2023 ‘ਚ Vigilance ਵੱਲੋਂ ਭ੍ਰਿਸ਼ਟਾਚਾਰ ਦੇ 251 ਮਾਮਲਿਆਂ ‘ਚ 288 ਮੁਲਜ਼ਮ ਗ੍ਰਿਫਤਾਰ

ਚੰਡੀਗੜ੍ਹ, 28 ਦਸੰਬਰ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ‘ਤੇ ਨਕੇਲ ਕੱਸਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਦੇ ਹੋਏ 2023 ਵਿਚ 26 ਦਸੰਬਰ ਤੱਕ ਕੁੱਲ 251 ਟ੍ਰੈਪ ਮਾਮਲੇ, ਅਪਰਾਧਿਕ ਮਾਮਲੇ ਦਰਜ ਕੀਤੇ ਤੇ 288 ਸਰਕਾਰੀ ਅਧਿਕਾਰੀਆਂ/ਮੁਲਾਜ਼ਮਾਂ ਤੇ ਨਿੱਜੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਮਾਮਲਿਆਂ ‘ਚ ਗ੍ਰਿਫਤਾਰ ਮੁਲਜ਼ਮਾਂ ਵਿਚ 66 ਪੁਲਿਸ […]

ਦਿੱਲੀ ‘ਚ Corona ਦੇ ਸਬ-ਵੇਰੀਐਂਟ ਜੇ ਐੈੱਨ-1 ਦੀ ਦਸਤਕ

ਨਵੀਂ ਦਿੱਲੀ, 28 ਦਸੰਬਰ (ਪੰਜਾਬ ਮੇਲ)- ਦੇਸ਼ ਦੀ ਰਾਜਧਾਨੀ ਦਿੱਲੀ ‘ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਸਬ-ਵੇਰੀਐਂਟ ਜੇ. ਐੱਨ.-1 ਦਾ ਪਹਿਲਾ ਕੇਸ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਤਿੰਨ ਵਿਅਕਤੀਆਂ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ ਇਕ ਦੀ ਰਿਪੋਰਟ ਜੇ. […]

2023 ‘ਚ ਲਾਂਘੇ ਰਾਹੀਂ 93,453 Indian ਸ਼ਰਧਾਲੂਆਂ ਨੇ ਕੀਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ

ਅੰਮ੍ਰਿਤਸਰ, 28 ਦਸੰਬਰ (ਪੰਜਾਬ ਮੇਲ)- ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ‘ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਦੀ ਮਾਰਫ਼ਤ ਇਸ ਵਰ੍ਹੇ ਦੌਰਾਨ 93453 ਭਾਰਤੀ ਯਾਤਰੂ ਪਾਕਿਸਤਾਨ ਪਹੁੰਚੇ। ਇਸ ਵਰ੍ਹੇ ਦੌਰਾਨ 49,918 ਪਾਕਿਸਤਾਨੀ ਹਿੰਦੂ-ਸਿੱਖਾਂ, 1,73,314 ਪਾਕਿ ਮੁਸਲਿਮ ਅਤੇ ਈਸਾਈ ਵਿਜ਼ਟਰ, ਪਾਕਿ ਸਥਿਤ ਗੁਰਧਾਮਾਂ ਦੀ ਯਾਤਰਾ ‘ਤੇ ਵਾਹਗਾ ਰਸਤੇ ਜਾਣ ਵਾਲੇ 5628 ਭਾਰਤੀ ਨਾਗਰਿਕਾਂ […]

ਕੇਂਦਰ ਸਰਕਾਰ ਵੱਲੋਂ Republic Day Parade ‘ਚੋਂ ਪੰਜਾਬ ਦੀ ਝਾਕੀ ਮੁੜ ਬਾਹਰ

ਚੰਡੀਗੜ੍ਹ, 28 ਦਸੰਬਰ (ਪੰਜਾਬ ਮੇਲ)- ਕੇਂਦਰ ਦੀ ਭਾਜਪਾ ਸਰਕਾਰ ਨੇ ਇਕ ਵਾਰ ਫਿਰ ਪੰਜਾਬ ਦੀ ਝਾਕੀ ਨੂੰ ਗਣਤੰਤਰ ਦਿਵਸ ਪਰੇਡ ‘ਚੋਂ ਬਾਹਰ ਕਰ ਦਿੱਤਾ ਹੈ। ਸਾਲ 2017 ਮਗਰੋਂ ਦੂਸਰੀ ਦਫ਼ਾ ਪੰਜਾਬ ਦੀ ਝਾਕੀ ਨੂੰ ਕੌਮੀ ਸਮਾਗਮਾਂ ‘ਚੋਂ ਬਾਹਰ ਰੱਖਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਕੌਮੀ ਤਰਾਨੇ ‘ਚੋਂ […]

