ਕੈਨੇਡਾ ‘ਚ ਪੰਜਾਬੀ ਨੌਜਵਾਨ ਦੇ ਕਤਲ ਮਾਮਲੇ ‘ਚ 4 ਵਿਅਕਤੀਆਂ ‘ਤੇ ਫਸਟ ਡਿਗਰੀ ਕਤਲ ਦੇ ਦੋਸ਼ ਆਇਦ

ਵੈਨਕੂਵਰ, 6 ਅਗਸਤ (ਪੰਜਾਬ ਮੇਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਬਸਫੋਰਡ ਸ਼ਹਿਰ ਨਾਲ ਸਬੰਧਿਤ ਜਨਵਰੀ ਮਹੀਨੇ ‘ਚ ਕਤਲ ਕੀਤੇ ਇੱਕ 19 ਸਾਲਾਂ ਨੌਜਵਾਨ ਦੇ ਕਤਲ ਦੇ ਸਬੰਧ ਵਿਚ ਪੁਲਿਸ ਵੱਲੋਂ ਚਾਰ ਵਿਅਕਤੀਆਂ ‘ਤੇ ਪਹਿਲੀ ਡਿਗਰੀ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਉਪਰੋਕਤ ਘਟਨਾ ਦੀ ਤਫਦੀਸ਼ ਕਰ ਰਹੀਆਂ ਏਜੰਸੀਆਂ ਅਨੁਸਾਰ ਹੱਤਿਆ ਦੀ ਇਸ ਘਟਨਾ […]

ਡੇਰਾ ਸਿਰਸਾ ਮੁਖੀ ਨੂੰ ਫਿਰ ਮਿਲੀ ਚਾਲੀ ਦਿਨਾਂ ਦੀ ਪੈਰੋਲ

ਸਿਰਸਾ, 5 ਅਗਸਤ (ਪੰਜਾਬ ਮੇਲ)- ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਚਾਲੀ ਦਿਨਾਂ ਦੀ ਪੈਰੋਲ ਮਿਲਣ ਮਗਰੋਂ ਉਹ ਸਿਰਸਾ ਡੇਰੇ ਪੁੱਜਾ। ਡੇਰੇ ਦੀਆਂ ਸਾਧਵੀਆਂ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ ‘ਚ ਸੁਨਾਰਿਆ ਜੇਲ੍ਹ ਵਿਚ ਸਜ਼ਾ ਭੁਗਤ […]

ਹੁਣ ਅਮਰੀਕਾ ਦਾ ਵੀਜ਼ਾ ਲੈਣ ਲਈ ਕਰਨਾ ਪਵੇਗਾ ਵੱਧ ਖ਼ਰਚਾ!

-ਵੀਜ਼ਾ ਅਰਜ਼ੀ ਪ੍ਰਕਿਰਿਆ ਦੌਰਾਨ 5,000 ਤੋਂ 15,000 ਅਮਰੀਕੀ ਡਾਲਰਾਂ ਤੱਕ ਦੇ ਬਾਂਡ ਜਮ੍ਹਾ ਕਰਨ ਦੀ ਹੋ ਸਕਦੀ ਹੈ ਵਾਸ਼ਿੰਗਟਨ, 5 ਅਗਸਤ (ਪੰਜਾਬ ਮੇਲ)-ਡੋਨਾਲਡ ਟਰੰਪ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਕੁਝ ਸ਼੍ਰੇਣੀਆਂ ਦੇ ਵੀਜ਼ਾ, ਹੁਣ ਅਮਰੀਕਾ ਦੁਆਰਾ ਜਾਰੀ ਕੀਤੇ ਜਾਣ ਤੋਂ ਪਹਿਲਾਂ, ਸੈਲਾਨੀਆਂ ਤੋਂ $15,000 ਤੱਕ ਦੇ ਬਾਂਡ ਦੀ ਲੋੜ ਹੋ ਸਕਦੀ ਹੈ। ਮੀਡੀਆ ਰਿਪੋਰਟਾਂ […]

ਟਰੰਪ ਦੀ ਟੈਰਿਫ ਧਮਕੀ ‘ਤੇ ਭਾਰਤ ਨੇ ਅਪਣਾਇਆ ਸਖਤ ਰੁਖ

ਕਿਹਾ : ਆਲੋਚਨਾ ਕਰਨ ਵਾਲੇ ਖ਼ੁਦ ਕਰ ਰਹੇ ਹਨ ਰੂਸ ਨਾਲ ਕਾਰੋਬਾਰ ਨਵੀਂ ਦਿੱਲੀ, 5 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਤੋਂ ਬਾਅਦ ਜਿਸ ਵਿਚ ਉਨ੍ਹਾਂ ਨੇ ਭਾਰਤ ਤੋਂ ਰੂਸੀ ਤੇਲ ਖਰੀਦਣ ਲਈ ਭਾਰਤੀ ਨਿਰਯਾਤ ‘ਤੇ ਭਾਰੀ ਟੈਰਿਫ (ਆਯਾਤ ਡਿਊਟੀ) ਵਧਾਉਣ ਦੀ ਧਮਕੀ ਦਿੱਤੀ ਸੀ, ਭਾਰਤ ਨੇ ਸਖ਼ਤ ਰੁਖ਼ ਅਪਣਾਇਆ ਹੈ। […]

