ਚੋਣ ਨਤੀਜੇ: ਜੰਮੂ ਕਸ਼ਮੀਰ ‘ਚ 10 ਸਾਲਾਂ ਬਾਅਦ ਬਣੇਗੀ ਸਰਕਾਰ

– ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਨੇ 90 ਸੀਟਾਂ ‘ਚੋਂ 48 ਸੀਟਾਂ ‘ਤੇ ਜਿੱਤ ਦਰਜ ਕੀਤੀ – ਭਾਜਪਾ ਨੂੰ ਮਿਲੀਆਂ 29 ਸੀਟਾਂ ਜੰਮੂ/ਸ੍ਰੀਨਗਰ, 9 ਅਕਤੂਬਰ (ਪੰਜਾਬ ਮੇਲ)- ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਨੇ ਜੰਮੂ ਕਸ਼ਮੀਰ ਅਸੈਂਬਲੀ ਦੀਆਂ 90 ਸੀਟਾਂ ਲਈ ਐਲਾਨੇ ਨਤੀਜਿਆਂ ਵਿਚ 48 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਫ਼ਾਰੂਕ ਅਬਦੁੱਲਾ ਦੀ ਅਗਵਾਈ ਵਾਲੀ ਪਾਰਟੀ 42 ਸੀਟਾਂ ਜਿੱਤ […]

ਆਈ.ਐੱਸ.ਆਈ.ਐੱਸ. ਦੇ ਨਾਂ ‘ਤੇ ਚੋਣਾਂ ਵਾਲੇ ਦਿਨ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਲਈ ਅਫਗਾਨ ਨੈਸ਼ਨਲ ਗ੍ਰਿਫਤਾਰ

ਵਾਸ਼ਿੰਗਟਨ, 9 ਅਕਤੂਬਰ (ਪੰਜਾਬ ਮੇਲ)- ਨਿਆਂ ਵਿਭਾਗ ਨੇ ਓਕਲਾਹੋਮਾ ਵਿਚ ਰਹਿਣ ਵਾਲੇ ਅਫਗਾਨਿਸਤਾਨ ਦੇ ਇੱਕ ਨਾਗਰਿਕ ਦੇ ਖਿਲਾਫ ਇੱਕ ਨਾਮਜ਼ਦ ਵਿਦੇਸ਼ੀ ਇਸਲਾਮਿਕ ਸਟੇਟ ਆਫ ਇਰਾਕ ਐਂਡ ਅਲ-ਸ਼ਾਮ (ਆਈ.ਐੱਸ.ਆਈ.ਐੱਸ.) ਦੀ ਤਰਫੋਂ ਸੰਯੁਕਤ ਰਾਜ ਵਿਚ ਚੋਣ ਦਿਵਸ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਦਾ ਐਲਾਨ ਕੀਤਾ। ਅੱਤਵਾਦੀ ਸੰਗਠਨ (ਐੱਫ.ਟੀ.ਓ.) ਦਰਜ ਕੀਤੀ ਗਈ ਇੱਕ ਅਪਰਾਧਿਕ ਸ਼ਿਕਾਇਤ ਦੇ […]

ਕਮਲਾ ਹੈਰਿਸ ਜੇ ਚੋਣ ਜਿੱਤਦੀ ਹੈ, ਤਾਂ ਮੈਨੂੰ ਜੇਲ੍ਹ ‘ਚ ਸੁੱਟ ਦਿੱਤਾ ਜਾਵੇਗਾ: ਐਲੋਨ ਮਸਕ  

ਵਾਸ਼ਿੰਗਟਨ, 9 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਦੁਨੀਆਂ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਵਿਚੋਂ ਇੱਕ ਐਲੋਨ ਮਸਕ ਅਮਰੀਕਾ ਵਿਚ ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦਾ ਜਨਤਕ ਤੌਰ ‘ਤੇ ਸਮਰਥਨ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਕਮਲਾ ਹੈਰਿਸ ਚੋਣ ਜਿੱਤ ਜਾਂਦੀ ਹੈ, ਤਾਂ ਅਮਰੀਕਾ ਵਿਚ ਇਕ ਧਿਰ […]

