ਆਈ.ਡੀ.ਪੀ. ਵੱਲੋਂ ਇਜ਼ਰਾਈਲ ਵੱਲੋਂ ਫਲਸਤੀਨ ’ਤੇ ਕੀਤੇ ਜਾ ਰਹੇ ਜੰਗੀ ਹਮਲੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ

-ਇਜ਼ਰਾਈਲ ਵੱਲੋਂ ਫਲਸਤੀਨ ਖਿਲਾਫ਼ ਸੂਰੁ ਕੀਤੀ ਜੰਗ ਫੌਰੀ ਬੰਦ ਹੋਵੇ: ਆਈ.ਡੀ.ਪੀ. ਭਵਾਨੀਗੜ੍ਹ/ਸੰਗਰੂਰ, 14 ਨਵੰਬਰ (ਦਲਜੀਤ ਕੌਰ/ਪੰਜਾਬ ਮੇਲ)- ਇਜ਼ਰਾਈਲ ਵੱਲੋਂ ਫਲਸਤੀਨ ’ਤੇ ਕੀਤੇ ਜਾ ਰਹੇ ਜੰਗੀ ਹਮਲੇ ਦੇ ਖਿਲਾਫ਼ ਇੰਟਰਨੈਸ਼ਨਲਿਸਟ ਡੈਮੋਕਰੇਟਿਕ ਪਲੇਟਫਾਰਮ (ਆਈ.ਡੀ.ਪੀ.) ਵੱਲੋਂ 17 ਨਵੰਬਰ 2023 ਨੂੰ ਨਹਿਰੂ ਪਾਰਕ ਪਟਿਆਲਾ ਵਿਖੇ ਇੱਕਠੇ ਹੋ ਕੇ ਵਿਰੋਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਫੈਸਲਾ ਇੱਥੇ ਭਵਾਨੀਗੜ੍ਹ ਨੇੜਲੇ ਪਿੰਡ […]

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਮਰੀਕੀ ਰਾਸ਼ਟਰਪਤੀ ਬਾਇਡਨ ਵਿਚਾਲੇ ਸਾਨ ਫਰਾਂਸਿਸਕੋ ’ਚ ਅਹਿਮ ਬੈਠਕ

ਵਾਸ਼ਿੰਗਟਨ, 14 ਨਵੰਬਰ (ਰਾਜ ਗੋਗਨਾ/ਪੰਜਾਬ ਮੇਲ)-ਅਮਰੀਕਾ ਦੀ ਮੇਜ਼ਬਾਨੀ ਹੇਠ ਕੈਲੀਫੋਰਨੀਆ ਦੇ ਸ਼ਹਿਰ ਸਾਨ ਫਰਾਂਸਿਸਕੋ ਸ਼ਹਿਰ ਵਿਚ 11 ਨਵੰਬਰ ਤੋਂ ਏ.ਪੀ.ਈ.ਸੀ. (ਏਸ਼ੀਆ- ਪ੍ਰਸ਼ਾਤ ਆਰਥਿਕ ਸਹਿਯੋਗ) ਸੰਮੇਲਨ ਸ਼ੁਰੂ ਹੋ ਗਿਆ ਹੈ, ਜੋ 17 ਨਵੰਬਰ ਤੱਕ ਚੱਲੇਗਾ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਬੁੱਧਵਾਰ 15 ਨਵੰਬਰ ਨੂੰ ਵਿਸ਼ੇਸ਼ ਮੁਲਾਕਾਤ ਹੋਵੇਗੀ, ਜੋ ਦੋਨਾਂ […]

ਟੈਕਸਾਸ ’ਚ ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ ਵਿਚ 8 ਮੌਤਾਂ

– ਪੁਲਿਸ ਅਫਸਰਾਂ ਤੋਂ ਬਚ ਕੇ ਨਿਕਲ ਜਾਣ ਦੀ ਤਾਕ ਵਿਚ ਸੀ ਇਕ ਕਾਰ ਦਾ ਡਰਾਈਵਰ ਸੈਕਰਾਮੈਂਟੋ, 14 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੀ ਜ਼ਾਵਾਲਾ ਕਾਊਂਟੀ, ਟੈਕਸਾਸ ਵਿਚ ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ ਦੇ ਸਿੱਟੇ ਵਜੋਂ 8 ਮੌਤਾਂ ਹੋਣ ਦੀ ਖਬਰ ਹੈ। ਟੱਕਰ ਏਨੀ ਭਿਆਨਕ ਸੀ ਕਿ ਕਾਰਾਂ ਦੇ ਪਰਖਚੇ ਉਡ ਗਏ ਤੇ […]

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸੁਨਕ ਵੱਲੋਂ ਆਪਣੀ ਗ੍ਰਹਿ ਮੰਤਰੀ ਸੁਏਲਾ ਨੂੰ ਬਰਖ਼ਾਸਤ

