ਪੰਜਾਬੀ ਸਾਹਿਤ ਸਭਾ California ਵੱਲੋਂ ਰਬਿੰਦਰ ਸਿੰਘ ਅਟਵਾਲ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਯੂਬਾ ਸਿਟੀ, 24 ਜਨਵਰੀ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੇ ਫਾਊਂਡਰ ਮੈਂਬਰ ਸ. ਰਬਿੰਦਰ ਸਿੰਘ ਅਟਵਾਲ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਭਾਰੀ ਗਿਣਤੀ ਵਿਚ ਲੋਕਾਂ ਨੇ ਉਨ੍ਹਾਂ ਦੀ ਅੰਤਿਮ ਯਾਤਰਾ ਮੌਕੇ ਸ਼ਿਰਕਤ ਕੀਤੀ। ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੇ ਸਮੂਹ ਮੈਂਬਰਾਂ ਨੇ ਸ. ਰਬਿੰਦਰ […]

Canada ‘ਚ ਮਜ਼ਦੂਰਾਂ ਨੂੰ ਲਿਜਾ ਰਿਹਾ ਜਹਾਜ਼ ਹਾਦਸਾਗ੍ਰਸਤ; 6 ਲੋਕਾਂ ਦੀ ਮੌਤ

ਟੋਰਾਂਟੋ, 24 ਜਨਵਰੀ (ਪੰਜਾਬ ਮੇਲ)- ਉੱਤਰੀ ਕੈਨੇਡਾ ਵਿਚ ਮਜ਼ਦੂਰਾਂ ਨੂੰ ਇੱਕ ਖਾਣ ਵਿਚ ਲਿਜਾ ਰਿਹਾ ਇੱਕ ਛੋਟਾ ਯਾਤਰੀ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਚੰਗੀ ਕਿਸਮਤ ਨਾਲ ਇਸ ਹਾਦਸੇ ‘ਚ ਇਕ ਵਿਅਕਤੀ ਦੀ ਜਾਨ ਬਚ ਗਈ। ਹਾਲਾਂਕਿ ਵਿਅਕਤੀ ਦੀ ਹਾਲਤ […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਧੁੱਦ ਦੇ ਮੱਦੇਨਜ਼ਰ School ਵੈਨਾਂ ‘ਤੇ ਲਗਾਏ ਰਿਫਲੈਕਟਰ

ਸ੍ਰੀ ਮੁਕਤਸਰ ਸਾਹਿਬ, 24 ਜਨਵਰੀ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਵਲੋਂ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ ਵੱਖ-ਵੱਖ ਸਕੂਲਾਂ ਵਿਚ ਜਾ ਕੇ ਸਕੂਲੀ ਵੈਨਾਂ ‘ਤੇ […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਧੀਆਂ ਦੀ ਲੋਹੜੀ ਨੂੰ ਸਮਰਪਿਤ ਲੋੜਵੰਦ ਵਿਦਿਆਰਥਣਾਂ ਨੂੰ ਦਿੱਤੀ ਸਹਾਇਤਾ ਰਾਸ਼ੀ

ਸ੍ਰੀ ਮੁਕਤਸਰ ਸਾਹਿਬ, 24 ਜਨਵਰੀ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਉਬਰਾਏ ਵਲੋਂ ਦੁਨੀਆਂ ਭਰ ਵਿਚ ਮਾਨਵਤਾ ਦੀ ਭਲਾਈ ਲਈ ਕੰਮ ਕੀਤੇ ਜਾ ਰਹੇ ਹਨ। ਇਸ ਲੜੀ ਨੂੰ ਅੱਗੇ ਤੋਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਵੱਲੋਂ ‘ਲੋਹੜੀ ਧੀਆਂ ਦੀ’ ਮਨਾਉਂਦਿਆਂ ਹੋਇਆਂ ਆਰਥਿਕ ਤੌਰ ‘ਤੇ ਬਹੁਤ ਹੀ ਕਮਜ਼ੋਰ, ਪਰ ਪੜ੍ਹਾਈ ਜਾਰੀ ਰੱਖਣ ਦੀਆਂ […]

