ਇਟਲੀ ਵਿੱਚ 29 ਸਤੰਬਰ ਨੂੰ ਸਜਾਇਆ ਜਾਵੇਗਾ ਮਹਾਨ ਨਗਰ ਕੀਰਤਨ

ਮਿਲਾਨ ਇਟਲੀ, 24 ਸਤੰਬਰ (ਸਾਬੀ ਚੀਨੀਆਂ/ਪੰਜਾਬ ਮੇਲ )- ਯੂਰਪ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਕਰਕੇ ਜਾਣਿਆ ਜਾਂਦੇ ਇਟਲੀ ਦੇ ਮਸ਼ਹੂਰ ਸ਼ਹਿਰ ਫੌਦੀ ਦੇ ਗੁਰਦੁਆਰਾ ਸਿੰਘ ਸਭਾ ਫੌਦੀ  ਦੀਆਂ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਕੇ ਮਹਾਨ ਨਗਰ ਕੀਰਤਨ 29 ਸਤੰਬਰ ਦਿਨ ਐਤਵਾਰ […]

ਪੰਜਾਬ ਕੈਬਨਿਟ ‘ਚ ਫੇਰਬਦਲ; 5 ਨਵੇਂ ਚਿਹਰੇ ਬਣਾਏ ਗਏ ਮੰਤਰੀ

-ਦੋਆਬਾ ਨੂੰ ਮਿਲੇ ਦੋ ਮੰਤਰੀ, ਹੁਸ਼ਿਆਰਪੁਰ ਤੋਂ ਡਾ. ਰਵਜੋਤ ਸਿੰਘ ਤੇ ਜਲੰਧਰ ਤੋਂ ਮੋਹਿੰਦਰ ਭਗਤ ਨੇ ਚੁੱਕੀ ਸਹੁੰ ਜਲੰਧਰ, 23 ਸਤੰਬਰ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਿਚ ਅੱਜ ਫੇਰਬਦਲ ਕੀਤਾ ਗਿਆ ਹੈ। ਇਸ ਦੌਰਾਨ 5 ਨਵੇਂ ਚਿਹਰਿਆਂ ਨੂੰ ਮੰਤਰੀ ਬਣਾਇਆ ਗਿਆ ਹੈ, ਜਦਕਿ 4 ਮੰਤਰੀਆਂ ਦੀ ਕੈਬਨਿਟ ਵਿਚੋਂ ਛੁੱਟੀ ਕੀਤੀ ਗਈ ਹੈ। […]

ਪੰਜਾਬ ਮੰਤਰੀ ਮੰਡਲ ‘ਚ ਮਹਿਕਮਿਆਂ ਦੀ ਹੋਈ ਵੰਡ

ਚੰਡੀਗੜ੍ਹ, 23 ਸਤੰਬਰ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਵਜ਼ਾਰਤ ਵਿਚ ਪੰਜ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੰਤਰੀ ਮੰਡਲ ਵਿਚ ਮਹਿਕਮਿਆਂ ਦੀ ਵੰਡ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਗ੍ਰਹਿ ਵਿਭਾਗ ਅਤੇ ਨਿਆਂ, ਕਰਮਚਾਰੀ ਬਿਊਰੋ (ਪਰਸੋਨੇਲ), ਸਹਿਕਾਰੀ ਵਿਭਾਗ, ਖੇਡਾਂ, ਯੁਵਕ ਸੇਵਾਵਾਂ ਤੇ ਹੋਰ ਵਿਭਾਗ […]

ਅਮਰੀਕਾ ਨੇ 297 ਪੁਰਾਤਨ ਵਸਤਾਂ ਭਾਰਤ ਨੂੰ ਕੀਤੀਆਂ ਵਾਪਸ

ਮੋਦੀ ਵੱਲੋਂ ਭਾਰਤੀ ਇਤਿਹਾਸ ਨਾਲ ਜੁੜੀਆਂ ਵਸਤਾਂ ਵਾਪਸ ਕਰਨ ‘ਚ ਸਹਾਇਤਾ ਕਰਨ ‘ਤੇ ਬਾਇਡਨ ਦਾ ਧੰਨਵਾਦ ਵਾਸ਼ਿੰਗਟਨ, 23 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੌਰਾਨ 297 ਪੁਰਾਤਨ ਵਸਤਾਂ ਭਾਰਤ ਨੂੰ ਵਾਪਸ ਕੀਤੀਆਂ ਹਨ, ਜੋ ਕਿ ਸੱਭਿਆਚਾਰਕ ਜਾਇਦਾਦ ਦੀ ਨਾਜਾਇਜ਼ ਤਸਕਰੀ ਵਿਰੁੱਧ ਲੜਾਈ ਵਿਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਤ […]

