ਸਸਕੈਚਵਾਨ ‘ਚ ਸਿੱਖਾਂ ਨੂੰ ਵਿਸ਼ੇਸ਼ ਮੌਕਿਆਂ ‘ਤੇ ਹੈਲਮਟ ਪਾਉਣ ਤੋਂ ਮਿਲੀ ਆਰਜ਼ੀ ਛੋਟ!

– ਸਰਕਾਰ ਨੇ ਸਵੀਕਾਰੀ ‘ਲੀਜੈਂਡਰੀ ਸਿੱਖ ਰਾਈਡਰਜ਼’ ਦੀ ਤਜਵੀਜ਼ ਸਸਕੈਚਵਾਨ, 31 ਮਈ (ਪੰਜਾਬ ਮੇਲ)- ਕੈਨੇਡਾ ਅੰਦਰ ਸਿੱਖਾਂ ਨੂੰ ਇੱਕ ਹੋਰ ਰਾਹਤ ਮਿਲੀ ਹੈ। ਸਰਕਾਰ ਨੇ ਕੈਨੇਡਾ ਦੇ ਸਸਕੈਚਵਾਨ ਸੂਬੇ ਵਿਚ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਨਗਰ ਕੀਰਤਨ ਤੇ ਰੈਲੀਆਂ ਸਣੇ ਹੋਰਨਾਂ ਵਿਸ਼ੇਸ਼ ਮੌਕਿਆਂ ‘ਤੇ ਹੈਲਮਟ ਪਾਉਣ ਤੋਂ ਆਰਜ਼ੀ ਛੋਟ ਦਿੱਤੀ ਹੈ। ਸਸਕੈਚਵਾਨ ਸੂਬੇ ਵਿਚ ਸਾਰੇ ਨਾਗਰਿਕਾਂ […]

ਭਾਰਤੀ ਮੂਲ ਦੇ ਗੈਂਗਸਟਰ ਦਾ ਕਤਲ ਕਰਨ ਦੇ ਦੋਸ਼ੀ ਕੈਨੇਡੀਅਨ ਨਾਗਰਿਕ ਦੀ ਥਾਈਲੈਂਡ ਨੂੰ ਹਵਾਲਗੀ

ਟੋਰਾਂਟੋ, 31 ਮਈ (ਪੰਜਾਬ ਮੇਲ)- ਕੈਨੇਡਾ ਦੇ ਇੱਕ ਸਾਬਕਾ ਸਿਪਾਹੀ ਅਤੇ ਕਥਿਤ ਹਿੱਟਮੈਨ ਨੂੰ ਥਾਈਲੈਂਡ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿੱਥੇ ਉਸ ‘ਤੇ ਪਿਛਲੇ ਸਾਲ ਫੁਕੇਟ ਵਿਚ ਭਾਰਤੀ ਮੂਲ ਦੇ ਇੱਕ ਗੈਂਗਸਟਰ ਦੇ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਰਿਪੋਰਟ ਅਨੁਸਾਰ ਮੈਥਿਊ ਡੁਪਰੇ (38) ਜਿਸ ਨੇ ਕਥਿਤ […]

ਐੱਨ.ਆਰ.ਆਈ. ਦੀ ਭਰਿੰਡ ਲੜਨ ਕਾਰਨ ਮੌਤ!

ਖੰਨਾ, 31 ਮਈ (ਪੰਜਾਬ ਮੇਲ)- ਖੰਨਾ ਵਿਖੇ ਇੱਕ ਐੱਨ.ਆਰ.ਆਈ. ਦੀ ਭਰਿੰਡ ਲੜਨ ਮਗਰੋਂ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਮਨਦੀਪ ਸਿੰਘ ਉਮਰ 40 ਸਾਲ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਮਾਂ ਦਾ ਇਲਾਜ ਕਰਾਉਣ ਲਈ ਆਸਟ੍ਰੇਲੀਆ ਤੋਂ ਵਾਪਸ ਆਇਆ ਹੋਇਆ ਸੀ।  ਜਾਣਕਾਰੀ ਅਨੁਸਾਰ ਦੇਰ ਸ਼ਾਮ ਨੂੰ ਰਮਨਦੀਪ ਸਿੰਘ ਦੇ ਗਲੇ […]

