ਇਸਰੋ ਦਾ ਆਦਿੱਤਿਆ-ਐੱਲ-1 ਮਿਸ਼ਨ 2 ਸਤੰਬਰ ਨੂੰ

ਬੰਗਲੌਰ, 28 ਅਗਸਤ (ਪੰਜਾਬ ਮੇਲ)- ਇਸਰੋ ਸੂਰਜ ਦਾ ਅਧਿਐਨ ਕਰਨ ਲਈ ਪੀ.ਐੱਸ.ਐੱਲ.ਵੀ.-ਸੀ 57/ਆਦਿੱਤਿਆ-ਐੱਲ1 ਮਿਸ਼ਨ ਸ੍ਰੀਹਰੀਕੋਟਾ ਤੋਂ 2 ਸਤੰਬਰ ਨੂੰ ਸਵੇਰੇ 11.50 ‘ਤੇ ਲਾਂਚ ਕੀਤਾ ਜਾਵੇਗਾ। ਚੰਦ ਮਿਸ਼ਨ ਦੀ ਸਫਲਤਾ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਇਹ ਸੂਰਜ ਮਿਸ਼ਨ ਲਾਂਚ ਕੀਤਾ ਜਾਵੇਗਾ। ‘ਆਦਿਤਿਆ-ਐਲ1’ ਪੁਲਾੜ ਵਾਹਨ ਸੂਰਜ ਦੀ ਸਭ ਤੋਂ ਬਾਹਰੀ ਪਰਤਾਂ ਦੇ ਨਿਰੀਖਣ ਲਈ […]

ਬਰਤਾਨੀਆ ‘ਚ 4 ਪੰਜਾਬੀ ਨੌਜਵਾਨਾਂ ‘ਤੇ ਡਿਲੀਵਰੀ ਡਰਾਈਵਰ ਦੀ ਹੱਤਿਆ ਕਰਨ ਦਾ ਦੋਸ਼

ਲੰਡਨ, 28 ਅਗਸਤ (ਪੰਜਾਬ ਮਲ)- ਪੱਛਮੀ ਇੰਗਲੈਂਡ ਭਾਰਤੀ ਮੂਲ ਦੇ 20 ਸਾਲਾਂ ਦੇ ਚਾਰ ਨੌਜਵਾਨਾਂ ਨੂੰ 23 ਸਾਲਾ ਡਿਲੀਵਰੀ ਡਰਾਈਵਰ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਕਤਲ ਦੇ ਮਾਮਲੇ ‘ਚ ਅਰਸ਼ਦੀਪ ਸਿੰਘ (24), ਜਗਦੀਪ ਸਿੰਘ (22), ਸ਼ਿਵਦੀਪ ਸਿੰਘ (26) ਅਤੇ ਮਨਜੋਤ ਸਿੰਘ (24) ਉੱਤੇ ਅਰਮਾਨ ਸਿੰਘ ਦੇ ਕਤਲ ਦੇ ਦੋਸ਼ ਲਾਏ ਗਏ ਸਨ […]

ਕੈਨੇਡਾ ‘ਚ ਟਰਾਲੇ ਨਾਲ ਹਾਦਸੇ ਮਗਰੋਂ ਕਾਰ ਨੂੰ ਅੱਗ ਲੱਗਣ ਕਾਰਨ ਪੰਜਾਬੀ ਨੌਜਵਾਨ ਜਿਊਂਦਾ ਸੜਿਆ

ਟੋਰਾਂਟੋ/ਬੇਗੋਵਾਲ, 28 ਅਗਸਤ (ਪੰਜਾਬ ਮੇਲ)- ਕੈਨੇਡਾ ‘ਚ ਇਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਕਾਰ, ਜਿਸ ਨੂੰ ਕਿ ਪੰਜਾਬੀ ਨੌਜਵਾਨ ਚਲਾ ਰਿਹਾ ਸੀ, ਦੀ ਟਰਾਲੇ ਨਾਲ ਟੱਕਰ ਹੋਣ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਪੰਜਾਬੀ ਨੌਜਵਾਨ ਕਾਰ ‘ਚ ਬੁਰੀ ਤਰ੍ਹਾਂ ਸੜ ਗਿਆ। […]