ਆਈ.ਐੱਸ.ਯੂ. ਫਾਉਂਡੇਸ਼ਨ ਨੇ ਸਾਲਾਨਾ ਜਨਰਲ ਮੀਟਿੰਗ ਮੌਕੇ ਲੋਹੜੀ ਦਾ ਤਿਉਹਾਰ ਮਨਾਇਆ

ਸਰੀ, 24 ਜਨਵਰੀ (ਹਰਦਮ ਮਾਨ/ਪੰਜਾਬ ਮੇਲ)- ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਫਾਉਂਡੇਸ਼ਨ ਵੱਲੋਂ ਬੀਤੇ ਦਿਨੀਂ ਆਪਣੀ ਸਾਲਾਨਾ ਜਨਰਲ ਮੀਟਿੰਗ ਮੌਕੇ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਲ ਹੋਏ। ਇੰਪਾਇਰ ਬੈਂਕੁਇਹਾਅਸਸਰੀ ਵਿਚ ਹੋਏ ਇਸ ਪ੍ਰੋਗਰਾਮ ਵਿਚ ਰਜਨੀਸ਼ ਕੌਰ, ਜੋਬਨਪ੍ਰੀਤ ਸਿੰਘ। ਲਵਪ੍ਰੀਤ ਕੌਰ, ਨਵਜੋਤ ਗਿੱਲ, ਜਸਵਿੰਦਰ ਚਾਹਲ ਅਤੇ ਸ਼ੇਹਨੂਰ ਰੰਧਾਵਾ ਨੇ ਵੱਖ-ਵੱਖ […]

ਸਟੇਟ ਸਕੂਲ ਆਫ ਸਪੋਰਟਸ ਤੇ ਕਾਲਜ Jalandhar ਦੇ ਪੁਰਾਣੇ ਵਿਦਿਆਰਥੀ, ਖਿਡਾਰੀਆਂ ਦੀ ਭਾਵਪੂਰਵਕ ਮਿਲਣੀ

ਟਰੇਸੀ, 24 ਜਨਵਰੀ (ਪੰਜਾਬ ਮੇਲ)- ਨਵੇਂ ਸਾਲ (2024) ਦੀ ਖੁਸ਼ਾਮਦੀਦ ਤੇ ਲੋਹੜੀ ਨੂੰ ਸਮਰਪਿਤ ਸੈਂਟਰਲ ਵੈਲੀ ਕੈਲੀਫੋਰਨੀਆ ਦੇ ਪ੍ਰਮੁੱਖ ਸ਼ਹਿਰ ‘ਟਰੇਸੀ’ ਵਿਚ ਸ. ਪੂਰਨ ਸਿੰਘ ਚੰਨਣਕੇ ਦੀ ਰਹਿਨੁਮਾਈ ਹੇਠ ਹਰਜਿੰਦਰ ਸਿੰਘ (ਜਿੰਦਾ ਕਾਹਲੋਂ) ਦੇ ਵੱਡੇ ਟਰੱਕ ਯਾਰਡ ਵਿਚ ‘ਇਕ ਸ਼ਾਮ ਬੀਤੇ ਦੇ ਨਾਮ’ ਦਾ ਆਯੋਜਨ ਕੀਤਾ ਗਿਆ। ਫ਼ਕੀਰ ਸਿੰਘ ਮੱਲ੍ਹੀ ਵਲੋਂ ਉਸ ਨਾਜ਼ੁਕ ਦੌਰ (1984-88) […]