ਪੰਜਾਬ ਨੂੰ ਤੰਬਾਕੂ ਮੁਕਤ ਕਰਨ ਲਈ ਸੂਬੇ ਦੀਆਂ ਪੰਚਾਇਤਾਂ ਕਰਨਗੀਆਂ ਮਤਾ ਪਾਸ

-ਸੂਬੇ ਦੀਆਂ 13 ਹਜ਼ਾਰ ਪੰਚਾਇਤਾਂ ਕਰਨਗੀਆਂ ਵੱਡਾ ਐਕਸ਼ਨ ਚੰਡੀਗੜ੍ਹ, 31 ਮਈ (ਪੰਜਾਬ ਮੇਲ)- ਪੰਜਾਬ ਜਲਦ ਹੀ ਤੰਬਾਕੂ ਮੁਕਤ ਹੋ ਜਾਏਗਾ। ਇਹ ਕਾਰਜ ਪੰਜਾਬ ਦੀਆਂ 13 ਹਜ਼ਾਰ ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਕਰਨਗੀਆਂ। ਇਸ ਲਈ ਪੂਰੇ ਸੂਬੇ ਵਿਚ ‘ਸਾਨੂੰ ਭੋਜਨ ਚਾਹੀਦਾ, ਤੰਬਾਕੂ ਦੀ ਨਹੀਂ’ ਦਾ ਨਾਅਰਾ ਗੂੰਜੇਗਾ। ਪੰਚਾਇਤਾਂ ਪਿੰਡਾਂ ਅੰਦਰ ਤੰਬਾਕੂ ਦਾ ਸੇਵਨ ਨਾ ਕਰਨ ਦਾ […]

ਕੇਂਦਰ ਵੱਲੋਂ ਭਗਵੰਤ ਮਾਨ ਨੂੰ ‘ਜ਼ੈੱਡ ਪਲੱਸ’ ਸੁਰੱਖਿਆ

* ਦੇਸ਼ ਅਤੇ ਵਿਦੇਸ਼ ਤੋਂ ਖਤਰੇ ਦੇ ਮੱਦੇਨਜ਼ਰ ਮੁੱਖ ਮੰਤਰੀ ਦੀ ਸੁਰੱਖਿਆ ਵਧਾਈ ਨਵੀਂ ਦਿੱਲੀ, 31 ਮਈ (ਪੰਜਾਬ ਮੇਲ)-ਕੇਂਦਰ ਸਰਕਾਰ ਨੇ ਦੇਸ਼ ਤੇ ਵਿਦੇਸ਼ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਸ਼ ਤੇ ਵਿਦੇਸ਼ ਤੋਂ ਸੰਭਾਵੀ ਖਤਰੇ ਨੂੰ ਦੇਖਦਿਆਂ ਉਨ੍ਹਾਂ ਨੂੰ ‘ਜ਼ੈੱਡ ਪਲੱਸ’ ਸੁਰੱਖਿਆ ਦਿੱਤੀ ਹੈ। ਇਹ ਜਾਣਕਾਰੀ ਅਧਿਕਾਰਤ ਸੂਤਰਾਂ ਨੇ ਦਿੱਤੀ। ਸੂਤਰਾਂ ਨੇ […]

ਇੰਡੋ ਕਨੇਡੀਅਨ ਸੀਨੀਅਰ ਸੈਂਟਰ ‘ਚ ਲੱਗੀ ਕਵਿਤਾਵਾਂ ਦੀ ਛਹਿਬਰ

ਸਰੀ, 31 ਮਈ (ਹਰਦਮ ਮਾਨ/ਹਰਦਮ ਮਾਨ)-ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਕਰਵਾਏ ਮਾਸਿਕ ਕਵੀ ਦਰਬਾਰ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਕਵੀਆਂ ਨੇ ਖੂਬਸੂਰਤ ਕਾਵਿਕ ਮਾਹੌਲ ਸਿਰਜਿਆ। ਕਵੀ ਦਰਬਾਰ ਦੀ ਪ੍ਰਧਾਨਗੀ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਕੀਤੀ। ਇਸ ਕਵੀ ਦਰਬਾਰ ਵਿਚ ਅਵਤਾਰ ਸਿੰਘ ਬਰਾੜ, ਦਰਸ਼ਨ ਸਿੰਘ ਅਟਵਾਲ, ਗੁਰਮੀਤ ਸਿੰਘ ਕਾਲਕਟ, ਗੁਰਮੀਤ ਸਿੰਘ ਸੇਖੋ, […]

ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ ਪੁਸਤਕ ‘ਵਿਚਿ ਬਾਣੀ ਅੰਮ੍ਰਿਤੁ ਸਾਰੇ’ ਦਾ ਲੋਕ ਅਰਪਣ ਸਮਾਗਮ

ਸਰੀ, 31 ਮਈ (ਹਰਦਮ ਮਾਨ/ਹਰਦਮ ਮਾਨ)- ਪ੍ਰਸਿੱਧ ਪੰਜਾਬੀ ਸਾਹਿਤਕਾਰ ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ ਪੁਸਤਕ ‘ਵਿਚਿ ਬਾਣੀ ਅੰਮ੍ਰਿਤੁ ਸਾਰੇ’ ਲੋਕ ਅਰਪਣ ਕਰਨ ਲਈ ਖਾਲਸਾ ਲਾਇਬਰੇਰੀ ਸਰੀ ਵਿਖੇ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਆਗਾਜ਼ ਕਰਦਿਆਂ ਪ੍ਰੋਗਰਾਮ ਦੇ ਸੰਚਾਲਕ ਡਾ. ਰਮਿੰਦਰ ਕੰਗ ਨੇ ਸਭ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਇਹ ਪੁਸਤਕ ਗਿਆਨੀ ਕੇਵਲ ਸਿੰਘ ਨਿਰਦੋਸ਼ ਦੀਆਂ […]