ਹੈਰਿਸ ਵੱਲੋਂ ਟਰੰਪ ਦਾ ਰਵੱਈਆ ਹੱਦੋਂ ਵੱਧ ਗੈਰ-ਜ਼ਿੰਮੇਵਾਰ ਕਰਾਰ

ਵਾਸ਼ਿੰਗਟਨ, 9 ਅਕਤੂਬਰ (ਪੰਜਾਬ ਮੇਲ)- ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ‘ਤੇ ਹੈਲਨ ਚੱਕਰਵਾਤ ਨਾਲ ਹੋਈ ਤਬਾਹੀ ਨੂੰ ਰੋਕਣ ਲਈ ਸੰਘੀ ਕੋਸ਼ਿਸ਼ਾਂ ਬਾਰੇ ਗਲਤ ਜਾਣਕਾਰੀ ਫੈਲਾਉਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਹੱਦੋਂ ਵੱਧ ਗੈਰ-ਜ਼ਿੰਮੇਵਾਰ ਕਰਾਰ ਦਿੱਤਾ ਹੈ। ਹਵਾਈ ਸੈਨਾ ਦੇ ਜਹਾਜ਼ ਵਿਚ ਨਿਊਯਾਰਕ ਲਈ ਰਵਾਨਾ ਹੋਣ ਤੋਂ ਪਹਿਲਾਂ ਹੈਰਿਸ ਨੇ ਪੱਤਰਕਾਰਾਂ ਨਾਲ […]

ਜ਼ਿਲਾ ਰੋਪੜ ਤੇ ਮੋਹਾਲੀ ਦੇ ਨਿਵਾਸੀਆਂ ਨੇ ਮਨਾਈ ਮਨੋਰੰਜਕ ਪਰਿਵਾਰਕ ਸ਼ਾਮ

ਸਰੀ, 8 ਅਕਤੂਬਰ (ਹਰਦਮ ਮਾਨ/ਪੰਜਾਬ ਮੇਲ)-ਬੀਤੇ ਦਿਨੀਂ ਰੋਪੜ ਅਤੇ ਮੋਹਾਲੀ ਨਿਵਾਸੀਆਂ ਵੱਲੋਂ ਆਪਣਾ ਸਾਲਾਨਾ ਪ੍ਰੋਗਰਾਮ ਸ਼ਾਹੀ ਕੇਟਰਿੰਗ ਐਂਡ ਰੈਸਟੋਰੈਂਟ ਸਰੀ ਵਿਚ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਨਾਹਰ ਢੇਸਾ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਪ੍ਰੋਗਰਾਮ ਵਿਚ ਹਾਜਰ ਸਾਰੇ ਦੋਸਤਾਂ-ਮਿੱਤਰਾਂ, ਪਰਿਵਾਰਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਇਹ ਪ੍ਰੋਗਰਾਮ ਹਰ ਸਾਲ ਸਾਡੇ ਲਈ ਇਕ ਦੂਜੇ ਨਾਲ […]

ਸਿਆਟਲ ਵਿਚ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਸਿਆਟਲ, 9 ਅਕਤੂਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਗੁਰਦੁਆਰਾ ਸਿੰਘ ਸਭਾ ਰੈਨਟਨ (ਵਾਸ਼ਿੰਗਟਨ) ਵਿਖੇ ਬਾਬਾ ਬੁੱਢਾ ਜੀ ਸੰਸਥਾ ਵੱਲੋਂ ਬਾਬਾ ਬੁੱਢਾ ਜੀ ਦਾ ਜਨਮ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਅਤੇ ਬੀਬੀਆਂ ਨੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਗੁਰੂ ਦੇ ਲੰਗਰਾਂ ਦੀ ਸੇਵਾ […]

ਸਿੱਖ ਜਗਤ ਦੀ ਮਹਾਨ ਸ਼ਖਸੀਅਤ ਸ. ਇੰਦਰਜੀਤ ਸਿੰਘ ਰੇਖੀ ਨਹੀਂ ਰਹੇ

ਵਾਸ਼ਿੰਗਟਨ, 9 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਸਿੱਖ ਜਗਤ ਦੀ ਮਹਾਨ ਸ਼ਖਸੀਅਤ ਸ. ਇੰਦਰਜੀਤ ਸਿੰਘ ਰੇਖੀ ਆਪਣੇ ਗ੍ਰਹਿ ਵਿਖੇ ਪਰਿਵਾਰ ਦੀ ਹਾਜ਼ਰੀ ‘ਚ ਆਖਰੀ ਸਾਹ ਲੈਂਦੇ ਹੋਏ ਅਕਾਲ ਪੁਰਖ ਦੇ ਚਰਨਾਂ ‘ਚ ਜਾ ਬਿਰਾਜੇ। ਉਹ ਇਕ ਮਹਾਨ ਗਤੀਸ਼ੀਲ ਸ਼ਖਸੀਅਤ ਸਨ ਅਤੇ ਉਹ ਸਿੱਖ ਜਗਤ ਅਤੇ ਰੇਖੀ ਪਰਿਵਾਰ ਦੇ ਥੰਮ੍ਹ ਮੰਨੇ ਜਾਂਦੇ ਸਨ। ਉਨ੍ਹਾਂ ਦਾ ਭਾਰਤ ਵਿਚ […]