ਭਾਰਤੀ-ਅਮਰੀਕੀ ਵਕੀਲ ਮਥੁਰਾ ਸ੍ਰੀਧਰਨ ਓਹਾਈਓ ‘ਚ ਸੌਲੀਸਿਟਰ ਜਨਰਲ ਨਿਯੁਕਤ

ਨਿਊਯਾਰਕ, 5 ਅਗਸਤ (ਪੰਜਾਬ ਮੇਲ)- ਭਾਰਤੀ ਮੂਲ ਦੀ ਵਕੀਲ ਮਥੁਰਾ ਸ੍ਰੀਧਰਨ ਨੂੰ ਓਹਾਈਓ ਦੀ 12ਵੀਂ ਸੌਲੀਸਿਟਰ ਜਨਰਲ ਨਿਯੁਕਤ ਕੀਤਾ ਗਿਆ ਹੈ, ਜੋ ਸੂਬੇ ਅਤੇ ਸੰਘੀ ਅਦਾਲਤਾਂ ਵਿਚ ਅਪੀਲਾਂ ਲਈ ਸੂਬੇ ਦੀ ਸਭ ਤੋਂ ਸੀਨੀਅਰ ਵਕੀਲ ਹੈ। ਅਟਾਰਨੀ ਜਨਰਲ ਡੇਵ ਯੋਸਟ ਨੇ ਪਿਛਲੇ ਹਫ਼ਤੇ ਇੱਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਐਲੀਅਟ ਗੇਜ਼ਰ ਦੀ ਥਾਂ ਸ੍ਰੀਧਰਨ […]

ਬਰੈਂਪਟਨ ‘ਚ ਪੰਜਾਬੀ ਲੜਕੀ ਦੀ ਸੜਕ ਹਾਦਸੇ ‘ਚ ਮੌਤ

ਬਰੈਂਪਟਨ, 5 ਅਗਸਤ (ਪੰਜਾਬ ਮੇਲ)- ਕੈਨੇਡਾ ‘ਚ ਪੜ੍ਹਦੀ ਪੰਜਾਬੀ ਲੜਕੀ ਦੀ ਸੜਕ ਹਾਦਸੇ ‘ਚ ਮੌਤ ਹੋ ਜਾਣ ਦਾ ਦੁੱਖਦ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ੀਰਾ ਦੇ ਪਿੰਡ ਬੋਤੀਆਂ ਵਾਲਾ ਦੀ ਰਹਿਣ ਵਾਲੀ ਮੇਨਬੀਰ ਕੌਰ ਮਾਰਚ 2023 ‘ਚ ਪੜ੍ਹਾਈ ਲਈ ਬਰੈਂਪਟਨ ਗਈ ਸੀ ਤੇ ਹੁਣ ਪੜ੍ਹਾਈ ਖਤਮ ਹੋਣ ‘ਤੇ ਉਸ ਨੇ ਵਰਕ ਪਰਮਿਟ ਅਪਲਾਈ ਕਰਨਾ ਸੀ। ਪਰ […]

ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਹਾਦਸੇ ‘ਚ ਵਾਲ-ਵਾਲ ਬਚੇ

ਕੁਰੂਕਸ਼ੇਤਰ, 5 ਅਗਸਤ (ਪੰਜਾਬ ਮੇਲ)- ਉੱਘੇ ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਉਸ ਵੇਲੇ ਵਾਲ-ਵਾਲ ਬਚ ਗਏ, ਜਦੋਂ ਉਨ੍ਹਾਂ ਦੀ ਕਾਰ ਇਥੇ ਪਿਪਲੀ ਫਲਾਈਓਵਰ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ ਹਰਭਜਨ ਮਾਨ ਦਿੱਲੀ ਤੋਂ ਮੁਹਾਲੀ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਅਵਾਰਾ ਗਾਂ ਨਾਲ ਟਕਰਾਉਣ ਮਗਰੋਂ ਪਲਟ ਗਈ। ਹਾਲਾਂਕਿ ਗਾਇਕ ਤੇ ਉਨ੍ਹਾਂ […]