ਸਾਲ 2023 ‘ਚ ਲੰਡਨ ਛੱਡ ਬਾਹਰ ਵਸਣ ਵਾਲਿਆਂ ਦੀ ਅੰਦਾਜ਼ਨ ਗਿਣਤੀ 9 ਸਾਲਾਂ ਦੇ ਹੇਠਲੇ ਪੱਧਰ ‘ਤੇ

ਲੰਡਨ, 28 ਦਸੰਬਰ (ਪੰਜਾਬ ਮੇਲ)- ਅੰਕੜਿਆਂ ਅਨੁਸਾਰ ਸਾਲ 2023 ‘ਚ ਲੰਡਨ ਛੱਡ ਕੇ ਬਾਹਰ ਜਾ ਕੇ ਵਸਣ ਵਾਲਿਆਂ ਦੀ ਗਿਣਤੀ ਪਿਛਲੇ 9 ਸਾਲਾਂ ਤੋਂ ਘੱਟ ਰਹੀ ਹੈ। ਹੈਂਪਟਨਜ਼ ਏਜੰਸੀ ਦੀ ਰਿਪੋਰਟ ਅਨੁਸਾਰ ਲੰਡਨ ਵਾਸੀਆਂ ਨੇ ਇਸ ਸਾਲ ਰਾਜਧਾਨੀ ਤੋਂ ਬਾਹਰ ਘਰਾਂ ‘ਤੇ ਸਮੂਹਿਕ ਤੌਰ ‘ਤੇ 28.7 ਬਿਲੀਅਨ ਪੌਂਡ ਖਰਚ ਕੀਤੇ ਹਨ, ਜੋ ਕਿ 2022 ਦੇ […]

ਸਿੱਖਾਂ ਦੇ ਕਾਤਲਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾ ਮਿਲੇ : ਮਾਨ

ਫ਼ਤਿਹਗੜ੍ਹ ਸਾਹਿਬ, 28 ਦਸੰਬਰ (ਪੰਜਾਬ ਮੇਲ)- ਸ਼ਹੀਦੀ ਸਭਾ ਦੇ ਦੂਜੇ ਦਿਨ ਕੀਤੀ ਸਿਆਸੀ ਕਾਨਫਰੰਸ ਦੌਰਾਨ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਾਹਿਬਜ਼ਾਦਿਆਂ ਨੇ ਜ਼ਾਲਮ ਹੁਕਮਰਾਨ ਦੇ ਜਬਰ ਅੱਗੇ ਸੀਸ ਨਾ ਝੁਕਾਉਂਦਿਆਂ ਸ਼ਹਾਦਤਾਂ ਦੇ ਕੇ ਖਾਲਸਾ ਪੰਥ ਦੇ ਇਸ ਮਨੁੱਖਤਾ ਪੱਖੀ ਬੂਟੇ ਨੂੰ […]

ਪੰਜਾਬ ਦੇ ਸੰਸਦ ਮੈਂਬਰਾਂ ਦੀ 4 ਸਾਲਾਂ ‘ਚ ਰਹੀ ਸਿਰਫ 17 ਫੀਸਦੀ ਹਾਜ਼ਰੀ

– 2019 ਤੋਂ ਹੁਣ ਤੱਕ ਸਿਰਫ ਚਾਰ ਸਵਾਲ ਪੁੱਛੇ ਚੰਡੀਗੜ੍ਹ, 28 ਦਸੰਬਰ (ਪੰਜਾਬ ਮੇਲ)-ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਲੋਕ ਸਭਾ ਵਿਚ ਅੱਜ ਤੱਕ ਆਪਣੇ ਹਲਕੇ ਦੀਆਂ ਮੰਗਾਂ ਤੇ ਮਸਲਿਆਂ ਬਾਰੇ ਕਦੇ ਮੂੰਹ ਤੱਕ ਨਹੀਂ ਖੋਲ੍ਹਿਆ ਹੈ। ਉਨ੍ਹਾਂ ਕਦੇ ਵੀ ਕਿਸੇ ਬਹਿਸ ਵਿਚ ਹਿੱਸਾ ਨਹੀਂ ਲਿਆ। ਇਥੋਂ ਤੱਕ ਕੇ ਉਨ੍ਹਾਂ ਨੇ ਸੈਸ਼ਨ […]

