ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਭਿਆਨਕ ਸੜਕ ਹਾਦਸੇ ‘ਚ ਮੌਤ

ਮਾਛੀਵਾੜਾ ਸਾਹਿਬ, 18 ਅਗਸਤ (ਪੰਜਾਬ ਮੇਲ)- ਅਮਰੀਕਾ ‘ਚ ਰਹਿ ਰਹੇ ਪੰਜਾਬੀ ਨੌਜਵਾਨ ਦੀ ਭਿਆਨਕ ਸੜਕ ਹਾਦਸੇ ‘ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਨੌਜਵਾਨ ਦੀ ਪਛਾਣ ਵੰਸ਼ਦੀਪ (19) ਵਜੋਂ ਹੋਈ ਹੈ ਜੋ ਕਿ ਮਾਛੀਵਾੜਾ ਸਾਹਿਬ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ  ਵੰਸ਼ ਚੰਗੇ ਭਵਿੱਖ ਲਈ ਕਰੀਬ 2 ਸਾਲ ਪਹਿਲਾਂ ਅਮਰੀਕਾ ਗਿਆ ਸੀ ਜਿੱਥੇ ਸੜਕ […]

ਰੂਸ ਦੇ ਪੂਰਬੀ ਤੱਟ ‘ਤੇ 7.0 ਤੀਬਰਤਾ ਦੇ ਭੂਚਾਲ ਦੇ ਜ਼ਬਰਦਸਤ ਝਟਕੇ

ਮਾਸਕੋ, 18 ਅਗਸਤ (ਪੰਜਾਬ ਮੇਲ)-  ਰੂਸ ਦੇ ਪੂਰਬੀ ਤੱਟ ‘ਤੇ 7.0 ਤੀਬਰਤਾ ਦੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਰੂਸ ਦੇ ਸ਼ਿਵਲੁਚ ਜਵਾਲਾਮੁਖੀ ‘ਚ ਧਮਾਕਾ ਹੋਇਆ। ਰੂਸੀ ਸਰਕਾਰੀ ਮੀਡੀਆ TASS ਨੇ ਇਹ ਜਾਣਕਾਰੀ ਦਿੱਤੀ। ਟਾਸ ਦੀ ਰਿਪੋਰਟ ਅਨੁਸਾਰ ਐਤਵਾਰ ਸਵੇਰੇ (ਰੂਸੀ ਸਮੇਂ ਮੁਤਾਬਕ) ਜਵਾਲਾਮੁਖੀ ਨੇੜੇ […]

ਖਾਲਸਾ ਏਡ ਨੇ ਪਟਿਆਲਾ ਵਿਚ ਖੋਲ੍ਹਿਆ ਪੰਜਾਬ ਦਾ ਸਭ ਤੋਂ ਸਸਤਾ ਹੈਲਥ ਸੈਂਟਰ

– ਲੋੜਵੰਦ ਲੋਕਾਂ ਨੂੰ ਸਿਹਤ ਸਬੰਧੀ ਜਾਂਚ ਕਰਾਉਣ ਵਿਚ ਨਹੀਂ ਆਏਗੀ ਦਿੱਕਤ – ਸੀ.ਟੀ. ਸਕੈਨ, ਦੰਦਾਂ ਦੇ ਇਲਾਜ ਸਣੇ ਅਨੇਕਾਂ ਟੈਸਟ ਵਾਜਿਬ ਰੇਟਾਂ ਵਿਚ ਪਟਿਆਲਾ, 17 ਅਗਸਤ (ਪੰਜਾਬ ਮੇਲ)- ਵਿਸ਼ਵ ਦੀ ਪਹਿਲੀ ਅੰਤਰਰਾਸ਼ਟਰੀ ਮਨੁੱਖਤਾਵਾਦੀ ਸਿੱਖ ਚੈਰਿਟੀ ਖਾਲਸਾ ਏਡ ਵੱਲੋਂ ਮਨੁੱਖਤਾ ਦੀ ਸੇਵਾ ਦੇ 25 ਵਰ੍ਹੇ ਮਨਾਉਂਦਿਆਂ ਪਟਿਆਲਾ ਵਿਖੇ ਹੈਲਥ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ। […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜ਼ਿਲ੍ਹਾ ਜੇਲ੍ਹ ਵਿਚ ਲਗਾਏ ਮੁਫ਼ਤ ਆਰ ਉ ਸਿਸਟਮ ਦਾ ਜ਼ਿਲ੍ਹਾ ਸੈਸ਼ਨ ਜੱਜ ਵੱਲੋਂ ਉਦਘਾਟਨ

