ਜੱਸੋਵਾਲ, ਖੇੜੀ ਆਦਿ ਪਿੰਡਾਂ ਦੇ ਵਿੱਚ ਹੋਏ ਵੱਡੇ […]

ਅਰਵਿੰਦਰ ਸਿੰਘ ਲਵਲੀ ਭਾਜਪਾ ‘ਚ ਹੋਏ ਸ਼ਾਮਲ

ਨਵੀਂ ਦਿੱਲੀ, 4 ਮਈ (ਪੰਜਾਬ ਮੇਲ)- ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਅੱਜ ਇਥੇ ਭਾਜਪਾ ‘ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਹਾਲ ਹੀ ਵਿਚ ਕਾਂਗਰਸ ਤੋਂ ਅਸਤੀਫ਼ਾ ਦਿੱਤਾ ਸੀ। ਸ਼੍ਰੀ ਲਵਲੀ ਦੇ ਨਾਲ ਕਾਂਗਰਸ ਨੇਤਾ ਰਾਜਕੁਮਾਰ ਚੌਹਾਨ, ਅਮਿਤ ਮਲਿਕ, ਤਿੰਨ ਵਾਰ ਵਿਧਾਇਕ ਰਹੇ ਨਸੀਬ ਸਿੰਘ ਤੇ ਨੀਰਜ ਬੈਸਯਾ ਵੀ ਭਾਜਪਾ ‘ਚ ਰਲ ਗਏ।

ਨਿੱਝਰ ਕਤਲ ਕਾਂਡ: ਭਾਰਤ ਦਾ ਹੱਥ ਹੋਣ ਦੇ ਟਰੂਡੋ ਦੇ ਦਾਅਵਿਆਂ ‘ਤੇ ਕੈਨੇਡਾ ਪੁਲਿਸ ਦੇ ਹੱਥ ਖਾਲੀ

ਟੋਰਾਂਟੋ, 4 ਮਈ (ਪੰਜਾਬ ਮੇਲ)- ਪਿਛਲੇ ਸਾਲ 18 ਸਤੰਬਰ ਨੂੰ ਕੈਨੇਡਾ ਦੀ ਸੰਸਦ ‘ਚ ਖੜ੍ਹੇ ਹੋ ਕੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਭਾਰਤ ‘ਤੇ ਲਾਉਣ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਦਾਅਵਿਆਂ ਦੀ ਅਜੇ ਤੱਕ ਅਧਿਕਾਰਕ ਤੌਰ ‘ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਇਸ ਮਾਮਲੇ ‘ਚ ਕੈਨੇਡਾ ਦੀ ਪੁਲਿਸ ਨੇ 3 ਵਿਅਕਤੀਆਂ ਨੂੰ […]

ਫਿਰੋਜ਼ਪੁਰ ਦੇ ਗੁਰੂਘਰ ‘ਚ ਹੋਈ ਬੇਅਦਬੀ ਦੀ ਘਟਨਾ, ਸੰਗਤਾਂ ਨੇ ਦੋਸ਼ੀ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

ਮੱਲਾਂਵਾਲਾ, 4 ਮਈ (ਪੰਜਾਬ ਮੇਲ)- ਮੱਲਾਂਵਾਲਾ ਤੋਂ ਥੋੜ੍ਹੀ ਦੂਰ ਪਿੰਡ ਬੰਡਾਲਾ ਵਿਖੇ ਇੱਕ ਸਿਰਫਿਰੇ ਵਿਅਕਤੀ ਵੱਲੋਂ ਇੱਕ ਗੁਰਦੁਆਰਾ ਸਾਹਿਬ ‘ਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਪਾੜ ਕੇ ਬੇਅਦਬੀ ਕਰਨ ਦੀ ਸੂਚਨਾ ਮਿਲੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦੁਪਿਹਰ 2:30 ਵਜੇ ਦੇ ਕਰੀਬ ਇੱਕ ਵਿਅਕਤੀ ਪਿੰਡ ਬੰਡਾਲਾ ਦੇ ਬਾਬਾ ਵੀਰ […]

ਅਮਰੀਕੀ ਹਵਾਈ ਸੈਨਾ ਨੇ ਏ.ਆਈ. ਸੰਚਾਲਿਤ ਐੱਫ-16 ਲੜਾਕੂ ਜਹਾਜ਼ ਉਡਾਇਆ

ਕੈਲੀਫੋਰਨੀਆ, 4 ਮਈ (ਪੰਜਾਬ ਮੇਲ)- ਅਮਰੀਕੀ ਹਵਾਈ ਫੌਜ ਨੇ ਇਕ ਪ੍ਰਯੋਗਾਤਮਕ ਐੱਫ.-16 ਲੜਾਕੂ ਜਹਾਜ਼ ਉਡਾਇਆ ਪਰ ਇਸ ਜਹਾਜ਼ ਨੂੰ ਕਿਸੇ ਮਨੁੱਖੀ ਪਾਇਲਟ ਨੇ ਨਹੀਂ, ਸਗੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨੇ ਕੰਟਰੋਲ ਕੀਤਾ ਸੀ ਅਤੇ ਦੇਸ਼ ਦੀ ਹਵਾਈ ਫੌਜ ਦੇ ਸਕੱਤਰ ਫਰੈਂਕ ਕੇਂਡਲ ਜਹਾਜ਼ ‘ਚ ਸਵਾਰ ਸਨ। ਏ.ਆਈ. ਫੌਜੀ ਹਵਾਬਾਜ਼ੀ ਦੇ ਖੇਤਰ ਵਿਚ ਸਭ ਤੋਂ ਵੱਡੀ ਤਰੱਕੀ […]

