ਵਿਸ਼ਵ ਕੱਪ ਕ੍ਰਿਕਟ ਫਾਈਨਲ ਤੋਂ ਪਹਿਲਾਂ ਆਸਟਰੇਲਿਆਈ ਕਪਤਾਨ ਪੈਟ ਕਮਿੰਸ ਨੇ ਦੇਖੀ ਪਿੱਚ

ਅਹਿਮਦਾਬਾਦ, 18 ਨਵੰਬਰ (ਪੰਜਾਬ ਮੇਲ)- ਮੈਚ ਤੋਂ ਪਹਿਲਾਂ ਪਿੱਚ ਦਾ ਮੁਆਇਨਾ ਕਰਨਾ ਆਮ ਗੱਲ ਹੈ ਪਰ ਉਸ ਪਿੱਚ ਦੀਆਂ ਤਸਵੀਰਾਂ ਲੈਣਾ ਅਸਾਧਾਰਨ ਹੈ, ਜੋ ਡਰੈਸਿੰਗ ਰੂਮ ਵਿਚ ਚਰਚਾ ਕਰਨ ਅਤੇ ਰਣਨੀਤੀ ਬਣਾਉਣ ਲਈ ਲਈਆਂ ਗਈਆਂ ਹੋਣ। ਅਜਿਹਾ ਹੀ ਅੱਜ ਸਵੇਰੇ ਉਸ ਸਮੇਂ ਹੋਇਆ, ਜਦੋਂ ਆਸਟਰੇਲਿਆਈ ਕਪਤਾਨ ਪੈਟ ਕਮਿੰਸ ਭਾਰਤ ਖ਼ਿਲਾਫ਼ ਵਿਸ਼ਵ ਕੱਪ ਫਾਈਨਲ ਲਈ ਵਰਤੀ […]

ਦਿੱਲੀ ਦੀ ਹਵਾ ’ਚ ਸੁਧਾਰ ਹੋਣ ਦੇ ਬਾਵਜੂਦ ਹਾਲੇ ਵੀ ਬਹੁਤ ਖ਼ਰਾਬ

ਨਵੀਂ ਦਿੱਲੀ, 18 ਨਵੰਬਰ (ਪੰਜਾਬ ਮੇਲ)- ਹਵਾ ਦੀ ਰਫ਼ਤਾਰ ਵਧਣ ਅਤੇ ਰਾਤ ਨੂੰ ਹਵਾ ਦੀ ਦਿਸ਼ਾ ਵਿਚ ਤਬਦੀਲੀ ਕਾਰਨ ਦਿੱਲੀ ਦੀ ਹਵਾ ਦੀ ਗੁਣਵੱਤਾ ਵਿਚ ਸੁਧਾਰ ਹੋਇਆ ਹੈ ਪਰ ਇਹ ਹਾਲੇ ਵੀ ਬਹੁਤ ਖਰਾਬ ਸ਼੍ਰੇਣੀ ਵਿਚ ਹੈ। ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ ਅੱਜ ਸਵੇਰੇ 9 ਵਜੇ 339 ਸੀ, ਜੋ ਸ਼ੁੱਕਰਵਾਰ ਨੂੰ ਸ਼ਾਮ 4 ਵਜੇ 405 […]

ਟੋਰਾਂਟੋ ’ਚ 90 ਮਿਲੀਅਨ ਡਾਲਰ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਬਰਾਮਦ; 7 ਗ੍ਰਿਫ਼ਤਾਰ

ਟੋਰਾਂਟੋ, 18 ਨਵੰਬਰ (ਪੰਜਾਬ ਮੇਲ)- ਕੈਨੇਡਾ ਦੀ ਟੋਰਾਂਟੋ ਲਿਸ ਨੇ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਜ਼ਬਤ ਕੀਤੀ ਹੈ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਜੀ.ਟੀ.ਏ. ਵਿਚ ਚੱਲ ਰਹੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦੀ ਜਾਂਚ ਦੇ ਨਤੀਜੇ ਵਜੋਂ 7 ਗਿ੍ਰਫਤਾਰੀਆਂ ਕੀਤੀਆਂ ਗਈਆਂ ਹਨ ਅਤੇ ‘‘ਕ੍ਰਿਸਟਲ ਮੇਥਾਮਫੇਟਾਮਾਈਨ ਅਤੇ ਪਾਊਡਰ […]

