ਕਾਂਗਰਸ ਹਾਈਕਮਾਨ ਵੱਲੋਂ ਕੇਜਰੀਵਾਲ ਸਰਕਾਰ ਵਿਰੁੱਧ ਬਿੱਲ ਦਾ ਵਿਰੋਧ ਕਰਨਾ ਪੰਜਾਬ ਕਾਂਗਰਸ ਲਈ ਵੱਡਾ ਝਟਕਾ

-ਕਈ ਆਗੂਆਂ ਵਲੋਂ ਹਾਈਕਮਾਨ ਤੱਕ ਪਹੁੰਚ ਚੰਡੀਗੜ੍ਹ, 17 ਜੁਲਾਈ (ਪੰਜਾਬ ਮੇਲ)-ਕਾਂਗਰਸ ਹਾਈਕਮਾਨ ਵਲੋਂ ਕੇਜਰੀਵਾਲ ਸਰਕਾਰ ਦੀਆਂ ਤਾਕਤਾਂ ਘਟਾਉਣ ਵਾਲੇ ਬਿੱਲ ਦਾ ਵਿਰੋਧ ਕਰਨ ਸੰਬੰਧੀ ਕੀਤਾ ਗਿਆ ਐਲਾਨ ਪੰਜਾਬ ਕਾਂਗਰਸ ਲਈ ਵੱਡਾ ਝਟਕਾ ਸਾਬਤ ਹੋ ਰਿਹਾ ਹੈ ਅਤੇ ਇਸ ਐਲਾਨ ਨੇ ਸੂਬੇ ਦੇ ਕਾਂਗਰਸੀ ਆਗੂਆਂ ਵਿਚ ਇਕ ਤਰ੍ਹਾਂ ਖਲਬਲੀ ਜਿਹੀ ਮਚਾ ਦਿੱਤੀ ਹੈ। ਪੰਜਾਬ ਕਾਂਗਰਸ ਦੇ […]

ਹਰਿਆਣਾ ਕਮੇਟੀ ਮੈਂਬਰਾਂ ਵਿਚਾਲੇ ਕੁੜੱਤਣ ਬਰਕਰਾਰ

-ਮੁੱਖ ਮੰਤਰੀ ਖੱਟਰ ਵਲੋਂ ਇਕਜੁੱਟ ਹੋਣ ਦੀ ਸਲਾਹ ਰਹੀ ਬੇਨਤੀਜਾ ਚੰਡੀਗੜ੍ਹ, 17 ਜੁਲਾਈ (ਪੰਜਾਬ ਮੇਲ)-ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 9ਵੇਂ ਸਥਾਪਨਾ ਦਿਵਸ ਮੌਕੇ ਕਮੇਟੀ ਦੇ ਮੁੱਖ ਦਫ਼ਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿਖੇ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰਾਂ ਨੇ ਕਮੇਟੀ ਦੀ ਚੜ੍ਹਦੀ ਕਲਾ ਅਤੇ ਹੜ੍ਹ ਪੀੜਤਾਂ ਲਈ ਅਰਦਾਸ ਕੀਤੀ। ਭਾਵੇਂ ਕਿ ਸੂਬੇ ਦੇ ਮੁੱਖ ਮੰਤਰੀ […]

ਜਾਖੜ ਦੀ ਟੀਮ ‘ਚ ‘ਇੰਪੋਰਟ’ ਹੋਏ ਕਾਂਗਰਸੀ ਨੂੰ ਜਗ੍ਹਾ ਦੇਣ ਦੀ ਯੋਜਨਾ

-ਟਕਸਾਲੀ ਭਾਜਪਾਈਆਂ ਨੇ ਵੱਟੀ ਚੁੱਪੀ ਜਲੰਧਰ, 17 ਜੁਲਾਈ (ਪੰਜਾਬ ਮੇਲ)- ਪੰਜਾਬ ‘ਚ ਭਾਰਤੀ ਜਨਤਾ ਪਾਰਟੀ ਨੇ ਸੂਬਾ ਪ੍ਰਧਾਨ ਦੇ ਅਹੁਦੇ ‘ਤੇ ਸੁਨੀਲ ਜਾਖੜ ਨੂੰ ਤਾਇਨਾਤ ਕੀਤਾ ਹੈ, ਜਿਸ ਤੋਂ ਬਾਅਦ ਜਾਖੜ ਲਗਾਤਾਰ ਇਕ ਤੋਂ ਬਾਅਦ ਇਕ ਪੰਜਾਬ ਸਰਕਾਰ ‘ਤੇ ਨਿਸ਼ਾਨੇ ਲਾ ਰਹੇ ਹਨ। ਹੁਣ ਤੱਕ ਭਾਜਪਾ ‘ਚ ਸੂਬਾ ਸਰਕਾਰ ‘ਤੇ ਉਸ ਤਰ੍ਹਾਂ ਹਾਵੀ ਹੋਣ ਦੀ […]

ਭਾਜਪਾ ਤੇ ਅਕਾਲੀ ਦਲ ਗਠਜੋੜ ਦੇ ਇਕੱਠੇ ਹੋਣ ਦੀ ਹਾਲੇ ਵੀ ਚੱਲ ਰਹੀ ਚਰਚਾ!