ਸ੍ਰੀ ਮੁਕਤਸਰ ਸਾਹਿਬ, 17 ਅਗਸਤ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਬੰਦੀਆਂ ਅਤੇ ਹਵਾਲਾਤੀਆਂ ਨੂੰ ਪੀਣ ਲਈ ਸਾਫ ਪਾਣੀ ਦੇਣ ਲਈ ਆਰ ਉ ਸਿਸਟਮ ਲਗਾਇਆ ਹੋਇਆ ਹੈ, ਜਿਸ ਦਾ […]

ਮੁੰਬਈ ਅੱਤਵਾਦੀ ਹਮਲਾ: ਹਵਾਲਗੀ ਸੰਧੀ ਤਹਿਤ ਰਾਣਾ ਨੂੰ ਕੀਤਾ ਜਾ ਸਕਦੇ ਭਾਰਤ ਹਵਾਲੇ: ਅਮਰੀਕੀ ਅਦਾਲਤ

ਵਾਸ਼ਿੰਗਟਨ, 17 ਅਗਸਤ (ਪੰਜਾਬ ਮੇਲ)- ਮੁੰਬਈ ਵਿਚ ਹੋਏ ਅੱਤਵਾਦੀ ਹਮਲਿਆਂ ਵਿਚ ਸ਼ਾਮਲ ਹੋਣ ਦੇ ਮੁਲਜ਼ਮ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਨੂੰ ਵੱਡਾ ਝਟਕਾ ਦਿੰਦੇ ਹੋਏ ਅਮਰੀਕੀ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਹਵਾਲਗੀ ਸੰਧੀ ਤਹਿਤ ਉਸ ਨੂੰ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ। ਯੂ.ਐੱਸ. ਕੋਰਟ ਆਫ ਅਪੀਲਜ਼ ਨੇ ਆਪਣੇ ਫੈਸਲੇ ਵਿਚ ਕਿਹਾ, ‘(ਭਾਰਤ-ਅਮਰੀਕਾ […]

ਵਿਨੇਸ਼ ਫੋਗਾਟ ਦਾ ਪੈਰਿਸ ਤੋਂ ਪਰਤਣ ‘ਤੇ ਹੋਇਆ ਸ਼ਾਨਦਾਰ ਸੁਆਗਤ

ਨਵੀਂ ਦਿੱਲੀ, 17 ਅਗਸਤ (ਪੰਜਾਬ ਮੇਲ)- ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ, ਜੋ ਪੈਰਿਸ ਓਲੰਪਿਕ ਵਿਚ ਮਹਿਲਾਵਾਂ ਦੇ 50 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿਚ ਪਹੁੰਚਣ ਦੇ ਬਾਵਜੂਦ ਭਾਰ ਜ਼ਿਆਦਾ ਹੋਣ ਕਾਰਨ ਤਮਗਾ ਨਹੀਂ ਜਿੱਤ ਸਕੀ, ਦਾ ਅੱਜ ਇਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਵਿਨੇਸ਼ ਦੀ ਆਮਦ ‘ਤੇ […]

ਉੱਤਰੀ ਕੈਰੋਲੀਨਾ ‘ਚ ਭਾਰਤੀ ਵਿਅਕਤੀ ਦੀ ਹੱਤਿਆ

-ਸਟੋਰ ਲੁੱਟਣ ਤੋਂ ਬਾਅਦ ਅੱਲ੍ਹੜ ਮੁੰਡੇ ਨੇ ਗੋਲੀ ਮਾਰ ਕੇ ਦਿੱਤਾ ਘਟਨਾ ਨੂੰ ਅੰਜਾਮ ਵਾਸ਼ਿੰਗਟਨ, 17 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਵਿੱਚ ਅੱਲੜ ਨੇ ਸਟੋਰ ਲੁੱਟਣ ਤੋਂ ਬਾਅਦ ਭਾਰਤੀ ਮੂਲ ਦੇ 36 ਸਾਲਾ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੈਲਿਸਬਰੀ ਪੋਸਟ ਨੇ ਰਿਪੋਰਟ ਦਿੱਤੀ ਹੈ ਕਿ 2580 ਏਅਰਪੋਰਟ ਰੋਡ ‘ਤੇ […]