ਅਮਰੀਕਾ ਦੇ ਹਸਪਤਾਲ ’ਚ ਭਾਰੀ ਗੋਲੀਬਾਰੀ, ਇੱਕ ਦੀ ਮੌਤ

ਵਾਸ਼ਿੰਗਟਨ, 18 ਨਵੰਬਰ (ਪੰਜਾਬ ਮੇਲ)- ਅਮਰੀਕਾ ’ਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਤਾਜ਼ਾ ਮਾਮਲਾ ਨਿਊ ਹੈਂਪਸ਼ਾਇਰ ਹਸਪਤਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਬੰਦੂਕਧਾਰੀ ਨੇ ਹਸਪਤਾਲ ਦੇ ਗਲਿਆਰੇ ’ਚ ਗੋਲੀਆਂ ਚਲਾ ਦਿੱਤੀਆਂ। ਇਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਵਾਲਿਆਂ ਨੇ ਵੀ ਚਾਰਜ ਸੰਭਾਲ ਲਿਆ ਅਤੇ ਜਵਾਬੀ ਕਾਰਵਾਈ ਵਿਚ ਬੰਦੂਕਧਾਰੀ […]

ਚੈਟਜੀਪੀਟੀ ਬਣਾਉਣ ਵਾਲੀ ਕੰਪਨੀ ਨੇ ਆਪਣੇ ਸੀ.ਈ.ਓ. ਸੈਮ ਓਲਟਮੈਨ ਨੂੰ ‘ਬੇਭਰੋਸਗੀ’ ਕਾਰਨ ਹਟਾਇਆ

ਸਾਨ ਫਰਾਂਸਿਸਕੋ, 18 ਨਵੰਬਰ (ਪੰਜਾਬ ਮੇਲ)- ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ’ਤੇ ਆਧਾਰਿਤ ਪਲੇਟਫਾਰਮ ਚੈਟਜੀਪੀਟੀ ਬਣਾਉਣ ਵਾਲੀ ਕੰਪਨੀ ਓਪਨ ਏ.ਆਈ. ਨੇ ਆਪਣੇ ਸਹਿ ਬਾਨੀ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੈਮ ਓਲਟਮੈਨ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਕੰਪਨੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ, ‘ਬੋਰਡ ਨੂੰ ਹੁਣ ਓਪਨ ਏ.ਆਈ. ਦੀ ਅਗਵਾਈ ਕਰਨ ਦੀ ਉਸ ਦੀ ਯੋਗਤਾ ’ਤੇ […]

ਪਾਕਿਸਤਾਨ ’ਚ ਜੈਸ਼ ਦੇ ਅੱਤਵਾਦੀ ਦੀ ਗੋਲ਼ੀ ਮਾਰ ਕੇ ਹੱਤਿਆ

ਪਾਕਿਸਤਾਨ ’ਚ ਜੈਸ਼ ਦੇ ਅੱਤਵਾਦੀ ਤਾਜ ਮੁਹੰਮਦ ਦੀ ਗੋਲ਼ੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪਾਕਿਸਤਾਨ ਦੇ ਬਾਰਾ ਵਿਚ ਅਣਪਛਾਤੇ ਲੋਕਾਂ ਨੇ ਉਸ ਨੂੰ ਗੋਲ਼ੀ ਮਾਰ ਦਿੱਤੀ। ਉਹ ਮੋਸਟ ਵਾਂਟੇਡ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਅਬਦੁਲ ਰਊਫ ਅਸਗਰ ਦਾ ਰਿਸ਼ਤੇਦਾਰ ਅਤੇ ਸੱਜਾ ਹੱਥ ਸੀ। ਅਸਗਰ ਕਈ ਅੱਤਵਾਦੀ ਘਟਨਾਵਾਂ ’ਚ ਸ਼ਾਮਲ ਹੈ। ਪਾਕਿਸਤਾਨ ’ਚ […]

ਪਾਕਿਸਤਾਨ ’ਚ ਮਿਲੇ ਇਤਿਹਾਸਕ ਤਾਂਬੇ ਦੇ ਸਿੱਕੇ

ਕਰਾਚੀ, 18 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਸਿੰਧ ਸੂਬੇ ਵਿਚ ਸਾਂਭ-ਸੰਭਾਲ ਦੇ ਕੰਮ ਦੌਰਾਨ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨ ‘ਮੋਹਨਜੋਦੜੋ’ ਦੇ ਇਕ ਸਤੂਪ ’ਚੋਂ ਤਾਂਬੇ ਦੇ ਸਿੱਕਿਆਂ ਨਾਲ ਭਰਿਆ ਭਾਂਡਾ ਮਿਲਿਆ ਹੈ। ਕੰਜ਼ਰਵੇਸ਼ਨ ਡਾਇਰੈਕਟਰ ਸਈਅਦ ਸ਼ਾਕਿਰ ਸ਼ਾਹ ਨੇ ਕਿਹਾ ਕਿ ਕਰਮਚਾਰੀ ਵੀਰਵਾਰ ਨੂੰ ਢਹਿ-ਢੇਰੀ ਹੋਈ ਕੰਧ ਦੀ ਖੋਦਾਈ ਕਰ ਰਹੇ ਸਨ, ਤਾਂ ਉਥੇ ਉਨ੍ਹਾਂ ਨੂੰ […]

ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਡੀਪ ਫੇਕ ਬਾਰੇ ਚਰਚਾ ਕਰੇਗੀ ਸਰਕਾਰ: ਵੈਸ਼ਨਵ

ਨਵੀਂ ਦਿੱਲੀ, 18 ਨਵੰਬਰ (ਪੰਜਾਬ ਮੇਲ)- ਕੇਂਦਰੀ ਸੂਚਨਾ ਤਕਨੀਕੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਕਿਹਾ ਹੈ ਕਿ ਸਰਕਾਰ ਜਲਦ ਹੀ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ‘ਡੀਪ ਫੇਕ’ ਮਾਮਲੇ ‘ਤੇ ਚਰਚਾ ਕਰੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਦਿੱਤੀ ਸੁਰੱਖਿਆ ਲਾਗੂ ਨਹੀਂ ਹੋਵੇਗੀ, ਜੇ ਉਹ ਡੀਪ ਫੇਕ ਨੂੰ ਹਟਾਉਣ ਲਈ ਢੁਕਵੇਂ ਕਦਮ ਨਹੀਂ ਚੁੱਕਣਗੀਆਂ।

ਕਰੀਬ 13 ਲੱਖ ਅਫ਼ਗਾਨ ਲੋਕ ਪਾਕਿਸਤਾਨ ਤੋਂ ਆਪਣੇ ਦੇਸ਼ ਪਰਤਣਗੇ; ਡਬਲਯੂ.ਐੱਚ.ਓ. ਵੱਲੋਂ ਚਿਤਾਵਨੀ ਜਾਰੀ

ਇਸਲਾਮਾਬਾਦ, 18 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਤੋਂ ਕਰੀਬ 13 ਲੱਖ ਅਫਗਾਨ ਲੋਕ ਆਪਣੇ ਜੱਦੀ ਦੇਸ਼ ਪਰਤ ਸਕਦੇ ਹਨ। ਟੋਲੋ ਨਿਊਜ਼ ਦੀਆਂ ਰਿਪੋਰਟਾਂ ਮੁਤਾਬਕ ਐਮਨੈਸਟੀ ਇੰਟਰਨੈਸ਼ਨਲ ਨੇ ਪਾਕਿਸਤਾਨ ਨੂੰ ਅਫਗਾਨ ਸ਼ਰਨਾਰਥੀਆਂ ਦੇ ਦੇਸ਼ ਨਿਕਾਲੇ ਅਤੇ ਨਜ਼ਰਬੰਦੀ ਨੂੰ ਰੋਕਣ ਲਈ ਕਿਹਾ ਹੈ। ਐਮਨੈਸਟੀ ਇੰਟਰਨੈਸ਼ਨਲ ਨੇ ਇਕ ਬਿਆਨ ਵਿਚ ਕਿਹਾ ਕਿ ਪਾਕਿਸਤਾਨ ਦੀਆਂ ਕਾਰਵਾਈਆਂ ਉਦੋਂ ਸ਼ੁਰੂ ਹੋਈਆਂ, ਜਦੋਂ […]

ਆਈ.ਐੱਮ.ਐੱਫ. ਨੇ ਪਾਕਿਸਤਾਨ ਦੀ ਵਿਦੇਸ਼ੀ ਕਰਜ਼ੇ ਦੀਆਂ ਲੋੜਾਂ ਨੂੰ ਘਟਾ ਕੇ 25 ਅਰਬ ਡਾਲਰ

ਇਸਲਾਮਾਬਾਦ, 18 ਨਵੰਬਰ (ਪੰਜਾਬ ਮੇਲ)- ਆਈ.ਐੱਮ.ਐੱਫ. ਨੇ ਮੌਜੂਦਾ ਵਿੱਤੀ ਸਾਲ ਲਈ ਪਾਕਿਸਤਾਨ ਦੀਆਂ ਬਾਹਰੀ ਕਰਜ਼ੇ ਦੀਆਂ ਲੋੜਾਂ ਨੂੰ ਘਟਾ ਕੇ 25 ਅਰਬ ਅਮਰੀਕੀ ਡਾਲਰ ਕਰ ਦਿੱਤਾ ਹੈ। ਬਹੁਪੱਖੀ ਏਜੰਸੀ ਨੇ ਨਕਦੀ ਦੀ ਕਿੱਲਤ ਨਾਲ ਜੂਝ ਰਹੀ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਇਸ ’ਚ 3.4 ਅਰਬ ਅਮਰੀਕੀ ਡਾਲਰ ਦੀ ਕਟੌਤੀ ਕੀਤੀ ਹੈ। […]