ਏਅਰ ਇੰਡੀਆ ਵੱਲੋਂ ਤਲ ਅਵੀਵ ਦੀਆਂ ਉਡਾਣਾਂ ਅਗਲੇ ਨੋਟਿਸ ਤੱਕ ਮੁਅੱਤਲ

ਨਵੀਂ ਦਿੱਲੀ, 9 ਅਗਸਤ (ਪੰਜਾਬ ਮੇਲ)- ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਇਜ਼ਰਾਈਲ ਅਤੇ ਇਰਾਨ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ ਅਗਲੇ ਨੋਟਿਸ ਤੱਕ ਤਲ ਅਵੀਵ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਏਅਰਲਾਈਨ ਨੇ ਐਕਸ ‘ਤੇ ਇੱਕ ਪੋਸਟ ਵਿਚ ਕਿਹਾ, ”ਮੱਧ ਪੂਰਬ ਦੇ ਕੁਝ ਹਿੱਸਿਆਂ ਵਿਚ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਤਲ ਅਵੀਵ […]

ਰੂਸੀ ਫੌਜ ਤੋਂ 69 ਭਾਰਤੀ ਨਾਗਰਿਕਾਂ ਦੀ ਵਾਪਸੀ ਦੀ ਉਡੀਕ: ਜੈਸ਼ੰਕਰ

ਨਵੀਂ ਦਿੱਲੀ, 9 ਅਗਸਤ (ਪੰਜਾਬ ਮੇਲ)- ਇਥੇ ਲੋਕ ਸਭਾ ‘ਚ ਪ੍ਰਸ਼ਨ ਕਾਲ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਰੂਸੀ ਫੌਜ ਵਿਚ ਭਰਤੀ 69 ਭਾਰਤੀਆਂ ਦੀ ਵਾਪਸੀ ਦੀ ਉਡੀਕ ਕਰ ਰਹੀ ਹੈ। ਲੋਕ ਸਭਾ ਵਿਚ ਬੋਲਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਭਾਰਤੀ ਨਾਗਰਿਕਾਂ ਦੀ ਰੂਸੀ ਫੌਜ ਵਿਚ ਭਰਤੀ ਸਮੇਤ […]

ਨਸਲੀ ਹਮਲਿਆਂ ਅਤੇ ਹਿੰਸਾਂ ਦੇ ਖ਼ਿਲਾਫ਼ ਹਾਂ: ਸਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ, 9 ਅਗਸਤ (ਪੰਜਾਬ ਮੇਲ)- ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਹੋ ਰਹੇ ਹਮਲਿਆਂ ਦੀਆਂ ਘਟਨਾਵਾਂ ‘ਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨਿਓ ਗੁਟਾਰੇਜ਼ ਦੇ ਇਕ ਬੁਲਾਰੇ ਨੇ ਕਿਹਾ ਕਿ ਉਹ ਨਸਲੀ ਆਧਾਰ ‘ਤੇ ਹੋ ਹਮਲੇ ਅਤੇ ਹਿੰਸਾ ਭੜਕਾਉਣ ਦੇ ਖ਼ਿਲਾਫ਼ ਹਨ। ਜਨਰਲ ਸਕੱਤਰ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ […]

ਨੀਰਜ ਅਤੇ ਨਦੀਮ ਲਈ ਬਰਾਬਰ ਦੀ ਖੁਸ਼ੀ : ਨੀਰਜ ਚੋਪੜਾ ਦੀ ਮਾਤਾ

ਨਵੀਂ ਦਿੱਲੀ, 9 ਅਗਸਤ (ਪੰਜਾਬ ਮੇਲ)- ਪੈਰਿਸ ਓਲੰਪਿਕ ‘ਚ ਚਾਂਦੀ ਦਾ ਤਗ਼ਮਾ ਜੇਤੂ ਨੀਰਜ ਚੌਪੜਾ ਦੀ ਮਾਤਾ ਸਰੋਜ ਦੇਵੀ ਨੇ ਨੀਰਜ ਵੱਲੋਂ ਚਾਂਦੀ ਅਤੇ ਪਾਕਿਸਤਾਨ ਦੇ ਖਿਡਾਰੀ ਅਰਸ਼ਦ ਨਦੀਮ ਦੇ ਸੋਨ ਤਗ਼ਮਾ ਜਿੱਤਣ ਲਈ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅਸੀਂ ਚਾਂਦੀ ਦੇ ਤਗ਼ਮੇ ਨਾਲ ਖੁਸ਼ ਹਾਂ, ਜਿਸ ਨੇ ਸੋਨ ਤਗ਼ਮਾ ਜਿੱਤਿਆ ਹੈ, ਉਹ ਵੀ ਸਾਡਾ […]