ਚੰਡੀਗੜ੍ਹ, 17 ਜੁਲਾਈ (ਪੰਜਾਬ ਮੇਲ)-ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਚੋਣ ਲੜਨ ਦੀ ਚਰਚਾ ‘ਤੇ ਕੁਝ ਹੱਦ ਤੱਕ ਰੋਕ ਲੱਗ ਚੁੱਕੀ ਹੈ ਅਤੇ ਦੋਵੇਂ ਪਾਰਟੀਆਂ ਮਿਲ ਕੇ ਚੱਲਣ ਦੀ ਯੋਜਨਾ ਤੋਂ ਇਨਕਾਰ ਕਰ ਚੁੱਕੀਆਂ ਹਨ ਪਰ ਸੂਤਰ ਦੱਸਦੇ ਹਨ ਕਿ ਦੋਵਾਂ ਪਾਰਟੀਆਂ ਅੰਦਰ ਅਜੇ ਵੀ ਇਸ ਚਰਚਾ ਦੀ ਚੰਗਿਆੜੀ ਸੁਲਗ ਰਹੀ ਹੈ। ਜਾਣਕਾਰ […]

ਭਗਵੰਤ ਮਾਨ ਸਰਕਾਰ ਵੱਲੋਂ ਯੂਨੀਅਨ ਲੀਡਰਾਂ ਖਿਲਾਫ਼ ਪੁਰਾਣੇ ਕੇਸ ਖੋਲ੍ਹਣੇ ਸ਼ੁਰੂ

ਬਠਿੰਡਾ, 17 ਜੁਲਾਈ (ਪੰਜਾਬ ਮੇਲ)- ਭਗਵੰਤ ਮਾਨ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਰਾਹ ਪੈਣ ਲੱਗੀ ਹੈ। ਪਿਛਲੀਆਂ ਸਰਕਾਰਾਂ ਵੇਲੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਯੂਨੀਅਨਾਂ ਲੀਡਰਾਂ ਖਿਲਾਫ ਦਰਜ ਹੋਏ ਪਰਚ ਹੁਣ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਖੁੱਲ੍ਹਣ ਲੱਗੇ ਹਨ। ਪਰਚੇ ਖੋਲ੍ਹਣ ਦੀ ਖ਼ਬਰ ਮਿਲਦੇ ਹੀ ਯੂਨੀਅਨਾਂ ਵਿਚ ਹਲਚਲ ਮਚ ਗਈ। ਯੂਨੀਅਨਾਂ ਨੇ ਸਰਕਾਰ ਨੂੰ […]

ਹਿਮਾਚਲ ਪ੍ਰਦੇਸ਼ ਦੇ ਕੁੱਲੂ ’ਚ ਬੱਦਲ ਫਟਿਆ: ਇਕ ਮੌਤ, ਤਿੰਨ ਜ਼ਖ਼ਮੀ

ਸ਼ਿਮਲਾ, 17 ਜੁਲਾਈ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਅੱਜ ਤੜਕੇ ਬੱਦਲ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਸਟੇਟ ਐਮਰਜੈਂਸੀ ਰਿਸਪਾਂਸ ਸੈਂਟਰ ਅਨੁਸਾਰ ਕੁੱਲੂ ਦੇ ਕਾਯਾਸ ਪਿੰਡ ਦੇ ਨੇੜੇ ਤੜਕੇ 3.55 ਵਜੇ ਬੱਦਲ ਫਟ ਗਿਆ, ਜਿਸ ਕਾਰਨ ਕਈ ਵਾਹਨ ਰੁੜ ਗਏ ਤੇ ਸੜਕ ਜਾਮ ਹੋ […]

ਅਮਰੀਕਾ ਦੇ ਹੈਂਪਟਨ ਸ਼ਹਿਰ ਵਿਚ ਹੋਈ ਗੋਲੀਬਾਰੀ ਵਿੱਚ 4 ਮੌਤਾਂ, ਸ਼ੱਕੀ ਹਮਲਾਵਰ ਦੀ ਵੱਡੀ ਪੱਧਰ ਉਪਰ ਭਾਲ

ਸੈਕਰਾਮੈਂਟੋ , ਕੈਲੀਫੋਰਨੀਆ,  17 ਜੁਲਾਈ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਸ਼ਹਿਰ ਹੈਂਪਟਨ, ਜਾਰਜੀਆ ਵਿਚ ਹੋਈ ਗੋਲੀਬਾਰੀ ਵਿੱਚ 4 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। ਲਾਅ ਇਨਫੋਰਸਮੈਂਟ ਅਧਿਕਾਰੀ ਇਕ ਸ਼ੱਕੀ ਦੋਸ਼ੀ ਦੀ ਭਾਲ ਵੱਡੀ ਪੱਧਰ ਉਪਰ ਕਰ ਰਹੇ ਹਨ। ਹੈਨਰੀ ਕਾਊਂਟੀ ਸ਼ੈਰਿਫ ਦਫਤਰ ਨੇ ਸ਼ੱਕੀ ਦੋਸ਼ੀ ਦੀ ਪਛਾਣ 40 ਸਾਲਾ ਆਂਦਰੇ ਲੌਂਗਮੋਰ ਵਜੋਂ ਕੀਤੀ […]

