ਪੰਜਾਬੀ ਲਿਖਾਰੀ ਸਭਾ ਸਿਆਟਲ (ਰਜ਼ਿ) ਵੱਲੋਂ ‘ਕਿਤਾਬੀ-ਸੱਭਿਆਚਾਰ ਦੇ ਵਿਕਾਸ ਲਈ ਕਿਤਾਬੀ-ਲੰਗਰ’

ਸਿਆਟਲ, 15 ਮਈ (ਪੰਜਾਬ ਮੇਲ)- ਸੱਤ ਸਮੁੰਦਰੋਂ ਪਾਰ ਅਮਰੀਕਾ ਦੀ ਸਰਜਮੀਂ ‘ਤੇ, ਆਪਣੇ ਝੰਡੇ ਗੱਡੀ ਬੈਠੇ, ਮਾਂ ਬੋਲੀ ਪੰਜਾਬੀ ਦੇ ਸਪੁੱਤਰ, ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ, ਪੰਜਾਬੀ ਭਾਸ਼ਾ-ਬੋਲੀ ਦੇ ਸਰਬ ਪੱਖੀ ਵਿਕਾਸ ਲਈ ਕੀਤੇ ਆਪਣੇ ਤਹੱਈਏ ਨੂੰ ਅਮਲੀ ਜਾਮਾ ਪਹਿਨਾਉਣ ਲਈ, ਨਿਰੰਤਰ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਦੀ ਲੜੀ ਵਿਚ ਇਕ […]

ਪੰਜਾਬ ਪੁਲਿਸ ਵੱਲੋਂ ਬਠਿੰਡਾ ਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐੱਸ.ਐੱਫ.ਜੇ. ਦੇ ਤਿੰਨ ਕਾਰਕੁਨਾਂ ਕਾਬੂ

– ਤਿੰਨ ਮੋਬਾਈਲ ਫ਼ੋਨ, ਦੋ ਡੌਂਗਲ, ਇੱਕ ਆਧਾਰ ਕਾਰਡ ਅਤੇ ਇੱਕ ਏ.ਟੀ.ਐੱਮ. ਕਾਰਡ ਬਰਾਮਦ – ਮੁਲਜ਼ਮ ਗੋਗੀ ਸਿੰਘ ਐੱਸ.ਐੱਫ.ਜੇ. ਦਾ ਮੁੱਖ ਸੰਚਾਲਕ ਹੈ ਅਤੇ ਨਿਊਯਾਰਕ ਸਥਿਤ ਗੁਰਪਤਵੰਤ ਪੰਨੂ ਨਾਲ ਸਿੱਧਾ ਸੰਪਰਕ ‘ਚ ਸੀ: ਡੀ.ਜੀ.ਪੀ. ਗੌਰਵ ਯਾਦਵ ਚੰਡੀਗੜ੍ਹ/ਬਠਿੰਡਾ, 15 ਮਈ (ਪੰਜਾਬ ਮੇਲ)- ਕਾਊਂਟਰ ਇੰਟੈਲੀਜੈਂਸ (ਸੀ.ਆਈ.) ਬਠਿੰਡਾ ਅਤੇ ਜ਼ਿਲ੍ਹਾ ਪੁਲਿਸ ਬਠਿੰਡਾ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਸਿੱਖਸ ਫਾਰ […]

ਏ.ਜੀ.ਟੀ.ਐੱਫ. ਵੱਲੋਂ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼

-ਮੁੱਖ ਸੰਚਾਲਕ ਗੁਰਵਿੰਦਰ ਸ਼ੇਰਾ ਸਮੇਤ ਚਾਰ ਮੈਂਬਰ ਕਾਬੂ – ਤਿੰਨ ਪਿਸਤੌਲਾਂ ਸਮੇਤ 13 ਜਿੰਦਾ ਕਾਰਤੂਸ ਬਰਾਮਦ; ਮਹਿੰਦਰਾ ਸਕਾਰਪੀਓ ਕਾਰ ਜ਼ਬਤ – ਮਾਡਿਊਲ ਮੈਂਬਰ ਪੰਜਾਬ ਵਿਚ ਸਨਸਨੀਖੇਜ਼ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਹੇ ਸਨ: ਡੀ.ਜੀ.ਪੀ. ਗੌਰਵ ਯਾਦਵ ਚੰਡੀਗੜ੍ਹ, 15 ਮਈ (ਪੰਜਾਬ ਮੇਲ)- ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਵੱਡੀ ਸਫਲਤਾ ਹਾਸਲ ਕਰਦਿਆਂ […]