ਪ੍ਰਧਾਨ ਮੰਤਰੀ ਮੋਦੀ ਵੱਲੋਂ ਬਾਇਡਨ ਜੋੜੇ ਨੂੰ ਦੁਰਲੱਭ ਤੋਹਫੇ ਭੇਂਟ

ਵਾਸ਼ਿੰਗਟਨ, 23 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)-ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਜੋੜੇ ਨੂੰ ਦੁਰਲੱਭ ਤੋਹਫੇ ਦਿੱਤੇ ਹਨ। ਪਤਾ ਲੱਗਾ ਹੈ ਕਿ ਮੋਦੀ ਕਵਾਡ ਕਾਨਫਰੰਸ ਦੇ ਹਿੱਸੇ ਵਜੋਂ 3 ਦਿਨਾਂ ਦੇ ਅਮਰੀਕਾ ਦੌਰੇ ‘ਤੇ ਗਏ ਸਨ। ਇਸ ਫੇਰੀ ਦੌਰਾਨ ਮੋਦੀ ਨੇ ਡੇਲਾਵੇਅਰ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਬਾਇਡਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ […]

ਬੋਸਟਨ ਅਤੇ ਲਾਸ ਏਂਜਲਸ ਵਿਖੇ ਦੋ ਨਵੇਂ ਕੌਂਸਲੇਟ ਖੋਲ੍ਹੇਗਾ ਭਾਰਤ

ਵਾਸ਼ਿੰਗਟਨ, 23 ਸਤੰਬਰ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਅਮਰੀਕਾ ਦੇ ਬੋਸਟਨ ਅਤੇ ਲਾਸ ਏਂਜਲਸ ਵਿਚ ਦੋ ਨਵੇਂ ਕੌਂਸਲੇਟ ਖੋਲ੍ਹੇਗਾ, ਜੋ ਇਨ੍ਹਾਂ ਦੋ ਵੱਡੇ ਅਮਰੀਕੀ ਸ਼ਹਿਰਾਂ ਵਿਚ ਤੇਜ਼ੀ ਨਾਲ ਵਧ ਰਹੇ ਭਾਰਤੀ-ਅਮਰੀਕੀ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰੇਗਾ। ਬੋਸਟਨ ਨੂੰ ਅਮਰੀਕਾ ਦੀ ਸਿੱਖਿਆ […]

ਜੇ 2024 ਦੀਆਂ ਚੋਣਾਂ ਹਾਰ ਗਿਆ ਤਾਂ 2028 ਦੀਆਂ ਚੋਣਾਂ ਨਹੀਂ ਲੜਾਂਗਾਂ : ਟਰੰਪ

ਵਾਸ਼ਿੰਗਟਨ, 23 ਸਤੰਬਰ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਉਹ 2024 ‘ਚ ਵ੍ਹਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦਾ ਅਧਿਕਾਰਤ ਦਫਤਰ ਅਤੇ ਰਿਹਾਇਸ਼) ‘ਚ ਵਾਪਸੀ ਕਰਨ ‘ਚ ਅਸਫਲ ਰਹਿੰਦੇ ਹਨ, ਤਾਂ ਉਨ੍ਹਾਂ ਨੂੰ ‘ਨਹੀਂ ਲੱਗਦਾ’ ਕਿ ਉਹ 2028 ਵਿਚ ਰਾਸ਼ਟਰਪਤੀ ਅਹੁਦੇ ਲਈ ਦੁਬਾਰਾ ਚੋਣ ਲੜਨਗੇ। ਜਦੋਂ ਪੱਤਰਕਾਰ ਸ਼ੈਰਲ ਐਟਕਿਸਨ […]

