ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਹੋਰ ਵਿਕਸਿਤ ਕਰਨ ਦੀ ਮੰਗ

ਨਿਊਯਾਰਕ, 30 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਹਾਲ ਵਿਚ ਹੀ ਪ੍ਰਵਾਸੀ ਪੰਜਾਬੀਆਂ ਨੂੰ ਦਿੱਲੀ ਹਵਾਈ ਅੱਡੇ ‘ਤੇ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਇਕ ਸਹਾਇਤਾ ਕੇਂਦਰ ਸਥਾਪਿਤ ਕੀਤੇ ਜਾਣ ਤੋਂ ਬਾਅਦ ਅੰਮ੍ਰਿਤਸਰ ਹਵਾਈ ਅੱਡੇ ਨੂੰ ਹੋਰ ਵਿਕਸਿਤ ਅਤੇ ਉਡਾਣਾਂ ਸ਼ੁਰੂ ਕਰਾਉਣ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਬਿਆਨ ਜਾਰੀ ਕੀਤਾ ਹੈ। ਬਿਆਨ ਵਿਚ […]

ਬ੍ਰਿਟੇਨ ‘ਚ ਭਾਰਤੀ ਮੂਲ ਦੀ ਔਰਤ ਵੱਲੋਂ 10 ਸਾਲਾ ਧੀ ਦੀ ਹੱਤਿਆ ਦਾ ਜੁਰਮ ਕਬੂਲ

ਲੰਡਨ, 30 ਅਗਸਤ (ਪੰਜਾਬ ਮੇਲ)- ਇੰਗਲੈਂਡ ‘ਚ ਭਾਰਤੀ ਮੂਲ ਦੀ 33 ਸਾਲਾ ਔਰਤ ਨੇ ਸ਼ੁੱਕਰਵਾਰ ਨੂੰ ਆਪਣੀ 10 ਸਾਲਾ ਬੇਟੀ ਦੀ ਹੱਤਿਆ ਦਾ ਗੱਲ ਕਬੂਲ ਕਰ ਲਈ ਹੈ। ਲੜਕੀ ਦੀ ਲਾਸ਼ ਇਸ ਸਾਲ ਦੇ ਸ਼ੁਰੂ ਵਿਚ ਇੰਗਲੈਂਡ ਦੇ ‘ਵੈਸਟ ਮਿਡਲੈਂਡਜ਼’ ਖੇਤਰ ਦੇ ਇਕ ਕਸਬੇ ਵਿਚ ਉਸ ਦੇ ਘਰ ਤੋਂ ਮਿਲੀ ਸੀ। ਜਸਕੀਰਤ ਕੌਰ ਉਰਫ਼ ਜੈਸਮੀਨ […]

ਜਰਮਨੀ ਨੇ ਅਫਗਾਨ ਨਾਗਰਿਕਾਂ ਨੂੰ ਵਾਪਸ ਭੇਜਿਆ

ਬਰਲਿਨ, 30 ਅਗਸਤ (ਪੰਜਾਬ ਮੇਲ)- ਜਰਮਨੀ ਨੇ ਸ਼ੁੱਕਰਵਾਰ ਨੂੰ 2021 ਤੋਂ ਬਾਅਦ ਪਹਿਲੀ ਵਾਰ ਅਫਗਾਨ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ ਹਵਾਲੇ ਕੀਤਾ। ਇੱਕ ਸਰਕਾਰੀ ਬੁਲਾਰੇ ਨੇ ਅਫਗਾਨ ਨਾਗਰਿਕਾਂ ਨੂੰ ਦੋਸ਼ੀ ਠਹਿਰਾਏ ਗਏ ਅਪਰਾਧੀ ਦੱਸਿਆ, ਪਰ ਉਨ੍ਹਾਂ ਦੇ ਅਪਰਾਧਾਂ ਨੂੰ ਸਪੱਸ਼ਟ ਕਰਨ ਲਈ ਟਿੱਪਣੀ ਦੀ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ। ਅਫਗਾਨ ਨਾਗਰਿਕਾਂ ਨੂੰ ਉਨ੍ਹਾਂ ਦੇ […]