ਬ੍ਰਿਟਿਸ਼ ਕੋਲੰਬੀਆ ‘ਚ ਨਸ਼ਿਆਂ ਤਿਆਰ ਕਰਨ ਵਾਲੀ ‘ਸੁਪਰਲੈਬ’ ਦਾ ਪਰਦਾਫਾਸ਼

ਵਿਨੀਪੈਗ, 17 ਅਗਸਤ (ਪੰਜਾਬ ਮੇਲ)- ਕੈਨੇਡਾ ਪੁਲਿਸ ਨੇ ਬ੍ਰਿਟਿਸ਼ ਕੋਲੰਬੀਆ ਵਿਚ ਨਸ਼ੇ ਤਿਆਰ ਕਰਨ ਵਾਲੀ ਇਕ ‘ਸੁਪਰਲੈਬ’ ਦਾ ਪਰਦਾਫਾਸ਼ ਕਰਦਿਆਂ ਬਲਵਿੰਦਰ ਜੌਹਲ ਸਣੇ ਪੰਜ ਮਸ਼ਕੂਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੈਸੇਫਿਕ ਰਿਜਨ ਫੈਡਰਲ ਪੁਲੀਸਿੰਗ ਪ੍ਰੋਗਰਾਮ ਦੀ ਗੁਪਤ ਪ੍ਰਯੋਗਸ਼ਾਲਾ ਐਨਫੋਰਸਮੈਂਟ ਐਂਡ ਰਿਸਪਾਂਸ (ਕਲੀਅਰ) ਟੀਮ ਵੱਲੋਂ ਕੀਤੀ ਗਈ ਬਹੁ-ਖੇਤਰੀ ਜਾਂਚ ਦੇ ਨਤੀਜੇ ਵਜੋਂ ਮੁਲਜ਼ਮਾਂ ਦੀਆਂ ਚਾਰ ਜਾਇਦਾਦਾਂ ਦੀ […]

ਅਮਰੀਕਾ ‘ਚ ਤਿਲੰਗਾਨਾ ਦੇ ਨੌਜਵਾਨ ਦੀ ਮੌਤ

ਪਰਿਵਾਰ ਨੇ ਲਾਸ਼ ਭਾਰਤ ਲਿਆਉਣ ਲਈ ਸਰਕਾਰ ਤੋਂ ਮਦਦ ਮੰਗੀ ਹੈਦਰਾਬਾਦ, 17 ਅਗਸਤ (ਪੰਜਾਬ ਮੇਲ)- ਤਿਲੰਗਾਨਾ ਦੇ ਹਨਮਕੋਂਡਾ ਜ਼ਿਲ੍ਹੇ ਦੇ 32 ਸਾਲਾ ਵਿਅਕਤੀ ਦੀ ਅਮਰੀਕਾ ਵਿਚ ਮੌਤ ਹੋ ਗਈ ਤੇ ਉਸ ਦੇ ਪਰਿਵਾਰ ਨੇ ਕੇਂਦਰ ਅਤੇ ਤਿਲੰਗਾਨਾ ਸਰਕਾਰਾਂ ਨੂੰ ਲਾਸ਼ ਘਰ ਲਿਆਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ ਹੈ। ਰਾਜੇਸ਼ ਦੀ ਮਿਸੀਸਿਪੀ ਅਮਰੀਕਾ ਵਿਚ ਮੌਤ […]

ਕੋਲਕਾਤਾ ਘਟਨਾ ਖ਼ਿਲਾਫ਼ ਪੰਜਾਬ ਤੇ ਹਰਿਆਣਾ ‘ਚ ਡਾਕਟਰਾਂ ਤੇ ਸਹਿਯੋਗੀ ਸਟਾਫ ਦਾ ਪ੍ਰਦਰਸ਼ਨ, ਓ.ਪੀ.ਡੀ. ਸੇਵਾਵਾਂ ਠੱਪ

ਚੰਡੀਗੜ੍ਹ, 17 ਅਗਸਤ (ਪੰਜਾਬ ਮੇਲ)- ਕੋਲਕਾਤਾ ਦੇ ਸਰਕਾਰੀ ਹਸਪਤਾਲ ਵਿੱਚ ਸਿਖਿਆਰਥੀ ਮਹਿਲਾ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਖ਼ਿਲਾਫ਼ ਡਾਕਟਰਾਂ ਨੇ ਅੱਜ ਪੰਜਾਬ ਅਤੇ ਹਰਿਆਣਾ ਵਿਚ ਕਈ ਥਾਵਾਂ ‘ਤੇ ਪ੍ਰਦਰਸ਼ਨ ਕੀਤੇ ਅਤੇ ਕੰਮ ਵਾਲੀਆਂ ਥਾਵਾਂ ‘ਤੇ ਡਾਕਟਰਾਂ ਤੇ ਹੋਰ ਸਹਿਯੋਗੀ ਸਟਾਫ ਦੀ ਸੁਰੱਖਿਆ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀ ਡਾਕਟਰਾਂ ਨੇ ਕਿਹਾ ਕਿ ਓ.ਪੀ.ਡੀਜ਼ ਦੀਆਂ ਸੇਵਾਵਾਂ ਠੱਪ […]