ਸਰਕਾਰੀ ਗ੍ਰਾਂਟ ਨਾ ਮਿਲਣ ਕਾਰਨ ਸ਼੍ਰੋਮਣੀ ਕਮੇਟੀ ਨੂੰ ਝੱਲਣਾ ਪੈ ਰਿਹੈ ਵਾਧੂ ਬੋਝ

ਅੰਮ੍ਰਿਤਸਰ, 11 ਨਵੰਬਰ (ਪੰਜਾਬ ਮੇਲ)- ਸ਼੍ਰੋਮਣੀ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਵਿਦਿਅਕ ਸੰਸਥਾਵਾਂ ਨੂੰ ਸਰਕਾਰ ਵੱਲੋਂ ਲੋੜੀਂਦੀ ਗਰਾਂਟ ਨਾ ਮਿਲਣ ਕਾਰਨ ਸਿੱਖ ਸੰਸਥਾ ਨੂੰ ਵਾਧੂ ਵਿੱਤੀ ਬੋਝ ਸਹਿਣਾ ਪੈ ਰਿਹਾ ਹੈ। ਇਸ ਸਹਾਇਤਾ ਰਾਸ਼ੀ ਵਿਚ ਐੱਸ.ਸੀ., ਐੱਸ.ਟੀ. ਸਕਾਲਰਸ਼ਿਪ ਦੀ ਗਰਾਂਟ ਵੀ ਸ਼ਾਮਲ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੂਬਾ ਸਰਕਾਰ […]

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਬਰਤਾਨੀਆ ਦੇ ਪੰਜ ਰੋਜ਼ਾ ਦੌਰੇ ‘ਤੇ ਲੰਡਨ ਪਹੁੰਚੇ

ਨਵੀਂ ਦਿੱਲੀ, 11 ਨਵੰਬਰ (ਪੰਜਾਬ ਮੇਲ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਬਰਤਾਨੀਆ ਦੇ ਆਪਣੇ ਪੰਜ ਰੋਜ਼ਾ ਦੌਰੇ ਦੀ ਸ਼ੁਰੂਆਤ ਕੀਤੀ, ਜਿਸ ਦਾ ਮਕਸਦ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕਰਨਾ ਹੈ। ਆਸ ਕੀਤੀ ਜਾ ਰਹੀ ਹੈ ਕਿ ਜੈਸ਼ੰਕਰ ਦੇ ਇਸ ਦੌਰੇ ਦੌਰਾਨ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਅਗਲੇ ਕੁਝ ਮਹੀਨਿਆਂ ‘ਚ ਹੋਣ […]

ਦੇਸ਼ ਭਰ ‘ਚ ਹੁਣ ਜਨ-ਕੇਂਦਰਿਤ ਸ਼ਾਸਨ ਵਾਪਸ ਲਿਆਉਣ ਦਾ ਸਮਾਂ: ਰਾਹੁਲ ਗਾਂਧੀ

ਨਵੀਂ ਦਿੱਲੀ, 11 ਨਵੰਬਰ (ਪੰਜਾਬ ਮੇਲ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਹੁਣ ਪੂਰੇ ਭਾਰਤ ਵਿਚ ਜਨਤਾ ਨੂੰ ਧਿਆਨ ਵਿਚ ਰੱਖਣ ਵਾਲੀ ਸ਼ਾਸਨ ਵਿਵਸਥਾ ਵਾਪਸ ਲਿਆਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਤਿਲੰਗਾਨਾ ਦੇ ਇਕ ਕਿਸਾਨ ਪਰਿਵਾਰ ਨਾਲ ਸੰਵਾਦ ਕਰਦੇ ਹੋਏ ਇਹ ਦਾਅਵਾ ਵੀ ਕੀਤਾ ਕਿ ਸੂਬੇ ਦੀ ਭਾਰਤ ਰਾਸ਼ਟਰ ਸਮਤੀ […]

ਪੰਜਾਬ ਦੇ ਪਿੰਡ ਸਠਿਆਲਾ ‘ਚ ਔਰਤ ਦਾ ਗੋਲੀਆਂ ਮਾਰ ਕੇ ਕਤਲ

ਰਈਆ, 11 ਨਵੰਬਰ (ਪੰਜਾਬ ਮੇਲ)- ਪਿੰਡ ਸਠਿਆਲਾ ਵਿਚ ਪਿੰਡ ਦੇ ਹੀ ਇੱਕ ਨੌਜਵਾਨ ਨੇ ਅੱਜ ਇੱਕ ਔਰਤ ਦਾ ਕਤਲ ਕਰ ਦਿੱਤਾ। ਥਾਣਾ ਬਿਆਸ ਵਿਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਡੀ.ਐੱਸ.ਪੀ. ਬਾਬਾ ਬਕਾਲਾ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪਿੰਡ ਸਠਿਆਲਾ ਦੇ ਨੌਜਵਾਨ ਨੇ ਇੱਕ ਘਰ ਅੰਦਰ ਦਾਖ਼ਲ ਔਰਤ ਨੂੰ ਗੋਲੀਆਂ ਮਾਰੀਆਂ। ਉਸ ਨੂੰ […]

ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਕਬੱਡੀ ਖਿਡਾਰਨਾਂ ਨੇ ਲਹਿਰਾਗਾਗਾ ਅਨੇਕਾਂ ਰੰਗਾਂ ’ਚ ਰੰਗਿਆ

ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਹੋਏ ਰੋਮਾਂਚਕ ਮੁਕਾਬਲੇ ਹਿਮਾਚਲ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ 55-7 ਦੇ ਵੱਡੇ ਫਰਕ ਨਾਲ ਹਰਾਇਆ ਲਹਿਰਾਗਾਗਾ, 10 ਨਵੰਬਰ (ਦਲਜੀਤ ਕੌਰ/ਪੰਜਾਬ ਮੇਲ)- ਹਿੰਦੋਸਤਾਨ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਕਬੱਡੀ ਖਿਡਾਰਨਾਂ ਕਾਰਨ ਲਹਿਰਾਗਾਗਾ ਅਨੇਕਾਂ ਰੰਗਾਂ ਵਿਚ ਰੰਗਿਆ ਗਿਆ। ਵੱਖ-ਵੱਖ ਬੋਲੀਆਂ ਅਤੇ ਵੱਖਰੇ ਪਹਿਰਾਵਿਆਂ ਦੇ ਬਾਵਜੂਦ ਸਭ ਖਿਡਾਰਨਾਂ ਭਾਰਤ-ਮਾਲਾ ਦੇ ਅਲੱਗ-ਅਲੱਗ ਮਣਕੇ ਜਾਪਦੀਆਂ […]

ਸਰਕਾਰ ਭਾਸ਼ਾ ਐਕਟ ‘ਚ ਸੋਧ ਕਰਕੇ ਪੰਜਾਬੀ ਵਿਰੋਧੀ ਅਦਾਰਿਆਂ ‘ਤੇ ਨਕੇਲ ਕੱਸੇ:-ਕੇਂਦਰੀ ਪੰਜਾਬੀ ਲੇਖਕ ਸਭਾ

ਅੰਮ੍ਰਿਤਸਰ, 10 ਨਵੰਬਰ (ਹਰਦਮ ਮਾਨ/ਪੰਜਾਬ ਮੇਲ)- ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਵਲੋਂ ਬੀਤੇ ਦਿਨੀਂ ਰਾਮਪੁਰਾ ਫੂਲ ਵਿਖੇ ਇਕ ਨਿੱਜੀ ਸਕੂਲ ਵਲੋਂ ਵਿਦਿਆਰਥੀਆਂ ‘ਤੇ ਪੰਜਾਬੀ ਬੋਲਣ ਉੱਤੇ ਲਾਈ ਪਾਬੰਦੀ ਵਿਰੁੱਧ ਵਾਪਰੇ ਘਟਨਾਕ੍ਰਮ ਉਪਰ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ ਆਪਣਾ ਪ੍ਰਤੀਕਰਮ ਜ਼ਾਹਰ ਕਰਦਿਆਂ ਸਭਾ ਦੇ ਪ੍ਰਧਾਨ […]

ਸੁਪਰੀਮ ਕੋਰਟ ਵੱਲੋਂ ਵਿਧਾਨ ਸਭਾ ਵੱਲੋਂ ਪਾਸ ਬਿੱਲਾਂ ਨੂੰ ਮਨਜ਼ੂਰੀ ਨਾ ਦੇਣ ‘ਤੇ ਪੰਜਾਬ ਦੇ ਰਾਜਪਾਲ ‘ਤੇ ਨਾਰਾਜ਼ਗੀ ਜ਼ਾਹਿਰ

ਕਿਹਾ : ਤੁਸੀਂ ਵਿਧਾਨ ਸਭਾ ਵੱਲੋਂ ਪਾਸ ਬਿੱਲਾਂ ਨੂੰ ਮਨਜ਼ੂਰੀ ਨਾ ਦੇ ਕੇ ਅੱਗ ਨਾਲ ਖੇਡ ਰਹੇ ਹੋ’ ਨਵੀਂ ਦਿੱਲੀ, 10 ਨਵੰਬਰ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਵਿਧਾਨ ਸਭਾ ਵੱਲੋਂ ਪਾਸ ਕੀਤੇ ਬਿੱਲਾਂ ਨੂੰ ਮਨਜ਼ੂਰੀ ਨਾ ਦੇਣ ‘ਤੇ ਪੰਜਾਬ ਦੇ ਰਾਜਪਾਲ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ, ‘ਤੁਸੀਂ ਅੱਗ ਨਾਲ ਖੇਡ ਰਹੇ ਹੋ।’ ਅਦਾਲਤ ਨੇ ਕਿਹਾ […]

ਦੱਖਣੀ ਕੋਰੀਆ ‘ਚ ਰੋਬੋਟ ਨੇ ਇਨਸਾਨ ਦੀ ਲਈ ਜਾਨ!