ਲੰਡਨ, 13 ਨਵੰਬਰ (ਪੰਜਾਬ ਮੇਲ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸੋਮਵਾਰ ਸਵੇਰੇ ਮੰਤਰੀ ਮੰਡਲ ਵਿਚ ਫੇਰਬਦਲ ਸ਼ੁਰੂ ਕੀਤਾ ਅਤੇ ਸੁਏਲਾ ਬ੍ਰੇਵਰਮੈਨ ਨੂੰ ਗ੍ਰਹਿ ਸਕੱਤਰ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ। ਡਾਊਨਿੰਗ ਸਟ੍ਰੀਟ ਤੋਂ ਆ ਰਹੀਆਂ ਰਿਪੋਰਟਾਂ ਅਨੁਸਾਰ ਸੁਨਕ ਨੇ ਇਹ ਫ਼ੈਸਲਾ ਉਦੋਂ ਲਿਆ, ਜਦੋਂ ਮੈਟਰੋਪੋਲੀਟਨ ਪੁਲਿਸ ‘ਤੇ ਹਮਲਾ ਕਰਨ ਵਾਲਾ ਇੱਕ ਵਿਵਾਦਗ੍ਰਸਤ ਅਖਬਾਰ […]

ਹੁਣ ਨੇਪਾਲ ਸਰਕਾਰ ਵੱਲੋਂ ਵੀ ਟਿਕਟਾਕ ‘ਤੇ ਪਾਬੰਦੀ

ਕਾਠਮਾਂਡੂ, 13 ਨਵੰਬਰ (ਪੰਜਾਬ ਮੇਲ)- ਨੇਪਾਲ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਿਕਟਾਕ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਦੀ ਬੁਲਾਰਨ ਅਤੇ ਸੰਚਾਰ ਅਤੇ ਸੂਚਨਾ ਤਕਨੀਕੀ ਮੰਤਰੀ ਰੇਖਾ ਸ਼ਰਮਾ ਨੇ ਹਾਲ ਹੀ ‘ਚ ਕੈਬਨਿਟ ਦੀ ਬੈਠਕ ਦੌਰਾਨ ਕੀਤੇ ਗਏ ਟਿਕਟਾਕ ‘ਤੇ ਪਾਬੰਦੀ ਲਗਾਉਣ ਦੇ ਫੈਸਲੇ ਨੂੰ ਸਾਂਝਾ ਕੀਤਾ। ਮੰਤਰੀ ਸ਼ਰਮਾ ਨੇ ਕਿਹਾ ਕਿ ਟਿਕਟਾਕ […]

ਨਿੱਝਰ ਦੀ ਹੱਤਿਆ ਮਾਮਲਾ: ਭਾਰਤ ‘ਤੇ ਲਗਾਏ ਦੋਸ਼ਾਂ ‘ਤੇ ਟਰੂਡੋ ਕਾਇਮ

-40 ਡਿਪਲੋਮੈਟਾਂ ਦੀ ਨਿਕਾਸੀ ਨੂੰ ਵੀਆਨਾ ਕਨਵੈਨਸ਼ਨ ਦੀ ਉਲੰਘਣਾ ਕਰਾਰ ਦਿੱਤਾ ਨਵੀਂ ਦਿੱਲੀ, 13 ਨਵੰਬਰ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਧਰਤੀ ‘ਤੇ ਸਿੱਖ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ‘ਚ ਭਾਰਤੀ ਸ਼ਮੂਲੀਅਤ ਦੇ ਆਪਣੇ ਦੋਸ਼ਾਂ ਦੀ ਪੁਸ਼ਟੀ ਕਰਦੇ ਹੋਏ ਨਵੀਂ ਦਿੱਲੀ ‘ਤੇ 40 ਡਿਪਲੋਮੈਟਾਂ ਨੂੰ ਬਾਹਰ ਕੱਢ ਕੇ ਵੀਆਨਾ […]

ਕੈਨੇਡਾ ਪੁਲਿਸ ਵੱਲੋਂ ਐਡਮਿੰਟਨ ‘ਚ ਗੈਂਗਸਟਰ ਉੱਪਲ ਤੇ ਉਸ ਦੇ 11 ਸਾਲਾ ਪੁੱਤ ਦੇ ਕਤਲ ਸਬੰਧੀ ਵੀਡੀਓ ਜਾਰੀ