ਬੈਂਸ ਪਰਿਵਾਰ ਨੂੰ ਸਦਮਾ, ਸ. ਹਰਿੰਦਰ ਸਿੰਘ ਕਾਲਾ ਬੈਂਸ ਦੀ ਮਾਤਾ ਦਾ ਦਿਹਾਂਤ

ਸਿਆਟਲ, 9 ਅਕਤੂਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੀਆਂ ਜਾਣੀਆਂ ਪਛਾਣੀਆਂ ਸ਼ਖਸੀਅਤਾਂ ਹਰਿੰਦਰ ਸਿੰਘ ਬੈਂਸ ਅਤੇ ਕੁਲਵਿੰਦਰ ਸਿੰਘ ਬੈਂਸ ਦੇ ਮਾਤਾ ਸ਼੍ਰੀਮਤੀ ਗੁਰਮੇਜ ਕੌਰ (97 ਸਾਲ) ਸਦਾ ਲਈ ਪਰਿਵਾਰ ਤੋਂ ਵਿਛੜ ਗਏ ਹਨ। ਉਨ੍ਹਾਂ ਦਾ ਸਸਕਾਰ 13 ਅਕਤੂਬਰ ਨੂੰ ਐਤਵਾਰ ਦੁਪਹਿਰ 1 ਵਜੇ ਇਨਾਨ ਸਨਸੈਟ ਫਿਊਨਰਲ ਹੋਮ ਰਿਚਲੈਂਡ ਵਿਖੇ ਹੋਵੇਗਾ। ਉਪਰੰਤ ਅੰਤਿਮ ਅਰਦਾਸ ਅਤੇ ਲੰਗਰ […]

ਰਿੱਪੀ ਧਾਲੀਵਾਲ ਨੂੰ ਸਦਮਾ, ਮਾਤਾ ਅਮਰਜੀਤ ਕੌਰ ਧਾਲੀਵਾਲ ਸਦੀਵੀ ਵਿਛੋੜਾ ਦੇ ਗਏ

ਸਿਆਟਲ, 9 ਅਕਤੂਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)-ਮੈਰਿਜਵਿਲ ਗੁਰਦੁਆਰਾ ਸਾਹਿਬ ਦੇ ਸਕੱਤਰ ਸ. ਗੁਰਵਿੰਦਰ ਸਿੰਘ ਧਾਲੀਵਾਲ ਦੇ ਮਾਤਾ ਜੀ ਸ਼੍ਰੀਮਤੀ ਅਮਰਜੀਤ ਕੌਰ (88) ਆਪਣੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਜਿਨ੍ਹਾਂ ਦਾ ਸਸਕਾਰ 19 ਅਕਤੂਬਰ, 11 ਵਜੇ ਐਟਰਨ 3301 Colby. WA ਫਿਊਨਰਲ ਹੋਮ ਵਿਖੇ ਹੋਵੇਗਾ। ਉਪਰੰਤ ਅੰਤਿਮ ਅਰਦਾਸ ਗੁਰੂ ਨਾਨਕ ਸਿੱਖ ਟੈਂਪਲ ਮੈਰਿਜਵਿੱਲ ਵਿਖੇ ਕੀਤੀ ਜਾਵੇਗੀ। […]

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੱਦੇਨਜ਼ਰ ਕਰਤਾਰਪੁਰ ਪੈਸੰਜਰ ਟਰਮੀਨਲ ਦਾ ਸੁੰਦਰੀਕਰਨ ਸ਼ੁਰੂ

ਡੇਰਾ ਬਾਬਾ ਨਾਨਕ, 9 ਅਕਤੂਬਰ (ਪੰਜਾਬ ਮੇਲ)- ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਦੇ ਕੰਢੇ ਭਾਰਤ ਸਰਕਾਰ ਵੱਲੋਂ ਪੌਣੇ ਤਿੰਨ ਅਰਬ ਦੀ ਲਾਗਤ ਨਾਲ ਤਿਆਰ ਕੀਤੇ ਗਏ ਸ੍ਰੀ ਕਰਤਾਰਪੁਰ ਪੈਸੰਜਰ ਟਰਮੀਨਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾਣ ਵਾਲੇ 555 ਪ੍ਰਕਾਸ਼ ਦਿਹਾੜੇ ਦੇ ਮੱਦੇਨਜ਼ਰ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਟਰਮੀਨਲ ਦਾ ਸੁੰਦਰੀਕਰਨ ਪੂਰੀ ਤੇਜ਼ੀ […]