ਸਿਓਲ, 10 ਨਵੰਬਰ (ਪੰਜਾਬ ਮੇਲ)-ਆਧੁਨਿਕਤਾ ਦੇ ਇਸ ਯੁੱਗ ‘ਚ ਵਿਗਿਆਨ ਦੀ ਮਦਦ ਨਾਲ ਮਨੁੱਖ ਨੇ ਰੋਬੋਟ ਨੂੰ ਹਰ ਤਰ੍ਹਾਂ ਦਾ ਕੰਮ ਕਰਨ ਦੇ ਸਮਰੱਥ ਬਣਾ ਲਿਆ ਹੈ ਪਰ ਕਈ ਥਾਵਾਂ ‘ਤੇ ਇਸ ਦੇ ਮਾੜੇ ਪ੍ਰਭਾਵ ਵੀ ਦੇਖਣ ਨੂੰ ਮਿਲ ਰਹੇ ਹਨ। ਜਿੱਥੇ ਇਨਸਾਨਾਂ ਦੇ ਬਣਾਏ ਰੋਬੋਟ ਨੇ ਅਜਿਹੀ ਤਬਾਹੀ ਮਚਾਈ ਕਿ ਕੋਈ ਸੋਚ ਵੀ ਨਹੀਂ […]

ਅਮਰੀਕੀ ਪੱਤਰਕਾਰਾਂ ਵੱਲੋਂ ਗਾਜ਼ਾ ‘ਚ ਜੰਗਬੰਦੀ ਲਈ ਪ੍ਰਦਰਸ਼ਨ

ਨਿਊਯਾਰਕ, 10 ਨਵੰਬਰ (ਪੰਜਾਬ ਮੇਲ)- ਫਲਸਤੀਨੀ ਸਮਰਥਕਾਂ ਨੇ ਨਿਊਯਾਰਕ ਵਿਚ ‘ਦਿ ਨਿਊਯਾਰਕ ਟਾਈਮਜ਼’ ਦੇ ਦਫ਼ਤਰ ਦੀ ਲਾਬੀ ਵਿਚ ਪ੍ਰਦਰਸ਼ਨ ਕਰਦਿਆਂ ਗਾਜ਼ਾ ਵਿਚ ਤੁਰੰਤ ਜੰਗਬੰਦੀ ਦੀ ਮੰਗ ਕੀਤੀ ਅਤੇ ਇਜ਼ਰਾਈਲ-ਹਮਾਸ ਜੰਗ ਦੀ ਕਵਰੇਜ ਕਰਦੇ ਹੋਏ ਨਿਰਪੱਖ ਖ਼ਬਰਾਂ ਨਾ ਦਿਖਾਉਣ ਦਾ ਦੋਸ਼ ਲਾਇਆ। ਸੈਂਕੜੇ ਪ੍ਰਦਰਸ਼ਨਕਾਰੀ ਮੀਡੀਆ ਸੰਗਠਨ ਦੇ ਮੈਨਹੱਟਨ ਦਫਤਰ ਵਿਖੇ ਇਕੱਠੇ ਹੋਏ। ਇਨ੍ਹਾਂ ਵਿਚੋਂ ਕਈ ਲੋਕ […]

ਅਮਰੀਕੀ ਸਿੱਖ ਜਗ ਬੈਂਸ ਨੇ ਬਿੱਗ ਬ੍ਰਦਰ ਜਿੱਤ ਕੇ ਰਚਿਆ ਇਤਿਹਾਸ

ਲਾਸ ਏਂਜਲਸ, 10 ਨਵੰਬਰ (ਪੰਜਾਬ ਮੇਲ)- ਵਾਸ਼ਿੰਗਟਨ ਦੇ ਉਦਯੋਗਪਤੀ ਅਤੇ ਟਰੱਕ ਕੰਪਨੀ ਦੇ ਮਾਲਕ ਜਗ ਬੈਂਸ ਰਿਐਲਿਟੀ ਸ਼ੋਅ ‘ਬਿੱਗ ਬ੍ਰਦਰ’ ਜਿੱਤਣ ਵਾਲੇ ਪਹਿਲੇ ਸਿੱਖ-ਅਮਰੀਕੀ ਬਣ ਕੇ ਇਤਿਹਾਸ ਰਚ ਦਿੱਤਾ ਹੈ। 25 ਸਾਲਾ ਟੀ.ਵੀ. ਸ਼ਖਸੀਅਤ ਨੇ ਮੈਟ ਕਲੋਟਜ਼, ਪੇਸ਼ੇਵਰ ਤੈਰਾਕ ਅਤੇ ਡੀਜੇ ਬੋਵੀ ਜੇਨ ਨੂੰ ਹਰਾ ਕੇ 100 ਦਿਨਾਂ ਲੰਬੇ ਸੀਜ਼ਨ ਵਿਚ ਪਹਿਲਾ ਸਥਾਨ ਹਾਸਲ ਕੀਤਾ। […]