3.94 ਲੱਖ ਪ੍ਰਵਾਸੀਆਂ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਕੀਤੀ ਹਾਸਲ

-ਨਵੇਂ ਬਣੇ ਕੈਨੇਡੀਅਨ ਨਾਗਰਿਕਾਂ ਵਿਚੋਂ ਸਭ ਤੋਂ ਅੱਗੇ ਰਹੇ ਭਾਰਤੀ ਸਰੀ, 15 ਮਈ (ਪੰਜਾਬ ਮੇਲ)- ਕੈਨੇਡਾ ਵਿਚ ‘ਸਿਟੀਜ਼ਨਸ਼ਿਪ ਵੀਕ’ ਆਰੰਭ ਹੋ ਚੁੱਕਾ ਹੈ ਅਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦੱਸਿਆ ਕਿ 1 ਅਪ੍ਰੈਲ 2023 ਤੋਂ 31 ਮਾਰਚ 2024 ਦਰਮਿਆਨ 393,500 ਪ੍ਰਵਾਸੀਆਂ ਨੇ ਮੁਲਕ ਦੀ ਨਾਗਰਿਕਤਾ ਹਾਸਲ ਕੀਤੀ ਅਤੇ ਇਨ੍ਹਾਂ ਵਿਚੋਂ ਸਭ ਤੋਂ ਅੱਗੇ ਭਾਰਤੀ ਰਹੇ। […]

’84 ਸਿੱਖ ਵਿਰੋਧੀ ਦੰਗੇ: ਦਿੱਲੀ ਹਾਈ ਕੋਰਟ ਸੱਜਣ ਕੁਮਾਰ ਖ਼ਿਲਾਫ਼ ਕਰੇਗੀ ਸੁਣਵਾਈ

ਨਵੀਂ ਦਿੱਲੀ, 15 ਮਈ (ਪੰਜਾਬ ਮੇਲ)- ਦਿੱਲੀ ਹਾਈ ਕੋਰਟ 1984 ਸਿੱਖ ਵਿਰੋਧ ਦੰਗਿਆਂ ਦੌਰਾਨ ਇਕ ਵਿਅਕਤੀ ਦੀ ਹੱਤਿਆ ਨਾਲ ਸਬੰਧਿਤ ਮਾਮਲੇ ਵਿਚ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ 22 ਜੁਲਾਈ ਨੂੰ ਸੁਣਵਾਈ ਕਰੇਗੀ। ਜਸਟਿਸ ਸੁਰੇਸ਼ ਕੁਮਾਰ ਕੈਤ ਅਤੇ ਜਸਟਿਸ ਮਨੋਜ ਜੈਨ ਦੇ ਬੈਂਚ ਨੇ […]

ਪੀ.ਐੱਮ. ਮੋਦੀ ਦੀ ਜਾਇਦਾਦ 17 ਸਾਲਾਂ ‘ਚ 25 ਗੁਣਾ ਵਧੀ

-33 ਗੁਣਾ ਵਧਿਆ ਬੈਂਕ ਬੈਲੇਂਸ; ਹਲਫ਼ਨਾਮੇ ‘ਚ ਹੋਇਆ ਖੁਲਾਸਾ ਨਵੀਂ ਦਿੱਲੀ, 15 ਮਈ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੱਲ ਜਾਇਦਾਦ 17 ਸਾਲਾਂ ‘ਚ 25 ਗੁਣਾ ਵਧੀ ਹੈ ਅਤੇ ਬੈਂਕ ਬੈਲੇਂਸ 33 ਗੁਣਾ ਵਧਿਆ ਹੈ। ਵਾਰਾਣਸੀ ਲੋਕ ਸਭਾ ਹਲਕੇ ਤੋਂ ਤੀਜੀ ਵਾਰ ਨਾਮਜ਼ਦਗੀ ਭਰੇ ਗਏ ਹਲਫ਼ਨਾਮੇ ਵਿਚ ਇਸ ਦਾ ਖੁਲਾਸਾ ਹੋਇਆ ਹੈ। 13 ਸਾਲ […]

ਅਮਰੀਕੀ ਯੂਨੀਵਰਸਿਟੀ ‘ਚ ਮਾਸਟਰ ਡਿਗਰੀ ਕਰ ਰਿਹਾ ਭਾਰਤੀ ਵਿਦਿਆਰਥੀ ਹੋਇਆ ਲਾਪਤਾ

-ਪੁਲਿਸ ਨੇ ਆਮ ਲੋਕਾਂ ਨੂੰ ਮਦਦ ਦੀ ਕੀਤੀ ਅਪੀਲ ਸੈਕਰਾਮੈਂਟੋ, 14 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਇਲੀਨੋਇਸ ਰਾਜ ਵਿਚ ਇਕ ਭਾਰਤੀ ਵਿਦਿਆਰਥੀ ਦੇ ਲਾਪਤਾ ਹੋਣ ਦੀ ਖਬਰ ਹੈ। ਵਿਦਿਆਰਥੀ ਦਾ ਸਬੰਧ ਭਾਰਤ ਦੇ ਤੇਲੰਗਾਨਾ ਰਾਜ ਨਾਲ ਹੈ। ਸ਼ਿਕਾਗੋ ਵਿਚਲੇ ਕੌਂਸਲੇਟ ਜਨਰਲ ਨੇ ਸੋਸ਼ਲ ਮੀਡਆ ਉਪਰ ਪਾਈ ਇਕ ਪੋਸਟ ਵਿਚ ਕਿਹਾ ਹੈ ਕਿ ਉਸ […]