ਬੋਇੰਗ ਲੜਾਕੂ ਜਹਾਜ਼ ਬਣਾਉਣ ਵਾਲੀ ਕੰਪਨੀ ਦੇ 3200 ਕਰਮਚਾਰੀ ਹੜਤਾਲ ‘ਤੇ

-ਤਨਖ਼ਾਹਾਂ ਵਧਾਉਣ ਦੀ ਮੰਗ ਨਿਊਯਾਰਕ, 5 ਅਗਸਤ (ਪੰਜਾਬ ਮੇਲ)- ਬੋਇੰਗ ਲੜਾਕੂ ਜਹਾਜ਼ ਬਣਾਉਣ ਵਾਲੇ ਕਰਮਚਾਰੀ ਅੱਧੀ ਰਾਤ ਨੂੰ ਹੜਤਾਲ ‘ਤੇ ਚਲੇ ਗਏ। ਇੰਟਰਨੈਸ਼ਨਲ ਐਸੋਸੀਏਸ਼ਨ ਆਫ ਮਸ਼ੀਨਿਸਟਸ ਐਂਡ ਏਅਰੋਸਪੇਸ ਵਰਕਰਜ਼ ਯੂਨੀਅਨ ਨੇ ਐਤਵਾਰ ਨੂੰ ਦੱਸਿਆ ਕਿ ਸੇਂਟ ਲੂਈ, ਸੇਂਟ ਚਾਰਲਸ, ਮਿਸੂਰੀ ਅਤੇ ਮਸਕਾਊਟਾ (ਇਲੀਨੋਇਸ) ਵਿਚ ਸਥਿਤ ਬੋਇੰਗ ਪਲਾਂਟਾਂ ਵਿਚ ਕੰਮ ਕਰਦੇ ਲਗਪਗ 3,200 ਕਰਮਚਾਰੀਆਂ ਨੇ ਬੋਇੰਗ […]

ਬ੍ਰਿਟੇਨ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਨ ਲਈ ਕਰੇਗਾ 100 ਮਿਲੀਅਨ ਪੌਂਡ ਦਾ ਨਿਵੇਸ਼

ਲੰਡਨ, 5 ਅਗਸਤ (ਪੰਜਾਬ ਮੇਲ)- ਬ੍ਰਿਟੇਨ ਨੇ ਐਲਾਨ ਕੀਤਾ ਹੈ ਕਿ ਉਹ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ 100 ਮਿਲੀਅਨ ਪੌਂਡ ਦਾ ਨਿਵੇਸ਼ ਕਰੇਗਾ। ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ ਕਿ ਨਵੀਂ ਫੰਡਿੰਗ ਰਾਸ਼ਟਰੀ ਅਪਰਾਧ ਏਜੰਸੀ (ਐੱਨ.ਸੀ.ਏ.) ਵਿਚ 300 ਵਾਧੂ ਅਧਿਕਾਰੀਆਂ ਦੀ ਨਿਯੁਕਤੀ, ਅਤਿ-ਆਧੁਨਿਕ ਜਾਂਚ ਤਕਨਾਲੋਜੀ ਅਤੇ […]

ਹੀਰੋਸ਼ੀਮਾ ‘ਤੇ ਪ੍ਰਮਾਣੂ ਹਮਲੇ ਦੇ 80 ਸਾਲ ਬਾਅਦ ਵੀ ਮ੍ਰਿਤਕਾਂ ਦੇ ਅਵਸ਼ੇਸ਼ਾਂ ਦੀ ਭਾਲ ਜਾਰੀ

ਨਿਨੋਸ਼ੀਮਾ, 5 ਅਗਸਤ (ਪੰਜਾਬ ਮੇਲ)-ਜਦੋਂ 80 ਸਾਲ ਪਹਿਲਾਂ 6 ਅਗਸਤ 1945 ਨੂੰ ਪਹਿਲਾ ਪ੍ਰਮਾਣੂ ਬੰਬ ਫਟਿਆ ਸੀ, ਤਾਂ ਹਜ਼ਾਰਾਂ ਮ੍ਰਿਤਕਾਂ ਨੂੰ ਆਤਮਘਾਤੀ ਹਮਲਿਆਂ ਲਈ ਸਿਖਲਾਈ ਪ੍ਰਾਪਤ ਫੌਜੀ ਕਿਸ਼ਤੀਆਂ ਰਾਹੀਂ ਹੀਰੋਸ਼ੀਮਾ ਦੇ ਦੱਖਣ ਵਿਚ ਇਕ ਛੋਟੇ ਜਿਹੇ ਪੇਂਡੂ ਟਾਪੂ ਨਿਨੋਸ਼ੀਮਾ ‘ਤੇ ਲਿਆਂਦਾ ਗਿਆ ਸੀ। 8 ਦਹਾਕੇ ਪਹਿਲਾਂ ਹੋਏ ਪ੍ਰਮਾਣੂ ਹਮਲੇ ਤੋਂ ਬਾਅਦ ਹੀਰੋਸ਼ੀਮਾ ਨੇੜਲੇ ਇਸ ਟਾਪੂ […]