ਕੈਨੇਡਾ: ਵਿਦੇਸ਼ੀ ਸੈਲਾਨੀਆਂ ਨੂੰ ਨਹੀਂ ਮਿਲੇਗਾ ਵਰਕ ਪਰਮਿਟ

ਵੈਨਕੂਵਰ/ਵਿਨੀਪੈੱਗ, 30 ਅਗਸਤ (ਪੰਜਾਬ ਮੇਲ)- ਕੈਨੇਡਾ ਸਰਕਾਰ ਨੇ ਸੈਲਾਨੀ/ਵਿਜ਼ਟਰ ਵੀਜ਼ੇ ’ਤੇ ਕੈਨੇਡਾ ਆਏ ਲੋਕਾਂ ਨੂੰ ਵਰਕ ਪਰਮਿਟ ਦੇਣ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਤੁਰੰਤ ਲਾਗੂ ਹੋਣ ਕਰਕੇ ਕੈਨੇਡਾ ’ਚ ਪੱਕੇ ਹੋਣ ਦੀ ਇੱਕ ਹੋਰ ਚੋਰਮੋਰੀ ਬੰਦ ਹੋ ਗਈ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਵਰਕ ਪਰਮਿਟ ਦਿਵਾਉਣ ਦੇ ਓਹਲੇ ਸੈਲਾਨੀਆਂ ਨੂੰ […]

ਭੂੰਦੜ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ

ਚੰਡੀਗੜ੍ਹ,  30 ਅਗਸਤ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵੱਡਾ ਫ਼ੈਸਲਾ ਲੈਂਦਿਆਂ ਦਲ ਦੇ ਅੰਦਰੂਨੀ ਕਲੇਸ਼ ਦਰਮਿਆਨ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਹੈ। ਦਲ ਦੇ ਰਾਜਸੀ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਪਾਰਟੀ ’ਚ ਕਿਸੇ ਆਗੂ ਨੂੰ ਇਹ ਅਹੁਦਾ ਦਿੱਤਾ ਗਿਆ ਹੈ। ਭਲਕੇ ਪੰਜ ਸਿੰਘ […]

ਬੋਸਟਨ ਵਿਖੇ ਅਦਾਲਤ ਨੇ ਦੋ ਪੰਜਾਬੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਦੇ ਦੋਸ਼ੀ ਠਹਿਰਾਇਆ

ਫਰਿਜ਼ਨੋ, 30 ਅਗਸਤ (ਪੰਜਾਬ ਮੇਲ)- ਬੋਸਟਨ ਵਿੱਚ ਇੱਕ ਸੰਘੀ ਗ੍ਰੈਂਡ ਜਿਊਰੀ ਨੇ ਕੋਕੀਨ ਅਤੇ ਮੈਥਾਮਫੇਟਾਮਾਈਨ ਦੀ ਵੰਡ ਲਈ ਦੋ  ਨੂੰ ਦੋਸ਼ੀ ਠਹਿਰਾਇਆ ਹੈ। ਫਰਿਜ਼ਨੋ, ਕੈਲੀਫੋਰਨੀਆ ਦੇ ਸਿਮਰਨਜੀਤ ਸਿੰਘ (28) ਅਤੇ ਗੁਸਿਮਰਤ ਸਿੰਘ (19) ਦੇ ਖਿਲਾਫ ਪੰਜ ਕਿਲੋਗ੍ਰਾਮ ਜਾਂ ਇਸ ਤੋਂ ਵੱਧ ਕੋਕੀਨ ਅਤੇ 500 ਗ੍ਰਾਮ ਜਾਂ ਇਸ ਤੋਂ ਵੱਧ ਮੈਥਾਮਫੇਟਾਮਾਈਨ ਵੰਡਣ ਦੇ ਇਰਾਦੇ ਨਾਲ ਵੰਡਣ […]

ਪੰਜਾਬ ਕੈਬਨਿਟ ਨੇ ਪੰਚਾਇਤੀ ਚੋਣਾਂ ਨਿਯਮ 1994 ਦੇ ਨਿਯਮ 12 ਵਿੱਚ ਸੋਧ ਨੂੰ ਦਿੱਤੀ ਹਰੀ ਝੰਡੀ

ਉਮੀਦਵਾਰਾਂ ਨੂੰ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨਾਂ ਉਤੇ ਪੰਚਾਇਤੀ ਚੋਣਾਂ ਲੜਨ ਤੋਂ ਰੋਕਣ ਦੇ ਮੰਤਵ ਨਾਲ ਚੁੱਕਿਆ ਕਦਮ ਚੰਡੀਗੜ੍ਹ, 30 ਅਗਸਤ (ਪੰਜਾਬ ਮੇਲ)- ਪਿੰਡਾਂ ਦਾ ਸਮੁੱਚਾ ਵਿਕਾਸ ਯਕੀਨੀ ਬਣਾਉਣ ਦੇ ਮੰਤਵ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਪੰਜਾਬ ਪੰਚਾਇਤੀ ਚੋਣਾਂ ਨਿਯਮ, 1994 ਦੇ ਨਿਯਮ 12 ਵਿੱਚ ਸੋਧ ਨੂੰ ਮਨਜ਼ੂਰੀ […]