ਅਮਰੀਕਾ ‘ਚ ਧੀ ਦੀ ਹੱਤਿਆ ਦੇ ਮਾਮਲੇ ‘ਚ ਪਿਤਾ ਨੂੰ ਹੋਈ 56 ਸਾਲ ਦੀ Jail

ਸੈਕਰਾਮੈਂਟੋ, 14 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਨਿਊ ਹੈਂਪਸ਼ਾਇਰ ਰਾਜ ਦੇ ਇਕ ਵਿਅਕਤੀ ਨੂੰ ਆਪਣੀ 5 ਸਾਲਾਂ ਦੀ ਧੀ ਹਾਰਮਨੀ ਮੌਂਟਗੋਮਰੀ ਦੀ ਹੱਤਿਆ ਸਮੇਤ ਵੱਖ-ਵੱਖ ਦੋਸ਼ਾਂ ਤਹਿਤ ਅਦਾਲਤ ਨੇ 56 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਐਡਮ ਮੌਂਟਗੋਮਰੀ ਨਾਮੀ ਵਿਅਕਤੀ ਨੂੰ ਇਸ ਸਾਲ ਫਰਵਰੀ ‘ਚ 2019 ਵਿਚ ਉਸ ਦੀ ਧੀ ਹਾਰਮਨੀ ਮੌਂਟਗੋਮਰੀ ਦੀ ਹੋਈ […]

ਮੈਕਸੀਕੋ ਜਾਂ ਕੈਨੇਡਾ ਸਰਹੱਦ ਪਾਰ ਕਰਨ ਵਾਲੇ ਗੈਰ ਕਾਨੂੰਨੀ ਲੋਕਾਂ ਲਈ ਅਮਰੀਕਾ ‘ਚ ਸ਼ਰਨ ਲੈਣੀ ਹੋਵੇਗੀ ਮੁਸ਼ਕਲ!

– ਬਾਇਡਨ ਸਰਕਾਰ ਵੱਲੋਂ ਨਵਾਂ ਨਿਯਮ ਲਿਆਉਣ ਦੀ ਤਿਆਰੀ – ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸ਼ਰਨ ਦੇ ਅਯੋਗ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਦੇ ਸਕਦੀ ਹੈ ਹੋਰ ਸ਼ਕਤੀਆਂ ਵਾਸ਼ਿੰਗਟਨ, 14 ਮਈ (ਰਾਜ ਗੋਗਨਾ/ਪੰਜਾਬ ਮੇਲ)- ਇਨ੍ਹੀਂ ਦਿਨੀਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋਣਾ ਬਹੁਤ ਮੁਸ਼ਕਲ ਹੋ ਗਿਆ ਹੈ। ਪਰ ਹੁਣ ਬਾਇਡਨ ਸਰਕਾਰ ਇਕ ਨਵਾਂ ਐਲਾਨ ਕਰਨ ਜਾ […]

ਨਿਊਯਾਰਕ ‘ਚ ਹੁਣ ਸਾਲ ਭਰ ਖੁੱਲ੍ਹਾ ਰਹੇਗਾ ਭਾਰਤੀ ਦੂਤਘਰ!

-ਸਿਰਫ ਐਮਰਜੈਂਸੀ ਕੰਮਾਂ ਲਈ ਹੀ ਖੁੱਲ੍ਹੇਗਾ ਦੂਤਘਰ ਵਾਸ਼ਿੰਗਟਨ, 14 ਮਈ (ਪੰਜਾਬ ਮੇਲ)- ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਐਲਾਨ ਕੀਤਾ ਹੈ ਕਿ ਭਾਰਤੀ ਦੂਤਘਰ ਅਸਲ ਐਮਰਜੈਂਸੀ ਦੀ ਸਥਿਤੀ ਵਿਚ ਲੋਕਾਂ ਦੀ ਭਾਰਤ ਦੀ ਯਾਤਰਾ ਵਿਚ ਮਦਦ ਅਤੇ ਸਹੂਲਤ ਲਈ, ਸਾਰੀਆਂ ਛੁੱਟੀਆਂ ਸਮੇਤ ਸਾਲ ਭਰ ਖੁੱਲ੍ਹਾ ਰਹੇਗਾ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਨਿਊਯਾਰਕ ਵਿਚ ਭਾਰਤੀ […]