ਅਮਰੀਕਾ ਦੇ ਸ਼ਹਿਰ ਫਾਰਗੋ ਵਿਚ ਪੁਲਿਸ ਉਪਰ ਚਲਾਈਆਂ ਗੋਲੀਆਂ, 1 ਪੁਲਿਸ ਅਫਸਰ ਦੀ ਮੌਤ 2 ਗੰਭੀਰ ਜਖਮੀ

* ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਸੈਕਰਾਮੈਂਟੋ,ਕੈਲੀਫੋਰਨੀਆ 17 ਜੁਲਾਈ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਦੱਖਣੀ ਡਕੋਟਾ ਰਾਜ ਦੇ ਸ਼ਹਿਰ ਫਾਰਗੋ ਵਿਚ ਪੁਲਿਸ ਉਪਰ ਅਚਨਚੇਤ ਕੀਤੀ ਗੋਲੀਬਾਰੀ ਵਿਚ ਇਕ ਪੁਲਿਸ ਅਫਸਰ ਦੀ ਮੌਤ ਹੋਣ ਤੇ 2 ਹੋਰ ਪੁਲਿਸ ਅਫਸਰਾਂ ਦੇ ਗੰਭੀਰ ਹਾਲਤ ਵਿਚ ਜ਼ਖਮੀ ਹੋਣ ਦੀ ਖਬਰ ਹੈ। ਇਕ ਆਮ ਨਾਗਰਿਕ ਵੀ ਗੋਲੀਬਾਰੀ ਦੀ ਲਪੇਟ […]

ਅਮਰੀਕਾ ਦੀ ਜੇਲ ਵਿਚੋਂ ਫਰਾਰ ਹੋਇਆ ਕੈਦੀ ਹਫਤੇ ਬਾਅਦ ਵੀ ਪੁਲਿਸ ਦੇ ਨਹੀਂ ਆਇਆ ਕਾਬੂ

* 200 ਅਧਿਕਾਰੀ ਤੇ 15 ਏਜੰਸੀਆਂ ਭਾਲ ਵਿਚ ਜੁੱਟੀਆਂ ਸੈਕਰਾਮੈਂਟੋ, 16 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)–ਅਮਰੀਕਾ ਦੇ ਰਾਜ ਉਤਰ ਪੱਛਮੀ ਪੈਨਸਿਲਵਾਨੀਆ ਦੀ ਇਕ ਜੇਲ ਵਿਚੋਂ ਫਰਾਰ ਹੋਇਆ ਮਾਈਕਲ ਬੁਰਹਮ ਨਾਮੀ ਕੈਦੀ ਹਫਤੇ ਬਾਅਦ ਵੀ ਪੁਲਿਸ ਦੇ ਕਾਬੂ ਨਹੀਂ ਆਇਆ ਹੈ। ਬੁਰਹਮ ਅਗਜ਼ਨੀ ਤੇ ਚੋਰੀ ਦੇ ਮਾਮਲੇ ਵਿਚ ਜੇਲ ਵਿਚ ਬੰਦ ਸੀ। ਪੁਲਿਸ ਦਾ ਕਹਿਣਾ ਹੈ […]

ਪੁਲਿਸ ਅਫਸਰ ਵਿਰੁੱਧ ਡੰਡੇ ਨਾਲ ਇਕ ਫੋਟੋਗ੍ਰਾਫਰ ‘ਤੇ ਹਮਲਾ ਕਰਨ ਦੇ ਦੋਸ਼ ਰੱਦ, ਕੇਸ ਬੰਦ

ਸੈਕਰਾਮੈਂਟੋ, 16 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- 2020 ਵਿਚ ਕਾਲੇ ਵਿਅਕਤੀ ਜਾਰਜ ਫਲਾਇਡ ਦੀ ਪੁਲਿਸ ਹੱਥੋਂ ਹੋਈ ਮੌਤ ਤੋਂ ਬਾਅਦ ਹੋਏ ਇਕ ਪ੍ਰਦਰਸ਼ਨ ਦੌਰਾਨ ਓਰੇਗੋਨ ਦੇ ਇਕ ਪੁਲਿਸ ਅਫਸਰ ਵਿਰੁੱਧ ਇਕ ਫੋਟੋਗ੍ਰਾਫਰ ‘ਤੇ ਹਮਲਾ ਕਰਨ ਦੇ ਲੱਗੇ ਦੋਸ਼ ਰੱਦ ਕਰ ਦਿੱਤੇ ਗਏ ਹਨ। ਅਗਸਤ 2020 ਵਿਚ ਟੇਰੀ ਜੈਕੋਬਸ ਨਾਮੀ ਫੋਟੋਗ੍ਰਾਫਰ ਦੇ ਸਿਰ ‘ਤੇ ਪੁੁਲਿਸ ਅਫਸਰ […]