U.N. ‘ਚ ਪੱਕੀ ਸੀਟ ਲਈ ਮਸਕ ਵੱਲੋਂ ਭਾਰਤ ਦੀ ਹਮਾਇਤ

ਅਰਬਪਤੀ ਕਾਰੋਬਾਰੀ ਨੇ ਸੰਯੁਕਤ ਰਾਸ਼ਟਰ ਸੰਗਠਨ ਦੇ ਪੁਨਰਗਠਨ ਦਾ ਸੱਦਾ ਦਿੱਤਾ ਨਿਊਯਾਰਕ, 24 ਜਨਵਰੀ (ਪੰਜਾਬ ਮੇਲ)- ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਕਿਹਾ ਕਿ ਧਰਤੀ ‘ਤੇ ਸਭ ਤੋਂ ਵੱਧ ਆਬਾਦੀ ਵਾਲੇ ਮੁਲਕ ਭਾਰਤ ਦੀ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ਵਿਚ ਸਥਾਈ ਸੀਟ ਨਾ ਹੋਣਾ ‘ਬੇਤੁਕਾ’ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਦੇ ਇਸ ਸੰਗਠਨ ਦੇ ਪੁਨਰਗਠਨ ਦਾ ਸੱਦਾ ਦਿੱਤਾ। […]

Congress ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮੇਟੀਆਂ ਦਾ ਗਠਨ

-ਰਾਜਾ ਵੜਿੰਗ, ਸਿੱਧੂ ਤੇ ਚੰਨੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ ਨਵੀਂ ਦਿੱਲੀ, 24 ਜਨਵਰੀ (ਪੰਜਾਬ ਮੇਲ)- ਕਾਂਗਰਸ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਤੇ ਉੱਤਰਾਖੰਡ ਲਈ ਸੂਬਾ ਚੋਣ ਕਮੇਟੀਆਂ ਦਾ ਗਠਨ ਕੀਤਾ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੁਗੋਪਾਲ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ, ਕਾਂਗਰਸ ਪ੍ਰਧਾਨ ਮੱਲੀਕਾਰਜੁਨ ਖੜਗੇ ਨੇ ਇਨ੍ਹਾਂ ਕਮੇਟੀਆਂ ਦੇ ਗਠਨ […]

ਹੁਣ ਜਰਖੜ ਖੇਡਾਂ 10 ਅਤੇ 11 ਫਰਵਰੀ ਨੂੰ

-ਲੋਕ ਗਾਇਕ ਹਰਜੀਤ ਹਰਮਨ ਦਾ ਲੱਗੇਗਾ 11 ਫਰਵਰੀ ਨੂੰ ਖੁੱਲਾ ਅਖਾੜਾ ਲੁਧਿਆਣਾ, 24 ਜਨਵਰੀ (ਪੰਜਾਬ ਮੇਲ)- ਪੰਜਾਬ ਦੀਆਂ 36ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਜੋ ਸਰਦੀ ਦੇ ਕਰੋਪ ਅਤੇ ਸਕੂਲੀ ਬੱਚਿਆਂ ਦੀਆਂ ਛੁੱਟੀਆਂ ਵਧਣ ਕਾਰਨ 2 ਹਫਤੇ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਹੁਣ ਇਹ ਖੇਡਾਂ 10 ਅਤੇ 11 ਫਰਵਰੀ ਨੂੰ ਹੋਣਗੀਆਂ । ਜਰਖੜ […]

Congress ਪ੍ਰਧਾਨ ਖੜਗੇ ਨੇ ਰਾਹੁਲ ਗਾਂਧੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਮਿਤ ਸ਼ਾਹ ਨੂੰ ਲਿਖਿਆ ਪੱਤਰ

ਨਵੀਂ ਦਿੱਲੀ, 24 ਜਨਵਰੀ (ਪੰਜਾਬ ਮੇਲ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਆਸਾਮ ‘ਚ ਪਾਰਟੀ ਆਗੂ ਰਾਹੁਲ ਗਾਂਧੀ ਅਤੇ ‘ਭਾਰਤ ਜੋੜੋ ਯਾਤਰਾ’ ‘ਚ ਸ਼ਾਮਲ ਹੋਰ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਦਖ਼ਲਅੰਦਾਜੀ ਕਰਨ। ਖੜਗੇ ਨੇ 23 ਜਨਵਰੀ ਦੀ ਤਾਰੀਖ਼ ਵਾਲੇ ਇਸ ਪੱਤਰ […]