ਅਮਰੀਕਾ ‘ਚ ਪੜ੍ਹੇ-ਲਿਖੇ ਪ੍ਰਵਾਸੀਆਂ ‘ਚੋਂ 20 ਲੱਖ ਗਿਣਤੀ ਨਾਲ ਭਾਰਤੀ ਸਭ ਤੋਂ ਅੱਗੇ

-ਅਮਰੀਕਾ ‘ਚ ਨੇ ਵੱਡੀ ਗਿਣਤੀ ‘ਚ ਪ੍ਰਵਾਸੀ ਭਾਰਤੀ ਵਾਸ਼ਿੰਗਟਨ, 23 ਸਤੰਬਰ (ਪੰਜਾਬ ਮੇਲ)- ਅਮਰੀਕਾ ਵਿਚ ਵੱਡੀ ਗਿਣਤੀ ਵਿਚ ਪ੍ਰਵਾਸੀ ਭਾਰਤੀ ਹਨ। ਅਮਰੀਕਾ ਰਹਿੰਦੇ ਭਾਰਤੀਆਂ ਨੇ ਪੜ੍ਹਾਈ ਦੇ ਖੇਤਰ ਵਿਚ ਆਪਣਾ ਦਬਦਬਾ ਕਾਇਮ ਕੀਤਾ ਹੈ। ਅਮਰੀਕਾ ਸਥਿਤ ਥਿੰਕਟੈਂਕ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ (ਐੱਮ.ਪੀ.ਆਈ.) ਦੁਆਰਾ ਕੀਤੇ ਗਏ ਇੱਕ ਤਾਜ਼ਾ ਵਿਸ਼ਲੇਸ਼ਣ ਨੇ ਖੁਲਾਸਾ ਕੀਤਾ ਹੈ ਕਿ ਲਗਭਗ 48% ‘ਹਾਲੀਆ’ […]

ਬਾਇਡਨ ਪ੍ਰਸ਼ਾਸਨ ਵੱਲੋਂ ਗ੍ਰੀਨ ਕਾਰਡ ਦੀ ਮਿਆਦ ‘ਚ 3 ਸਾਲ ਤੱਕ ਦਾ ਵਾਧੇ ਦਾ ਐਲਾਨ

-ਇਹ ਵਾਧਾ ਸ਼ਰਤੀਆ ਰਿਹਾਇਸ਼ ਦੇ ਤਹਿਤ ਜਾਰੀ ਕੀਤੇ ਗਏ ਗ੍ਰੀਨ ਕਾਰਡਾਂ ‘ਤੇ ਲਾਗੂ ਨਹੀਂ ਹੋਵੇਗਾ ਵਾਸ਼ਿੰਗਟਨ, 23 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਵੱਲੋਂ ਗ੍ਰੀਨ ਕਾਰਡ ਦੀ ਮਿਆਦ ਨੂੰ 3 ਸਾਲ ਤੱਕ ਵਧਾ ਦਿੱਤਾ ਗਿਆ ਹੈ। ਅਮਰੀਕਾ ਵਿੱਚ ਗ੍ਰੀਨ ਕਾਰਡ ਰੱਖਣ ਵਾਲਿਆਂ ਲਈ ਬਾਈਡੇਨ ਸਰਕਾਰ ਨੇ ਇਹ ਖੁਸ਼ਖਬਰੀ ਸੁਣਾਈ ਹੈ। ਗ੍ਰੀਨ ਕਾਰਡ ਦੀ ਵੈਧਤਾ ਨੂੰ ਵਧਾਉਣ […]

ਟਰੰਪ ਵੱਲੋਂ ਦੂਜੀ ਬਹਿਸ ਲਈ ਹੈਰਿਸ ਦਾ ਸੱਦਾ ਰੱਦ

-ਕਿਹਾ; ‘ਵੋਟਿੰਗ ਸ਼ੁਰੂ ਹੋ ਚੁੱਕੀ’ ਵਾਸ਼ਿੰਗਟਨ, 23 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਡੈਮੋਕ੍ਰੇਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੇ ਟਰੰਪ ਖ਼ਿਲਾਫ਼ ਇੱਕ ਹੋਰ ਪ੍ਰਦਰਸ਼ਨ ਵਿਚ ਹਿੱਸਾ ਲੈਣ ਲਈ ਸੀ.ਐੱਨ.ਐੱਨ. ਦੇ ਸੱਦੇ ਨੂੰ ਸਵੀਕਾਰ ਕਰ ਲਿਆ। ਪਰ ਰਿਪਬਲਿਕ ਉਮੀਦਵਾਰ ਡੋਨਾਲਡ ਟਰੰਪ ਨੇ ਇਹ ਸੱਦਾ ਅਸਵੀਕਾਰ ਕਰ ਦਿੱਤਾ। ਜੇਕਰ ਟਰੰਪ ਸਹਿਮਤ ਹੁੰਦੇ, ਤਾਂ ਬਹਿਸ 23 ਅਕਤੂਬਰ ਨੂੰ ਹੋਣੀ ਸੀ। […]