ਪੰਜਾਬ ਕੈਬਨਿਟ ਵੱਲੋਂ ਮੁੱਖ ਮੰਤਰੀ ਤੇ ਮੰਤਰੀਆਂ ਦੀ ਅਖ਼ਤਿਆਰੀ ਗ੍ਰਾਂਟ ‘ਚ ਕਟੌਤੀ

ਚੰਡੀਗੜ੍ਹ, 28 ਅਗਸਤ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਮੁੱਖ ਮੰਤਰੀ ਦੀ ਅਖਤਿਆਰੀ ਗ੍ਰਾਂਟ ਨੂੰ 50 ਕਰੋੜ ਰੁਪਏ ਤੋਂ ਘਟਾ ਕੇ 37 ਕਰੋੜ ਰੁਪਏ ਅਤੇ ਆਪਣੇ ਸਾਰੇ ਮੰਤਰੀਆਂ ਦੀ ਅਖਤਿਆਰੀ ਗ੍ਰਾਂਟ 1.5 ਕਰੋੜ ਰੁਪਏ ਸਾਲਾਨਾ ਤੋਂ ਘਟਾ ਕੇ 1 ਕਰੋੜ ਰੁਪਏ ਸਾਲਾਨਾ ਕਰ ਦਿੱਤੀ ਹੈ। ਪੰਜਾਬ ਵਿਧਾਨ ਸਭਾ ਸਪੀਕਰ ਦੀ ਅਖਤਿਆਰੀ ਗਰਾਂਟ ਵੀ ਡੇਢ ਕਰੋੜ ਰੁਪਏ […]

ਪੰਚਾਇਤੀ ਚੋਣਾਂ: ਪੰਚਾਇਤਾਂ ਭੰਗ ਹੋਣ ਮਗਰੋਂ ਪਿੰਡਾਂ ‘ਚ ਬਦਲਿਆ ਸਿਆਸੀ ਮਾਹੌਲ

-ਪੰਚਾਇਤੀ ਚੋਣਾਂ ਲਈ ਸਿਆਸੀ ਧਿਰਾਂ ਵੱਲੋਂ ਗਤੀਵਿਧੀਆਂ ਸ਼ੁਰੂ ਮੋਗਾ, 28 ਅਗਸਤ (ਪੰਜਾਬ ਮੇਲ)- ਸੂਬੇ ‘ਚ ਪੰਚਾਇਤਾਂ ਭੰਗ ਹੋਣ ਮਗਰੋਂ ਪਿੰਡਾਂ ਵਿਚ ਸਿਆਸੀ ਮਾਹੌਲ ਬਦਲ ਗਿਆ ਹੈ। ਸਰਪੰਚੀ ਦੇ ਚਾਹਵਾਨ ਉਮੀਦਵਾਰਾਂ ਨੇ ਸਿਆਸੀ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। ਪਿੰਡਾਂ ਵਿਚ ਭਾਜਪਾ ਵੱਲੋਂ ਵੀ ਵੋਟਰ ਕਾਡਰ ਕਾਇਮ ਕਰਨ ਨਾਲ ਇਸ ਵਾਰ ਪੰਚਾਇਤੀ ਸੰਸਥਾਵਾਂ ਚੋਣਾਂ ਵਿਚ ਚਹੁੰਕੋਣੇ ਮੁਕਾਬਲੇ […]

ਨਗਰ ਨਿਗਮ ਚੋਣਾਂ ਨੂੰ ਲੈ ਕੇ ਸਰਕਾਰੀ ਤੇ ਸਿਆਸੀ ਹਲਕਿਆਂ ‘ਚ ਫਿਲਹਾਲ ਕੋਈ ਸਰਗਰਮੀ ਨਹੀਂ

ਜਲੰਧਰ, 28 ਅਗਸਤ (ਪੰਜਾਬ ਮੇਲ)- ਨਗਰ ਨਿਗਮ ਜਲੰਧਰ ਦਾ ਕਾਰਜਕਾਲ ਇਸ ਸਾਲ ਦੇ ਸ਼ੁਰੂ ‘ਚ ਭਾਵ 24 ਜਨਵਰੀ 2023 ਨੂੰ ਖ਼ਤਮ ਹੋ ਗਿਆ ਸੀ ਅਤੇ ਕੁਝ ਮਹੀਨੇ ਬਾਅਦ ਅਗਲੀ ਜਨਵਰੀ ਆਉਣ ਵਾਲੀ ਹੈ ਪਰ ਜਲੰਧਰ ਨਗਰ ਨਿਗਮ ਦੀ ਚੋਣ ਕਦੋਂ ਹੋਵੇਗੀ ਅਤੇ ਨਵਾਂ ਕੌਂਸਲ ਹਾਊਸ ਕਦੋਂ ਗਠਿਤ ਹੋਵੇਗਾ, ਇਸ ਲਈ ਫਿਲਹਾਲ ਕੋਈ ਸਰਗਰਮੀ ਨਜ਼ਰ ਨਹੀਂ […]

ਭਾਜਪਾ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਖਿੱਚੀ ਤਿਆਰੀ!