ਮਿਆਂਮਾਰ ‘ਚ ਭਿਆਨਕ ਗਰਮੀ ਕਾਰਨ 50 ਤੋਂ ਵੱਧ ਲੋਕਾਂ ਦੀ ਮੌਤ

ਯੰਗੂਨ, 4 ਮਈ (ਪੰਜਾਬ ਮੇਲ)- ਮੱਧ ਮਿਆਂਮਾਰ ਦੇ ਮਾਂਡਲੇ ‘ਚ ਅਪ੍ਰੈਲ ‘ਚ ਭਿਆਨਕ ਗਰਮੀ ਕਾਰਨ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਮਨੀ ਸਲਾ ਬਚਾਅ ਸੰਗਠਨ ਦੇ ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਸਿਨਹੂਆ ਨੂੰ ਦੱਸਿਆ ਕਿ ਲਗਭਗ 30 ਪੀੜਤਾਂ ਨੂੰ ਪਹਿਲਾਂ ਤੋਂ ਮੌਜੂਦ ਗੰਭੀਰ ਬਿਮਾਰੀਆਂ ਸਨ। ਇਨ੍ਹਾਂ ‘ਚੋਂ ਜ਼ਿਆਦਾਤਰ ਦੀ ਉਮਰ 50 ਤੋਂ 90 […]

ਬ੍ਰਿਟੇਨ ‘ਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦਾ 40 ਸਾਲਾਂ ਵਿਚ ਸਭ ਤੋਂ ਮਾੜਾ ਪ੍ਰਦਰਸ਼ਨ

-ਵਿਰੋਧੀ ਧਿਰ ਲੇਬਰ ਪਾਰਟੀ ਤੋਂ ਪਛੜਦੀ ਨਜ਼ਰ ਆ ਰਹੀ ਹੈ ਕੰਜ਼ਰਵੇਟਿਵ ਪਾਰਟੀ ਲੰਡਨ, 4 ਮਈ (ਪੰਜਾਬ ਮੇਲ)- ਬ੍ਰਿਟੇਨ ਦੇ ਮੌਜੂਦਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਪਾਰਟੀ ਲਈ ਆਉਣ ਵਾਲੀਆਂ ਚੋਣਾਂ ਦਾ ਰਾਹ ਮੁਸ਼ਕਲ ਜਾਪਦਾ ਹੈ। ਪਾਰਟੀ ਨੂੰ ਚੋਣਾਂ ਵਿੱਚ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਸਥਾਨਕ ਚੋਣਾਂ ਦੇ ਮਾੜੇ ਨਤੀਜਿਆਂ ਤੋਂ ਬਾਅਦ […]

ਬਲਾਤਕਾਰ ਤੇ ਅਗਵਾ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਦਾ ਪੁੱਤਰ SIT ਵੱਲੋਂ ਗ੍ਰਿਫ਼ਤਾਰ

ਨਵੀਂ ਦਿੱਲੀ, 4 ਮਈ (ਪੰਜਾਬ ਮੇਲ)- ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਦੇ ਪੁੱਤਰ ਐੱਚ.ਡੀ. ਰੇਵੰਨਾ ਨੂੰ ਕਰਨਾਟਕ ਪੁਲਿਸ ਦੀ ਐੱਸ.ਆਈ.ਟੀ. ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਕਈ ਔਰਤਾਂ ਨਾਲ ਬਲਾਤਕਾਰ ਅਤੇ ਅਗਵਾ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪਿਛਲੇ ਵੀਰਵਾਰ ਨੂੰ ਇੱਕ ਔਰਤ ਨੇ ਮੈਸੂਰ […]

ਲੋਕ ਸਭਾ ਚੋਣਾਂ: ਭਾਜਪਾ ਨੇ ਪੁਰਾਣੇ ਕੱਦਾਵਰਾਂ ਨੂੰ ਅਹਿਮ ਜ਼ਿੰਮੇਵਾਰੀ ਦੇ ਕੇ ਮੈਦਾਨ ‘ਚ ਉਤਾਰਿਆ

ਜਲੰਧਰ, 4 ਮਈ (ਪੰਜਾਬ ਮੇਲ)- ਭਾਜਪਾ ਨੇ ਪੰਜਾਬ ਅੰਦਰ ਲੋਕ ਸਭਾ ਚੋਣਾਂ ‘ਚ ਆਪਣੀ ਜਿੱਤ ਯਕੀਨੀ ਬਣਾਉਣ ਲਈ ਮਹੱਤਵਪੂਰਨ ਫੈਸਲਾ ਲੈਂਦਿਆਂ ਪੁਰਾਣੇ ਕੱਦਾਵਰਾਂ ਨੂੰ ਵੀ ਮੈਦਾਨ ‘ਚ ਉਤਾਰ ਦਿੱਤਾ ਹੈ। ਭਾਜਪਾ ਨੇ 13 ਲੋਕ ਸਭਾ ਹਲਕਿਆਂ ਦੇ ਇੰਚਾਰਜਾਂ, ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ‘ਚ ਆਗੂਆਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। […]