SIT ਸਾਹਮਣੇ ਪੇਸ਼ ਨਹੀਂ ਹੋਏ ਮਜੀਠੀਆ; ਮੰਗਿਆ ਚਾਰ ਹਫ਼ਤਿਆਂ ਦਾ ਸਮਾਂ

ਪਟਿਆਲਾ, 28 ਦਸੰਬਰ (ਪੰਜਾਬ ਮੇਲ)-ਏ. ਡੀ. ਜੀ. ਪੀ. ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ ਵੱਲੋਂ ਦੋ ਸਾਲ ਪਹਿਲਾਂ ਦਰਜ ਹੋਏ ਨਸ਼ਾ ਤਸਕਰੀ ਦੇ ਇਕ ਕੇਸ ਸਬੰਧੀ ਸੰਮਨ ਭੇਜ ਕੇ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਬੁੱਧਵਾਰ ਮੁੜ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਮਜੀਠੀਆ ਸਿਟ ਸਾਹਮਣੇ ਪੇਸ਼ ਨਹੀਂ […]

ਰੂਸ ਨੇ ਸਲਾਮਤੀ ਕੌਂਸਲ ਦੀ ਪੱਕੀ ਮੈਂਬਰੀ ਲਈ ਭਾਰਤ ਦੀ ਕੀਤੀ ਹਮਾਇਤ

-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਕੀਤੀ ਮੁਲਾਕਾਤ ਮਾਸਕੋ, 28 ਦਸੰਬਰ (ਪੰਜਾਬ ਮੇਲ)- ਰੂਸ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ‘ਚ ਪੱਕੀ ਮੈਂਬਰੀ ਲਈ ਭਾਰਤ ਦੀਆਂ ਉਮੀਦਾਂ ਦੀ ਹਮਾਇਤ ਕਰਦਾ ਹੈ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਭਾਰਤ ਦੀ ‘ਮੇਕ ਇਨ ਇੰਡੀਆ’ ਪਹਿਲ ਤਹਿਤ ਮਾਸਕੋ ਆਧੁਨਿਕ […]

ਉੱਤਰ ਪੱਛਮੀ ਭਾਰਤ ’ਚ ਸੰਘਣੀ ਧੁੰਦ ਕਾਰਨ ਸੜਕ, ਰੇਲ ਤੇ ਹਵਾਈ ਆਵਾਜਾਈ ਪ੍ਰਭਾਵਿਤ

ਨਵੀਂ ਦਿੱਲੀ, 28 ਦਸੰਬਰ (ਪੰਜਾਬ ਮੇਲ)- ਦਿੱਲੀ ਵਿਚ ਸੰੰਘਣੀ ਧੁੰਦ ਕਾਰਨ ਜਿਥੇ ਸੜਕੀ ਆਵਾਜਾਈ ’ਤੇ ਮਾੜਾ ਅਸਰ ਪਿਆ ਉਥੇ ਰੇਲ ਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ। ਦਿੱਲੀ ਆਉਣ ਵਾਲੀਆਂ 22 ਰੇਲ ਗੱਡੀਆਂ ਤੈਅ ਸਮੇਂ ਤੋਂ ਪਛੜ ਕੇ ਚੱਲ ਰਹੀਆਂ ਹਨ। ਦਿੱਲੀ ਹਵਾਈ ਅੱਡੇ ‘ਤੇ 134 ਘਰੇਲੂ ਤੇ ਕੌਮਾਂਤਰੀ ਉਡਾਣਾਂ ਧੁੰਦ ਕਾਰਨ ਦੇਰੀ ਨਾਲ ਆਈਆਂ ਤੇ […]