ਜਲੰਧਰ, 28 ਅਗਸਤ (ਪੰਜਾਬ ਮੇਲ)- ਲੋਕ ਸਭਾ ਚੋਣਾਂ ਆਉਣ ਵਾਲੀਆਂ ਹਨ ਅਤੇ ਇਸ ਤੋਂ ਪਹਿਲਾਂ ਕੁਝ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਇਕ ਵਾਰ ਫਿਰ ਤੋਂ ਯਾਤਰਾਵਾਂ ਦੀ ਤਿਆਰੀ ਕਰ ਲਈ ਹੈ। ਮੱਧ ਪ੍ਰਦੇਸ਼ ‘ਚ ਪਾਰਟੀ ਵੱਲੋਂ ਜਨ ਆਸ਼ੀਰਵਾਦ […]

ਪੰਜਾਬ ਸਰਕਾਰ ਦਾ ਸੂਬੇ ‘ਚ ਗ਼ੈਰ-ਕਾਨੂੰਨੀ ਮਾਈਨਿੰਗ ‘ਤੇ ਕੱਸਣ ਲੱਗੀ ਸ਼ਿਕੰਜਾ!

ਚੰਡੀਗੜ੍ਹ, 28 ਅਗਸਤ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਖਣਨ ਵਿਭਾਗ ਨੇ ਨਾਜਾਇਜ਼ ਖਣਨ ਕਰਨ ਵਾਲਿਆਂ ਖਿਲਾਫ਼ ਸ਼ਿਕੰਜਾ ਕੱਸਦਿਆਂ ਦੋ ਦਿਨਾਂ ‘ਚ ਤਿੰਨ ਕੇਸ ਦਰਜ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖਣਨ ਅਤੇ ਭੂ-ਵਿਗਿਆਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਵਿਭਾਗ ਨੇ ਗੈਰ-ਕਾਨੂੰਨੀ ਮਾਈਨਿੰਗ ਖਿਲਾਫ਼ ਸਖਤ ਨੀਤੀ […]

ਪੰਜਾਬ ਯੂਥ ਕਾਂਗਰਸ ਦੇ 2 ਉਪ-ਪ੍ਰਧਾਨਾਂ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ਹੇਠ ਕਾਰਨ ਦੱਸੋ ਨੋਟਿਸ ਜਾਰੀ

ਚੰਡੀਗੜ੍ਹ, 28 ਅਗਸਤ (ਪੰਜਾਬ ਮੇਲ)- ਪੰਜਾਬ ਯੂਥ ਕਾਂਗਰਸ ਦੇ ਦੋ ਉਪ-ਪ੍ਰਧਾਨਾਂ ਉਦੈਵੀਰ ਸਿੰਘ ਢਿੱਲੋਂ ਅਤੇ ਅਕਸ਼ੈ ਸ਼ਰਮਾ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ਹੇਠ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਅਜੇ ਛਿਕਾਰਾ ਨੇ ਦੋਵਾਂ ਤੋਂ 2 ਦਿਨਾਂ ਵਿਚ ਜਵਾਬ ਮੰਗਿਆ ਹੈ। ਦੋਵਾਂ ‘ਤੇ ਪੰਜਾਬ ਯੂਥ ਕਾਂਗਰਸ ਦੀ ਪਹਿਲੀ ਕਾਰਜਕਾਰਨੀ ਦੀ ਮੀਟਿੰਗ, […]

ਆਸਟੇਲੀਆ ’ਚ ਅਮਰੀਕਾ ਦਾ ਫੌਜੀ ਹੈਲੀਕਾਪਟਰ ਹਾਦਸਾਗ੍ਰਸਤ, ਤਿੰਨ ਹਲਾਕ

ਸਿਡਨੀ, 27 ਅਗਸਤ (ਪੰਜਾਬ ਮੇਲ) – ਅਮਰੀਕਾ ਦਾ ਫੌਜੀ ਹੈਲੀਕਾਪਟਰ ਸੈਨਿਕ ਅਭਿਆਸ ਦੌਰਾਨ ਅੱਜ ਦੱਖਣੀ ਆਸਟਰੇਲੀਆ ’ਚ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਤਿੰਨ ਅਮਰੀਕੀ ਫੌਜੀਆਂ ਦੀ ਮੌਤ ਹੋ ਗਈ ਹੈ ਤੇ 23 ਫੌਜੀ ਜ਼ਖ਼ਮੀ ਹੋ ਗਏ ਹਨ। ਜ਼ਖਮੀ ਫੌਜੀਆਂ ਨੂੰ ਰੋਇਲ ਡਾਰਵਿਨ ਤੇ ਹੋਰਨਾਂ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਪੰਜ ਫੌਜੀਆਂ ਦੀ ਹਾਲਤ ਗੰਭੀਰ […]