ਓਟਾਵਾ, 13 ਨਵੰਬਰ (ਪੰਜਾਬ ਮੇਲ)- ਕੈਨੇਡੀਅਨ ਪੁਲਿਸ ਨੇ ਦੱਖਣ-ਪੂਰਬੀ ਐਡਮਿੰਟਨ ਵਿਚ ਭਾਰਤੀ ਮੂਲ ਦੇ ਗੈਂਗਸਟਰ ਹਰਪ੍ਰੀਤ ਸਿੰਘ ਉੱਪਲ ਅਤੇ ਉਸਦੇ 11 ਸਾਲਾ ਬੇਟੇ ਦੀ ਗੋਲੀ ਮਾਰ ਹੱਤਿਆ ਕਰਨ ਨਾਲ ਸਬੰਧਤ ਮਾਮਲੇ ਦੀ ਵੀਡੀਓ ਅਤੇ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਿਸ ਮੁਤਾਬਕ ਉੱਪਲ ਨਸ਼ੇ ਦੇ ਧੰਦੇ ਵਿਚ ਸ਼ਾਮਲ ਗਰੋਹ ਦੇ ਮੈਂਬਰ ਵਜੋਂ ਕੀਤੀ ਹੈ ਅਤੇ ਪੁਲਿਸ ਮੰਨ […]

ਪਾਬੰਦੀ ਦੇ ਬਾਵਜੂਦ ਦਿੱਲੀ ‘ਚ ਚੱਲੇ ਪਟਾਕੇ, ਹਵਾ ਪ੍ਰਦੂਸ਼ਣ ਵਧਿਆ

ਨਵੀਂ ਦਿੱਲੀ, 13 ਨਵੰਬਰ (ਪੰਜਾਬ ਮੇਲ)- ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਸੋਮਵਾਰ ਨੂੰ ਦਿੱਲੀ-ਐੱਨ.ਸੀ.ਆਰ. ਵਿਚ ਹਵਾ ਦੀ ਗੁਣਵੱਤਾ ਕਾਫ਼ੀ ਖ਼ਰਾਬ ਹੋ ਗਈ, ਜੋ ‘ਮਾੜੀ’ ਸ਼੍ਰੇਣੀ ਵਿਚ ਆਉਂਦੀ ਹੈ। ਸੁਪਰੀਮ ਕੋਰਟ ਅਤੇ ਦਿੱਲੀ ਸਰਕਾਰ ਵੱਲੋਂ ਪਟਾਕਿਆਂ ‘ਤੇ ਪਾਬੰਦੀਆਂ ਦੇ ਬਾਵਜੂਦ ਦੀਵਾਲੀ ਦੇ ਜਸ਼ਨਾਂ ਤੋਂ ਬਾਅਦ ਦਿੱਲੀ ਦੀਆਂ ਸੜਕਾਂ ਸੰਘਣੀ ਧੁੰਦ ਢੱਕੀਆਂ ਦਿਖਾਈ ਦਿੱਤੀਆਂ। ਦਿੱਲੀ-ਐੱਨ.ਸੀ.ਆਰ. ਵਿਚ […]

ਕਰਨਾਟਕ ‘ਚ ਨਦੀ ਦੇ ਕੰਢੇ ਖੜ੍ਹੀਆਂ 8 ਕਿਸ਼ਤੀਆਂ ਨੂੰ ਲੱਗੀ ਅੱਗ

ਮੰਗਲੌਰ, 13 ਨਵੰਬਰ (ਪੰਜਾਬ ਮੇਲ)- ਕਰਨਾਟਕ ਦੇ ਉਡੁਪੀ ਜ਼ਿਲ੍ਹੇ ਦੇ ਗੰਗੋਲੀ ‘ਚ ਨਦੀ ਦੇ ਕੰਢੇ ਖੜ੍ਹੀਆਂ ਅੱਠ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਅੱਜ ਸਵੇਰੇ ਭਿਆਨਕ ਅੱਗ ਵਿਚ ਸੜ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗਿਆ। ਅੱਗ ਸਭ ਤੋਂ ਪਹਿਲਾਂ ਇੱਕ ਕਿਸ਼ਤੀ ਵਿਚ ਲੱਗੀ ਅਤੇ ਜਲਦੀ ਹੀ ਨੇੜੇ ਖੜ੍ਹੀਆਂ ਹੋਰ ਕਿਸ਼ਤੀਆਂ ਵਿਚ ਵੀ ਫੈਲ […]

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 9 ਮੇਇਤੀ ਅੱਤਵਾਦੀ ਸੰਗਠਨਾਂ ‘ਤੇ ਪਾਬੰਦੀ

ਨਵੀਂ ਦਿੱਲੀ, 13 ਨਵੰਬਰ (ਪੰਜਾਬ ਮੇਲ)- ਗ੍ਰਹਿ ਮੰਤਰਾਲੇ ਨੇ ਮਨੀਪੁਰ ਵਿਚ ਮੁੱਖ ਤੌਰ ‘ਤੇ ਸਰਗਰਮ ਨੌਂ ਮੇਇਤੀ ਅੱਤਵਾਦੀ ਸੰਗਠਨਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।