ਟਿਕੈਤ ਤੇ ਪਹਿਲਵਾਨਾਂ ਵੱਲੋਂ ਸਰਕਾਰ ਨੂੰ ਮੰਗਾਂ ਮੰਨਣ ਲਈ ਪੰਜ ਦਿਨਾਂ ਦਾ ਅਲਟੀਮੇਟਮ

ਕਿਸਾਨ ਆਗੂ ਨਰੇਸ਼ ਟਿਕੈਤ ਦੇ ਮਗਰੋਂ ਐਨ ਆਖਰੀ ਮੌਕੇ ਤਗ਼ਮੇਂ ਗੰਗਾ ’ਚ ਜਲਪ੍ਰਵਾਹ ਕਰਨ ਦੀ ਯੋਜਨਾ ਟਲੀ ਹਰਿਦੁਆਰ (ਉੱਤਰਾਖੰਡ), 30 ਮਈ (ਪੰਜਾਬ ਮੇਲ)- ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਹੁਣ ਤੱਕ ਗ੍ਰਿਫ਼ਤਾਰ ਨਾ ਕਰਨ ਤੇ ਐਤਵਾਰ ਨੂੰ ਨਵੇਂ ਸੰਸਦ ਭਵਨ ਵੱਲ ਮਾਰਚ ਦੌਰਾਨ […]

ਸਸਕੈਚਵਨ ਦੀ ਸਰਕਾਰ ਨੇ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਦਿੱਤੀ ਹੈਲਮਟ ਤੋਂ ਅਸਥਾਈ ਛੋਟ

ਸਸਕੈਚਵਨ, 30 ਮਈ (ਰਾਜ ਗੋਗਨਾ/ਕੁਲਤਰਨ ਪਧਿਆਣਾ/ਪੰਜਾਬ ਮੇਲ)- ਕੈਨੇਡਾ ਦੇ ਸੂਬੇ ਸਸਕੈਚਵਨ ਦੀ ਸਰਕਾਰ ਨੇ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਹੈਲਮਟ ਤੋਂ ਅਸਥਾਈ ਛੋਟ ਦੇ ਦਿੱਤੀ ਹੈ ਪਰ ਇਹ ਛੋਟ ਚੈਰਿਟੀ ਰਾਈਡ ਵਰਗੇ ਖਾਸ ਸਮਾਗਮਾਂ ਲਈ ਹੀ ਦਿੱਤੀ ਗਈ ਹੈ, ਜਿਸ ਦੌਰਾਨ ਸਿੱਖ ਮੋਟਰਸਾਈਕਲ ਸਵਾਰ ਬਿਨਾਂ ਹੈਲਮਟ ਤੋਂ ਬਾਈਕ ਚਲਾ ਸਕਣਗੇ। ਪ੍ਰੀਮੀਅਰ ਸਕੌਟ ਮੋਅ ਦੀ ਅਗਵਾਈ ਵਾਲੀ […]

ਫਿਲਾਡੇਲਫੀਆ ‘ਚ 21 ਸਾਲਾ ਭਾਰਤੀ ਮੂਲ ਦੇ ਵਿਦਿਆਰਥੀ ਦੀ ਹੱਤਿਆ

ਫਿਲਾਡੇਲਫੀਆ, 30 ਮਈ (ਰਾਜ ਗੋਗਨਾ/ਪੰਜਾਬ ਮੇਲ)-ਬੀਤੇ ਦਿਨੀਂ ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਦੇ ਸਹਿਰ ਫਿਲਾਡੇਲਫੀਆ ਵਿਚ 21 ਸਾਲਾ ਭਾਰਤੀ ਨੌਜਵਾਨ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਵਿਦਿਆਰਥੀ ਦੀ ਪਹਿਚਾਣ ਜੂਡ ਚਾਕੋ ਵਜੋਂ ਹੋਈ ਹੈ, ਜੋ ਭਾਰਤ ਦੇ ਕੇਰਲਾ ਰਾਜ ਦੇ ਕੋਲਮ ਜ਼ਿਲ੍ਹੇ ਦਾ ਰਹਿਣ ਵਾਲਾ ਸੀ, ਜਿਸ ਨੂੰ ਬੀਤੇ ਦਿਨੀਂ ਐਤਵਾਰ […]