ਪੈਰਿਸ ਓਲੰਪਿਕ ‘ਚ ਜੇਤੂ ਅਰਸ਼ਦ ਨਦੀਮ ਨੂੰ ਜੈਵਲਿਨ ਖਰੀਦਣ ਲਈ ਲੋਕਾਂ ਤੋਂ ਮੰਗਣੇ ਪਏ ਪੈਸੇ

-ਹੁਣ 10 ਕਰੋੜ ਦੇਵੇਗੀ ਲਹਿੰਦੇ ਪੰਜਾਬ ਦੀ ਸਰਕਾਰ ਕਰਾਚੀ, 9 ਅਗਸਤ (ਪੰਜਾਬ ਮੇਲ)- ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਪੈਰਿਸ ਵਿਚ ਓਲੰਪਿਕ ਰਿਕਾਰਡ ਨਾਲ ਸੋਨ ਤਗਮਾ ਜਿੱਤਣ ਵਾਲੇ ਜੈਵਲਿਨ ਥਰੋਅਰ ਅਰਸ਼ਦ ਨਦੀਮ ਲਈ 10 ਕਰੋੜ ਰੁਪਏ (ਪਾਕਿਸਤਾਨੀ) ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਹਾਲਾਂਕਿ, ਕੁਝ ਮਹੀਨੇ ਪਹਿਲਾਂ, ਨਦੀਮ ਨੂੰ ਓਲੰਪਿਕ […]

ਪਾਕਿਸਤਾਨ ‘ਚ ਵੀ ਬੰਗਲਾਦੇਸ਼ ਜਿਹੀ ਬਗਾਵਤ ਦਾ ਡਰ! ਪਾਕਿਸਤਾਨੀ ਫੌਜ ਮੁਖੀ ਵੱਲੋਂ ਚਿਤਾਵਨੀ

ਇਸਲਾਮਾਬਾਦ, 9 ਅਗਸਤ (ਪੰਜਾਬ ਮੇਲ)- ਬੰਗਲਾਦੇਸ਼ ਵਿਚ ਮੌਜੂਦਾ ਅਰਾਜਕਤਾ ਦੀ ਸਥਿਤੀ ਨੇ ਪਾਕਿਸਤਾਨੀ ਫੌਜ ਅਤੇ ਉਥੋਂ ਦੀ ਸਰਕਾਰ ਨੂੰ ਵੀ ਡਰਾਇਆ ਹੋਇਆ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨ ਦੇ ਫੌਜ ਮੁਖੀ ਨੇ ਇਕ ਰਸਮੀ ਬਿਆਨ ਜਾਰੀ ਕਰਕੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਪਾਕਿਸਤਾਨ ਵਿਚ ਬੰਗਲਾਦੇਸ਼ ਵਰਗੀ ਅਰਾਜਕਤਾ ਪੈਦਾ ਕਰਨ ਬਾਰੇ ਸੋਚਣ ਵੀ […]

ਚੀਨ ਦੀ ਪ੍ਰਮੁੱਖ ਬੰਦਰਗਾਹ ‘ਤੇ ਕਾਰਗੋ ਜਹਾਜ਼ ‘ਚ ਜ਼ਬਰਦਸਤ ਧਮਾਕਾ; ਲੱਗੀ ‘ਅੱਗ’

ਬੀਜਿੰਗ, 9 ਅਗਸਤ (ਪੰਜਾਬ ਮੇਲ)- ਚੀਨ ਵਿਚ ਪ੍ਰਸ਼ਾਂਤ ਮਹਾਸਾਗਰ ਦੇ ਤੱਟ ‘ਤੇ ਇਕ ਪ੍ਰਮੁੱਖ ਬੰਦਰਗਾਹ ‘ਤੇ ਖਤਰਨਾਕ ਸਾਮਾਨ ਲੈ ਕੇ ਜਾ ਰਹੇ ਇਕ ਕਾਰਗੋ ਜਹਾਜ਼ ‘ਚ ਜ਼ਬਰਦਸਤ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਸਰਕਾਰੀ ਮੀਡੀਆ ਅਤੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨਿਗਰਾਨੀ ਕੈਮਰੇ ਦਾ ਵੀਡੀਓ ਸਰਕਾਰੀ ਪ੍ਰਸਾਰਕ ਸੀ.ਸੀ.ਟੀ.ਵੀ. ਚੈਨਲ ਦੁਆਰਾ ਆਨਲਾਈਨ ਪ੍ਰਸਾਰਿਤ ਕੀਤਾ […]