ਵੈਨਕੂਵਰ ਵਿਚਾਰ ਮੰਚ ਵੱਲੋਂ ਬੇਬਾਕ ਸਾਹਿਤਕਾਰ ਹਰਜੀਤ ਦੌਧਰੀਆ ਨਾਲ ਵਿਸ਼ੇਸ਼ ਮਿਲਣੀ

ਸਰੀ, 30 ਅਗਸਤ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨ 93 ਸਾਲਾ ਬਜ਼ੁਰਗ ਸਾਹਿਤਕਾਰ ਅਤੇ ਬੇਬਾਕ ਸਮਾਜਿਕ, ਰਾਜਨੀਤਕ ਸ਼ਖ਼ਸੀਅਤ ਹਰਜੀਤ ਦੌਧਰੀਆ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਮਿਲਣੀ ਦੀ ਵਿਸ਼ੇਸ਼ਤਾ ਇਹ ਰਹੀ ਕਿ ਹਰਜੀਤ ਦੌਧਰੀਆ ਦੀ ਸਰੀਰਕ ਸਮੱਸਿਆ ਨੂੰ ਧਿਆਨ ਵਿਚ ਰਖਦਿਆਂ ਮੰਚ ਦੇ ਮੈਂਬਰ ਹਰਜੀਤ ਦੌਧਰੀਆ ਦੇ ਨਿਵਾਸ ਸਥਾਨ ‘ਤੇ ਗਏ। ਰਸਮੀ ਮੇਲਜੋਲ […]

ਕੈਨੇਡਾ ‘ਚ ਵਿਜ਼ਟਰ ਵੀਜ਼ਾ ‘ਤੇ ਆਉਣ ਵਾਲੇ ਲੋਕਾਂ ਨੂੰ ਨਹੀਂ ਮਿਲੇਗਾ ਵਰਕ ਪਰਮਿਟ

ਟੋਰਾਂਟੋ, 29 ਅਗਸਤ (ਪੰਜਾਬ ਮੇਲ)- ਕੈਨੇਡਾ ਵਿਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਕਨੈਡਾ ਸਰਕਾਰ ਨੇ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ, ਹੁਣ ਵਿਜ਼ਟਰ ਵੀਜ਼ਾ ‘ਤੇ ਆਉਣ ਵਾਲੇ ਲੋਕਾਂ ਨੂੰ ਕਨੈਡਾ ਵਿਚ ਵਰਕ ਪਰਮਿਟ ਨਹੀਂ ਮਿਲੇਗਾ। ਇਹ ਨਵਾਂ ਫੈਸਲਾ 28 ਅਗਸਤ ਤੋਂ ਲਾਗੂ ਹੋ ਗਿਆ ਹੈ। ਪਹਿਲਾਂ ਵਿਜ਼ਟਰ ਜਾਂ ਟੂਰਿਸਟ ਵੀਜ਼ੇ ‘ਤੇ ਆਉਣ […]

ਇੰਗਲਿਸ਼ ਚੈਨਲ ਨੂੰ ਪਾਰ ਕਰਨ ਲਈ ਬ੍ਰਿਟਿਸ਼ ਭਾਰਤੀ ਮੁਟਿਆਰ ਤਿਆਰ

-ਹਾਲ ਹੀ ਵਿੱਚ 16 ਸਾਲ ਦੀ ਹੋਈ ਹੈ ਪ੍ਰੀਸ਼ਾ  ਵਾਟਫੋਰਡ, 29 ਅਗਸਤ (ਪੰਜਾਬ ਮੇਲ)- ਵਾਟਫੋਰਡ ਦੀ ਇੱਕ ਬ੍ਰਿਟਿਸ਼ ਭਾਰਤੀ ਕਿਸ਼ੋਰ ਇਤਿਹਾਸ ਰਚਣ ਦੀ ਕਗਾਰ ‘ਤੇ ਹੈ, ਕਿਉਂਕਿ ਉਹ ਇਕੱਲੇ ਇੰਗਲਿਸ਼ ਚੈਨਲ ਪਾਰ ਕਰਨ ਲਈ ਤੈਰਾਕੀ ਦੀ ਤਿਆਰੀ ਕਰ ਰਹੀ ਹੈ। ਪ੍ਰੀਸ਼ਾ, ਜੋ ਕਿ ਹਾਲ ਹੀ ਵਿੱਚ 16 ਸਾਲ ਦੀ ਹੋਈ ਹੈ, ਡੋਵਰ ਤੋਂ ਕੈਪ ਗ੍ਰਿਸ […]