ਦਿੱਲੀ-ਫਰੀਦਾਬਾਦ ਸਰਹੱਦ ਤੋਂ ਆਈ.ਐੱਸ.ਆਈ.ਐੱਸ. ਦਾ ਅੱਤਵਾਦੀ ਕਾਬੂ

ਅੱਤਵਾਦੀ ਰਿਜ਼ਵਾਨ ‘ਤੇ ਸੀ 3 ਲੱਖ ਰੁਪਏ ਦਾ ਇਨਾਮ ਨਵੀਂ ਦਿੱਲੀ, 9 ਅਗਸਤ (ਪੰਜਾਬ ਮੇਲ)- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਆਜ਼ਾਦੀ ਦਿਵਸ ਦੇ ਜਸ਼ਨਾਂ ਤੋਂ ਪਹਿਲਾਂ ਆਈ.ਐੱਸ.ਆਈ.ਐੱਸ. ਦੇ ਪੁਣੇ ਮਾਡਿਊਲ ਦੇ ਇੱਕ ਲੋੜੀਂਦੇ ਅੱਤਵਾਦੀ ਰਿਜ਼ਵਾਨ ਅਬਦੁਲ ਹਾਜੀ ਅਲੀ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਦਿੱਲੀ-ਫਰੀਦਾਬਾਦ ਸਰਹੱਦ ਤੋਂ […]

ਸਿਟ ਵੱਲੋਂ ਮਜੀਠੀਆ ਤੋਂ ਡੇਢ ਘੰਟਾ ਪੁੱਛ-ਪੜਤਾਲ

ਪਟਿਆਲਾ, 9 ਅਗਸਤ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਇੱਥੇ ਬਹੁ ਕਰੋੜੀ ਡਰੱਗਜ਼ ਮਾਮਲੇ ਦੀ ਜਾਂਚ ਲਈ ਵਿਚ ਬਣੀ ਵਿਸ਼ੇਸ਼ ਜਾਂਚ ਟੀਮ (ਸਿਟ) ਅੱਗੇ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਕੋਲੋਂ ਕਰੀਬ ਡੇਢ ਘੰਟਾ ਪੁੱਛ-ਪੜਤਾਲ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਮਜੀਠੀਆ ਨੇ ਜਾਂਚ ਵਿਚ ਸਹਿਯੋਗ ਨਹੀਂ ਕੀਤਾ, ਜਿਸ ਕਰਕੇ ਉਨ੍ਹਾਂ […]

ਡਾ. ਐੱਸ.ਪੀ. ਸਿੰਘ ਓਬਰਾਏ ਅੱਜ ਪਹੁੰਚੇ ਰੂਪਨਗਰ; ਟਰੱਸਟ ਵੱਲੋਂ ਬਣਾਏ ਮਕਾਨਾਂ ਦੀਆਂ ਸੌਂਪੀਆਂ ਚਾਬੀਆਂ

ਰੂਪਨਗਰ, 8 ਅਗਸਤ (ਪੰਜਾਬ ਮੇਲ)- ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਅੱਜ ਰੂਪਨਗਰ ਵਿਖੇ ਪਹੁੰਚੇ । ਜਿੱਥੇ ਉਹਨਾਂ ਵੱਲੋਂ ਵੱਖ-ਵੱਖ ਲੋੜਵੰਦ ਪਰਿਵਾਰਾਂ ਲਈ ਬਣਾਏ ਗਏ ਮਕਾਨਾਂ ਦੀਆਂ ਚਾਬੀਆਂ ਉਹਨਾਂ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਗਈਆਂ । ਜਦੋਂ ਉਹ ਰੂਪਨਗਰ ਵਿੱਚ ਪੈਂਦੇ ਪਿੰਡ ਹੁਸੈਨਪੁਰ ਵਿਖੇ ਪਹੁੰਚੇ ਤਾਂ […]